ਪਿੰਡ ਆਲਮ ਵਾਲਾ ਕਲਾਂ ਵਿੱਚ 14 ਲੱਖ ਰੁਪਏ ਵਿੱਚ 4 ਕਨਾਲ ਦਾ ਕਬਰਸਤਾਨ ਖਰੀਦ ਕੇ ਮੁਹੱਈਆ ਕਰਵਾਇਆ

ਮੋਗਾ ( ਗੁਰਜੀਤ ਸੰਧੂ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਕਫ ਬੋਰਡ ਲਗਾਤਾਰ ਵਧੀਆ ਕੰਮ ਕਰ ਰਿਹਾ ਹੈ। ਪਿਛਲੇ ਡੇਢ ਸਾਲ ਤੋਂ ਮੁਸਲਿਮ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪੰਜਾਬ ਵਕਫ਼ ਬੋਰਡ ਲਗਾਤਾਰ ਪਾਰਦਰਸ਼ਤਾ ਨਾਲ ਕੰਮ ਕਰ ਰਿਹਾ ਹੈ। ਪੰਜਾਬ ਵਕਫ਼ ਬੋਰਡ ਮੁਸਲਿਮ ਭਾਈਚਾਰੇ ਨੂੰ ਕਬਰਸਤਾਨ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਮੁਸਲਿਮ ਭਾਈਚਾਰੇ ਲਈ ਕਬਰਿਸਤਾਨਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਵਕਫ਼ ਬੋਰਡ ਦਾ ਮੁਢਲਾ ਕੰਮ ਹੈ। ਇਸ ਤਹਿਤ ਮੋਗਾ ਜ਼ਿਲ੍ਹੇ ਦੀ ਤਹਿਸੀਲ ਬਾਘਾਪੁਰਾਣਾ ਵਿੱਚ ਮੁਸਲਿਮ ਭਾਈਚਾਰੇ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ 14 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਕਬਰਸਤਾਨ ਮੁਹੱਈਆ ਕਰਵਾਇਆ ਗਿਆ ਹੈ।

ਅਸਟੇਟ ਅਫ਼ਸਰ ਮੁਹੰਮਦ ਆਸਿਫ਼ ਨੇ ਦੱਸਿਆ ਕਿ ਪਿੰਡ ਦੇ ਮੁਸਲਿਮ ਭਾਈਚਾਰੇ ਦੇ ਕੋਲ ਮੌਜੂਦ 2 ਕਨਾਲ 3 ਮਰਲੇ ਕਬਰਿਸਤਾਨ ਨੂੰ ਨੈਸ਼ਨਲ ਹਾਈਵੇਅ ਨੇ ਆਪਣੇ ਪ੍ਰੋਜੈਕਟ ਲਈ ਐਕੁਆਇਰ ਕੀਤਾ ਸੀ, ਜਿਸ ਤੋਂ ਬਾਅਦ ਮੁਸਲਿਮ ਭਾਈਚਾਰੇ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ।  ਜਿਵੇਂ ਹੀ ਇਹ ਮਾਮਲਾ ਵਕਫ਼ ਬੋਰਡ ਦੇ ਪ੍ਰਸ਼ਾਸਕ ਸ੍ਰੀ ਐਮ.ਐਫ ਫਾਰੂਕੀ ਆਈ.ਪੀ.ਐਸ. ਏ.ਡੀ.ਜੀ.ਪੀ. ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਤੁਰੰਤ ਹਦਾਇਤਾਂ ਦਿੱਤੀਆਂ ਕਿ ਵਕਫ਼ ਬੋਰਡ ਆਪਣੇ ਫੰਡਾਂ ਵਿੱਚੋਂ ਸਥਾਨਕ ਲੋਕਾਂ ਨੂੰ ਕਬਰਿਸਤਾਨ ਮੁਹੱਈਆ ਕਰਵਾਏਗਾ।  ਜਿਸ ਤੋਂ ਬਾਅਦ ਪਿੰਡ ਆਲਮਵਾਲਾ ਕਲਾਂ ਦੇ ਲੋਕਾਂ ਨੂੰ 14 ਲੱਖ ਰੁਪਏ ਦੀ ਲਾਗਤ ਨਾਲ 4 ਕਨਾਲ ਦਾ ਕਬਰਿਸਤਾਨ ਮੁਹੱਈਆ ਕਰਵਾਇਆ ਗਿਆ ਹੈ, ਜਿਸ ਦੀ ਰਜਿਸਟਰੇਸ਼ਨ ਵੀ ਪੰਜਾਬ ਵਕਫ਼ ਬੋਰਡ ਦੇ ਨਾਂ ‘ਤੇ ਹੋ ਚੁੱਕੀ ਹੈ।

ਏਡੀਜੀਪੀ ਐਮਐਫ ਫਾਰੂਕੀ ਨੇ ਕਿਹਾ ਕਿ ਸਾਡਾ ਪਹਿਲਾ ਕੰਮ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਕਬਰਸਤਾਨ ਮੁਹੱਈਆ ਕਰਵਾਉਣਾ ਹੈ, ਇਸ ਤੋਂ ਬਾਅਦ ਮਸਜਿਦਾਂ ਦੇ ਰੱਖ-ਰਖਾਅ ਸਮੇਤ ਸਿੱਖਿਆ ਅਤੇ ਮੈਡੀਕਲ ਸਿਹਤ ਪ੍ਰਣਾਲੀ ਨੂੰ ਵੀ ਲਗਾਤਾਰ ਅਪਗ੍ਰੇਡ ਕੀਤਾ ਜਾ ਰਿਹਾ ਹੈ।  ਅਸਟੇਟ ਅਫਸਰ ਆਸਿਫ ਨੇ ਦੱਸਿਆ ਕਿ ਇਸ ਕਬਰਸਤਾਨ ਤੋਂ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਲਾਭ ਉਠਾਉਣਗੇ।  ਪਿੰਡ ਵਿੱਚ 35 ਤੋਂ ਵੱਧ ਘਰ ਮੁਸਲਿਮ ਭਾਈਚਾਰੇ ਦੇ ਹਨ।  ਉਨ੍ਹਾਂ ਦੱਸਿਆ ਕਿ ਵਕਫ਼ ਬੋਰਡ ਵੱਲੋਂ ਸਥਾਨਕ ਮੁਸਲਿਮ ਭਾਈਚਾਰੇ ਨੂੰ 5 ਕਨਾਲ ਹੋਰ ਜ਼ਮੀਨ ਖਰੀਦੀ ਜਾਵੇਗੀ, ਜਿਸ ਲਈ ਕਰੀਬ 20 ਲੱਖ ਰੁਪਏ ਪਹਿਲਾਂ ਹੀ ਪਾਸ ਕੀਤੇ ਜਾ ਚੁੱਕੇ ਹਨ ਪਰ ਕਾਨੂੰਨੀ ਕਾਰਵਾਈ ਤੋਂ ਬਾਅਦ ਇਹ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।  ਇਸ ਮੌਕੇ ਰੈਂਟ ਕੁਲੈਕਟਰ ਰਵੀ ਖਾਨ ਸਮੇਤ ਵਕਫ ਬੋਰਡ ਦੇ ਕਰਮਚਾਰੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਠਾਨਕੋਟ ਦੀ ਤਹਿਸੀਲ ਧਾਰਕਲਾਂ ਵਿੱਚ ਕਰੀਬ 24 ਲੱਖ ਰੁਪਏ ਦੀ ਲਾਗਤ ਨਾਲ ਸ਼ਮਸ਼ਾਨਘਾਟ ਅਤੇ ਫਿਰ ਮੋਹਾਲੀ ਜ਼ਿਲ੍ਹੇ ਦੀ ਤਹਿਸੀਲ ਖਰੜ ਵਿੱਚ 18 ਲੱਖ ਰੁਪਏ ਦੀ ਲਾਗਤ ਨਾਲ ਸ਼ਮਸ਼ਾਨਘਾਟ ਮੁਹੱਈਆ ਕਰਵਾਇਆ ਗਿਆ ਸੀ।

Leave a Reply

Your email address will not be published.


*