ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਕੀਤਾ ਪ੍ਰਦਰਸ਼ਨ 

ਸੰਗਰੂਰ  (ਪੱਤਰ ਪ੍ਰੇਰਕ )ਅੱਜ ਆਲ ਇੰਡੀਆ ਫੈਡਰੇਸ਼ਨ ਆਫ ਆਂਗਨਵਾੜੀ ਵਰਕਰਜ ਹੈਲਪਰਜ ਦੇ ਸੱਦੇ ਤੇ ਦੇਸ਼ ਭਰ ਦੇ ਜ਼ਿਲ੍ਹਾ ਹੈਡਕੁਆਇਰ ਤੋਂ ਲੱਖਾਂ ਦੀ ਗਿਣਤੀ ਵਿੱਚ ਆਪਣੀ ਮੰਗ ਸਬੰਧੀ ਇਕੱਠੇ ਹੋ ਕੇ ਆਕਾਸ਼ ਗੰਜਾਊ ਨਾਰਿਆਂ ਨਾਲ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਦੇ ਵਿੱਤ ਮੰਤਰੀ ਸੀਤਾ ਰਮਨ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਨਪੂਰਨਾ ਨੂੰ ਦੇਸ਼ ਭਰ ਤੋਂ ਮੰਗ ਪੱਤਰ ਭੇਜੇ ਗਏ ।
ਆਲ ਇੰਡੀਆ ਫੈਡਰੇਸ਼ਨ ਦੇ ਫੈਸਲੇ ਅਨੁਸਾਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਇਸ ਸੱਦੇ ਨੂੰ ਜਿਲ੍ਹਾ ਦੇ ਸੰਗਰੂਰ ਪ੍ਰਧਾਨ ਤ੍ਰਿਸ਼ਨਜੀਤ ਕੌਰ ਦੀ ਅਗਵਾਈ ਵਿੱਚ ਪੂਰੇ ਜੋਸ਼ਓ ਖਰੋਸ਼ ਨਾਲ ਮੰਗਾਂ ਦੇ ਨਾਆਰੇ ਲਾਉਂਦੇ ਹੋਏ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਆਂਗਣਵਾੜੀ ਵਰਕਰ ਹੈਲਪਰ ਨੂੰ ਸੰਵਿਧਾਨਿਕ ਲਾਭ ਦਿੱਤੇ ਜਾਣ ਤੇ ਘੱਟੋ ਘੱਟ ਉਜਰਤ 26000 ਰੁਪਏ ਕੀਤੀ ਜਾਵੇ।
ਇਸ ਸਮੇਂ ਆਲ ਇੰਡੀਆ ਕੌਮੀ ਪ੍ਰਧਾਨ ਊਸ਼ਾ ਰਾਣੀ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕੇ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਆਂਗਨਵਾੜੀ ਕੇਂਦਰਾਂ ਵਿੱਚ ਦੇਣੀ ਯਕੀਨੀ ਬਣਾਈ ਜਾਵੇ ਇਸ ਨੂੰ ਆਂਗਣਵਾੜੀਆਂ ਤੋਂ ਖੋਹ ਕੇ 49 ਸਾਲਾਂ ਤੋਂ ਕੰਮ ਕਰਦੀ ਆ ਰਹੀ ਸਕੀਮ ਨੂੰ ਖੋਰਾਂ ਨਾ ਲਾਇਆ ਜਾਵੇ। ਲਗਾਤਾਰ ਡਿਜੀਟਲ ਲਾਈਜ਼ ਦੇ ਨਾਮ ਤੇ ਆਂਗਨਵਾੜੀ ਵਰਕਰਾਂ ਨੂੰ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਡਿਜੀਟਲ ਕਰਨ ਦੇ ਲਈ ਸਾਧਨਾ ਦਾ ਪ੍ਰਬੰਧ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਜੇਕਰ ਨੈਸ਼ਨਲ ਸਰਵੇ ਦੀਆਂ ਰਿਪੋਰਟਾਂ ਵੇਖੀਆਂ ਜਾਣ ਤਾਂ ਅੱਜ ਦੇਸ਼ ਵਿੱਚ ਕਪੋਸ਼ਨ ਵਰਗੀ ਲਾ ਇਲਾਜ ਬਿਮਾਰੀ ਪਸਰ ਰਹੀ ਹੈ ਪਰ ਸਰਕਾਰ ਇਸ ਨੂੰ ਖਤਮ ਕਰਨ ਲਈ ਸਿਰਫ ਗੱਲੀ ਬਾਤੀ ਸਾਰ ਰਹੀ ਹੈ ।
ਜੇਕਰ ਸੱਚਮੁੱਚ ਸਰਕਾਰ ਆਈਸੀਡੀਐਸ ਨੂੰ ਵੀ ਚਲਾਉਣਾ ਚਾਹੁੰਦੀ ਹੈ ਤਾਂ ਆਈਸੀਡੀਐਸ ਦਾ ਬਣਦਾ ਬਜਟ ਤੁਰੰਤ ਜਾਰੀ ਕੀਤਾ ਜਾਵੇ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਵਰਕਰ ਹੈਲਪਰ ਨੂੰ ਘੱਟੋ ਘੱਟ ਉਜਰਤ ਅਤੇ ਗਰੈਜੂਏਟੀ ਵਿੱਚ ਸ਼ਾਮਿਲ ਕੀਤਾ ਜਾਵੇ, ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਪਵੇਗਾ । ਅੱਜ ਦੇ ਧਰਨੇ ਵਿੱਚ ਸਾਥੀ ਮਨਦੀਪ ਕੁਮਾਰੀ ਜਿਲ੍ਹਾ ਵਰਕਿੰਗ ਪ੍ਰਧਾਨ,ਸਕੁੰਤਲਾ ਧੂਰੀਜ਼ਿਲ੍ਹਾ ਕੈਸ਼ੀਅਰ, ਜਸਵਿੰਦਰ ਕੌਰ ਨੀਲੋਵਾਲ ਜ਼ਿਲ੍ਹਾ ਸਕੱਤਰ,ਸੁਖਵਿੰਦਰ ਕੌਰ ਸੁਨਾਮ 2, ਸਰਬਜੀਤ ਸੰਗਰੂਰ, ਰਾਜਵਿੰਦਰ ਕੌਰ ਸੰਗਰੂਰ, ਸੁਰਿੰਦਰ ਕੌਰ ਬਾਲੀਆਂ, ਪ੍ਰਕਾਸ਼ ਦੇਵੀ ਅੰਨਦਾਨਾ, ਰਜਵੰਤ ਕੌਰ ਲਹਿਰਾ, ਗੁਰਵਿੰਦਰ ਸੁਨਾਮ, ਛਤਰਪਾਲ ਕੌਰ ਭਵਾਨੀਗੜ੍ਹ, ਹਰਵਿੰਦਰ ਕੌਰ ਧੂਰੀ ਸਮੇਤ  ਭਾਰੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਮੌਜੂਦ ਸਨ।

Leave a Reply

Your email address will not be published.


*