ਹਰਿਆਣਾ ਨਿਊਜ਼

ਹਰਿਆਣਾ ਨੇ ਕਰਨਾਲ ਜਿਲ੍ਹੇ ਵਿਚ 10.59 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ 9 ਓਡੀਆਰ ਸੜਕਾਂ ਦੇ ਸੁਧਾਰ ਨੂੰ ਦਿੱਤੀ ਮੰਜੂਰੀ

ਚੰਡੀਗੜ੍ਹ, 9 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਜਿਲ੍ਹਾ ਕਰਨਾਲ ਦੀ 9 ਓਡੀਆਰ ਸੜਕਾਂ ਦੀ ਵਿਸ਼ੇਸ਼ ਮੁਰੰਮਤ ਅਤੇ ਸੁਧਾਰ ਨੂੰ ਪ੍ਰਸਾਸ਼ਨਿਕ ਮੰਜੂਰੀ ਦਿੱਤੀ ਹੈ। ਇਸ ਪਰਿਯੋਜਨਾ ‘ਤੇ 10.59 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ।

          ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰ ਬੁਲਾਰੇ ਨੇ ਦਸਿਆ ਕਿ 1.04 ਕਰੋੜ ਰੁਪਏ ਦੀ ਲਾਗਤ ਨਾਲ ਕਰਨਾਲ-ਕੈਥਲ ਰੋਡ ਤੋਂ ਪਿੰਡ ਪਿੰਗਲੀ ਨਰੂਖੇੜੀ ਤਕ 4.151 ਕਿਲੋਮੀਟਰ ਤਕ ਸੜਕ ਦਾ ਚੌੜੀਕਰਣ ਅਤੇ ਮਜਬੂਤੀਕਰਣ ਕੀਤਾ ਜਾਵੇਗੀ। ਇਸੀ ਤਰ੍ਹਾ ਨਾਲ 1.24 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਕਾਛਵਾ ਤੋਂ ਡੇਰਾ ਪੁਰਬਿਆਨ ਰੋਡ ਤਕ 2.250 ਕਿਲੋਮੀਟਰ ਤਕ ਸੜਕ ਦਾ ਚੌੜਾਕਰਣ ਅਤੇ ਮਜਬੂਤੀਕਰਣ ਤੇ 85.22 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਸ਼ਾਹਪੁਰ ਤੋਂ ਪਿੰਡ ਕਲਾਮਪੁਰ ਰੋਡ ਤਕ 1.650 ਕਿਲੋਮੀਟਰ ਤਕ ਚੌੜੀਕਰਣ ਅਤੇ ਮਜਬੂਤੀਕਰਣ ਸ਼ਾਮਿਲ ਹੈ। ਇਸੀ ਤਰ੍ਹਾ 1.58 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਪਿੰਡ ਡਾਬਰੀ ਕਲਾਮਪੁਰ ਪਹੁੰਚ ਮਾਰਗ ਦਾ ਮਜਬੂਤੀਕਰਣ, 95.91 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਕਲਾਮਪੁਰ ਤੋਂ ਕਾਛਵਾ ਤਕ 3.400 ਕਿਲੋਮੀਟਰ ਲੰਬੀ ਸੜਕ ਦਾ ਮਜਬੂਤੀਕਰਣ ਕੀਤਾ ਜਾਵੇਗਾ।

          ਇਸ ਤੋਂ ਇਲਾਵਾ, ਕਰਨਾਲ ਜਿਲ੍ਹੇ ਵਿਚ 2.19 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਕਾਛਵਾ ਤੋਂ ਜਰੀਫਾਬਾਦ ਤਕ 4.320 ਕਿਲੋਮੀਟਰ ਲੰਬੀ ਸੜਕ ਦਾ ਚੌੜੀਕਰਣ ਅਤੇ ਮਜਬੂਤੀਕਰਣ, 1.13 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਘੋਘਡੀਪੁਰ ਤੋਂ ਪਿੰਗਲੀ ਤਕ 2.300 ਕਿਲੋਮੀਟਰ ਲੰਬੀ ਸੜਕ ਦਾ ਮਜਬੂਤੀਕਰਣ ਕੀਤਾ ਜਾਵੇਗ। ਇਸ ਤਰ੍ਹਾਂ ਨਾਲ 1.34 ਕਰੋੜ ਰੁਪਏ ਦੀ ਲਾਗਤ ਤੋਂ ਪਿੰਡ ਕਾਛਵਾ ਤੋਂ ਬਹਿਲੋਲਪੁਰ ਤਕ 4.100 ਕਿਲੋਮੀਟਰ ਲੰਬੀ ਸੜਕ, 22.78 ਲੱਖ ਰੁਪਏ ਦੀ ਲਾਗਤ ਨਾਲ ਕਰਨਾਲ-ਕਾਛਵਾ -ਸਾਬਲੀ-ਕੌਲ ਸੜਕ ਤੋਂ ਪੁੰਡਰਕ ਤਕ 1.100 ਕਿਲੋਮੀਟਰ ਲੰਬੀ ਸੜਕ ਦਾ ਚੌੜੀਕਰਣ ਅਤੇ ਮਜਬੂਤੀਕਰਣ ਕੀਤਾ ਜਾਵੇਗਾ।

ਵਿਦਿਆਰਥੀਆਂ ਨੁੰ ਹੁਣ ਬੱਸ-ਪਾਸ ਸਹੂਲਤ 150 ਕਿਲੋਮੀਟਰ ਤਕ ਮਿਲੇਗੀ  ਅਸੀਮ ਗੋਇਲ

ਚੰਡੀਗੜ੍ਹ, 9 ਜੁਲਾਈ – ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਸੀਮ ਗੋਇਲ ਨੇ ਐਲਾਨ ਕੀਤਾ ਕਿ ਸੂਬੇ ਦੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਵਿਦਿਅਕ ਸੰਸਥਾਨਾਂ ਵਿਚ ਪੜਣ ਵਾਲੇ ਵਿਦਿਆਰਥੀਆਂ ਲਈ ਹੁਣ ਬੱਸ-ਪਾਸ ਦੀ ਸਹੂਲਤ ਨੂੰ 60 ਕਿਲੋਮੀਟਰ ਤੋਂ ਵਧਾ ਕੇ 150 ਕਿਲੋਮੀਟਰ ਕਰ ਦਿੱਤਾ ਹੈ।

          ਰਾਜ ਵਿਚ ਸਥਿਤ ਅਜਿਹੇ ਸਕੂਲ/ਕਾਲਜ/ਸੰਸਥਾਨਾਂ ਵਿਚ ਪੜਣ ਵਾਲੇ ਰਾਜ ਦੇ ਸਾਰੇ ਵਿਦਿਆਰਥੀਆਂ ਨੂੰ ਰਿਆਇਤੀ ਬੱਸ ਪਾਸ ਜਾਰੀ ਕੀਤੇ ਜਾਣਗੇ, ਜੋ ਸੰਸਥਾਨ ਸੂਬਾ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ/ਰਾਜ ਵਿਚ ਕਿਸੇ ਯੂਨੀਵਰਸਿਟੀ ਜਾਂ ਬੋਰਡ ਤੋਂ ਏਫੀਲੀਏਟ ਹੈ। ਸਰਕਾਰ ਦੇ ਇਸ ਫੈਸਲੇ ਨਾਲ ਪੂਰੇ ਸੂਬੇ ਦੇ ਲੱਖਾਂ ਵਿਦਿਆਰਥੀ ਨੂੰ ਲਾਭ ਮਿਲੇਗਾ, ਇਸ ਫੈਸਲੇ ਨੂੰ ਵਿਦਿਆਰਥੀਆਂ ਦੇ ਹਿੱਤ ਵਿਚ ਲਿਆ ਗਿਆ ਇਕ ਬਹੁਤ ਵੱਡਾ ਫੈਸਲਾ ਮੰਨਿਆ ਜਾ ਰਿਹਾ ਹੈ।

          ਟ੍ਰਾਂਸਪੋਰਟ ਮੰਤਰੀ ਨੇ ਦਸਿਆ ਕਿ ਟ੍ਰਾਂਸਪੋਰਟ ਵਿਭਾਗ ਵੱਲੋੋਂ ਵਿਦਿਅਕ ਸੰਸਥਾਨ ਤੋਂ ਵੱਧ ਤੋਂ ਵੱਧ 150 ਕਿਲੋਮੀਟਰ ਦੀ ਸੀਮਾ ਤਕ ਬੱਸ ਪਾਸ ਜਾਰੀ ਕੀਤੇ ਜਾਣਗੇ, ਜੋ ਕਿ ਪਹਿਲਾਂ ਸਿਰਫ 60 ਕਿਲੋਮੀਟਰ ਤਕ ਹੀ ਜਾਰੀ ਹੁੰਦੇ ਸਨ। ਇਹ ਬੱਸ-ਪਾਸ ਸਕੂਲ/ਕਾਲਜ/ਸੰਸਥਾ ਅਧਿਕਾਰੀਆਂ ਦੀ ਸਿਫਾਰਿਸ਼ ‘ਤੇ ਛਮਾਹੀ ਆਧਾਰ ‘ਤੇ ਜਾਰੀ ਕੀਤੇ ਜਾਣਗੇ।

          ਉੱਧਰ, ਟ੍ਰਾਂਸਪੋਰਟ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਜੋ ਵੀ ਸਕੂਲ/ਕਾਲਜ/ਸੰਸਥਾ ਆਦਿ ਆਪਣੇ ਵਿਦਿਆਰਥੀਆਂ ਦਾ ਬੰਸ ਪਾਸ ਬਨਵਾਉਣਾ ਚਾਹੁੰਦਾ ਹੈ ਉਨ੍ਹਾਂ ਨੁੰ ਆਪਣੇ ਸੰਸਥਾਨ ਦਾ ਮਾਨਤਾ/ਏਫਲੀਏਸ਼ਨ ਪ੍ਰਮਾਣ ਪੱਤਰ ਦੀ ਤਸਦੀਕ ਕਾਪੀ ਸਮੇਤ ਵਿਦਿਆਰਥੀਆਂ ਦੀ ਸੂਚੀ ਸਬੰਧਿਤ ਰੋਡਵੇਜ ਡਿਪੋ ਨੁੰ ਉਪਲਬਧ ਕਰਵਾਉਣੀ ਹੋਵੇਗੀ। ਇਹ ਪ੍ਰਮਾਣ ਪੱਤਰ ਕਿਸੇ ਸਮਰੱਥ ਅਧਿਕਾਰੀ ਵੱਲ ਜਾਰੀ ਕੀਤਾ ਜਾਣਾ ਚਾਹੀਦਾ ਹੈ। ਬਾਅਦ ਵਿਚ ਜਾਂਚ -ਪੜਤਾਲ ਕਰ ਕੇ ਡਿਪੋ ਦੇ ਮਹਾਪ੍ਰਬੰਧਕ ਜਾਂ ਉਨ੍ਹਾਂ ਦੇ ਵੱਲੋੋਂ ਨਿਯੁਕਤ ਅਧਿਕਾਰੀ ਵੱਲੋਂ ਸੂਚੀ ਦੇ ਅਨੁਸਾਰ ਬੱਸ-ਪਾਸ ਜਾਰੀ ਕੀਤੇ ਜਾਣਗੇ।

          ਵਿਭਾਗ ਦੇ ਪੱਤਰ ਵਿਚ ਇਹ ਵੀ ਕਿਹਾ ਕਿ ਬੱਸ-ਪਾਸ ਦਾ ਡਿਜਾਇਨ/ਫਾਰਮੇਟ ਉਹੀ ਰਹੇਗਾ, ਹਾਲਾਂਕਿ ਸਰਲ-ਪਹਿਚਾਣ ਦੇ ਲਈ ਪਾਸ ਦਾ ਰੰਗ ਬਦਲਿਆ ਜਾ ਸਕਦਾ ਹੈ।

ਥਾਨੇਸਰ ਦੇ ਸ਼ਹਿਰੀ ਤੇ ਗ੍ਰਾਮੀਣ ਖੇਤਰ ਦੀ ਹਰੇਕ ਸੜਕ ਦਾ ਹੋਵੇਗਾ ਨਿਰਮਾਣ  ਸੁਭਾਸ਼ ਸੁਧਾ

ਚੰਡੀਗੜ੍ਹ, 9 ਜੁਲਾਈ – ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਨੇ ਥਾਨੇਸਰ ਵਿਧਾਨਸਭਾ ਖੇਤਰ ਵਿਚ 2 ਕਰੋੜ 18 ਲੱਖ 81 ਹਜਾਰ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 18, 20 ਅਤੇ 24 ਵਿਚ ਬਨਣ ਵਾਲੀਆਂ 21 ਸੜਕਾਂ ਦਾ ਨੀਂਹ ਪੱਥਰ ਕਰ ਖੇਤਰਵਾਸੀਆਂ ਨੂੰ ਸੌਗਾਤ ਦਿੱਤੀ।

          ਉਨ੍ਹਾਂ ਨੇ ਕਿਹਾ ਕਿ ਥਾਨੇਸਰ ਵਿਧਾਨਸਭਾ ਖੇਤਰ ਵਿਚ ਅਜਿਹਾ ਕੋਈ ਵੀ ਪਿੰਡ ਤੇ ਸ਼ਹਿਰ ਨਹੀਂ ਬਚੇਗਾ ਜਿੱਥੇ ਸੜਕਾਂ ਦੇ ਟੈਂਡਰ ਨਾ ਲੱਗੇ ਹੋਣ। ਸਾਰੀ ਥਾਵਾਂ ‘ਤੇ ਟੈਂਡਰ ਲਗਾ ਕੇ ਖੇਤਰਵਾਸੀਆਂ ਨੂੰ ਚੰਗੀ ਸੜਕਾਂ ਤੇ ਹ ਮੁੱਢਲੀ ਸਹੂਲਤਾਂ ਉਪਲਬਧ ਕਰਵਾਈ ਜਾਣਗੀਆਂ।

          ਉਨ੍ਹਾਂ ਨੇ ਕਿਹਾ ਕਿ ਸਥਾਨਕ ਲਾਂ ਦੀ ਸੜਕਾਂ ਨੂੰ ਬਨਵਾਉਣ ਦੀ ਮੰਗ ਆ ਰਹੀ ਸੀ, ਜਿਸ ਨੂੰ ਪੂਰਾ ਕਰਨ ਦਾ ਕੰਮ ਕੀਤਾ ਗਿਆ ਹੈ।

          ਉਨ੍ਹਾਂ ਨੇ ਕਿਹਾ ਕਿ ਕਰੀਬ ਥਾਨੇਸਰ ਸ਼ਹਿਰ ਵਿਚ 10 ਲੱਖ ਰੁਪਏ ਦੀ ਲਾਗਤ ਨਾਲ ਟ੍ਰੈਫਿਕ ਲਾਇਟ ਲਗਾਈ ਜਾਵੇਗੀ। ਇਸ ਤੋਂ ਇਲਾਵਾ, ਪਾਰਕਾਂ ਦਾ ਸੁੰਦਰੀਕਰਣ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਕੰਮਿਊਨਿਟੀ ਭਵਨਾਂ ਨੁੰ ਅਪਗ੍ਰੇਡ ਅਤੇ ਏਅਰ ਕੰਡੀਸ਼ਨ ਬਨਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

          ਰਾਜ ਮੰਤਰੀ ਨੇ ਕਿਹਾ ਕਿ ਥਾਨੇਸਰ ਖੇਤਰ ਦੇ ਲਈ ਨਾਇਟ ਸਵੀਪਿੰਗ ਮਸ਼ੀਨ ਦਾ ਟੈਂਡਰ ਵੀ 15 ਜੁਲਾਈ ਨੂੰ ਖੁੱਲ ਜਾਵੇਗਾ, ਜਿਸ ਦੇ ਬਾਅਦ ਇੱਥੇ ਰਾਤ ਦੇ ਸਮੇਂ ਸਵੀਪਿੰਗ ਮਸ਼ੀਨ ਰਾਹੀਂ ਸੜਕਾਂ ਦੀ ਸਫਾਈ ਦਾ ਕੰਮ ਹੋ ਸਕੇਗਾ। ਉਨ੍ਹਾਂ ਨੇ ਕਿਹਾ ਕਿ ਅੱਗੇ ਵੀ ਵਿਕਾਸ ਦੀ ਦ੍ਰਿਸ਼ਟੀ ਨਾਲ ਇੱਥੇ ਅਨੇਕਾਂ ਵਿਕਾਸ ਕੰਮ ਕਰਵਾਏ ਜਾਣਗੇ, ਜਿਸ ਨਾਲ ਕੁਰੂਕਸ਼ੇਤਰ ਜਿਲ੍ਹਾ ਵਿਕਾਸ ਦੀ ਦ੍ਰਿਸ਼ਟੀ ਨਾਲ ਹੋਰ ਵਿਕਸਿਤ ਅਤੇ ਸੁੰਦਰ ਬਣੇਗਾ।

ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਨੇ ਉਮੀਦਵਾਰਾਂ ਦੇ ਹਿੱਤ ਵਿਚ ਕੀਤਾ ਫੈਸਲਾ

ਚੰਡੀਗੜ੍ਹ, 9 ਜੁਲਾਈ – ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਨੇ ਸੂਬੇ ਵਿਚ ਗਰੁੱਪ-ਡੀ ਅਸਾਮੀਆਂ ‘ਤੇ ਭਰਤੀਆਂ ਦੀ ਪ੍ਰਕ੍ਰਿਆ ਨੁੰ ਅੱਗੇ ਵਧਾਉਂਦੇ ਹੋਏ ਇਕ ਵਾਰ ਫਿਰ ਉਮੀਦਵਾਰਾਂ ਦੇ ਹਿੱਤ ਵਿਚ ਫੈਸਲਾ ਲੈਂਦੇ ਹੋਏ ਗਰੁੱਪ-ਡੀ ਅਸਾਮੀਆਂ ਲਈ ਕਰੈਕਸ਼ਨ ਪੋਰਟਲ ਦੀ ਮਿੱਤੀ 10 ਜੁਲਾਈ ਤਕ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਉਮੀਦਵਾਰ 10 ਜੁਲਾਈ ਰਾਤ 12 ਵਜੇ ਤਕ ਆਪਣੀ ਕੈਟੇਗਰੀ ਵਿਚ ਬਦਲਾਅ ਕਰ ਪਾਉਂਗੇ।

          ਕਮਿਸ਼ਨ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਮਿਸ਼ਨ ਵੱਲੋਂ ਜੁਲਾਈ ਨੂੰ ਹਾਈ ਕੋਰਟ ਦੇ ਫੈਸਲੇ ਅਨੁਸਾਰ ਸੀਈਟੀ ਗਰੁੱਪ-ਡੀ ਸਟੇਜ-1 ਦਾ ਸੋਧ ਨਤੀਜਾ ਜਾਰੀ ਕੀਤਾ ਗਿਆ ਸੀ, ਜਿਸ ਵਿਚ ਸਮਾਜਿਕ -ਆਰਥਿਕ ਮਾਨਦੰਡ ਦੇ ਨੰਬਰਾਂ ਦਾ ਲਾਭ ਦਿੱਤੇ ਬਿਨ੍ਹਾਂ ਉਮੀਦਵਾਰ ਦੇ ਸਿਰਫ ਸੀਈਟੀ ਨੰਬਰਾਂ ਦੇ ਆਧਾਰ ‘ਤੇ ਮੈਰਿਟ ਸੂਚੀ ਤਿਆਰ ਕੀਤੀ ਗਈ। ਇਸ ਦੇ ਬਾਅਦ ਊਮੀਦਵਾਰਾਂ ਦੀ ਸਹੂਲਤ ਤਹਿਤ ਸ਼੍ਰੇਣੀਆਂ ਵਿਚ ਬਦਲਾਅ ਲਈ 6 ਜੁਲਾਈ ਤੋਂ 8 ਜੁਲਾਈ ਤਕ ਕਰੈਕਸ਼ਨ ਪੋਰਟਲ ਖੋਲਿਆ ਗਿਆ ਸੀ। ਹੁਣ ਵੀ ਕੁੱਝ ਉਮੀਦਵਾਰ ਇਸ ਸਹੂਲਤ ਦੀ ਵਰਤੋ ਕਰਨ ਤੋਂ ਵਾਂਝੇ ਰਹਿ ਗਏ , ਇਸ ਲਈ ਕਮਿਸ਼ਨ ਨੇ ਇਕ ਵਾਰ ਫਿਰ 10 ਜੁਲਾਈ ਤਕ ਮਿੱਤੀ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ।

          ਬੁਲਾਰੇ ਨੇ ਦਸਿਆ ਕਿ ਉਮੀਦਵਾਰ https://groupdcorrection.hryssc.com ਪੋਰਟਲ ‘ਤੇ ਲਾਗਿਨ ਕਰ ਕੇ ਆਪਣੇ ਵੈਧ ਦਸਤਾਵੇਜ ਅਪਲੋਡ ਕਰ ਕੇ ਕੈਟੇਗਰੀ ਠੀਕ ਕਰ ਪਾਉਣਗੇ। ਇਹ ਪੋਰਟਲ ਮਿੱਤੀ 10 ਜੁਲਾਈ 2024 (ਰਾਤ 11:59) ਤਕ ਖੁਲਿਆ ਰਹੇਗਾ, ਉਸ ਦੇ ਬਾਅਦ ਲਿੰਕ ਉਪਲਬਧ ਨਹੀਂ ਹੋਵੇਗਾ।

ਪੀਜੀਟੀ ਸੰਸਕ੍ਰਿਤ ਦੇ 46 ਅਹੁਦਿਆਂ ਦਾ ਨਤੀਜਾ ਜਾਰੀ

ਚੰਡੀਗੜ੍ਹ, 9 ਜੁਲਾਈ – ਹਰਿਆਣਾ ਦੇ ਕਰਮਚਾਰੀ ਚੋਣ ਕਮਿਸ਼ਨ ਵੱਲੋਂ ਐਸਐਲਪੀ (ਸੀ) 3263/2023 ਵਿਚ ਸੁਪਰੀਮ ਕੋਰਟ ਦੇ 22 ਅਪ੍ਰੈਲ, 2024 ਨੂੰ ਦਿੱਤੇ ਗਏ ਆਦੇਸ਼ ਦੀ ਪਾਲਣਾ ਵਿਚ ਇਸ਼ਤਿਹਾਰ ਗਿਣਤੀ 4/2015 ਕੈਟੇਗਰੀ ਗਿਣਤੀ 16 ਤਹਿਤ ਬਾਕੀ ਬਚੇ ਹੋਏ 46 ਅਹੁਦਿਆਂ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ।

          ਕਮਿਸ਼ਨ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇੰਨ੍ਹਾਂ 46 ਅਹੁਦਿਆਂ ਵਿੱਚੋਂ 45 ਅਹੁਦਿਆਂ ਦੇ ਵਿਰੁੱਧ ਉਮੀਦਵਾਰਾਂ ਦੀ ਨਿਯੁਕਤੀ ਲਈ ਅਨੁਸ਼ੰਸਾ ਕਰ ਦਿੱਤੀ ਗਈ ਹੈ ਅਤੇ ਇਕ ਜਨਰਲ ਅਹੁਦਾ ਦਾ ਨਤੀਜਾ ਸੀਡਬਲਿਯੂਪੀ ਗਿਣਤੀ 1213/2024 ਦੀ ਪਾਲਣਾ ਵਿਚ ਪੈਂਡਿੰਗ ਰੱਖ ਲਿਆ ਗਿਆ ਹੈ।

ਰਾਜਮੰਤਰੀ ਨੇ ਅਯੋਧਿਆ ਰਾਮਲੱਲਾ ਦਰਸ਼ਨ ਲਈ ਸ਼ਰਧਾਲੂਆਂ ਦੀ ਬੱਸ ਨੂੰ ਦਿੱਤੀ ਹਰੀ ਝੰਡੀ

ਚੰਡੀਗੜ੍ਹ, 9 ਜੁਲਾਈ – ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਕੁਰੂਕਸ਼ੇਤਰ ਤੋਂ ਅਯੋਧਿਆ ਧਾਮ ਲਈ ਯਾਤਰੀਆਂ ਦੀ ਬੱਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ‘ਤੇ ਮੰਤਰੀ ਨੇ ਬੱਸ ਵਿਚ ਜਾ ਕੇ ਸ਼ਰਧਾਲੂਆਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਦੀ ਯਾਤਰਾ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

          ਸ੍ਰੀ ਸੁਭਾਸ਼ ਸੁਧਾ ਨੇ ਕਿਹਾ ਕਿ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਨਾਲ ਪੁੰਨ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਤੀਰਥ ਯੋਜਨਾ ਦੇ ਤਹਿਤ ਸ਼ਰਧਾਲੂਆਂ ਨੂੰ ਫਰੀ ਹਰਿਆਣਾ ਰੋਡਵੇਜ ਦੀ ਏਸੀ ਬੱਸ ਰਾਹੀਂ ਅਯੋਧਿਆ ਧਾਮ ਦੀ ਯਾਤਰਾ ਕਰਵਾਈ ਜਾ ਰਹੀ ਹੈ।

          ਉਨ੍ਹਾਂ ਨੇ ਦਸਿਆ ਕਿ ਇਸ ਤੋਂ ਪਹਿਲਾਂ ਥਾਨੇਸਰ ਤੋਂ ਸ਼ਰਧਾਲੂਆਂ ਦੀ ਮੰਗ ‘ਤੇ ਸ੍ਰੀ ਖਾਟੂ ਸ਼ਾਮ ਤੀਰਥ , ਮਥੁਰਾ ਤੇ ਹੋਰ ਤੀਰਥ ਸਥਾਨਾਂ ਦੇ ਲਈ ਵੀ ਬੱਸ ਚਲਾਈ ਗਈ ਹੈ।

          ਉਨ੍ਹਾਂ ਨੇ ਦਸਿਆ ਕਿ ਸ਼ਰਧਾਲੂਆਂ ਦੇ ਲਈ ਯਾਤਰਾ ਨਾਲ ਸਬੰਧਿਤ ਪੂਰੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਨੁੰ ਰਸਤੇ ਵਿਚ ਕਿਸੇ ਤਰ੍ਹਾ ਦੀ ਕੋਈ ਪਰੇਸ਼ਾਨੀ ਨਾ ਹੋਵੇ।

Leave a Reply

Your email address will not be published.


*