Haryana news

ਚੰਡੀਗੜ੍ਹ, 7 ਜੁਲਾਈ – ਹਰਿਆਣਾ ਦੇ ਮੁੱਖ ਸਕੱਤਰ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਕਿਹਾ ਕਿ ਸੂਬਾ ਸਰਕਾਰ ਗੁਰੂਗ੍ਰਾਮ ਸ਼ਹਿਰ ਵਿਚ ਨਾਗਰਿਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਵੱਛਤਾ ਤੇ ਜਨਨਿਕਾਸੀ ਨੁੰ ਲੈ ਕੇ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ। ਇਸੀ ਲੜੀ ਵਿਚ ਸ਼ਹਿਰ ਵਿਚ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਦੇ ਲਈ ਸਵੱਛਤਾ ਵਾਹਨਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਵੇਗਾ।

          ਮੁੱਖ ਸਕੱਤਰ ਐਤਵਾਰ ਨੂੰ ਗੁਰੂਗ੍ਰਾਮ ਵਿਚ ਸ਼ਹਿਰ ਦੇ ਪ੍ਰਬੁੱਧ ਨਾਗਰਿਕਾਂ ਦੇ ਨਾਲ ਮੀਟਿੰਗ ਕਰ ਰਹੇ ਸਨ।

          ਸ੍ਰੀ ਟੀਵੀਐਸਐਨ ਪ੍ਰਸਾਦ ਨੇ ਮੀਟਿੰਗ ਵਿਚ ਤਿੰਨ ਮੈਂਬਰੀ ਕਮੇਟੀ ਦੇ ਗਠਨ ਕਰਨ ਦਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਹ ਕਮੇਟੀ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਲਈ ਸਵੱਛਤਾ ਵਾਹਨਾਂ ਲਈ ਮਾਨਕ ਤੈਅ ਕਰੇਗੀ, ਜਿਸ ਦੇ ਬਾਅਦ ਨਗਰ ਨਿਗਮ , ਗੁਰੂਗ੍ਰਾਮ ਵੱਲੋਂ ਇਕ ਪਬਲਿਕ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਇਸ ਦੇ ਤਹਿਤ ਕੋਈ ਵੀ ਏਜੰਸੀ, ਆਰਡਬਲਿਯੂਏ, ਸੰਸਥਾ ਜਾਂ ਨਿਜੀ ਤੌਰ ‘ਤੇ ਕੋਈ ਵਿਅਕਤੀ ਘਰ-ਘਰ ਤੋਂ ਕੂੜਾ ਇਕੱਠਾ ਕਰਨ ਲਈ ਨਿਰਧਾਰਿਤ ਸਮਰੱਥਾ ਦਾ ਵਾਹਨ ਫਰਾਈਵਰ ਸਮੇਤ ਨਰਗ ਨਿਗਮ ਨੁੰ ਮਹੁਇਆ ਕਰਾਵੇਗਾ ਤਾਂ ਉਸ ਨੂੰ ਕਮੇਟੀ ਵੱਲੋਂ ਨਿਰਧਾਰਿਤ ਦਰ ਦੇ ਅਨੁਸਾਰ ਮਹੀਨਾ ਆਧਾਰ ‘ਤੇ ਭੁਗਤਾਨ ਕੀਤਾ ਜਾਵੇਗਾ। ਇਸ ਵਾਹਨ ਵਿਚ ਚੀਪੀਐਸ ਲਗਿਆ ਹੋਣਾ ਜਰੂਰੀ ਹੋਵੇਗਾ ਤਾਂ ਜੋ ਉਸ ਵਾਹਨ ਦੀ ਲੋਕੇਸ਼ਨ  ਪਤਾ ਚਲੱਲਦੀ ਰਹੇ। ਉਸ ਦਾ ਲਿੰਕ ਪਬਲਿਕ ਡੋਮੇਨ ਵਿਚ ਉਪਲਬਧ ਕਰਾਇਆ ਜਾਵੇਗਾ ਤਾਂ ਜੋ ਨਾਗਰਿਕਾਂ ਨੁੰ ਵੀ ਉਸ ਦੇ ਬਾਰੇ ਵਿਚ ਜਾਣਕਾਰੀ ਹੋਵੇ। ਇਸ ਕੰਮ ਵਿਚ ਪ੍ਰਯੁਕਤ ਹੋਣ ਵਾਲੇ ਵਾਹਨਾਂ ਦੇ ਲਈ ਘੱਟੋ ਘੱਟ ਤਿੰਨ ਸਾਲਾਂ ਤਕ ਕੰਮ ਕਰਨ ਦੀ ਸਮੇਂ ਨਿਰਧਾਰਿਤ ਕੀਤੀ ਜਾਵੇਗੀ। ਗੁਰੂਗ੍ਰਾਮ ਸ਼ਹਿਰ ਵਿਚ ਡੋਰ ਟੂ ਡੋਰ ਕੂੜਾ ਇਕੱਠਾ ਕਰਨ ਵਾਲੇ ਵਾਹਨਾਂ ਦੀ ਗਿਣਤੀ ਇਕ ਹਜਾਰ ਤਕ ਹੋਣੀ ਚਾਹੀਦੀ ਹੈ।

          ਮੁੱਖ ਸਕੱਤਰ ਨੇ ਗੁਰੂਗ੍ਰਾਮ ਸ਼ਹਿਰ ਵਿਚ ਬਰਸਾਤ ਦੌਰਾਨ ਜਲਭਰਾਵ ਦੀ ਸਮਸਿਆ ‘ਤੇ ਐਕਸ਼ਨ ਲੈਂਦੇ ਹੋਏ ਅਧਿਕਾਰੀਆਂ ਨਾਲ ਜਲ ਨਿਕਾਸੀ ਦੇ ਇੰਤਜਾਮਾਂ ਤੇ ਨਾਲਿਆਂ ਦੀ ਸਫਾਈ ਦੀ ਜਾਣਕਾਰੀ ਵੀ ਲਈ।

ਡ੍ਰੇਨਾਂ ਦੀ ਸਫਾਈ ਕੰਮ ਵਿਚ ਕੋਈ ਏਜੰਸੀ ਲ੍ਰਾਪ੍ਰਵਾਹੀ ਵਰਤੇਗੀ ਤਾਂ ਉਸ ਦੇ ਖਿਲਾਫ ਕੀਤੀ ਜਾਵੇਗੀ ਕਾਰਵਾਈ

          ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਦਸਿਆ ਕਿ ਜਿਲ੍ਹਾ ਵਿਚ ਜਲਭਰਾਵ ਵਾਲੇ 112 ਕ੍ਰਿਟਿਕਲ ਪੁਆਇੰਟਸ ਦੀ ਪਹਿਚਾਣ ਕੀਤੀ ਗਈ ਹੈ ਅਤੇ ਇੰਨ੍ਹਾਂ ਸਥਾਨਾਂ ਦੀ ਮਾਨੀਟਰਿੰਗ ਲਈ ਆਈਏਐਸ, ਐਚਸੀਐਸ ਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ, ਨਗਰ ਨਿਗਮ ਦੇ ਕਮਿਸ਼ਨਰ ਡਾ. ਨਰਹਰੀ ਬਾਂਗੜ ਨੇ ਦਸਿਆ ਕਿ ਗੁਰੂਗ੍ਰਾਮ ਸ਼ਹਿਰ ਵਿਚ ਜੀਐਮਡੀਏ ਤੇ ਨਗਰ ਨਿਗਮ ਦੇ ਚਾਰ ਵੱਡੇ ਨਾਲੇ ਅਤੇ ਕਰੀਬ 600 ਕਿਲੋਮੀਟਰ ਲੰਬਾਈ ਵਾਲੀ ਛੋਟੇ ਨਾਲੇ ਜਲ ਨਿਕਾਸੀ ਦੇ ਕੰਮ ਵਿਚ ਇਸਤੇਮਾਲ ਕੀਤੇ ਜਾਂਦੇ ਹਨ। ਸਾਰੇ ਨਾਲਿਆਂ ਦੀ ਸਫਾਈ ਦੇ ਟੈਡਰ  ਜਾਰੀ ਹੋ ਚੁੱਕੇ ਹਨ ਅਤੇ ਇੰਨ੍ਹਾਂ ਵਿਚ ਸਫਾਈ ਦਾ ਕੰਮ ਜਾਰੀ ਹੈ। ਇਸ ‘ਤੇ ਮੁੱਖ ਸਕੱਤਰ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ 10 ਤੋਂ 20 ਕਿਲੋਮੀਟਰ ਦੀ ਲੰਬਾਈ ‘ਤੇ ਇਕ ਐਸਡੀਓ ਜਾਂ ਹੋਰ ਅਧਿਕਾਰੀ ਦੀ ਡਿਊਟੀ ਲਗਾਈ ਜਾਵੇ ਜੋ ਕਿ ਸਫਾਈ ਦੇ ਕੰਮ ਦੀ ਰੋਜਾਨਾ ਰਿਪੋਰਟ ਕਰੇਗਾ। ਜੋ ਵੀ ਏਜੰਸੀ ਇਸ ਕੰਮ ਵਿਚ ਲਾਪ੍ਰਵਾਹੀ ਵਰਤੇਗੀ ਊਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

 

          ਮੁੱਖ ਸਕੱਤਰ ਨੇ ਮੀਟਿੰਗ ਵਿਚ ਨਗਰ ਨਿਗਮ ਗੁਰੂਗ੍ਰਾਮ ਦੀ ਮੰਗ ‘ਤੇ 40 ਕੰਪੈਕਟਰ ਤੇ ਸਕਸ਼ਨ ਮਸ਼ੀਨ-ਜੀਟੀਯੂ ਖਰੀਦਣ ਨਾਲ ਸਬੰਧਿਤ ਕਾਰਵਾਈ ਵੀ ਅੱਗੇ ਵਧਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਮੀਟਿੰਗ ਵਿਚ ਪਹੁੰਚੇ ਸਵੱਛਤਾ ਅਤੇ ਵਾਤਾਵਰਣ ਦੇ ਮਾਹਰਾਂ ਤੋਂ ਬੰਧਵਾੜੀ ਕੂੜਾਂ ਨਿਸਤਾਰਣ ਪਲਾਂਟ ਦੀ ਵਿਵਸਥਾ ਦਰੁਸਤ ਕਰਨ ਦੇ ਲਈ ਇਕ ਯੋਜਨਾ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਮੀਟਿੰਗ ਵਿਚ ਪਹੁੰਚੇ ਲੋਕਾਂ ਦੇ ਸੁੁਝਾਆਂ ਨੂੰ ਵੀ ਧਿਆਨ ਨਾਲ ਸੁਣਿਆ ਅਤੇ ਨਾਗਰਿਕਾਂ ਨੁੰ ਭਰੋਸਾ ਦਿੰਦੇ ਹੋਏ ਕਿਹਾ ਕਿ ਊਹ ਹਰ ਹਫਤੇ ਇਸੀ ਤਰ੍ਹਾ ਆਨਲਾਇਨ ਜਾਂ ਆਫਲਾਇਨ ਮੀਟਿੰਗ ਲੈਣਗੇ।

          ਇਸ ਮੌਕੇ ‘ਤੇ ਗੁਰੂਗ੍ਰਾਮ ਡਿਵੀਜਨਲ ਦੇ ਕਮਿਸ਼ਨਰ ਆਰਸੀ ਬਿਡਾਨ ਸਮੇਤ ਜਿਲ੍ਹਾ ਪ੍ਰਸਾਸ਼ਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ

ਮੁੱਖ ਮੰਤਰਹੀ ਨੇ ਪਾਣੀਪਤ ਵਿਚ 227 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੀਆਂ 32 ਪਰਿਯੋਜਨਾਵਾਂ ਦਾ ਕੀਤਾ ਉਦਘਾਟਨ  ਤੇ ਨੀਂਹ ਪੱਥਰ

ਚੰਡੀਗੜ੍ਹ, 7 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਪਿਛਲੇ ਲਗਭਗ 10 ਸਾਲਾਂ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸੂਬੇ ਵਿਚ ਡਬਲ ਇੰਜਨ ਦੀ ਸਰਕਾਰ ਨੇ ਇਕ ਅਜਿਹੀ ਵਿਵਸਥਾ ਕਾਇਮ ਕੀਤੀ ਹੈ ਜਿਸ ਵਿਚ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਗਿਆ ਹੈ ਅਤੇ ਸੂਬੇ ਦੇ ਵਿਕਾਸ ਨੂੰ ਨਵੇਂ ਮੁਕਾਮ ਦਿੱਤੇ ਹਨ। ਮੌਜੂਦਾ ਸਰਕਾਰ ਦੇ ਲਗਭਗ 10 ਸਾਲ ਦਾ ਕਾਰਜਕਾਲ ਪਿਛਲੀ ਸਰਕਾਰਾਂ ਦੇ 48 ਸਾਲਾਂ ‘ਤੇ ਭਾਰੀ ਪਿਆ ਹੈ। ਜਿੰਨ੍ਹੇ ਵਿਕਾਸ ਦੇ ਕਾਰਜ ਇਸ ਸਰਕਾਰ ਦੇ ਕਾਰਜਕਾਲ ਵਿਚ ਹੋਏ ਹਨ ਉੰਨ੍ਹੇ ਪਹਿਲਾਂ ਕਦੀ ਨਹੀਂ ਹੋਏ।

          ਮੁੱਖ ਮੰਤਰੀ ਅੱਜ ਜਿਲ੍ਹਾ ਪਾਣੀਪਤ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਮੌਜੂਦ ਜਨਤਾ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਲਗਭਗ 227 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੀਆਂ 32 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕੀਤਾ। ਇੰਨ੍ਹਾਂ ਵਿਚ 36 ਕਰੋੜ 55 ਲੱਖ ਰੁਪਏ ਦੀ ਲਾਗਤ ਦੀ 19 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਲਗਭਗ 191 ਕਰੋੜ ਰੁਪਏ ਦੀ ਲਾਗਤ ਦੀ 12 ਪਰਿਯੋਜਨਾਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਪਾਣੀਪਤ ਸ਼ਹਿਰ ਵਿਧਾਨਸਭਾ ਖੇਤਰ ਵਿਚ ਵਿਕਾਸ ਕੰਮਾਂ ਤਹਿਤ 10 ਕਰੋੜ ਰੁਪਏ ਅਤੇ ਪਾਣੀਪਤ ਗ੍ਰਾਮੀਣ ਵਿਧਾਨਸਭਾ ਖੇਤਰ ਲਈ ਵੀ 10 ਕਰੋੜ ਰੁਪਏ ਦੀ ਰਕਮ ਮੰਜੂਰ ਕਰਨ ਦਾ ਐਲਾਨ ਕੀਤਾ।

ਮਜਬੂਤ ਇੰਫ੍ਰਾਸਟਕਚਰ ਦੇ ਬਲਬੂਤੇ ਹਰਿਆਣਾ ਆਪਣੀ ਆਰਥਕ ਵਿਕਾਸ ਦਰ 8 ਫੀਸਦੀ ਸਾਲਾਨਾ ਬਣਾਏ ਹੋਏ

          ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਇੰਫ੍ਰਾਸਟਕਚਰ ਕਿਸੇ ਵੀ ਦੇਸ਼ ਤੇ ਸੂਬੇ ਦੇ ਭੌਤਿਕ ਵਿਕਾਸ ਦਾ ਪੈਮਾਨਾ ਮੰਨਿਆ ਜਾਂਦਾ ਹੈ। ਇਹੀ ਨਹੀਂ ਮਜਬੂਤ ਇੰਫ੍ਰਾਸਟਕਚਰ ਉੱਥੇ ਰਹਿਣ ਵਾਲੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਦੀ ਪਹਿਲੀ ਸ਼ਰਤ ਵੀ ਹੈ। ਇਹ ਉਦਯੋਗ ਅਤੇ ਨਿਵੇਸ਼ ਨੂੰ ਖਿੱਚਣ ਲਈ ਸੂਬੇ ਦੀ ਅਰਥਵਿਵਸਥਾ ਨੂੰ ਵੀ ਮਜਬੂਤੀ ਦਿੰਦਾ ਹੈ। ਹਰਿਆਣਾ ਸੂਬਾ ਆਪਣੇ ਮਜਬੂਤ ਇੰਫ੍ਰਾਸਟਕਚਰ ਦੇ ਬਲਬੂਤੇ ਹੀ ਆਪਣੀ ਆਰਥਕ ਵਿਕਾਸ ਦਰ 8 ਫੀਸਦੀ ਬਣਾਏ ਹੋਏ ਹੈ, ਜਦੋਂ ਕਿ ਦੇਸ਼ ਦੀ ਔਸਤ ਆਰਥਕ ਵਿਕਾਸ 6.7 ਫੀਸਦੀ ਹੈ।

ਪਹਿਲਾਂ ਦੀਆਂ ਸਰਕਾਰਾਂ ਵਿਚ ਵਿਕਾਸ ਅਤੇ ਜਨਭਲਾਈ ਦੀ ਯੋਜਨਾਵਾਂ ਵਿਚ ਹੁੰਦਾ ਸੀ ਭੇਦਭਾਵ

          ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਸਾਲ 2014 ਵਿਚ ਸੂਬੇ ਦੀ ਜਨਸੇਵਾ ਦੀ ਜਿਮੇਵਾਰੀ ਸੰਭਾਲੀ ਸੀ ਤਾਂ ਸਾਡੇ ਸਾਹਮਣੇ ਕਈ ਚਨੌਤੀਆਂ ਸਨ। ਸਾਨੂੰ ਵਿਰਾਸਤ ਵਿਚ ਜਰਜਰ ਅਰਥਵਿਵਸਥਾ ਮਿਲੀ, ਸਹਿਕਾਰੀ ਢਾਂਚਾ ਤਹਿਸ-ਨਹਿਸ ਸੀ, ਪਬਲਿਕ ਖੇਤਰ ਦੇ ਇੰਟਰਪ੍ਰਾਈਸਿਸ  ਘਾਟੇ ਵਿਚ ਚੱਲ ਰਹੇ ਸਨ। ਵਿਕਾਸ ਅਤੇ ਨੌਕਰੀਆਂ ਵਿਚ ਖੇਤਰਵਾਦ ਅਤੇ ਭਾਈ-ਭਤੀਜਵਾਦ ਦਾ ਬੋਲਬਾਲਾ ਸੀ। ਪਹਿਲਾਂ ਦੀਆਂ ਸਰਕਾਰਾਂ ਵਿਚ ਵਿਕਾਸ ਅਤੇ ਜਨਭਲਾਈ ਦੀ ਯੋਜਨਾਵਾਂ ਵਿਚ ਬਹੁਤ ਭੇਦਭਾਵ ਹੁੰਦਾ ਸੀ। ਇਕ ਹੀ ਖੇਤਰ ਦਾ ਵਿਕਾਸ ਹੁੰਦਾ ਸੀ, ਬਾਕੀ ਸੂਬੇ ਦੀ ਅਣਦੇਖੀ ਕੀਤੀ ਜਾਂਦੀ ਸੀ। ਪਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿਚ ਸੱਭਕਾ ਸਾਥ-ਸੱਭਕਾ ਵਿਕਾਸ-ਸੱਭਕਾ ਪ੍ਰਯਾਸ-ਸੱਭਕਾ ਵਿਸ਼ਵਾਸ ਅਤੇ ਪੰਡਿਤ ਦੀਨ ਦਿਆਨ ਉਪਾਧਿਆਏ ਦੇ ਅੰਤੋਂਦੇਯ ਦਰਸ਼ਨ ‘ਤੇ ਚਲਦੇ ਹੋਏ ਸੂਬੇ ਵਿਚ ਵਿਕਾਸ ਦੀ ਗਤੀ ਨੂੰ ਵਧਾ ਕੇ ਸੂਬੇ ਦੀ ਤਸਵੀਰ ਬਦਲਣ ਦਾ ਕੰਮ ਕੀਤਾ ਹੈ। ਇਸ ਵਿਚ ਕਿਸੀ ਤਰ੍ਹਾ ਦਾ ਭੇਦਭਾਵ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹਰਿਆਣਾ ਦੇ ਹਰੇਕ ਵਿਅਕਤੀ ਨੂੰ ਆਪਣਾ ਮੰਨਿਆ ਹੈ ਅਤੇ ਹਰਿਆਣਾ ਇਕ-ਹਰਿਆਣਵੀਂ ਇਕ ਦੇ ਮੂਲਮੰਤਰ ‘ਤੇ ਚਲਦੇ ਹੋਏ ਹਰ ਵਰਗ ਦੇ ਉਥਾਨ ਲਈ ਕੰਮ ਕੀਤਾ ਹੈ। ਹਰ ਖੇਤਰ ਦਾ ਸਮਾਨ ਵਿਕਾਸ ਸਾਡੀ ਸਰਕਾਰੀ ਦੀ ਪ੍ਰਾਥਮਿਕਤਾ ਹੈ।

          ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਗਰੀਬ ਲੋਕਾਂ ਨੂੰ ਪਲਾਟ ਦੇਣ ਦਾ ਵਾਇਦਾ ਕੀਤਾ ਸੀ। ਉਨ੍ਹਾਂ ਨੇ ਪਲਾਟ ਤਾਂ ਦਿਖਾਏ ਪਰ ਨਾ ਤਾਂ ਕੋਈ ਕਾਗਜ ਦਿੱਤੇ ਅਤੇ ਨਾ ਹੀ ਪਲਾਟਾਂ ਦਾ ਕਬਜਾ ਦਿੱਤਾ। ਯੋਗ ਲੋਕ ਦਰ-ਦਰ ਭਟਕ  ਰਹੇ ਸਨ। ਸਾਡੀ ਸਰਕਾਰ ਨੇ ਉਨ੍ਹਾਂ ਦੀ ਪੀੜਾ ਨੂੰ ਸਮਝਿਆ ਅਤੇ ਅਜਿਹੇ ਸਾਰੇ ਯੋਗ ਲੋਕਾਂ ਨੂੰ 100-100 ਗਜ ਦੇ ਪਲਾਟ ਦਾ ਕਬਜਾ ਦਿੱਤਾ। ਇਸ ਤੋਂ ਇਲਾਵਾ, ਜਿੱਥੇ ਜਮੀਨ ਉਪਲਬਧ ਨਹੀਂ ਸੀ, ਉੱਥੇ ਪਲਾਟ ਖਰੀਦਣ ਲਈ ਯੋਗ ਲੋਕਾਂ ਦੇ ਖਾਤਿਆਂ ਵਿਚ 1-1 ਲੱਖ ਰੁਪਏ ਦੀ ਰਕਮ ਪਾਈ ਗਈ।

          ਉਨ੍ਹਾਂ ਨੇ ਕਿਹਾ ਕਿ ਪਿਛਲੀ 30 ਜੂਨ ਨੁੰ ਸੂਬੇ ਦੇ 75 ਹਜਾਰ ਨਵੇਂ ਨਾਭਕਾਰਾਂ ਨੂੰ ਸਮਾਜਿਕ ਸੁਰੱਖਿਆ ਪੈਂਸ਼ਨ ਜਾਰੀ ਕੀਤੀ ਸੀ। ਊਸੀ ਦਿਨ ਡਾ. ਬੀ ਆਰ ਅੰਬੇਦਕਰ ਆਵਾਸ ਨਵੀਨੀਕਰਣ ਯੋਜਨਾ ਤਹਿਤ 2,000 ਲਾਭਕਾਰਾਂ ਦੇ ਮਕਾਲ ਮੁਰੰਮਤ ਲਈ ਸਹਾਇਤਾ ਰਕਮ ਜਾਰੀ ਕੀਤੀ ਗਈ। ਇਸ ਤੋਂ ਇਲਾਵਾ, ਰਾਜ ਸਰਕਾਰ ਨੇ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਲਗਭਗ 15 ਹਜਾਰ ਪਰਿਵਾਰਾਂ ਨੂੰ 30-30 ਵਰਗ ਗਜ ਦੇ ਪਲਾਟ ਵੀ ਦੇਣ ਦਾ ਕੰਮ ਕੀਤਾ ਹੈ।

ਪ੍ਰਧਾਨ ਮੰਤਰੀ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਤਹਿਤ 1 ਲੱਖ ਘਰਾਂ ਦੀ ਛੱਤਾਂ ‘ਤੇ ਸੋਲਰ ਪੈਨਲ ਲਗਾਉਣ ਦਾ ਟੀਚਾ

          ਸ੍ਰੀ ਨਾਂਇਬ ਸਿੰਘ ਨੇ ਕਿਹਾ ਕਿ ਅਯੋਧਿਆ ਵਿਚ ਸੂਰਿਆਵੰਸ਼ੀ ਸ੍ਰੀ ਰਾਮਲੱਤਾ ਦੇ ਪਵਿੱਤਰ ਮੰਦਿਰ ਵਿਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ 22 ਜਨਵਰੀ, 2022 ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੰਕਲਪ ਲਿਆ ਸੀ ਕਿ ਭਾਰਤਵਾਸੀਆਂ ਦੇ ਘਰ ਦੀ ਛੱਤ ‘ਤੇ ਉਨ੍ਹਾਂ ਦਾ ਆਪਣਾ ਸੋਲਰ ਰੂਫਟਾਪ ਸਿਸਟਮ ਸਥਾਪਿਤ ਕਰਣਗੇ। ਇਸ ਦੇ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਸ਼ੁਰੂ ਕੀਤੀ। ਅਸੀਂ ਇਸ ਯੋਜਨਾ ਨੂੰ ਅੱਗੇ ਵਧਾਉਂਦੇ ਹੋਏ ਹਰਿਆਣਾ ਸਰਕਾਰ ਵੱਲੋਂ ਵੱਧ ਗ੍ਰਾਂਟ ਦੇ ਕੇ ਗਰੀਬਾਂ ਦੇ 1 ਲੱਖ ਘਰਾਂ ਦੀ ਛੱਤਾਂ ‘ਤੇ ਮੁਫਤ ਵਿਚ ਸੋਲਰ ਸਿਸਟਮ ਲਗਵਾਉਣ ਦਾ ਫੈਸਲਾ ਕੀਤਾ ਹੈ। ਇਸ ਯੋਜਨਾ ਵਿਚ 60 ਹਜਾਰ ਰੁਪਏ ਦੀ ਰਕਮ ਕੇਂਦਰ ਸਰਕਾਰ ਵੱਲੋਂ ਅਤੇ 50 ਹਜਾਰ ਰੁਪਏ ਦੀ ਰਕਮ ਹਰਿਆਣਾ ਸਰਕਾਰ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਹਰਿਆਣਾ ਸਰਕਾਰ ਨੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਰਾਹਤ ਦਿੰਦੇ ਹੋਏ ਬਿਜਲੀ ਦਾ ਮਹੀਨਾ ਘੱਟੋ ਘੱਟ ਚਾਰਜ ਖਤਮ ਕਰ ਦਿੱਤਾ ਹੈ। ਹੁਣ ਬਿਜਲੀ ਦੀ ਜਿੰਨ੍ਹੀ ਯੂਨਿਟ ਦੀ ਖਪਤ ਹੋਵੇਗੀ ਉਨ੍ਹਾਂ ਹੀ ਬਿੱਲ ਲਿਆ ਜਾਵੇਗਾ। ਇਸ ਨਾਲ ਸੂਬੈ ਦੇ 9 ਲੱਖ 50 ਹਜਾਰ ਗਰੀਬ ਪਰਿਵਾਰਾਂ ਨੂੰ ਲਾਭ ਮਿਲੇਗਾ।

 

          ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿੰਡ ਵਿਕਾਸ ਵਿਚ ਤੇਜੀ ਲਿਆਉਣ ਲਈ ਪੰਚਾਇਤਾਂ ਨੂੰ ਕਈ ਨਵੀਂ ਸ਼ਕਤੀਆਂ ਦਿੱਤੀਆਂ ਹਨ। ਹੁਣ ਸਰਪੰਚ ਬਿਨ੍ਹਾਂ ਟੈਂਡਰ ਦੇ 21 ਲੱਖ ਰੁਪਏ ਤਕ ਦੀ ਲਾਗਤ ਦੇ ਵਿਕਾਸ ਕੰਮ ਕਰਵਾ ਸਕਣਗੇ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨਵੀਂ ਸੋਚ ਨਵੇਂ ਵਿਜਨ ਅਤੇ ਕੜੀ ਮਿਹਨਤ ਨਾਲ ਹਰਿਆਣਾ ਦੇ ਵਿਕਾਸ ਨੁੰ ਇਕ ਨਵੀਂ ਦਿਸ਼ਾ ਅਤੇ ਗਤੀ ਦੇ ਰਹੀ ਹੈ ਤਾਂ ਜੋ ਸਮਾਜ ਦਾ ਹਰ ਵਰਗ ਖੁਸ਼ਹਾਲ ਅਤੇ ਹਰਿਆਣਾ ਵਿਕਾਸ ਦੀ ਨਵੀਂ ਬੁਲੰਦੀਆਂ ਨੂੰ ਛੋਹੇ।

 

          ਇਸ ਮੌਕੇ ‘ਤੇ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਅਤੇ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਵੀ ਸੰਬੋਧਿਤ ਕੀਤਾ ਅਤੇ ਪਾਣੀਪਤਵਾਸੀਆਂ ਨੂੰ ਕਰੋੜਾਂ ਰੁਪਏ ਦੀ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਮੁੱਖ ਮੰਤਰੀ ਦੇ ਸਾਹਮਣੇ ਮੰਗ ਰੱਖਦੇ ਹੋਏ ਕਿਹਾ ਕਿ ਸ਼ਹਿਰਾਂ ਦੇ ਨਾਲ ਲਗਦੇ ਪਿੰਡਾਂ ਵਿਚ ਡ੍ਰੇਨੇਜ ਵਿਵਸਥਾ ਨੂੰ ਮਜਬੂਤ ਕੀਤਾ ਜਾਵੇ।

ਇੰਨ੍ਹਾਂ ਪਰਿਯੋਜਨਾਵਾਂ ਦੀ ਦਿੱਤੀ ਸੌਗਾਤ

          ਮੁੱਖ ਮੰਤਰੀ ਨੇ ਅੱਜ 36.55 ਕਰੋੜ ਰੁਪਏ ਦੀ ਲਾਗਤ ਨਾਲ 19 ਸੜਕਾਂ ਦਾ ਉਦਘਾਟਨ ਕੀਤਾ। ਇਸ ਵਿਚ ਰਾਏਪੁਰ-ਕਚਰੋਲੀ ਸੜਕ, ਬੁਡਸ਼ਾਮ-ਨਰਾਇਣ ਸੜਕ, ਬਬੈਲ-ਪਲਹੇੜਾ ਸੜਕ, ਜੀਟੀ ਰੋਡ-ਲੀਸਾਗਰਪੁਰ ਸੜਕ, ਪੱਟੀਕਲਿਆਣਾ-ਜੀਏਵੀ ਕਾਲਜ ਸੜਕ, ਜੀਟੀ ਰੋਡ-ਪਸੀਨਾ ਕਲਾਂ ਸੜਕ, ਨਾਮੁੜਾ-ਚੁਲਕਾਨਾਲ ਯੜਕ, ਅਤੌਲਾਪੁਰ ਸੰਪਰਕ ਸੜਕ, ਡਡੌਲੀ-ਸਿਮਲਾ ਗੁਜਰਾਨਸੜਕ, ਧਨਸੌਲੀ-ਨਾਗਲਾਪਾਰ ਸੜਕ, ਨਿਯਾਬੰਧ-         ਬਿਜਾਵਾ ਸੜਕ, ਕੈਦ-ਬੁਆਨਾ ਲੱਖ ਸੜਕ, ਨਾਰਾਇਣਾ-ਗਵਾਲੜਾ, ਭਾਦਰ ਸੰਪਰਕ ਸੜਕ, ਉਲਾਨਾ ਖੁਰਦ-ਡੇਰਾ ਬਾਜੀਪੁਰ ਸੜਕ, ਭਾਦਰ-ਕਾਲਖਾ ਸੜਕ, ਅਲੁਪੁਰ-ਅਹਿਰ ਸੜਕ, ਜਵਾਹਰਾ-ਪਰਢਾਨਾ ਸੜਕ ਅਤੇ ਕੁਰਾਨਾ-ਪਲਹੇੜੀ ਸੜਕ ਸ਼ਾਮਿਲ ਹੈ।

 

          ਉਨ੍ਹਾਂ ਨੇ 12 ਪਰਿਯੋਜਨਾਵਾ ਦਾ ਵੀ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿਚ 11 ਕਰੋੜ ਰੁਪਏ ਦੀ ਲਾਗਤ ਨਾਲ ਚੁਲਕਾਨਾਲ, ਸਮਾਲਖਾ ਵਿਚ ਆਈਟੀਆਈ ਦਾ ਨਿਰਮਾਣ 7 ਕਰੋੜ ਰੁਪਏ ਦੀ ਲਾਗਤ ਨਾਲ ਪਾਣੀਪਤ ਸ਼ਹਿਰ ਵਿਚ 24 ਟ੍ਰਾਂਜਿਟ ਫਲੈਟੋ ਦਾ ਨਿਰਮਾਣ, 10.78 ਕਰੋੜ ਰੁਪਏ ਦੀ ਲਾਗਤ ਨਾਲ ਬਿੰਝੌਲ-ਮਹਰਾਣਾ ਸੜਕ, ਮਹਿਰਾਣਾ-ਬੁੜਸ਼ਾਮ ਸੜਕ, ਬਰਾਣਾ-ਰਾਣਾ ਮਾਜਰਾ ਸੜਕ, ਨਿਮਰੀ-ਕੁਰਾੜ ਸੜਕ, ਗਾਂਜਬੜ-ਬਰਾਨਾ ਸੜਕ, ਬਬੈਲ-ਮੋਹਾਲੀ ਸੜਕ ਦਾ ਨੀਂਹ ਪੱਥਰ ਸ਼ਾਮਿਲ ਹੈ। ਨਾਲ ਹੀ 11.40 ਕਰੋੜ ਰੁਪਏ ਦੀ ਲਾਗਤ ਨਾਲ ਐਸਸੀ ਬਸਤੀ ਵਿਚ ਬੁਨਿਆਦੀ ਸਹੂਲਤਾਂ ਦਾ ਵਿਕਾਸ, 44.52 ਕਰੋੜ ਰੁਪਏ ਦੀ ਲਾਗਤ ਨਾਲ ਪੁਰਾਣੀ ਸਬਜੀ ਮੰਡੀ ਵਿਚ ਇਨਡੋਰ ਸਟੇਡੀਅਮਦਾ ਨਿਰਮਾਣ, 59.81 ਕਰੋੜ ਰੁਪਏ ਦੀ ਲਾਗਤ ਨਾਲ ਸੈਕਟਰ-12 ਵਿਚ ਓਡੀਟੋਰਿਅਮ, ਮਲਟੀਪਰਪਜ ਹਾਲ ਅਤੇ ਲਾਇਬ੍ਰੇਰੀ ਦਾ ਨਿਰਮਾਣ ਅਤੇ 13.51 ਕਰੋੜ ਰੁਪਏ ਦੀ ਲਾਗਤ ਨਾਲ ਸਫੀਦੋਂ-ਜੀਂਦ ਸੜਕ ਦੀ ਕ੍ਰਾਂਸਿੰਗ ‘ਤੇ ਕੈਰਿਅਰ ਲਾਇਨਡ ਚੈਨਲ ਦੇ ਨਾਲ ਫਲਾੲਓਵਰ ਦਾ ਨਿਰਮਾਣ ਕੰਮ ਦਾ ਵੀ ਨੀਂਹ ਪੱਥਰ ਕੀਤਾ ਗਿਆ।

          ਇਸ ਮੌਕੇ ‘ਤੇ ਰਾਜਸਭਾ ਸਾਂਸਦ ਕ੍ਰਿਸ਼ਣਪੰਵਾਰ, ਵਿਧਾਇਕ ਪ੍ਰਮੋਦ ਵਿਜ, ਪਾਣੀਪਤ ਦੇ ਡਿਪਟੀ ਕਮਿਸ਼ਨਰ ਵਿਰੇਂਦਰ ਦਹਿਆ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ

 

ਜਨਸੇਵਾ ਸਮਿਤੀ ਸੰਸਥਾਨ ਨੂੰ 21 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ

ਚੰਡੀਗੜ੍ਹ, 7 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਜਨਸੇਵਾ ਸਮਿਤੀ ਸੰਸਥਾਨ ਰੋਹਤਕ ਦੀ ਪਾਣੀਪਤ ਬ੍ਰਾਂਚ ਦੇ ਤੱਤਵਾਧਾਨ ਵਿਚ ਐਤਵਾਰ ਨੂੰ ਸੌਂਫਾਪੁਰ ਪਿੰਡ ਵਿਚ ਅਨਾਥ ਅਤੇ ਬਜੁਰਗ ਆਸ਼ਰਮ ਦਾ ਊਦਘਾਟਨ ਕਰਦੇ ਹੋਏ ਕਿਹਾ ਕਿ ਇਹ ਆਸ਼ਰਮ ਜਰੂਰਤਮੰਦਾਂ ਤੇ ਬੇਸਹਾਰਾ ਦੀ ਮਦਦ ਵਿਚ ਅਹਿਮ ਭੁਮਿਕਾ ਨਿਭਾਏਗਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸੰਸਥਾਨਾਂ ਤੋਂ ਹੋਰ ਲੋਕਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ, ਜੋ ਸਮਾਜਿਕ ਖੇਤਰ ਵਿਚ ਦੂਜਿਆਂ ਦੇ ਲਈ ਸੇਵਾਭਾਵ ਨੁੰ ਲੈ ਕੇ ਕੰਮ ਕਰਦੇ ਹਨ।

          ਉਨ੍ਹਾਂ ਨੇ ਕਿਹਾ ਕਿ ਇਸ ਦੇਸ਼ ਦੇ ਨਿਰਮਾਣ ਵਿਚ ਸੰਤਾਂ, ਮਹਾਪੁਰਸ਼ਾਂ ਦਾ ਮਹਤੱਵਪੂਰਨ ਯੋਗਦਾਨ ਹੈ। ਸੇਵਾ ਦੇ ਲਈ ਇਹ ਮਹਾਪੁਰਸ਼ ਹਮੇਸ਼ਾ ਪ੍ਰੇਰਣਾਦਾਇਕ ਸਾਬਿਤ ਹੁੰਦੇ ਰਹਿਣਗੇ। ਉਨ੍ਹਾਂ ਨੇ ਸੰਸਥਾਨ ਨੂੰ 21 ਲੱਖ ਰੁਪਏ ਦੀ ਰਕਮ ਆਪਣੇ ਨਿਜੀ ਕੋਸ਼ ਤੋਂ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ ਤੇ ਜਰੂਰਤ ਪੈਣ ‘ਤੇ ਅਤੇ ਸਹਾਇਤਾ ਦਾ ਭਰੋਸਾ ਦਿੱਤਾ।

          ਉਨ੍ਹਾਂ ਨੇ ਕਿਹਾ ਕਿ 400 ਬੈਡ ਦਾ ਇਹ ਆਸ਼ਰਮ ਮਨੁੱਖ ਸੇਵਾ ਦੀ ਜਿੰਦਾ ਜਾਗਦੀ ਮਿਸਾਲ ਹੈ। ਇਹ ਉਨ੍ਹਾਂ ਲੋਕਾਂ ਦੇ ਲਈ ਬਹੁਤ ਹੀ ਮਦਦਗਾਰ ਸਾਬਤ ਹੋਵੇਗਾ ਜੋ ਸਮਾਜ ਦੀ ਮੁੱਖ ਧਾਰਾ ਤੋਂ ਕੱਟ ਗਏ ਸਨ। ਉਨ੍ਹਾਂ ਨੇ ਸੰਸਥਾਨ ਵੱਲੋਂ ਕੀਤੇ ਗਏ ਇਸ ਪਵਿੱਤਰ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਨਾਲ ਸਮਾਜ ਵੀ ਇਸ ਤਰ੍ਹਾ ਦੇ ਪੁੰਨ ਦੇ ਕੰਮਾਂ ਨੁੰ ਅੱਗੇ ਵਧਾਉਣ ਤੇ ਜਨਭਲਾਈ ਦੇ ਲਈ ਸਦਾ ਤਿਆਰ ਰਹਿੰਦਾ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਜੁਰਗਾਂ ਦੇ ਉਥਾਨ ਲਈ ਅਨੈਕਾਂ ਯੋਜਨਾਵਾਂ ਲਾਗੂ ਕੀਤੀ ਗਈਆਂ ਹਨ ਜਿਨ੍ਹਾਂ ਦਾ ਮੌਜੂਦਾ ਵਿਚ ਬਜੁਰਗਾਂ ਨੂੰ ਲਾਭ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੈਂਸ਼ਨ ਵਿਚ ਵਾਧਾ ਕਰ ਕੇ ਬਜੁਰਗਾਂ ਦਾ ਸਮਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਬਜੁਰਗਾਂ ਦਾ ਸ਼ੈਲਟਰ ਨਹੀਂ ਹੈ ਉਹ ਇਸ ਆਸ਼ਰਮ ਦਾ ਲਾਪ ਲੈਣਗੇ। ਇਸ ਦੌਰਾਨ ਉਨ੍ਹਾਂ ਨੇ ਬਜੁਰਗ ਆਸ਼ਰਮ ਦਾ ਦੌਰਾ ਕਰ ਬਜੁਰਗ ਤੇ ਅਨਾਥ ਲੋਕਾਂ ਨਾਲ ਮੁਲਾਕਾਤ ਕਰ ਉਨ੍ਹਾਂ ਦਾ ਹਾਲ ਚਾਲ ਵੀ ਪੁਛਿਆ।

          ਇਸ ਮੌਕੇ ‘ਤੇ ਸੰਸਥਾ ਦੇ ਪ੍ਰਧਾਨ ਸਤੀਸ਼ ਗੋਇਲ ਨੈ ਦਸਿਆ ਕਿ ਇਸ ਆਸ਼ਰਮ ਦੇ ਨਿਰਮਾਣ ‘ਤੇ 10 ਕਰੋੜ ਦੀ ਲਾਗਤ ਆਈ ਹੈ। ਆਸ਼ਰਮ ਦੇ ਨਿਰਮਾਣ ਵਿਚ ਵਿਕਾਸ, ਪੰਚਾਇਤ ਅਤੇ ਸਹਿਕਾਰਤਾ ਰਾਜ ਮੰਤਰੀ ਮਹੀਪਾਲ ਢਾਂਡਾ ਤੇ ਰਾਜਸਭਾ ਸਾਂਸਦ ਕ੍ਰਿਸ਼ਦ ਲਾਲ ਪੰਵਾਰ ਨੇ ਵੀ ਆਪਣੇ ਏਛਿੱਕ ਕੋਸ਼ ਤੋਂ 11-11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

          ਇਸ ਮੌਕੇ ‘ਤੇ ਸਾਬਕਾ ਮੰਤਰੀ ਮਨੀਸ਼ ਗਰੋਵਰ, ਡਿਪਟੀ ਕਮਿਸ਼ਨਰ ਵੀਰੇਂਦਰ ਕੁਮਾਰ ਦਹਿਆ, ਸਵਾਮੀ ਪਰਮਾਨੰਦ ਆਦਿ ਮੌਜੂਦ ਰਹੇ।

Leave a Reply

Your email address will not be published.


*