ਸੈਂਟਰ ਆਫ ਟਰੇਡ ਯੂਨੀਅਨ (ਸੀਟੂ ) ਦੇ ਸੱਦੇ ਤੇ ਡਿਪਟੀ ਕਮਿਸ਼ਨਰ ਨੂੰ ਫੌਜਦਾਰੀ ਕਾਨੂੰਨ ਅਤੇ 29 ਮਜ਼ਦੂਰ ਜਮਾਤ ਪੱਖੀ ਕਾਨੂੰਨ ਤੋੜਕੇ 4 ਕੋਡ ਲਾਗੂ ਕਰਨ ਖਿਲਾਫ 10 ਜੁਲਾਈ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਤੇ 2 ਘੰਟੇ ਦਾ ਜਾਮ ਲਾਇਆ ਜਾਵੇਗਾ
ਜਿਸ ਦੀ ਤਿਆਰੀ ਸਬੰਧੀ ਕੀਤੀ ਮੀਟਿੰਗ ਵੱਡੀ ਗਿਣਤੀ ਵਿਚ ਸ਼ਾਮਲ ਸੀਟੂ ਵਰਕਰਾਂ ਨੂੰ ਸੰਬੋਧਨ ਕਰਦਿਆਂ ਡਾ.ਪ੍ਰਕਾਸ਼ ਸਿੰਘ ਬਰਮੀ ਅਤੇ ਸੀਟੂ ਪੰਜਾਬ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਇਹਨਾ ਕਾਲੇ ਕਾਨੂੰਨਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੌਜਦਾਰੀ ਕਾਨੂੰਨ ਲਾਗੂ ਹੋਣ ਨਾਲ਼ ਪੁਲਸ ਨੂੰ ਆਮ ਲੋਕਾਂ ਉੱਪਰ ਜੁਲਮ ਕਰਨ ਦੇ ਹੋਰ ਅਧਿਕਾਰ ਮਿਲ ਜਾਣਗੇ ਪੁਲਸ ਜਦੋਂ ਚਾਹੇ ਕਿਸੇ ਨੂੰ ਵੀ ਫੜ੍ਹ ਕੇ ਅੰਦਰ ਕਰ ਸਕਦੀ ਹੈ ਕੋਰਟ ਅਤੇ ਜੱਜ ਸਾਹਿਬ ਚਾਹੁੰਦੇ ਹੋਏ ਵੀ ਕੁੱਝ ਨਹੀਂ ਕਰ ਸਕਦੇ ਉਹਨਾਂ ਨੂੰ ਪੁਲਸ ਦੀ ਗੱਲ ਮੰਨਣੀ ਹੀਂ ਪੈਣੀ ਹੈ ਤੇ 90 ਦਿਨ ਤੁਹਾਡੀ ਕੋਈ ਸੁਣਵਾਈ ਨਹੀਂ ਹੋ ਸਕਦੀ
,ਆਮ ਲੋਕਾਂ ਉੱਪਰ ਜੁਲਮ ਵੱਧ ਜਾਵੇਗਾ, ਇਸ ਲਈ ਇਹਨਾਂ ਕਾਨੂੰਨਾ ਦਾ ਹਰ ਭਾਰਤੀ ਨੂੰ ਸਖ਼ਤ ਵਿਰੋਧ ਕਰਨਾ ਚਾਹੀਦਾ ਹੈ। ਸੀਟੂ ਆਗੂਆਂ ਗਿਆਨ ਸਿੰਘ ਅਤੇ ਅਮਰੀਕ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿਚ ਵਰਕਰਾਂ ਨੇ ਪ੍ਰਦਰਸ਼ਨ ਦੌਰਾਨ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਤੇ ਮੀਟਿੰਗ ਉਪਰੰਤ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ । ਇਸ ਮੌਕੇ ਕਾਲਾ ਸਿੰਘ,ਜਸਵਿੰਦਰ ਸਿੰਘ, ਗੁਰਮੇਲ ਸਿੰਘ, ਮਨਦੀਪ ਸਿੰਘ ਤੇ ਵੱਡੀ ਗਿਣਤੀ ਵਿਚ ਔਰਤਾਂ ਨੇ ਸ਼ਮੂਲੀਅਤ ਕੀਤੀ।
Leave a Reply