Haryana News

ਚੰਡੀਗੜ੍ਹ, 6 ਜੁਲਾਈ – ਸਾਇਬਰ ਠੱਗਾਂ ਵੱਲੋਂ ਨਾਗਰਿਕਾਂ ਨੂੰ ਟੈਲੀਗ੍ਰਾਮ ਐਪ ‘ਤੇ ਵੱਖ-ਵੱਖ ਤਰ੍ਹਾਂ ਨਾਲ ਠੱਗਿਆ ਜਾ ਰਿਹਾ ਹੈ| ਟੈਲੀਗ੍ਰਾਮ ਐਪ ‘ਤੇ ਸਾਇਬਰ ਠੱਗ ਕਈ ਢੰਗਾਂ ਨਾਲ ਲੋਕਾਂ ਨਾਲ ਠੱਗੀ ਕਰ ਰਹੇ ਹਨ ਜਿਵੇਂ ਆਨਲਾਇਨ ਨੌਕਰੀ, ਪਾਰਟ ਟਾਇਮ ਨੌਕਰੀ, ਟਾਸਕ ਪੂਰਾ ਕਰਨਾ ਵਰਗੇ ਵੀਡਿਓ ਚੈਨਲ ਨੂੰ ਲਾਇਕ ਜਾਂ ਸਬਸਕਾਰਾਇਬ ਕਰਨ ‘ਤੇ ਕਮਿਸ਼ਨ ਦਾ ਲਾਲਚ ਦੇ ਕੇ ਠੱਗੀ ਕੀਤੀ ਜਾ ਰਹੀ ਹੈ| ਉੱਥੇ ਕ੍ਰਿਪਟੋ ਕਰੰਸੀ ਵਿਚ ਨਿਵੇਸ਼ ਦੇ ਨਾਂਅ ‘ਤੇ ਟੈਲੀਗ੍ਰਾਮ ਗਰੁੱਪ ਵਿਚ ਜੋੜ ਕੇ ਗਰੁੱਪ ਦੇ ਹੋਰ ਮੈਂਬਰਾਂ ਵੱਲੋਂ ਕਈ ਗੁਣਾ ਲਾਭ ਦੱਸ ਕੇ ਪੀੜਿਤ ਨੂੰ ਉਨ੍ਹਾਂ ਦੇ ਦੱਸੇ ਅਨੁਸਾਰ ਕ੍ਰਿਪਟੋ ਕਰੈਂਸੀ ਵਿਚ ਨਿਵੇਸ਼ ਕਰਵਾਉਣ ਦੇ ਨਾਂਅ ‘ਤੇ ਠੱਗੀ ਕੀਤੀ ਜਾਂਦੀ ਹੈ| ਅਜਿਹੀ ਹੀ ਇਕ ਕੇਸ ਵਿਚ ਹਿਸਾਰ ਵਾਸੀ ਬਜਰੰਗ ਨੂੰ ਸਾਇਬਰ ਠੱਗਾਂ ਨੇ ਭਾਰੀ ਮੁਨਾਫੇ ਦਾ ਲਾਲਚ ਦੇ ਕੇ ਆਪਣੇ ਜਾਲ ਵਿਚ ਫਸਿਆ ਅਤੇ 8,91,000 ਲੱਖ ਰੁਪਏ ਦੀ ਠੱਗੀ ਨੂੰ ਅੰਜਾਮ ਦਿੱਤਾ| ਸਾਇਬਰ ਠੱਗੀ ਦਾ ਪਤਾ ਚਲਦੇ ਹੀ ਪੀੜਿਤ ਨੇ ਆਪਣੀ ਸ਼ਿਕਾਇਤ ਤੁਰੰਤ ਸਾਇਬਰ ਹੈਲਪਲਾਇਨ 1930 ‘ਤੇ ਦਿੱਤੀ, ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਸਾਇਬਰ ਠੱਗ ਗ੍ਰਿਫਤਾਰ ਕੀਤਾ ਗਏ|

            ਪੁਲਿਸ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਿਸਾਰ ਵਾਸੀ ਬਜਰੰਗ ਨੂੰ ਇੰਵੈਸਟਮੈਂਟ ਦੇ ਨਾਂਅ ‘ਤੇ ਮੁਨਾਫਾ ਦਾ ਲਾਲਚ ਦੇਕੇ ਸਾਇਬਰ ਠੱਗਾਂ ਵੱਲੋਂ 8,91,000 ਰੁਪਏ ਦੀ ਠੱਗੀ ਕੀਤੀ| ਪੀੜਿਤ ਨੂੰ ਜਿਵੇਂ ਕਿ ਸਾਇਬਰ ਠੱਗੀ ਦਾ ਅਹਿਸਾਸ ਹੋਇਆ ਉਸ ਨੇ ਤੁਰੰਤ ਆਪਣੀ ਸ਼ਿਕਾਇਤ ਸਾਇਬਰ ਹੈਲਪਲਾਇਨ 1930 ‘ਤੇ ਦਰਜ ਕੀਤੀ| ਸ਼ਿਕਾਇਤ ਗੋਲਡਨ ਟਾਇਮ ਪੀਰਿਡਰ ਵਿਚ ਕੀਤੀ ਗਈ, ਤਾਂ ਸੂਬੇ ਦੇ ਸਾਇਬਰ ਮੁੱਖੀ ਨੇ ਤੁਰੰਤ ਸਾਇਬਰ ਨੋਡਲ ਥਾਣੇ ਨੂੰ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ| ਜਿਸ ‘ਤੇ ਸਟੇਟ ਨੋਡਲ ਸਾਇਬਰ ਥਾਣਾ ਅਤੇ ਹਰਿਆਣਾ ਸਾਇਬਰ ਅਪਰਾਧ ਤਾਲਮੇਲ ਕੇਂਦਰ ਦੀ ਆਪਰੇਸ਼ਨ ਟੀਮ ਨੇ ਕੰਮ ਕਰਦੇ ਹੋਏ ਸਾਇਬਰ ਠੱਗੀ ਨੂੰ ਰੋਕਿਆ ਅਤੇ ਸਾਇਬਰ ਠੱਗਾਂ ਨੂੰ ਜੇਲ ਵਿਚ ਪਹੁੰਚਾਇਆ|  ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਟੇਟ ਨੋਡਲ ਸਾਇਬਰ ਥਾਣਾ ਨੇ ਦੋਸ਼ੀ ਚਿਰਾਗ ਪੁੱਤਰ ਵੇਦ ਵਾਸੀ ਹਿਸਾਰ ਅਤੇ ਇਕ ਨਿੱਜੀ ਬੈਂਕ ਕਰਮਚਾਰੀ ਸਾਹਿਲ ਪੁੱਤਰ ਸਤੀਸ਼ ਵਾਸੀ ਹਿਸਾਰ ਨੂੰ ਗ੍ਰਿਫਤਾਰ ਕੀਤਾ| ਇਸ ਤੋਂ ਇਲਾਵਾ,  ਸਾਇਬਰ ਨੋਡਲ ਥਾਣੇ ਵੱਲੋਂ ਇਕ ਹੋਰ ਦੋਸ਼ੀ ਮੋਹਿਤ ਪੁੱਤਰ ਮੋਹਨ ਵਾਸੀ ਫਾਜਿਲਕਾ, ਪੰਜਾਬ ਨੂੰ ਗ੍ਰਿਫਤਾਰ ਕੀਤਾ ਗਿਆ|

ਚੰਡੀਗੜ੍ਹ, 6 ਜੁਲਾਈ – ਹਰਿਆਣਾ ਦੇ ਵਿਕਾਸ, ਪੰਚਾਇਤ ਤੇ ਸਹਿਕਾਰਤਾ ਮੰਤਰੀ ਮਹਿਪਾਲ ਢਾਂਡਾ ਨੇ ਅੱਜ ਪਾਣੀਪਤ ਦੇ ਪਿੰਡ ਗਾਂਜਬੜ ਤੇ ਵਿਕਾਸ ਨਗਰ ਦੇ ਵਾਰਡ 16 ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੀ ਨੀਤੀ ਤੇ ਨਿਯਤ ਇਕ ਹੀ ਹੈ ਲੋਕਾਂ ਦਾ ਹਲ ਕਰਨਾ| ਇਸ ਮੰਤਵ ਤੇ ਟੀਚਾ ਨੂੰ ਲੈਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹਲ ਕੀਤਾ ਜਾ ਰਿਹਾ ਹੈ|

            ਵਿਕਾਸ ਪੰਚਾਇਤ ਮੰਤਰੀ ਨੇ ਕਿਹਾ ਕਿ ਆਧੁਨਿਕ ਤਕਨਾਲੋਜੀ ਨਾਲ ਲੋਕਾਂ ਦੀਆਂ ਸਮੱਸਿਆਵਾਂ ਦਾ ਹਲ ਕੀਤਾ ਜਾ ਰਿਹਾ ਹੈ| ਜੋ ਲੋਕ ਸਮੱਸਿਆ ਲੈਕੇ ਪਹੁੰਚਦੇ ਹਨ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹਲ ਯਕੀਨੀ ਤੌਰ ‘ਤੇ ਕੀਤਾ ਜਾਵੇਗਾ| ਕਈ ਸਮੱਸਿਆਵਾਂ ਦਾ ਹਲ ਉਨ੍ਹਾਂ ਨੇ ਮੌਕੇ ‘ਤੇ ਹੀ ਕੀਤਾ| ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਬਾਕੀ ਬਚੀ ਸਮੱਸਿਆਵਾਂ ਦਾ ਹਲ ਵੀ ਜਲਦ ਤੋਂ ਜਲਦ ਕੀਤਾ ਜਾਵੇਗਾ|

ਚੰਡੀਗੜ੍ਹ, 6 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਹਰਿਆਣਾ ਵਿਚ ਈ-ਭੂਮੀ ਪੋਟਰਲ ‘ਤੇ ਇੱਛਾ ਨਾਲ ਆਫਰ ਕੀਤੀ ਗਈ ਜਮੀਨ ਨਾਲ ਜੋ ਲੈਂਡ ਬੈਂਕ ਬਣੇਗਾ, ਉਸ ਨਾਲ ਪ੍ਰੋਜੈਕਟ ਜਲਦ ਸ਼ੁਰੂ ਹੋ ਸਕਣਗੇ| ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਪਹਿਲ ਦੇਸ਼ ਵਿਚ ਆਪਣੀ ਤਰ੍ਹਾਂ ਦੀ ਅਨੋਖੀ ਪਹਿਲ ਹੈ|

            ਮੁੱਖ ਮੰਤਰੀ ਨਾਇਬ ਸਿੰਘ ਅੱਜ ਇੱਥੇ ਹਾਈ ਪਾਵਰ ਲੈਂਡ ਪਰਚੇਜ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ| ਇਸ ਮੌਕੇ ‘ਤੇ ਸਥਾਨਕ ਸਰਕਾਰ ਰਾਜ ਮੰਤਰੀ ਸੁਭਾਸ਼ ਸੁਧਾ ਤੇ ਵਣ ਤੇ ਜੰਗਲੀ ਜੀਵ ਰਾਜ ਮੰਤਰੀ ਸੰਜੈ ਸਿੰਘ ਵੀ ਹਾਜਿਰ ਸਨ|

            ਮੁੱਖ ਮੰਤੀਰ ਨਾਇਬ ਸਿੰਘ ਨੇ ਕਿਹਾ ਕਿ ਕਈ ਅਜਿਹੇ ਲੋਕ ਵੀ ਹਨ, ਜੋ ਕਿ ਭਲਾਈ ਕੰਮਾਂ ਲਈ ਮੁਫਤ ਜਮੀਨ ਦਾਨ ਕਰ ਦਿੰਦੇ ਹਨ| ਉਨ੍ਹਾਂ ਨੇ ਜਿਲਾ ਜੀਂਦ ਦੇ ਪਿੰਡ ਬੜੌਲੀ ਵਿਚ ਬਣਾਏ ਜਾ ਰਹੇ ਜਲ ਘਰ ਲਈ ਇਸ ਪਿੰਡ ਦੇ ਰਾਮੇਹਰ ਵੱਲੋਂ 2.8 ਏਕੜ ਜਮੀਨ ਜਨ ਸਿਹਤ ਇੰਜੀਨੀਅਰਿੰਗ ਨੂੰ ਮੁਫਤ ਆਫਰ ਕੀਤ ਜਾਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਲੋਕ ਸਮਾਜ ਵਿਚ ਅਦੁੱਤੀ ਮਿਸਾਲ ਪੇਸ਼ ਕਰਦੇ ਹਨ|

            ਮੁੱਖ ਮੰਤਰੀ ਨੇ ਅੰਬਾਲਾ, ਭਿਵਾਨੀ, ਹਿਸਾਰ, ਕਰਨਾਲ, ਕੁਰੂਕਸ਼ੇਤਰ, ਸਿਰਸਾ ਅਤੇ ਸੋਨੀਪਤ ਜਿਲ੍ਹਿਆਂ ਵਿਚ ਈ-ਭੂਮੀ ਪੋਟਰਲ ‘ਤੇ ਜਮੀਨ ਮਾਲਕਾਂ ਵੱਲੋਂ ਤੈਅਸ਼ੁਦਾ ਰੇਟ ਅਨੁਸਾਰ ਆਫਰ ਕੀਤੀ ਗਈ ਜਮੀਨ ਨਾਲ ਸਬੰਧਤ ਵਿਚਾਰ-ਵਟਾਂਦਰਾ ਕੀਤਾ ਅਤੇ ਵੀਡਿਓ ਕਾਨਫਰੈਂਸਿੰਗ ਰਾਹੀਂ ਮਾਲਕਾਂ ਨਾਲ ਵੀ ਗੱਲਬਾਤ ਕੀਤੀ| ਉਨ੍ਹਾਂ ਨੇ ਜਿਲਾ ਅੰਬਾਲਾ ਵਿਚ ਪੰਪ ਹਾਊਸ ਤੋਂ ਪਾਣੀ ਕੱਢਣ ਲਈ ਕੀਤੀ ਜਾਣ ਵਾਲੀ ਜਮੀਨ ਤੋਂ ਇਲਾਵਾ ਜਿਲਾ ਹਿਸਾਰ ਦੇ ਆਦਮਪੁਰ ਤੋਂ ਦੜੌਲੀ ਰੋਡ ‘ਤੇ ਆਰਓਬੀ ਦੇ ਸਰਵਿਸ ਰੋਡ, ਜਿਲਾ ਹਿਸਾਰ ਵਿਚ ਜੀਂਦ-ਬਰਵਾਲਾ ਰੋਡ ਤੋਂ ਰਾਖੀਗੜ੍ਹੀ ਅਜਾਇਬਘਰ ਤਕ ਨਵੀਂ ਸੜਕ ਬਣਨ ਅਤੇ ਜਿਲਾ ਰਿਵਾੜੀ ਦੇ ਕੋਸਲੀ ਕਸਬਾ ਵਿਚ ਨਵਾਂ ਬਾਈਪਾਸ ਬਣਾਉਣ ਲਈ ਈ-ਭੂਮੀ ਪੋਟਰਲ ‘ਤੇ ਆਫਰ ਕੀਤੀ ਗਈ ਜਮੀਨ ਬਾਰੇ ਵੇਰਵੇ ਸਹਿਤ ਵਿਚਾਰ-ਵਟਾਂਦਰਾ ਕੀਤਾ| ਉਨ੍ਹਾਂ ਨੇ ਉਪਰੋਕਤ ਪ੍ਰੋਜੈਕਟਾਂ ਨਾਲ ਸਬੰਧਤ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਜਮੀਨ ਮਾਲਕਾਂ ਨਾਲ ਵੀ ਗਲਬਾਤ ਕਰਕੇ ਇੰਨ੍ਹਾਂ ਏਜੰਡਿਆਂ ਨੂੰ ਆਖਰੀ ਰੂਪ ਦੇਣ ਦੇ ਆਦੇਸ਼ ਦਿੱਤੇ|

            ਮੁੱਖ ਮੰਤਰੀ ਨਾਇਬ ਸਿੰਘ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਈ-ਜਮੀਨ ‘ਤੇ ਆਫਰ ਕੀਤੀ ਜਾਣ ਵਾਲੀ ਜਮੀਨ ਦਾ ਮੌਕੇ ‘ਤੇ ਮੁਆਇਨਾ ਕਰਕੇ ਇਹ ਤਸੱਲੀ ਕਰ ਲੈਣ ਕਿ ਉਹ ਜਮੀਨ ਕਿਸੇ ਪ੍ਰੋਜੈਕਟ ਲਈ ਕੰਮ ਆ ਸਕਦੀ ਹੈ ਜਾਂ ਨਹੀਂ| ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਜੰਗਲ ਖੇਤਰ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਹੈ| ਜੇਰਕ ਕਿਸੇ ਪ੍ਰੋਜੈਕਟ ਲਈ ਦਰੱਖਤ ਕੱਟਣ ਲਾਜਿਮੀ ਹੋਵੇ ਤਾਂ ਉਨ੍ਹਾਂ ਦੀ ਪੂਰਤੀ ਲਈ ਨਿਯਮਾਨੁਸਾਰ ਨਵੇਂ ਪੌਧੇ ਲਾਜਿਮੀ ਲਗਾਏ ਜਾਣੇ ਚਾਹੀਦੇ ਹਨ|

            ਇਸ ਮੌਕੇ ‘ਤੇ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਵਿੱਤ ਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਏਕੇ ਸਿੰਘ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜਿਰ ਸਨ|

Leave a Reply

Your email address will not be published.


*