August 17, 2026

Justice News

ਅਵਾਮ ਦੀ ਆਵਾਜ਼

ਮੋਦੀ ਆਪਣੀ ਕੁਰਸੀ ਬਚਾਉਣ ਲਈ ਜੇਕਰ ਆਂਧਰਾ ਪ੍ਰਦੇਸ਼ ਅਤੇ ਬਿਹਾਰ ਨੂੰ ਵਿਸ਼ੇਸ਼ ਦਰਜਾ ਦਿੰਦੇ ਹਨ ਤਾਂ ਪੰਜਾਬ ਨੂੰ ਕਿਉਂ ਨਹੀਂ..?- ਬਾਵਾ

ਲੁਧਿਆਣਾ,  ( ਵਿਜੇ ਭਾਂਬਰੀ )- ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਆਪਣੀ ਕੁਰਸੀ ਬਚਾਉਣ ਲਈ ਜੇਕਰ ਆਂਧਰਾ ਪ੍ਰਦੇਸ਼ ਅਤੇ ਬਿਹਾਰ ਨੂੰ ਵਿਸ਼ੇਸ਼ ਦਰਜਾ ਦੇ ਕੇ 1000-1000 ਕਰੋੜ ਰੁਪਿਆ ਦੇ ਰਹੇ ਹਨ ਤਾਂ ਪੰਜਾਬ ਨੂੰ ਕਿਉਂ ਨਹੀਂ…? ਇਹ ਸ਼ਬਦ ਅੱਜ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਚੇਅਰਮੈਨ ਪੀ.ਐੱਸ.ਆਈ.ਡੀ.ਸੀ. ਨੇ ਇੱਕ ਲਿਖਤੀ ਬਿਆਨ ਰਾਹੀਂ ਕਹੇ।
              ਸ੍ਰੀ ਬਾਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਲਈ ਸਾਰੇ ਸੂਬੇ ਬਰਾਬਰ ਹਨ ਅਤੇ ਆਪਣੇ ਸਿਆਸੀ ਫਾਇਦੇ ਲਈ ਕਿਸੇ ਸਟੇਟ ਨੂੰ ਵਿਸ਼ੇਸ਼ ਸਹੂਲਤ ਦੇਣਾ, ਇਹ ਦੂਸਰੇ ਸੂਬਿਆਂ ਨਾਲ ਬੇਇਨਸਾਫੀ ਹੈ। ਉਹਨਾਂ ਕਿਹਾ ਕਿ ਲੋੜ ਹੈ ਸਰਹੱਦੀ ਸੂਬੇ ਪੰਜਾਬ ਨੂੰ ਵਿਸ਼ੇਸ਼ ਦਰਜਾ ਦੇ ਕੇ ਪ੍ਰਫੁੱਲਿਤ ਕੀਤਾ ਜਾਵੇ। ਜਿਥੇ ਕਿ ਖੇਤੀ, ਸਨਅਤ, ਸਿਹਤ ਅਤੇ ਸਿੱਖਿਆ ਵਿੱਚ ਸੁਧਾਰ ਕਰਕੇ ਹੀ ਅਸੀਂ ਪੰਜਾਬ ਨੂੰ ਮੁੜ ਸ਼ਕਤੀਸ਼ਾਲੀ ਸੂਬਾ ਬਣਾ ਸਕਦੇ ਹਾਂ। ਉਹਨਾਂ ਕਿਹਾ ਕਿ ਪੰਜਾਬ ਨੂੰ ਮੁਫਤ ਨਹੀਂ ਸਸਤੇ ਰੇਟਾਂ ‘ਤੇ ਖਾਦ, ਬੀਜ, ਬਿਜਲੀ, ਲੋਹਾ, ਇਲਾਜ, ਵਿੱਦਿਆ ਮਿਲੇ ਤਾਂ ਕਿ ਹਰ ਵਰਗ ਦੇ ਲੋਕ ਤਰੱਕੀ ਕਰ ਸਕਣ।
              ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦਾ ਹਾਲਤ ਚਿੰਤਾਜਨਕ ਬਣੀ ਹੋਈ ਹੈ। ਸ਼ਿਵ ਸੈਨਾ ਆਗੂ ‘ਤੇ ਹਮਲਾ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਸਰਕਾਰ ਦਾ ਸੰਵਿਧਾਨ ਅੰਦਰ ਪਹਿਲਾਂ ਫਰਜ਼ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨਾ ਹੈ ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਪਹਿਲਾਂ ਫਰਜ਼ ਹੀ ਨਹੀਂ ਪੂਰਾ ਕਰ ਸਕੀ। ਇਸ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ।
              ਬਾਵਾ ਨੇ ਕਿਹਾ ਕਿ ਐਕਸਾਈਜ਼, ਮਾਈਨਿੰਗ ਅਤੇ ਮਾਲ ਵਿਭਾਗਾਂ ਵਿੱਚੋਂ ਕਮਾਈ ਕਰਕੇ ਸਰਕਾਰ ਚਲਾਈ ਜਾ ਰਹੀ ਸਕਦੀ ਹੈ ਪਰ ਇੱਥੇ ਸਭ ਸਿਸਟਮ ‘ਚ ਨਿਘਾਰ ਆਇਆ ਹੋਇਆ ਹੈ ਜੋ ਸਭ ਨੂੰ ਦਿਖਾਈ ਦੇ ਰਿਹਾ ਹੈ।
              ਅਖੀਰ ਵਿੱਚ ਇੱਕ ਵੱਖਰੇ ਬਿਆਨ ਰਾਂਹੀਂ ਬਾਵਾ ਨੇ ਬਰਤਾਨੀਆ ਵਿੱਚ ਹੋਈ ਲੇਬਰ ਪਾਰਟੀ ਜਿੱਤ ‘ਤੇ ਵਧਾਈ ਦਿੰਦੇ ਹੋਏ ਭਾਰਤੀ ਮੂਲ ਦੇ ਨੇਤਾਵਾਂ ਦੀ ਜਿੱਤ ਅਤੇ ਵਿਸ਼ੇਸ਼ ਕਰਕੇ ਪੰਜਾਬੀਆਂ ਦੀ ਜਿੱਤ ਤੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਪੰਜਾਬ ਆਉਣ ਤੇ ਸਭ ਦਾ ਸਨਮਾਨ ਕੀਤਾ ਜਾਵੇਗਾ। ਇਹਨਾਂ ਨੇ ਪੰਜਾਬੀਆਂ ਦਾ ਸਿਰ ਪੂਰੇ ਵਿਸ਼ਵ ਵਿਚ ਉੱਚਾ ਕੀਤਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.