Haryana news

ਚੰਡੀਗੜ੍ਹ, 28 ਜੂਨ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਅੱਜ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਵਿਚ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦੇ ਚਰਣਾਂ ਵਿਚ ਸ਼ਿਸ਼ ਨਵਾਇਆ| ਮੁੱਖ ਮੰਤਰੀ ਨੇ ਲੰਗਰ ਘਰ ਜਾ ਕੇ ਆਮ ਆਦਮੀ ਦੀ ਤਰ੍ਹਾਂ ਸੰਗਤ ਵਿਚ ਬੈਠ ਕੇ ਸ੍ਰੀ ਗੁਰੂ ਦਾ ਪ੍ਰਸਾਦ ਛੱਕਿਆ| ਉਨ੍ਹਾਂ ਨੇ ਲੰਗਰ ਛੱਕਣ ਤੋਂ ਬਾਅਦ ਲਗਭਗ 15 ਮਿੰਟ ਭਾਂਡੇ ਦੀ ਸੇਵਾ ਵੀ ਕੀਤੀ| ਉਨ੍ਹਾਂ ਨੇ ਨਾਲ ਟਰਾਂਸਪੋਰਟ ਰਾਜ ਮੰਤਰੀ ਅਸੀਮ ਗੋਇਲ ਵੀ ਹਾਜਿਰ ਰਹੇ| ਇਸ ਮੌਕੇ ‘ਤੇ ਗੁਰੂਦੁਆਰਾ ਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਸਰੋਪਾ ਤੇ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਵੀ ਭੇਂਟ ਕੀਤਾ ਗਿਆ|

            ਬਾਅਦ ਵਿਚ ਮੁੱਖ ਮੰਤਰੀ ਨੇ ਅੰਮ੍ਰਿਤਸਰ ਦੇ ਨੇੜੇ ਭਗਵਾਨ ਵਾਲਮਿਕੀ ਤੀਰਥ ਥਾਂ ਰਾਮ ਤੀਰਥ ਮੰਦਿਰ ਵਿਚ ਵੀ ਦਰਸ਼ਨ ਕੀਤੇ ਅਤੇ ਭਗਵਾਨ ਵਾਲਮਿਕੀ ਦੀ ਮੂਰਤੀ ‘ਤੇ ਹਾਰ ਚੜਾਇਆ| ਉਨ੍ਹਾਂ ਕਿਹਾ ਕਿ ਭਗਵਾਨ ਵਾਲਮਿਕੀ ਦੀ ਇਹ ਤੱਪ ਵਾਲੀ ਥਾਂ ਹੈ| ਮਾਂ ਸੀਤਾ ਨੇ ਇੱਥੇ ਲਵ-ਕੁਸ਼ ਨੂੰ ਸਿੱਖਿਆ ਦਿੱਤੀ ਸੀ| ਪਵਿੱਤਰ ਗ੍ਰੰਥ ਰਮਾਇਣ ਦੀ ਰਚਨਾ ਭਗਵਾਨ ਵਾਲਮਿਕੀ ਨੇ ਕੀਤੀ ਸੀ| ਉਨ੍ਹਾਂ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਇੱਥੇ ਮੱਥਾ ਟੇਕਦੇ ਹਨ ਅਤੇ ਭਗਵਾਨ ਵਾਲਮਿਕੀ ਦਾ ਆਸ਼ਿਰਵਾਦ ਲਂੈਦੇ ਹਨ| ਮੰਦਿਰ ਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਸਰੋਪਾ ਅਤੇ ਭਗਵਾਨ ਵਾਲਮਿਕੀ ਜੀ ਦਾ ਚਿੱਤਰ ਭੇਂਟ ਕੀਤਾ|

            ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਿੱਖ ਗੁਰੂਆਂ ਦੀ ਪਵਿੱਤਰ ਨਗਰੀ ਅੰਮ੍ਰਿਤਸਰ ਵਿਚ ਆ ਕੇ ਮਨ ਨੂੰ ਵੱਡਾ ਸੁਕੂਲ ਮਿਲਿਆ, ਇਹ ਇਕ ਪਵਿੱਤਰ ਥਾਂ ਹੈ| ਗੁਰੂਆਂ ਦੀ ਵਾਣੀ ਨਾਲ ਸਾਡੇ ਸੰਕਲਪ ਲੈਣਾ ਚਾਹੀਦਾ ਹੈ ਕਿ ਜੋ ਰਸਤਾ ਉਨ੍ਹਾਂ ਨੇ ਵਿਖਾਇਆ ਸੀ, ਅਸੀਂ ਉਸ ‘ਤੇ ਚਲ ਕੇ ਖਰੇ ਉਤਰਾਂਗੇ| ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦਾ ਹਰੇਕ ਵਿਅਕਤੀ ਸਿਹਤ ਹੋਵੇ ਅਤੇ ਆਪਣੇ ਜੀਵਨ ਵਿਚ ਅੱਗੇ ਵੱਧੇ, ਇਹੀ ਅਰਦਾਸ ਮੈਂ ਗੁਰੂ ਦੇ ਚਰਣਾਂ ਵਿਚ ਕੀਤੀ ਹੈ| ਉਨ੍ਹਾਂ ਕਿਹਾ ਕਿ ਇੱਥੇ ਆ ਕੇ ਮੈਨੂੰ ਇਕ ਨਵੀਂ ਊਰਜਾਂ ਅਤੇ ਸ਼ਕਤੀ ਮਿਲੀ ਹੈ| ਗੁਰੂਆਂ ਦੇ ਚਰਣਾਂ ਵਿਚ ਨਤਮਸਤਕ ਹੋਣਾ ਮੇਰੇ ਲਈ ਮਾਣ ਦੀ ਗੱਲ ਹੈ|

            ਐਸਵਾਈਐਲ ਦੇ ਮੁੱਦੇ ‘ਤੇ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਅਤੇ ਵੱਡੇ ਭਰਾ ਦਾ ਫਰਜ ਹੈ ਕਿ ਉਹ ਛੋਟੇ ਭਰਾ ਨੂੰ ਨਿਰਾਸ਼ ਨਾ ਹੋਣ ਦੇਵੇ| ਉਨ੍ਹਾਂ ਕਿਹਾ ਕਿ ਪੰਜਾਬ-ਹਰਿਆਣਾ ਇਕ ਹੀ ਪਰਿਵਾਰ ਹੈ, ਇਕ ਹੀ ਘਰ ਹੈ, ਇਸ ਲਈ ਵੱਡੇ ਭਰਾ ਤੋਂ ਉਹ ਅਪੀਲ ਕਰਦੇ ਹਨ ਕਿ ਉਹ ਸਾਨੂੰ ਪਾਣੀ ਦੇਣ|

ਚੰਡੀਗੜ੍ਹ, 28 ਜੂਨ – ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੰਵਰ ਪਾਲ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਅਧਿਕਾਰੀ ਆਮ ਜਨਤਾ ਨਾਲ ਜੁੜੀ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ‘ਤੇ ਕਰਨ|
ਉਹ ਅੱਜ ਜਿਲਾ ਯਮੁਨਾਨਗਰ ਦੇ ਹਾਰਡਲ ਕਾਲੋਨੀ ਭੂਡਕਲਾਂ ਬਲਾਕ ਪ੍ਰਤਾਪ ਨਗਰ ਤੇ ਪੀਡਬਲਯੂਡੀ ਗੈਸਟ ਹਾਊਸ ਛਛਰੌਲੀ ਵਿਚ ਸਮਾਧਾਨ ਕੈਂਪ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਅਧਿਕਾਰੀਆਂ ਨੂੰ ਆਦੇਸ਼ ਦੇ ਰਹੇ ਸਨ| ਉਨ੍ਹਾਂ ਨੇ ਇਸ ਮੌਕੇ ‘ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਿਆ ਅਤੇ ਉਨ੍ਹਾਂ ਵਿਚੋਂ ਕਈ ਦਾ ਮੌਕੇ ‘ਤੇ ਹੀ ਹੱਲ ਕੀਤਾ|

ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨੂੰ ਇਸ ਸਮਾਧਾਨ ਕੈਂਪ ਵਿਚ ਗੀਤਾ ਰਾਮ ਸਰਪੰਚ ਚੁਹਰਪੁਰ ਕਲਾਂ ਨੇ ਨਾਲੇ ਦੀ ਨਿਸ਼ਾਨਦੇਹੀ ਕਰਵਾਉਣ, ਰਾਕੇਸ਼ ਦੇਵਧਰ ਨੇ ਮੁੱਖ ਮੰਤਰੀ ਵਿਆਹ ਸ਼ਗੂਨ ਯੋਜਨਾ ਦਾ ਲਾਭ ਦਿਵਾਉਣ, ਕੁਟੀਪੁਰ ਵਾਸੀ ਕਮਲਾ ਨੇ ਮਕਾਨ ਮੁਰੰਮਤ ਦੀ ਕਿਸ਼ਤ ਦਿਵਾਉਣ, ਸ਼ਿਵ ਕਾਲੋਨੀ ਛਛਰੌਲੀ ਵਾਸੀ ਕਮਲੇਸ਼, ਤਰੁਣ, ਨਿਰਮਲ, ਅਨੀਤਾ ਨੇ ਕਮਲੇਸ਼ ਦੇ ਘਰ ਤੋਂ ਨਿਰਮਲ ਕੌਰ ਦੇ ਘਰ ਤਕ ਗਲੀ ਬਣਾਉਣ, ਮਾਨੀਗੁਪ ਪਿੰਡ ਪੰਚਾਇਤ ਨੇ ਸਕੂਲ ਦੀ ਚਾਰ ਦਿਵਾਰੀ, ਸਕੂਲ ਤੋਂ ਲੈਕੇ ਹਨੀਫ ਦੇ ਘਰ ਤੋਂ ਫਿਰਨੀ ਤੇ ਨਾਲੇ ਦਾ ਨਿਰਮਾਣ, ਰਾਮਪੁਰ ਖਾਦਨ ਦੇ ਸਰਪੰਚ ਨੇ ਸ਼ਮਸ਼ਾਨ ਘਾਟ ਦਾ ਰਸਤਾ, ਕਾਂਸਲੀ ਵਾਸੀ ਗੁਲਾਮਦਿਨ ਨੇ ਮਕਾਨ ਦੀ ਮੁਰੰਮਤ ਦੀ ਕਿਸ਼ਤ, ਛਛਰੌਲੀ ਵਾਸੀਆਂ ਨੇ ਕਸਬਾ ਵਿਚ ਸਫਾਈ ਵਿਵਸਥਾ ਸਹੀ ਕਰਵਾਉਣ ਦੀਆਂ ਸਮੱਸਿਆਵਾਂ ਰੱਖਿਆ|

ਜਦੋਂ ਪਿੰਡ ਸੰਖੇੜਾ ਵਾਸੀ ਓਮਕਾਰ ਨੇ ਮੇਰੀ ਫਸਲ ਮੇਰਾ ਬਿਊਰਾ ਯੋਜਨਾ ਦੇ ਤਹਿਤ ਉਸ ਦੀ ਜਮੀਨ ਦਾ ਰਜਿਸਟਰੇਸ਼ਨ ਕਿਸੇ ਹੋਰ ਵਿਅਕਤੀ ਦੇ ਨਾਂਅ ਕੀਤੇ ਜਾਣ ਦੀ ਸ਼ਿਕਾਇਤ ਮੰਤਰੀ ਨੂੰ ਦਿੱਤੀ ਤਾਂ ਉਨ੍ਹਾਂ ਨੇ ਦੋਸ਼ੀ ਦੇ ਵਿਰੁੱਧ ਸਬੰਧਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ|

ਸ੍ਰੀ ਕੰਵਰ ਪਾਲ ਨੇ ਦਸਿਆ ਕਿ ਇੰਨ੍ਹਾਂ ਕੈਂਪਾਂ ਵਿਚ ਮੁੱਖ ਤੌਰ ‘ਤੇ ਜਨਤਾ ਨਾਲ ਸਿੱਧੇ ਤੌਰ ‘ਤੇ ਜੁੜੇ ਪਰਿਵਾਰ ਪਛਾਣ ਪੱਤਰ, ਜਮੀਨ ਰਜਿਸਟ੍ਰੇਸ਼ਨ, ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾਵਾਂ, ਰਾਸ਼ਨ ਕਾਰਡ ਅਤੇ ਰਾਸ਼ਨ ਵੰਡ, ਬਿਜਲੀ, ਪਾਣੀ, ਸਿੰਚਾਈ ਆਦਿ ਤੋਂ ਇਲਾਵਾ ਅਪਰਾਧ ਸਬੰਧਤੀ ਸ਼ਿਕਾਇਤਾਂ ਸੁਣ ਕੇ ਉਨ੍ਹਾਂ ਦਾ ਮੌਕੇ ‘ਤੇ ਹੀ ਹੱਲ ਕੀਤਾ ਜਾ ਰਿਹਾ ਹੈ|ਚੰਡੀਗੜ੍ਹ, 28 ਜੂਨ – ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਖਪਤਾਕਰਾਂ ਨੂੰ ਭਰੋਸੇਯੋਗ, ਵਧੀਆ ਵੋਲਟੇਜ ਅਤੇ ਬਿਨਾਂ ਰੁਕਾਵਟ ਬਿਜਲੀ ਦੀ ਸਪਲਾਈ ਲਈ ਵਚਨਬੱਧ ਹੈ| ਖਪਤਕਾਰ ਸੰਤੁਸ਼ਟੀ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਬਿਜਲੀ ਨਿਗਮ ਵੱਲੋਂ ਅਨੇਕ ਮਹੱਤਵਕਾਂਗੀ ਪ੍ਰੋਗ੍ਰਾਮ ਉਲੀਕੇ ਹਨ ਤਾਂ ਜੋ ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਤੇਜੀ ਨਾਲ ਸੁਲਝਾਇਆ ਜਾ ਸਕੇ|

ਬਿਜਲੀ ਨਿਗਮ ਦੇ ਬੁਲਾਰੇ ਨੇ ਉਪਰੋਕਤ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜੋਨਲ ਖਪਤਕਾਰ ਸ਼ਿਕਾਇਤ ਹਲ ਮੰਚ ਹਰੇਕ ਮਾਮਲੇ ਵਿਚ ਇਕ ਲੱਖ ਰੁਪਏ ਤੋਂ ਵੱਧ ਅਤੇ ਤਿੰਨ ਲੱਖ ਰੁਪਏ ਤਕ ਦੀ ਰਕਮ ਦੇ ਮਾਲੀ ਝਗੜਿਆਂ ਨਾਲ ਸਬੰਧਤ ਸ਼ਿਕਾਇਤਾਂ ਦੀ ਸੁਣਵਾਈ ਕਰੇਗਾ| ਪੰਚਕੂਲਾ ਜੋਨ ਦੇ ਤਹਿਤ ਆਉਣ ਵਾਲੇ ਜਿਲ੍ਹਿਆਂ ਕੁਰੂਕਸ਼ੇਤਰ, ਅੰਬਾਲਾ, ਪੰਚਕੂਲਾ, ਕੈਥਲ ਅਤੇ ਯਮੁਨਾਨਗਰ ਦੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਹਲ 01, 08, 15 ਅਤੇ 22 ਜੁਲਾਈ, 2024 ਨੂੰ ਜੋਨਲ ਖਪਤਕਾਰ ਸ਼ਿਕਾਇਤ ਹਲ ਮੰਚ, ਪੰਚਕੂਲਾ ਵਿਚ ਖਪਤਕਾਰਾਂ ਦੀਆਂ ਸਮੱਸਿਆਵਾਂ ਦਾ ਹਲ ਕੀਤਾ ਜਾਵੇਗਾ|  ਉਨ੍ਹਾਂ ਦਸਿਆ ਕਿ ਪੰਚਕੂਲਾ ਜੋਨ ਦੇ ਤਹਿਤ ਆਉਣ ਵਾਲੇ ਜਿਲ੍ਹਿਆਂ ਦੇ ਖਪਤਕਾਰਾਂ ਦੇ ਗਲਤ ਬਿਲਾਂ, ਬਿਜਲੀ ਦੀ ਦਰਾਂ ਨਾਲ ਸਬੰਧਤ ਮਾਮਲਿਆਂ, ਮੀਟਰ ਸਿਕਊਰਿਟੀ ਨਾਲ ਜੁੜੇ ਮਾਮਲਿਆਂ, ਖਰਾਬ ਹੋਈ ਮੀਟਰਾਂ ਨਾਲ ਸਬੰਧਤ ਮਾਮਲਿਆਂ, ਵੋਲਟੇਜ ਨਾਲ ਜੁੜੇ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ|

ਚੰਡੀਗੜ੍ਹ, 28 ਜੂਨ – ਹਰਿਆਣਾ ਸਰਕਾਰ ਦੇ ਕਮਰਚਾਰੀਆਂ ਤੇ ਹਰਿਆਣਾ ਕੈਡਰ ਦੇ ਆਈ.ਏ.ਐਸ. ਅਧਿਕਾਰੀਆਂ ਦੇ ਆਮ ਭਵਿੱਖ ਨਿਧੀ (ਜੀਪੀਐਫ) ਦਾ ਸਾਲ 2023-24 ਲਈ ਸਾਲਾਨਾ ਵੇਰਵਾ ਦਫਤਰ, ਪ੍ਰਧਾਨ ਅਕਾਊਂਟੇਟ ਜਰਨਲ (ਲੇਖਾ ਤੇ ਹਕਦਾਰੀ) ਹਰਿਆਣਾ ਦੀ ਵੈਬਸਾਇਟ https://cag.gov.in/ae/haryana/en ਅਤੇ ਐਚ.ਆਰ.ਐਮ.ਐਸ.-ਕਰਮਚਾਰੀ ਪੋਟਰਲ https://intrahry.gov.in  ‘ਤੇ ਅਪਲੋਡ ਕਰ ਦਿੱਤੀ ਗਈ ਹੈ|

ਦਫਤਰ, ਪ੍ਰਧਾਨ ਅਕਾਊਂਟੇਟ ਜਰਨਲ (ਲੇਖਾ ਤੇ ਹਕਦਾਰੀ) ਹਰਿਆਣਾ ਦੇ ਬੁਲਾਰੇ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਆਮ ਭਵਿੱਖ ਫੰਡ ਅੰਸ਼ਦਾਤਾਵਾਂ ਤੋਂ ਸਾਲ 2023-24 ਲਈ ਆਪਣੀ ਸਾਲਾਨਾ ਜਰਨਲ ਭਵਿੱਖ ਨਿਧੀ ਵੇਰਵਾ ਉਪਰੋਕਤ ਵੈਬਸਾਇਟ ਤੋਂ ਡਾਊਨਲੋਡ ਕਰਨ ਦੀ ਅਪੀਲ ਕੀਤੀ ਜਾਂਦੀ ਹੈ| ਉਹ https://cag.gov.in/ae/haryana/en ‘ਤੇ ਸਿਰੀਜ ਕੋਡ ਆਮ ਭਵਿੱਖ ਨਿਧੀ ਖਾਤਾ ਨੰਬਰ  ਤੇ ਕਰਚਮਾਰੀ ਪਿਨ/ਪਾਸਵਾਰਡ ਨੂੰ ਦਾਖਲ ਕਰਕੇ ਡਾਊਨਲੋਡ ਕਰ ਸਕਦੇ ਹਨ| ਇਸ ਤਰ੍ਹਾਂ, ਕਰਮਚਾਰੀ https://intrahry.gov.in  ਪੋਟਰਲ ‘ਤੇ ਮੈਨ ਮੈਨਊ ‘ਤੇ ਨਿੱਜੀ ਬਿਊਰਾ ਦੇ ਤਹਿਤ ਮੈਨੂ ਪ੍ਰੀਵਿਅਸ ਜੀਪੀਐਫ ਦੀ ਵਰਤੋਂ ਕਰਕੇ ਡਾਊਨਲੋਡ ਕਰ ਸਕਦੇ ਹਨ ਜਾਂ ਰਜਿਸਟਰਡ ਮੋਬਾਇਨ ਨੰਬਰ ‘ਤੇ ਪ੍ਰਾਪਤ ਓਟੀਪੀ ਦੀ ਵਰਤੋਂ ਕਰਕੇ ਜਾਂ ਪਾਸਵਾਰਡ ਰਾਹੀਂ ਲਾਗ-ਇਨ ਕਰ ਸਕਦੇ ਹਨ|

ਇਸ ਤੋਂ ਇਲਾਵਾ, ਸਬੰਧਤ ਡਰਾਇੰਗ ਐਂਡ ਡਿਸਬਰਸਿੰਗ ਅਧਿਕਾਰੀ ਦੀ ਸਟੇਟ ਅਪਲੀਕੇਸ਼ਨ ਵਿਚ ਮਹੁੱਇਆ ਕਰਵਾਏ ਗਏ ਲਿੰਕ ਨਾਲ, ਸਟੇਟ ਮਾਡਊਲ  ਵਿਚ ਤਨਖਾਨ ਦੀ ਵੰਡ ਲਈ ਮਹੁੱਇਆ ਕਰਵਾਏ ਗਏ ਡਰਾਇੰਗ ਤੇ ਡਿਸਬਰਸਿੰਗ ਅਧਿਕਾਰੀ ਕੋਡ ਦੀ ਵਰਤੋਂ ਕਰਕੇ ਵੀ ਡੀਡੀਓ ਰਾਹੀਂ ਆਮ ਭਵਿੱਖ ਨਿਧੀ ਵੇਰਵਾ ਡਾਊਨਲੋਡ ਕੀਤਾ ਜਾ ਸਕਦਾ ਹੈ| ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਣ ‘ਤੇ ਹੈਲਪਲਾਇਨ ਨੰਬਰ 0172-3503960 ‘ਤੇ ਸੰਪਕਰ ਕੀਤਾ ਜਾ ਸਕਦਾ ਹੈ|

ਚੰਡੀਗੜ੍ਹ, 28 ਜੂਨ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਅੱਜ ਰਾਧਾ ਸਵਾਮੀ ਸਤਸੰਗ ਬਿਆਸ ਦੇ ਡੇਰਾ ਮੁੱਖੀ ਬਾਬਾ ਗੁਰਿੰਦਰ ਸਿੰਘ ਨਾਲ ਰਸਮੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਆਸ਼ਿਰਵਾਦ ਲਿਆ| ਮੁੱਖ ਮੰਤਰੀ ਬਣਨ ਤੋਂ ਬਾਅਦ ਨਾਇਬ ਸਿੰਘ ਪਹਿਲੀ ਵਾਰ ਡੇਰਾ ਮੁੱਖੀ ਨਾਲ ਮਿਲੇ ਅਤੇ ਉਨ੍ਹਾਂ ਨੇ ਹਰਿਆਣਾ ਸੂਬੇ ਦੀ ਭਲਾਈ ਲਈ ਡੇਰਾ ਮੁੱਖੀ ਤੋਂ ਮਾਰਗਦਰਸ਼ਨ ਲਿਆ|

ਮੁੱਖ ਮੰਤਰੀ ਨੇ ਸਮਾਜਿਕ ਸਰੋਕਾਰ ਲਈ ਡੇਰਾ ਵੱਲੋਂ ਚਲਾਈ ਜਾ ਰਹੀ ਮੁਹਿੰਮ ਬਾਰੇ ਵੀ ਜਾਣਿਆ| ਨਾਲ ਹੀ ਉਨ੍ਹਾਂ ਨੇ ਡੇਰਾ ਮੁੱਖੀ ਤੋਂ ਹਰਿਆਣਾ ਦੇ ਲੋਕਾਂ ਦੀ ਭਲਾਈ ਲਈ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਲਈ ਵੀ ਮਾਰਗਦਰਸ਼ਨ ਮੰਗਿਆ|

ਮੁੱਖ ਮੰਤਰੀ ਨਾਇਬ ਸਿੰਘ ਡੇਰੇ ਦੀ ਵਿਵਸਥਾਵਾਂ ਨੂੰ ਵੇਖਕੇ ਕਾਫੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਮੌਕੇ ‘ਤੇ ਮੌਜ਼ੂਦ ਸੰਗਤ ਦਾ ਵੀ ਧੰਨਵਾਦ ਕੀਤਾ| ਇਸ ਦੌਰਾਨ ਮੁੱਖ ਮੰਤੀਰ ਨੇ ਡੇਰੇ ਵਿਚ ਲੰਗਰ ਵੀ ਛੱਡਿਕਾ|
ਇਸ ਮੌਕੇ ‘ਤੇ ਹਰਿਆਣਾ ਦੇ ਟਰਾਂਸਪੋਰਟ ਰਾਜ ਮੰਤਰੀ ਅਸੀਮ ਗਇਲ ਵੀ ਹਾਜ਼ਿਰ ਰਹੇ|

, 28 ਜੂਨ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿਚ ਵੱਖ-ਵੱਖ ਕੋਰਸਾਂ ਬੀਐਸਸੀ ਆਰਨ ਖੇਤੀਬਾੜੀ ਚਾਰ ਸਾਲਾਂ ਕੋਰਸ, ਬੀਐਸੀ ਆਨਰਸ ਅਗਰੀ-ਬਿਜਨੈਸ ਮੈਨੇਜਮੈਂਟ, ਬੀਟੈਕ ਬਾਇਓਟੈਕਨਾਲੋਜੀ, ਮੌਲਿਕ ਵਿਗਿਆਨ ਤੇ ਹਿਮਿਊਨਟਿਸ ਕਾਲਜ ਵਿਚ ਬਾਇਓ ਕਮੈਸਿਟਰੀ, ਕਮੈਸਿਟਰੀ, ਇਨਵਾਇਰਮੈਂਟਲ ਸਾਇੰਸ, ਫੂਡ ਸਾਇੰਸ ਤੇ ਤਕਨਾਲੋਜੀ, ਮੈਥੇਮੇਟਿਕਸ, ਮਾਇ੍ਰਕੋ-ਬਾਇਓਲੋਜੀ, ਫਿਜੀਕਸ, ਪਲਾਂਟ ਫਿਜੀਯੋਲੋਜੀ, ਸੋਸਯੋਲੋਜੀ, ਸਟੇਟਿਸਟਿਕਸ ਤੇ ਜੂਲਾਜੀ ਕੋਰਸ, ਕਾਲਜ ਆਫ ਬਾਇਓ-ਤਕਨਾਲੋਜੀ ਵਿਚ ਅਗ੍ਰੀਕਲਚਰ ਬਾਇਓਟੈਕਨਾਲੋਜੀ, ਬਾਇਓਇੰਫੋਰਮੈਟਿਕਸ ਤੇ ਮੋਲੋਕਊਲਰ ਬਾਇਓਲਾਜੀ ਤੇ ਬਾਇਓ-ਤਕਨਾਲੋਜੀ ਵਿਚ ਐਮਐਸਸੀ ਕੋਰਸਾਂ ਲਈ 30 ਜੂਨ ਨੂੰ ਆਯੋਜਿਤ ਹੋਣ ਵਾਲੀ ਦਾਖਲਾ ਪ੍ਰੀਖਿਆ ਦੀ ਸਾਰੀਆਂ ਤਿਆਰੀਆਂ ਕਰ ਲਈ ਗਈ ਹੈ|

ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਇੰਨ੍ਹਾਂ ਕੋਰਸਾਂ ਵਿਚ ਦਾਖਲਾ ਪ੍ਰੀਖਿਆ ਲਈ ਸੀਸੀਐਸਐਚਏਯੂ ਸਮੇਤ ਹਿਸਾਰ ਵਿਚ 18 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਤਾਂ ਜੋ ਪ੍ਰੀਖਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ|

ਉਨ੍ਹਾਂ ਦਸਿਆ ਕਿ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ਵਿਚ ਮੋਬਾਇਲ ਫੋਨ, ਕੈਲਕੂਲੇਟਰ ਤੇ ਇਲੈਕਟ੍ਰੋਨਿਕਸ ਡਾਇਰੀ ਵਰਗੇ ਇਲੈਕਟ੍ਰੋਨਿਕਸ ਉਪਰਕਣ ਲੈਕੇ ਜਾਣ ਦੀ ਇਜਾਜਤ ਨਹੀਂ ਹੋਵੇਗੀ| ਉਮੀਦਵਾਰਾਂ ਨੂੰ ਆਪਣਾ ਦਾਖਲਾ ਕਾਰਡ ਡਾਊਨਲੋਡ ਕਰਕੇ ਤਸਦੀਕ ਫੋਟੋ ਨਾਲ ਲੈ ਕੇ ਆਉਣਾ ਹੋਵੇਗਾ| ਪ੍ਰੀਖਿਆਰਥੀ ਬਿਨਾਂ ਦਾਖਲਾ ਕਾਰਡ ਦੇ ਪ੍ਰੀਖਿਆ ਕੇਂਦਰ ਵਿਚ ਦਾਖਲਾ ਨਹੀਂ ਹੋ ਸਕਣਗੇ|

ਉਨ੍ਹਾਂ ਦਸਿਆ ਕਿ ਉਪਰੋਕਤ ਦਾਖਲਾ ਪ੍ਰੀਖਿਆ ਦਾ ਸਮਾਂ ਬੀਐਸਸੀ ਚਾਰ ਸਾਲਾਂ ਕੋਰਸ, ਬੀਐਸਸੀ ਆਨਰਸ, ਅਗਰੀ-ਬਿਜਨੈਸ ਮੈਨੇਜਮੈਂਟ ਤੇ ਬੀਟੈਕ ਬਾਇਓਤਕਨਾਲੋਜੀ ਲਈ ਸਵੇਰੇ 10:00 ਵਜੇ ਤੋਂ ਦੁਪਹਿਰ 1:30 ਵਜੇ ਤਕ, ਜਦੋਂ ਕਿ ਬਾਕੀ ਕੋਰਸਾਂ ਲਈ ਸਵੇਰੇ 10:00 ਵਜੇ ਤੋਂ ਦੁਪਹਿਰ 12:30 ਵਜੇ ਤਕ ਹੋਵੇਗਾ, ਪਰ ਪ੍ਰੀਖਿਆਰਥੀਆਂ ਨੂੰ ਦਾਖਲਾ ਸ਼ੁਰੂ ਹੋਣ ਤੋਂ ਇਕ ਘੱਟ ਪਹਿਲਾ (9:00 ਵਜੇ) ਆਪਣੇ ਪ੍ਰੀਖਿਆ ਕੇਂਦਰ ‘ਤੇ ਪੁੱਜਣਾ ਹੋਵੇਗਾ| ਪ੍ਰੀਖਿਆਰਥੀ ਦਾਖਲਾ ਸਬੰਧੀ ਸਾਰੇ ਮਹੱਤਵਪੂਰਨ ਜਾਣਕਾਰੀ ਯੂਨੀਵਰਸਿਟੀ ਦੀ ਵੈਬਸਾਇਟ hau.ac.in  ਅਤੇ  admissions.hau.ac.in  ‘ਤੇ ਉਪਲੱਬਧ ਪ੍ਰੋਸਪੈਕਸਟ ਵਿਚ ਵੇਖ ਸਕਦੇ ਹਨ|

Leave a Reply

Your email address will not be published.


*