ਹਰਿਆਣਾ ਨਿਊਜ਼

ਚੰਡੀਗੜ੍ਹ, 25 ਜੂਨ – ਹਰਿਆਣਾ ਦੇ ਵਨ ਅਤੇ ਜੰਗਲੀ ਜੀਵ ਰਾਜ ਮੰਤਰੀ ਸ੍ਰੀ ਸੰਜੈ ਸਿੰਘ ਨੇ ਕਿਹਾ ਕਿ ਸੂਬੇ ਨੁੰ ਹਰਿਆ-ਭਰਿਆ ਕਰਨ ਲਈ ਹਰ ਪਿੰਡ ਪੇੜਾਂ ਦੀ ਛਾਂ, ਹਰ ਘਰ ਹਰਿਆਲੀ ਅਤੇ ਪੌਧਾਗਿਰੀ ਵਰਗੀ ਯੋਜਨਾਵਾਂ ਸਫਲਤਾਪੂਰਵਕ ਚਲਾਈ ਜਾ ਰਹੀ ਹੈ। ਇਸੀ ਲੜੀ ਵਿਚ ਇਕ ਪੇੜ ਮਾਂ ਦੇ ਨਾਂਅ ਨਾਲ ਵੀ ਯੋਜਨਾ ਲਾਗੂ ਕੀਤੀ ਜਾਵੇਗੀ, ਤਾਂ ਜੋ ਪੇੜ ਲਗਾ ਕੇ ਮਾਂ ਨੂੰ ਸਨਮਾਨ ਦਿੱਤਾ ਜਾਸਕੇ।

          ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਤੇ ਆਕਸੀਜਨ ਦੀ ਪੂਰਤੀ ਕਰਨ ਲਈ ਪੇੜ ਅਹਿਮ ਹਨ। ਇਸ ਲਈ ਸਾਨੂੰ ਵੱਧ ਤੋਂ ਵੱਧ ਪੇੜ ਲਗਾਉਣੇ ਚਾਹੀਦੇ ਹਨ। ਹੁਣ ਮਾਨਸੂਨ ਸੀਜਨ ਆਉਣ ਵਾਲਾ ਹੈ। ਇਸੀ ਨੂੰ ਧਿਆਨ ਵਿਚ ਰੱਖਦੇ ਹੋਏ ਸੂਬੇ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਪੇੜ ਲਗਾਉਣ ਦੇ ਲਈ ਵਨ ਵਿਭਾਗ ਵੱਲੋਂ ਹੀ ਜਾਗਰੁਕ ਕੀਤਾ ਜਾਵੇਗਾ, ਤਾਂ ਜੋ ਵਿਭਾਗ ਦਾ ਪੌਧਾਰੋਪਣ ਦਾ ਟੀਚਾ ਪੂਰਾ ਹੋ ਸਕੇ। ਪੇੜ ਲਗਾਉਣ ਦੇ ਨਾਲ-ਨਾਲ ਉਸ ਦੀ ਦੇਖਰੇਖ ਕਰਨਾ ਵੀ ਜਰੂਰੀ ਹੈ। ਪੌਧਾਰੋਪਣ ਦੇ ਮੁਹਿੰਮ ਨੂੰ ਸਿਰੇ ਚੜਾਉਣ ਵਿਚ ਵਨ ਮਿੱਤਰ ਕਾਰਗਰ ਸਾਬਤ ਹੋਣਗੇ, ਇਸ ਨਾਲ ਸੂਬਾ ਵੀ ਹਰਿਆ-ਭਰਿਆ ਹੋਵੇਗਾ। ਸੂਬੇ ਵਿਚ ਹੁਣ ਤਕ ਵਨ ਮਿੱਤਰਾਂ ਦੇ ਲਈ 27 ਹਜਾਰ ਲੋਕਾਂ ਨੇ ਪੋਰਟਲ ‘ਤੇ ਰਜਿਸਟ੍ਰੇਸ਼ਣ ਕਰਾਇਆ ਹੈ।

          ਮੰਤਰੀ ਸ੍ਰੀ ਸੰਜੈ ਸਿੰਘ ਅੱਜ ਹਰਿਆਣਾ ਸਿਵਲ ਸਕੱਤਰੇਤ ਦਫਤਰ ਵਿਚ ਵਨ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਪੌਧਾਰੋਪਣ ਦੇ ਲਈ ਸਮਾਜਿਕ ਤੇ ਧਾਰਮਿਕ ਸੰਗਠਨਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਸਕੂਲ ਕਾਲਜਾਂ ਨੂੰ ਵੀ ਪੌਧਾਰੋਪਣ ਦੀ ਮੁਹਿੰਮ ਨਾਲ ਜੋੜਿਆ ਜਾਵੇਗਾ। ਇਸੀ ਤਰ੍ਹਾਂ ਨਾਲ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਜਾਵੇਗਾ ਕਿ ਉਹ ਘੱਟ ਤੋਂ ਘੱਟ ਇਕ ਪੌਧਾ ਗੋਦ ਲੈ ਕੇ ਉਸ ਦੀ ਦੇਖਰੇਖ ਕਰਨ।

          ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ 75 ਸਾਲ ਤੋਂ ਵੱਧ ਉਮਰ ਦੇ ਦਰਖਤਾਂ ਦੀ ਵਿਸ਼ੇਸ਼ ਦੇਖਭਾਲ ਲਈ ਪ੍ਰਾਣਵਾਯੂ ਦੇਵਤਾ ਪੈਂਸ਼ਨ ਸਕੀਮ ਤਹਿਤ 2500 ਰੁਪਏ ਪ੍ਰਤੀ ਸਾਲ ਪ੍ਰਤੀ ਪੇੜ ਪੈਂਸ਼ਨ ਦਾ ਪ੍ਰਾਵਧਾਨ ਹੈ। ਇਹ ਯੋਜਨਾ ਪੁਰਾਣੇ ਪੇੜਾਂ ਦੀ ਚੰਗੇ ਤਰ੍ਹਾ ਦੇਖਭਾਲ ਲਈ ਕਾਫੀ ਕਿਫਾਇਤੀ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਨਰਸਰੀ ਤੋਂ ਪੌਧਿਆਂ ਦੇ ਮੁਫਤ ਵੰਡ ਲਈ ਈ-ਪੌਧਾਸ਼ਾਲਾ ਮੋਬਾਇਲ ਐਪ ਸ਼ੁਰੂ ਕੀਤੀ ਗਈ ਹੈ, ਤਾਂ ਜੋ ਲੋਕਾਂ ਨੂੰ ਪੌਧੇ ਵਿਚ ਸਹੂਲਿਅਤ ਮਿਲ ਸਕੇ।

          ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਪ੍ਰਧਾਨ ਮੁੱਖ ਵਨ ਸਰੰਖਕ ਪੰਕਜ ਗੋਇਲ ਤੇ ਅਧਿਕਾਰੀ ਮੌਜੂਦ ਰਹੇ

ਹਰਿਆਣਾ ਕਰਮਚਾਰੀ ਚੋਣ ਕਮਿਸ਼ਨਰ ਵਿਚ ਦੋ ਮੈਂਬਰਾਂ ਨੇ ਲਈ ਸੁੰਹ

ਚੰਡੀਗੜ੍ਹ, 25 ਜੂਨ – ਹਰਿਆਣਾ ਕਰਮਚਾਰੀਆਂ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਕਮਿਸ਼ਨ ਦੇ ਦੋ ਹੋਰ ਨਵੇਂ ਮੈਂਬਰਾਂ ਸ੍ਰੀ ਸੁਭਾਸ਼ ਚੰਦਰ ਤੇ ਸ੍ਰੀ ਸਾਧੂ ਰਾਮ ਜਾਖੜ ਨੁੰ ਅੱਜ ਕਮਿਸ਼ਨ ਦਫਤਰ ਵਿਚ ਅਹੁਦਾ ਅਤੇ ਭੇਦ ਗੁਪਤ ਰੱਖਣ ਦੀ ਸੁੰਹ ਦਿਵਾਈ।

          ਸ੍ਰੀ ਸੁਭਾਸ਼ ਚੰਦਰ ਸਿਰਸਾ ਜਿਲ੍ਹੇ ਦੇ ਪਿੰਡ ਗੰਗਾ ਅਤੇ ਸ੍ਰੀ ਸਾਧੂ ਰਾਮ ਜਾਖੜ ਬਰਵਾਲਾ ਹਿਸਾਰ ਦੇ ਰਹਿਣ ਵਾਲੇ ਹਨ।

          ਵਰਨਣਯੋਗ ਹੈ ਕਿ 8 ਜੂਨ, 2024 ਨੁੰ ਸ੍ਰੀ ਹਿੰਮਤ ਸਿੰਘ ਨੇ ਕਮਿਸ਼ਨ ਦੇ ਚੇਅਰਮੈਨ ਵਜੋ ਸੁੰਹ ਲਈ ਸੀ ਅਤੇ ਅੱਜ ਦੋ ਹੋਰ ਮੈਂਬਰਾਂ ਦੇ ਸੁੰਹ ਲੈਂਦੇ ਹੀ ਕਮਿਸ਼ਨ ਦਾ ਕੋਰਮ ਪੂਰਾ ਹੋ ਗਿਆ ਹੈ। ਜਦੋਂ ਕਮਿਸ਼ਨ ਸਰਕਾਰ ਵੱਲੋਂ ਐਲਾਨ ਲਗਭਗ 50 ਹਜਾਰ ਤੋਂ ਵੱਧ ਨਵੇਂ ਅਸਾਮੀਆਂ ‘ਤੇ ਭਰਤੀ ਪ੍ਰਕ੍ਰਿਆ ਜਲਦੀ ਸ਼ੁਰੂ ਕਰ ਦਵੇਗਾ।

Leave a Reply

Your email address will not be published.


*