ਕੁੱਟਮਾਰ ਦਾ ਸ਼ਿਕਾਰ ਨੌਜਵਾਨਾਂ ਨੂੰ ਇਨਸ਼ਾਫ ਦਿਵਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਦਲਿਤ ਆਗੂ 

ਸੰਗਰੂਰ::::::::::::::- ਪਿਛਲੇ ਦਿਨੀਂ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਦੋ ਦਲਿਤ ਨੌਜਵਾਨਾਂ ਦੀ ਬੇਰਹਮੀ ਨਾਲ ਕੀਤੀ ਕੁੱਟਮਾਰ ਨੂੰ ਲੈਕੇ ਅੱਤਿਆਚਾਰ ਵਿਰੋਧੀ ਸੰਘਰਸ਼ ਕਮੇਟੀ ਸੰਗਰੂਰ ਦੇ ਸੱਦੇ ਤੇ ਅੱਜ ਸਥਾਨਕ ਭਗਵਾਨ ਵਾਲਮੀਕਿ ਰਾਮਾਇਣ ਭਵਨ ਸਰੋਵਰ ਤੇ ਪੰਜਾਬ ਭਰ ਚੋਂ ਹਜ਼ਾਰਾਂ ਦੀ ਵੱਡੀ ਗਿਣਤੀ ਵਿੱਚ ਵੱਖ ਵੱਖ ਜੱਥੇਬੰਦੀਆਂ ਨਾਲ ਸਬੰਧਤ ਆਗੂਆਂ ਨੇ ਸ਼ਮੂਲੀਅਤ ਕੀਤੀ ਜਿੰਨਾ ਪੀੜਤ ਪਰਿਵਾਰਾਂ ਨੂੰ ਇੰਨਸਾਫ਼ ਦਿਵਾਉਣ ਲਈ ਸੰਘਰਸ਼ ਦਾ ਬਿਗੁਲ ਵਜਾਉਂਦਿਆਂ ਪੀੜਤਾਂ ਨਾਲ ਡਟਣ ਦਾ ਐਲਾਨ ਕੀਤਾ ਗਿਆ । ਇਸ ਮੌਕੇ ਸੰਘਰਸ਼ ਕਮੇਟੀ ਦੇ ਮੈਂਬਰ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਭਾਰਤ, ਵਿੱਕੀ ਪਰੋਚਾ ਕੌਮੀ ਪ੍ਰਧਾਨ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ, ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਡਾਕਟਰ ਮੱਖਣ ਸਿੰਘ ਚਮਕੌਰ ਸਿੰਘ ਵੀਰ ਅਤੇ ਸਕਤੀਜੀਤ ਸਿੰਘ ਨੇ ਕਿਹਾ ਕਿ 6 ਜੂਨ ਨੂੰ
ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਦਲਿਤ ਸਮਾਜ ਨਾਲ ਸਬੰਧਤ ਹਰਜੀਤ ਸਿੰਘ ਪਿੰਡ ਚੱਠੇ ਸੇਖਵਾਂ ਅਤੇ ਅਮਨ ਸਿੰਘ ਪਿੰਡ ਬਾਲੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਹੀ ਨਹੀਂ ਕੀਤੀ ਗਈ ਸਗੋਂ ਜੂਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਆਂ ਇਹਨਾਂ ਖਿਲਾਫ਼ ਹੀ ਇਰਾਦਾ ਕਤਲ ਅਤੇ ਲੁੱਟ ਖੋਹ ਦਾ ਪਰਚਾ ਦਰਜ਼ ਕਰਵਾ ਦਿੱਤਾ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਬੜੀ ਜੱਦੋ ਜਹਿਦ ਨਾਲ ਨੌਜਵਾਨਾਂ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਐਸ.ਸੀ/ਐਸ.ਟੀ ਐਕਟ ਸਣੇ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕਰਵਾ ਦਿੱਤਾ ਹੈ ਪਰੰਤੂ ਨਾ ਤਾਂ ਅਜੇ ਤੱਕ ਕਿਸਾਨ ਆਗੂਆਂ ਤੇ ਦਰਜ਼ ਮਾਮਲੇ ਵਿੱਚ 307 ਦਾ ਵਾਧਾ ਕੀਤਾ ਹੈ ਅਤੇ ਨਾ ਹੀ ਕਿਸੇ ਵੀ ਦੋਸ਼ੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਜਿਸ ਕਾਰਨ ਪੀੜਤਾ ਨੂੰ ਇੰਨਸਾਫ਼ ਦਿਵਾਉਣ ਲਈ ਸਾਨੂੰ ਇੱਕਜੁੱਟ ਹੋਣ ਦੀ ਸਖ਼ਤ ਜ਼ਰੂਰਤ ਹੈ।
ਮੀਟਿੰਗ ਵਿੱਚ ਡਾ. ਦੇਵ ਸਿੰਘ ਅਦਵੈਤੀ ਧਰਮਗੁਰੂ , ਜੰਗ ਬਹਾਦਰ ਸਿੰਘ ਚੇਅਰਮੈਨ ਪੰਜਾਬ,ਪ੍ਰੋਫੈਸਰ ਹਰਨੇਕ ਸਿੰਘ, ਮੈਡਮ ਹਰਜਿੰਦਰ ਕੌਰ ਚੱਬੇਵਾਲ ਹੁਸ਼ਿਆਰਪੁਰ, ਡਾ. ਮੱਖਣ ਸਿੰਘ ਅਤੇ ਬੰਨੀ ਖਹਿਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਰੋਜ਼ ਐਸ.ਸੀ, ਬੀ.ਸੀ ਲੋਕਾਂ ਤੇ ਅੱਤਿਆਚਾਰ ਵੱਧਦੇ ਹੀ ਜਾ ਰਹੇ ਹਨ,ਜਿਨ੍ਹਾਂ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਮੇਂ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਦਲਿਤਾਂ ਤੇ ਤਸ਼ੱਦਦ ਕਰਨ ਦੀਆਂ ਘਟਨਾਵਾਂ ਵੱਧ ਦੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਰੋਕਣ ਲਈ ਸਾਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਪਵੇਗਾ ਉਨ੍ਹਾਂ ਕਿਹਾ ਕਿ ਕੁੱਝ ਲੋਕ ਇਸ ਨੂੰ ਜ਼ਾਤੀਵਾਦ ਦੀ ਲੜਾਈ ਦਾ ਰੂਪ ਦੇ ਰਹੇ ਹਨ ਪਰੰਤੂ ਉਹ ਇਹ ਗੱਲ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਉਹ  ਜੁਲਮ ਦੇ ਖਿਲਾਫ ਹਨ ਅਤੇ ਰਹਿਣਗੇ।
 ਕੇਵਲ ਸਿੰਘ ਬਾਠਾਂ, ਜੱਸੀ ਟੰਡਨ ਜਲੰਧਰ, ਦਰਸ਼ਨ ਸਿੰਘ ਮੇਨ, ਕਿਰਨਜੀਤ ਸਿੰਘ ਗਹਿਰੀ ਬਠਿੰਡਾ, ਆਜ਼ਾਦ ਕਾਂਗੜਾ ਦਿੱਲੀ, ਰੇਨੂੰ ਫਾਜ਼ਿਲਕਾ, ਨੇਹਾ ਚੰਡਾਲੀਆ ਲੁਧਿਆਣਾ, ਕੈਪਟਨ ਹਰਭਜਨ ਸਿੰਘ, ਹਵਾ ਸਿੰਘ,ਵਿਜੇ ਸਾਹਨੀ, ਰਾਹੁਲ ਮੁੰਨਾ ਨੇ ਵੀ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ ਰੋਹ ਵਿੱਚ ਆਈ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ 26 ਜੂਨ ਤੱਕ ਦਲਿਤ ਬੱਚਿਆਂ ਖਿਲਾਫ ਦਰਜ ਮੁਕੱਦਮਾ ਰੱਦ ਨਾ ਕੀਤਾ, ਅਤੇ ਦੋਸੀਆਂ ਖਿਲਾਫ ਦਰਜ ਕੇਸ ਚ ਜੂਰਮ ਵਿੱਚ ਵਾਧਾ ਕਰਕੇ ਉਨ੍ਹਾਂ ਨੂੰ ਗਿਰਫ਼ਤਾਰ ਨਾ ਕੀਤਾ ਤਾਂ ਐਸ.ਸੀ/ਬੀ.ਸੀ ਸਮਾਜ ਵੱਲੋਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਸਮਾਜਿਕ ਜੱਥੇਬੰਦੀਆਂ ਦੇ ਆਗੂ ਹਾਜ਼ਰ ਸਨ।

Leave a Reply

Your email address will not be published.


*