ਹਰਿਆਣਾ ਨਿਊਜ਼

ਚੰਡੀਗੜ੍ਹ, 21 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਸਾਡੀ ਡਬਲ ਇੰਜਨ ਦੀ ਸਰਕਾਰ ਲਗਾਤਾਰ ਗਰੀਬ, ਕਿਸਾਨ, ਮਜਦੂਰ, ਮਹਿਲਾਵਾਂ ਅਤੇ ਨੌਜੁਆਨਾਂ ਨੂੰ ਮਜਬੂਤ ਕਰਨ ਦਾ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਲਗਾਤਾਰ ਹਰ ਵਰਗ ਦੀ ਭਲਾਈ ਲਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਸ ਤੋਂ ਅੱਜ ਹਰ ਵਰਗ ਦਾ ਸਾਡੀ ਸਰਕਾਰ ‘ਤੇ ਭਰੋਸਾ ਵਧਿਆ ਹੈ। ਗਰੀਬ, ਕਿਾਨ, ਸਮਾਜ ਦੇ ਵਾਂਝੇ ਵਰਗ ਦੇ ਹਿੱਤ ਵਿਚ ਜੇਕਰ ਕੋਈ ਸੋਚਦਾ ਹੈ ਤਾਂ ਉਹ ਵੀ ਸ੍ਰੀ ਨਰੇਂਦਰ ਮੋਦੀ ਹਨ।

          ਮੁੱਖ ਮੰਤਰੀ ਨੇ ਅੱਜ ਜਿਲ੍ਹਾ ਭਿਵਾਨੀ ਵਿਚ ਪ੍ਰਬੰਧਿਤ ਸਮਾਰੋਹ ਵਿਚ ਕਿਸਾਨ ਭਲਾਈ ਦੀ ਆਪਣੀ ਪ੍ਰਤੀਬੱਧਤਾ ਨੂੰ ਦੋਹਰਾਉਂਦੇ ਹੋਏ ਈ-ਫਸਲ ਸ਼ਤੀਪੂਰਤੀ ਪੋਰਟਲ ਰਾਹੀਂ ਰਬੀ-2024 ਵਿਚ ਨੁਕਸਾਨ ਹੋਈ ਫਸਲਾਂ ਦੀ 135 ਕਰੋੜ ਰੁਪਏ ਦੀ ਮੁਆਵਜਾ ਰਕਮ ਸਿੱਧੇ ਪੂਰੇ ਸੂਬੇ ਦੇ 54,000 ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿਚ ਭੇਜੀ। ਨਾਲ ਹੀ, ਉਨ੍ਹਾਂ ਨੇ ਦੀਨਦਿਆਲ ਉਪਾਧਿਆਏ ਅੰਤੋਂਦੇਯ ਪਰਿਵਾਰ ਸੁਰੱਖਿਆ ਯੋਜਨਾ ਤਹਿਤ ਵੀ 3529 ਯੋਗ ਲਾਭਕਾਰਾਂ ਦੇ ਖਾਤਿਆਂ ਵਿਚ 131.24 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ।

          ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਵੱਖ-ਵੱਖ ਯੋਜਨਾਵਾਂ ਰਾਹੀਂ ਗਰੀਬਾਂ ਨੂੰ ਮਜਬੂਤ ਕਰਨ ਦਾ ਕੰਮ ਲਗਾਤਾਰ ਕਰ ਰਹੀ ਹੈ। ਪਿਛਲੇ 10 ਸਾਲਾਂ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਚਲਾ ਕੇ ਕਿਸਾਨਾਂ ਨੂੰ ਸੁਰੱਖਿਅਤ ਅਤੇ ਮਜਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।

ਪਿਛਲੇ ਸਾਢੇ 9 ਸਾਲਾਂ ਵਿਚ ਡਬਲ ਇੰਜਨ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ 12,500 ਕਰੋੜ ਰੁਪਏ ਦਾ ਮੁਆਵਜਾ

          ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਦੀ ਸਰਕਾਰ ਦੇ ਕਾਰਜਕਾਲ ਵਿਚ ਅਤੇ ਸਾਡੀ ਸਰਕਾਰ ਦੇ ਕਾਰਜਕਾਲ ਵਿਚ ਜਮੀਨ ਆਸਮਾਨ ਦਾ ਫਰਕ ਦਿਖਾਈ ਦਿੰਦਾ ਹੈ। 10 ਸਾਲਾਂ ਦੇ ਅੰਦਰ ਕਾਂਗਰਸ ਦੀ ਸਰਕਾਰ ਨੇ ਹਰਿਆਣਾ ਦੇ ਕਿਸਾਨਾਂ ਨੂੰ ਫਸਲ ਖਰਾਬੇ ਦੇ ਮੁਆਾਵਜੇ ਵਜੋ ਸਿਰਫ 1100 ਕਰੋੜ ਰੁਪਏ ਦੀ ਰਕਮ ਹੀ ਦਿੱਤੀ ਗਈ ਸੀ। ਜਦੋਂ ਕਿ ਪਿਛਲੇ ਸਾਢੇ 9 ਸਾਲ ਦੇ ਕਾਰਜਕਾਲ ਵਿਚ ਸਾਡੀ ਡਬਲ ਇੰਜਨ ਦੀ ਸਰਕਾਰ ਨੇ 12,500 ਕਰੋੜ ਰੁਪਏ ਦਾ ਮੁਆਵਜਾ ਦਿੱਤਾ ਹੈ।

ਡੀਏਪੀ ਦੇ ਰੇਟ ਵੱਧਣ ‘ਤੇ ਉਦੋਂ ਦੀ ਸਰਕਾਰ ਨੇ ਕੋਈ ਸੰਵੇਦਨਸ਼ੀਲਤਾ ਨਹੀਂ ਦਿਖਾਈ

          ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਹੁਣ ਡੀਏਪੀ ਦੇ ਰੇਟ ਵਧੇਂ, ਉਸ ਸਮੇਂ ਦੀ ਸਰਕਾਰ ਨੇ ਕੋਈ ਸੰਵੇਦਨਸ਼ੀਲਤਾ ਨਹੀਂ ਦਿਖਾਈ। ਸਾਲ 2008 ਅਤੇ 2009 ਵਿਚ ਡੀਏਪੀ ਅਤੇ ਯੂਰਿਆ ਦੇ ਬੇਟ ਘੱਟ ਹੁੰਦੇ ਸਨ, ਪਰ ਕਾਂਗਰਸ ਦੀ ਸਰਕਾਰ ਨੇ ਉਨ੍ਹਾਂ ਦੇ ਭਾਅ ਵਧਾ ਕੇ ਉਨ੍ਹਾਂ ਦੀ ਕੀਮਤਾਂ ਨੂੰ ਦੁਗਣਾ ਕਰ ਦਿੱਤਾ। ਉਨ੍ਹਾਂ ਨੇ ਕਿਸਾਨ ਹਿੱਤ ਵਿਚ ਇਕ ਵੀ ਕਦਮ ਨਹੀਂ ਚੁਕਿਆ। ਉਨ੍ਹਾਂ ਨੇ ਕਿਹਾ ਕਿ ਹੁਣ ਡੀਏਪੀ, ਯੂਰਿਆ ਦੇ ਕੌਮਾਂਤਰੀ ਪੱਧਰ ‘ਤੇ ਦਾਮ ਵਧੇ ਤਾਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਤੁਰੰਤ ਕੈਬਨਿਟ ਦੀ ਮੀਟਿੰਗ ਕਰ ਇਹ ਫੈਸਲਾ ਕੀਤਾ ਕਿ ਵਧੇ ਹੋਏ ਭਾਅ ਦਾ ਪ੍ਰਭਾਵ ਕਿਸਾਨ ‘ਤੇ ਨਹੀਂ ਪਵੇਗਾ, ਊਹ ਸਰਕਾਰ ਭੁਗਤਾਨ ਕਰੇਗੀ ਅਤੇ ਉਸ ‘ਤੇ ਸਬਸਿਡੀ ਦੇਣ ਦਾ ਕੇਂਦਰ ਸਰਕਾਰ ਨੇ ਫੈਸਲਾ ਕੀਤਾ।

ਵਿਰੋਧੀ ਧਿਰ ਐਮਐਸਪੀ ਨੂੰ ਲੈ ਕੇ ਗਲਤ ਪ੍ਰਚਾਰ ਕੀਤਾ, ਕੇਂਦਰ ਸਰਕਾਰ ਨੇ ਫਸਲਾਂ ਦਾ ਐਮਐਸਪੀ ਲਗਾਤਾਰ ਵਧਾਇਆ

          ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਗਲਤ ਪ੍ਰਚਾਰ ਕੀਤਾ ਗਿਆ ਕਿ ਇਹ ਸਰਕਾਰ ਕਿਸਾਨ ਵਿਰੋਧੀ ਹੈ, ਐਮਅੇਸਪੀ ਨੂੰ ਖਤਮ ਕਰ ਦੇਣਗੇ। ਪਰ ਹੁਣ 2 ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਫਸਲਾਂ ਦਾ ਐਮਐਸਪੀ ਵਧਾ ਕੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਦਾ ਕੰਮ ਕੀਤਾ ਹੈ। ਹਰਿਆਣਾ ਵਿਚ ਵੀ ਡਬਲਿ ਇੰਜਨ ਦੀ ਸਰਕਾਰ 14 ਫਸਲਾਂ ਨੂੰ ਐਮਐਸਪੀ ‘ਤੇ ਖਰੀਦਣ ਦਾ ਕੰਮ ਕਰਦੀ ਹੈ।

ਪਹਿਲਾਂ ਦੀ ਸਰਕਾਰਾਂ ਵਿਚ ਕਿਸਾਨਾਂ ਨੂੰ ਮਿਲਦੇ ਸਨ 2 ਰੁਪਏ, 5 ਰੁਪਏ ਦੇ ਚੈਕ

          ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਦੀ ਸਰਕਾਰ ਕਿਸਾਨਾਂ ਦੇ ਨਾਲ ਮਜਾਕ ਕਰਦੀ ਸੀ। ਭੁਪੇਂਦਰ ਸਿੰਘ ਹੁਡਾ ਜਦੋਂ ਮੁੱਖ ਮੰਤਰੀ ਰਹੇ, ਤਾਂ ਉਸ ਸਮੇਂ ਕਿਸਾਨਾਂ ਨੁੰ ਮੁਆਵਜਾ ਦੇ ਨਾਂਅ ‘ਤੇ 2-2 ਰੁਪਏ ਅਤੇ 5-5 ਰੁਪਏ ਦੇ ਚੈਕ ਭੇਜ ਕੇ ਕਿਸਾਨਾਂ ਦੇ ਨਾਲ ਭੱਦਾ ਮਜਾਕ ਕਰਦੇ ਹਨ। ਜਦੋਂ ਕਿ ਅੱਜ ਸਾਡੀ ਡਬਲ ਇੰਜਨ ਦੀ ਸਰਕਾਰ ਦੇ ਕਾਰਜਕਾਲ ਵਿਚ ਕੁਦਰਤੀ ਆਪਦਾ ਦੇ ਕਾਰਨ ਖਰਾਬ ਹੋਈ ਫਸਲ ਦੇ ਲਈ ਕਿਸਾਨਾਂ ਨੂੰ 30, 40 ਅਤੇ 50 ਹਜਾਰ ਰੁਪਏ ਤਕ ਦੇ ਚੈਕ ਜਾਂਦੇ ਹਨ।

ਗਰੀਬ , ਕਿਸਾਨ, ਸਮਾਜ ਦੇ ਵਾਂਝੇ ਵਰਗ ਦੇ ਹਿੱਤ ਵਿਚ ਜੇਕਰ ਕੋਈ ਸੋਚਦਾ ਹੈ ਤਾਂ ਉਹ ਹੈ ਸ੍ਰੀ ਨਰੇਂਦਰ ਮੋਦੀ

          ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਲਗਾਤਾਰ ਤੀਜੀ ਵਾਰ ਸ੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਸੇਵਕ ਵਜੋ ਪ੍ਰਧਾਨ ਮੰਤਰੀ ਅਹੁਦੇ ਦੀ ਸੁੰਹ ਲਈ, ਤਾਂ ਸੱਭ ਤੋਂ ਪਹਿਲਾਂ ਉਨ੍ਹਾਂ ਨੇ ਕਿਸਾਨ ਭਲਾਈ ਲਈ ਸਾਇਨ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਦੇਸ਼ ਦੇ ਕਿਸਾਨਾਂ ਨੂੰ 20 ਹਜਾਰ ਕਰੋੜ ਰੁਪਏ ਦਾ ਲਾਭ ਦਿੱਤਾ। ਦੂਜਾ ਸਾਇਨ ਉਨ੍ਹਾਂ ਨੇ ਕੀਤਾ ਕਿ ਆਉਣ ਵਾਲੇ 5 ਸਾਲਾਂ ਵਿਚ ਦੇਸ਼ ਦੇ 3 ਕਰੋੜਗਰੀਬ ਪਰਿਵਾਰਾਂ ਨੂੰ ਆਵਾਸ ਬਣਾ ਕੇ ਦੇਣਗੇ। ਗਰੀਬ, ਕਿਸਾਨ, ਸਮਾਜ ਦੇ ਵਾਂਝੇ ਵਰਗ ਦੇ ਹਿੱਤ ਵਿਚ ਜੇਕਰ ਕੋਈ ਸੋਚਦਾ ਹੈ ਤਾਂ ਉਹ ਸ੍ਰੀ ਨਰੇਂਦਰ ਮੋਦੀ ਹਨ।

ਸਰਕਾਰ ਗਰੀਬ, ਕਿਸਾਨ ਅਤੇ ਹਰ ਵਰਗ ਦੇ ਨਾਲ ਖੜੀ ਹੈ

          ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ 2014 ਵਿਚ ਜਿੰਨ੍ਹੀ ਪੈਦਾਵਾਰ ਕਰ ਰਿਹਾ ਸੀ, ਅੱਜ ਉਸ ਤੋਂ ਵੱਧ ਪੈਦਾਵਾਰ ਕਰ ਰਿਹਾ ਹੈ ਅਤੇ ਨਰੇਂਦਰ ਮੋਦੀ ਦੀ ਸਰਕਾਰ ਉਸ ਨੂੰ ਐਮਐਸਪੀ ‘ਤੇ ਖਰੀਦਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਯੋਜਨਾ ਬਣਾਈ, ਜਿਸ ਦੇ ਤਹਿਤ ਹਰਿਆਣਾ ਵਿਚ ਕਿਸਾਨਾਂ ਨੂੰ ਖੇਤੀਬਾੜੀ ਪਲਾਂਟ, ਜਿਵੇਂ ਟਰੈਕਟਰ, ਰੀਪਰ, ਰੋਟਵੀਟਰ ਆਦਿ ਨੂੰ ਖਰੀਦਣ ਲਈ ਸਬਸਿਡੀ ਦਿੰਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੰਡੀਆਂ ਨੂੰ ਈ-ਨੈਮ ਨਾਲ ਜੋੜਿਆ, ਜਿਸ ਨਾਲ ਕਿਸਾਨ ਕਿਸੇ ਵੀ ਮੰਡੀ ਵਿਚ ਲਾਭਕਾਰੀ ਮੁੱਲ ‘ਤੇ ਆਪਣੀ ਫਸਲ ਨੂੰ ਵੇਚ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਗਰੀਬ, ਕਿਸਾਨ ਅਤੇ ਹਰ ਵਰਗ ਦੇ ਨਾਲ ਖੜੀ ਹੈ, ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਵੇਗੀ।

ਮੂੱਖ ਮੰਤਰੀ ਨਾਇਬ ਸਿੰਘ ਕਿਸਾਨਾਂ, ਗਰੀਬਾਂ ਦੇ ਹਿੱਤ ਵਿਚ ਕੰਮਾਂ ਨੂੰ ਅੱਗੇ ਵਧਾ ਰਹੇ  ਵਿੱਤ ਮੰਤਰੀ ਜੇ ਪੀ ਦਲਾਲ

          ਪ੍ਰੋਗ੍ਰਾਮ ਵਿਚ ਵਿੱਤ ਮੰਤਰੀ ਸ੍ਰੀ ਜੇ ਪੀ ਦਲਾਲ ਨੈ ਕਿਹਾ ਕਿ ਸਰਕਾਰ ਨੇ ਕਿਸਾਨਾਂ, ਗਰੀਬਾਂ ਦੇ ਹਿੱਤ ਵਿਚ ਜੋ ਕੰਮ ਸ਼ੁਰੂ ਕੀਤੇ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਉਨ੍ਹਾਂ ਕੰਮਾਂ ਨੂੰ ਅੱਗੇ ਵਧਾ ਰਹੇ ਹਨ। ਸਾਡੀ ਸਰਕਾਰ ਨੇ ਸੱਭ ਤੋਂ ਵੱਧ ਬੀਮੇ ਦਾ ਪੈਸਾ ਕਿਸਾਨਾਂ ਨੂੰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ 80 ਲੱਖ ਅੰਤੋਂਦੇਯ ਲੋਕਾਂ ਨੂੰ ਹੈਪੀ ਯੋਜਨਾ ਰਾਹੀਂ ਇਕ ਸਾਲ ਦੇ ਅੰਦਰ 1000 ਕਿਲੋਮੀਟਰ ਤਕ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਹੈ।

          ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਵਿਚ ਬਿਨ੍ਹਾਂ ਪਰਚੀ-ਖਰਚੀ ਦੇ ਨੌਜੁਆਨਾਂ ਨੂੰ ਮੈਰਿਟ ‘ਤੇ ਨੌਕਰੀ ਮਿਲੀ ਹੈ। ਅਸੀਂ ਪੰਜ ਨੰਬਰ ਗਬੀਬ ਪਰਿਵਾਰਾਂ ਦੇ ਨੌਜੁਆਨਾਂ ਨੂੰ ਦਿੱਤੇ। ਪਰ ਕਾਂਗਰਸ ਦਾ ਇਕ ਭਰਤੀ ਰੋਕੋ ਗੈਂਗ ਹੈ, ਜਿਨ੍ਹਾਂ ਨੇ ਹਾਈਕੋਰਟ ਵਿਚ ਜਾ ਕੇ ਭਰਤੀ ਰੁਕਵਾਈ, ਪਰ ਭਾਂਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਭਰਤੀ ਨੂੰ ਫੇਲ ਨਹੀਂ ਹੋਣ ਦਵੇਗੀ। ਸੁਪਰੀਮ ਕੋਰਟ ਵਿਚ ਜਾਵੇਗੀ ਅਤੇ ਜੋ ਸਾਡੇ ਬੱਚੇ ਲੱਗੇ ਹਨ, ਉਨ੍ਹਾਂ ਦੀ ਨੌਕਰੀ ਬਰਕਰਾਰ ਰੱਖੇਗੀ।

          ਉਨ੍ਹਾਂ ਨੇ ਕਿਹਾ ਕਿ ਭਾਂਰਤੀ ਜਨਤਾ ਪਾਰਟੀ ਦੀ ਸਰਕਾਰ ਕਿਸਾਨ ਹਿਤੇਸ਼ੀ ਸਰਕਾਰ ਹੈ। ਉਸ ਦਾ ਨਤੀਜਾ ਹੈ ਕਿ 1962 ਦੇ ਬਾਅਦ ਪਹਿਲੀ ਵਾਰ ਲਗਾਤਾਰ ਤੀਜੀ ਵਾਰ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਐਨਡੀਏ ਦੀ ਸਰਕਾਰ ਨੂੰ ਲੋਕਾਂ ਨੇ ਆਸ਼ੀਰਵਾਦ ਦਿੱਤਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਸ੍ਰੀ ਨਾਇਬ ਸਿੰਘ ਦੀ ਅਗਵਾਈ ਹੇਠ ਹਰਿਆਣਾ ਦੇ ਗਰੀਬ, ਕਿਸਾਨ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਲਕੋ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਾਉਣਗੇ।

ਸਰਕਾਰ ਦਾ ਟੀਚਾ ਯੋਗ ਦੇ ਜਰਇਏ ਹਰ ਵਿਅਕਤੀ ਨੂੰ ਰੱਖਣਾ ਹੈ ਸਿਹਤਮੰਦ  ਨਾਇਬ ਸਿੰਘ

ਚੰਡੀਗੜ੍ਹ, 21 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਸੂਬੇ ਵਿਚ ਆਉਣ ਵਾਲੇ 60 ਦਿਨਾਂ ਵਿਚ 100 ਹੋਰ ਵਿਯਾਮਸ਼ਾਲਾਵਾਂ ਖੋਲੀਆਂ ਜਾਣਗੀਆਂ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਵਿਚ ਰੈਗੂਲਰ ਯੋਗ ਦਾ ਲਾਭ ਚੁੱਕ ਸਕਣ।

ਮੁੱਖ ਮੰਤਰੀ ਅੱਜ ਹਿਸਾਰ ਵਿਚ 10ਵੇਂ ਕੌਮਾਂਤਰੀ ਯੋਗ ਦਿਵਸ ਦੇ ਮੌਕੇ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਵਿਚ ਯੋਗ ਅਭਿਆਸ ਕਰਨ ਆਏ ਯੋਗ ਸਾਧਕਾਂ ਨੂੰ ਸੰਬੋਧਿਤ ਕਰ ਰਹੇ ਸਨ। ਪ੍ਰੋਗ੍ਰਾਮ ਦਾ ਪ੍ਰਬੰਧ ਹਰਿਆਣਾ ਯੋਗ ਆਯੋਗ ਤੇ ਆਯੂਸ਼ ਵਿਭਾਗ ਵੱਲੋਂ ਕੀਤਾ ਗਿਆ।

          ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ 1121 ਸਥਾਨਾਂ ਨੂੰ ਚੋਣ ਕਰ ਕੇ ਵਿਯਾਮਸ਼ਾਲਾਵਾਂ ਖੋਲੀਆਂ ਗਈਆਂ ਅਤੇ ਅਤੇ ਇੰਨ੍ਹਾਂ ਵਿਚ 714 ਵਿਯਾਮਸ਼ਾਲਾਵਾਂ ਵਿਚ ਨਿਯਮਤ ਯੋਗ ਹੋ ਰਿਹਾ ਹੈ। ਹਰਿਆਣਾ ਸਰਕਾਰ ਦਾ ਸੂਬੇ ਵਿਚ ਘਰ-ਘਰ ਤਕ ਯੋਗ ਨੂੰ ਪਹੁੰਚਾਉਣ ਦਾ ਟੀਚਾ ਹੈ ਅਤੇ ਇਸੀ ਦੇ ਜਰਇਏ ਲੋਕਾਂ ਨੂੰ ਸਿਹਤਮੰਦ ਵੀ ਕਰਨਾ ਹੈ। ਯੋਗ ਜੀਵਨ ਦਾ ਨਾ ਸਿਰਫ ਅਹਿਮ ਹਿੱਸਾ ਹੈ, ਸਗੋ ਜੀਵਨ ਜੀਣ ਦਾ ਢੰਗ ਵੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਯੋਗ ਨੂੰ ਕੌਮਾਂਤਰੀ ਪੱਧਰ ‘ਤੇ ਮਾਨਤਾ ਦਿਵਾਉਣ ਲਈ ਸਾਲ 2014 ਵਿਚ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਪ੍ਰਸਤਾਵ ਪਾਸ ਕਰਾਇਆ ਸੀ, ਜਿਸ ਦਾ ਵਿਸ਼ਵ ਦੇ 177 ਦੇਸ਼ਾਂ ਨੇ ਸਮਰਥਨ ਕੀਤਾ ਸੀ। ਅੱਜ ਪੂਰੀ ਦੁਨੀਆ ਦੇ 217 ਦੇਸ਼ 21 ਜੂਨ ਨੁੰ ਯੋਗ ਦਿਵਸ ਵਜੋ ਮਨਾ ਰਹੇ ਹਨ। ਇਸੀ ਦੇ ਤਹਿਤ ਅੱਜ ਪਾਰਕਾਂ, ਓਡੀਟੋਰਿਅਮਸ, ਘਰਾਂ, ਮੁਹੱਲਿਆਂ, ਪੰਚਾਇਤਾਂ ਦੇ ਅੰਦਰ ਸਾਧਕਾਂ ਨੇ ਯੋਗ ਅਭਿਆਸ ਕੀਤਾ ਹੈ।

                   ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਯੋਗ ਨਾਲ ਜੋੜਨ ਅਤੇ ਉਨ੍ਹਾਂ ਦੇ ਸਿਹਤ ਨੂੰ ਦਰੁਸਤ ਰੱਖਣ ਦੇ ਉਦੇਸ਼ ਨਾਲ ਸਰਕਾਰ ਨੇ 877 ਆਯੂਸ਼ ਯੋਗ ਸਹਾਇਕਾਂ ਦੀ ਨਿਯੁਕਤੀਆਂ ਕੀਤੀ ਹੈ, ਜੋ ਕਿ ਰੋਜਾਨਾ ਯੋਗ ਸਿਖਾਉਣਗੇ। ਇਸ ਦੇ ਬਾਅਦ ਯੋਗ ਸਹਾਇਕ ਆਯੂਸ਼ ਡਿਸਪੈਂਸਰੀ ਵਿਚ ਆਉਣ ਵਾਲੇ ਰੋਗੀਆਂ ਤੇ ਉਨ੍ਹਾਂ ਦੇ ਪਰਿਜਨਾਂ ਦੇ ਸਿਹਤ ਨੂੰ ਠੀਕ ਕਰਨ ਲਈ ਯੋਗ ਦੇ ਮਹਤੱਵ ਦੀ ਜਾਣਕਾਰੀ ਦੇਣਗੇ।

          ਉਨ੍ਹਾਂ ਨੇ ਦਸਿਆ ਕਿ ਕੋਰੋਨਾ ਸਮੇਂ ਜਦੋਂ ਕੋਈ ਦਵਾਈ ਤੇ ਵੈਕਸਿਨ ਨਹੀਂ ਸੀ, ਉਦੋਂ ਲੋਕਾਂ ਨੇ ਇਸ ਬੀਮਾਰੀ ਤੋਂ ਨਿਜਾਤ ਲਈ ਯੋਗ ਨੂੰ ਅਪਣਾਇਆ ਅਤੇ ਬੀਮਾਰੀ ਤੋਂ ਕਾਫੀ ਹੱਦ ਤਕ ਛੁਟਕਾਰਾ ਵੀ ਪਾਇਆ। ਅੱਜ ਯੋਗ ਇਕ ਪਰਵ ਵਜੋ ਮਨਾਇਆ ਜਾ ਰਿਹਾ ਹੈ। ਮੌਜੂਦ ਦੌਰ ਵਿਚ ਸਾਰਿਆਂ ਦੀ ਜਿੰਦਗੀ ਨੱਠ-ਭੱਜ ਦੀ ਹੋ ਗਈ ਹੈ, ਜਿਸ ਨਾਲ ਮਨ ਵਿਚ ਤਨਾਅ ਵੀ ਰਹਿੰਦਾ ਹੈ। ਯੋਗ ਨਾ ਸਿਰਫ ਤਨਾਅ ਨੁੰ ਦੂਰ ਕਰਦਾ ਹੈ, ਸਗੋ ਸ਼ਰੀਰ ਵਿਚ ਉਰਜਾ ਵੀ ਪੈਦਾ ਕਰਦਾ ਹੈ। ਜੇਕਰ ਸ਼ਰੀਰ ਸਿਹਤਮੰਦ ਰਹਿੰਦਾ ਹੈ ਤਾਂ ਜੀਵਨ ਵਿਚ ਵਿਕਾਸ ਦੀ ਗਤੀ ਵੀ ਤੇਜੀ ਰਹਿੰਦੀ ਹੈ। ਸੰਕਲਪ ਲੈਣਾ ਚਾਹੀਦਾ ਹੈ ਕਿ ਸਾਨੂੰ ਯੋਗ ਦੇ ਜਰਇਏ ਅੱਗੇ ਵੱਧਣਾ ਹੈ।

‘ਕਰੇਂ ਯੋਗ, ਰਹੇਂ ਨਿਰੋਗ

          ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਯੋਗ ਨੂੰ ਆਪਣੇ ਰੋਜਾਨਾ ਦੀ ਰੂਟੀਨ ਦਾ ਹਿੱਸਾ ਬਨਾਉਣ, ਤਾਂ ਜੋ ਯੋਗ ਨਾਲ ਸ਼ਰੀਰ ਨੁੰ ਬੀਮਾਰ ਹੋਣ ਤੋਂ ਬਚਾਇਆ ਜਾ ਸਕੇ। ਇਸ ਲਈ ‘ਕਰੇਂ ਯੋਗ, ਰਹੇਂ ਨਿਰੋਗ।’ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਯੋਗ ਦੇ ਸਕੂਲ ਕੋਰਸ ਵਿਚ ਸ਼ਾਮਿਲ ਕੀਤਾ ਜਾਵੇਗਾ। ਹਰ ਰੋਜ ਪ੍ਰਾਰਥਨਾ ਸਭਾ ਵਿਚ ਪਹਿਲੇ ਪੰਜ ਮਿੰਟ ਵਿਦਿਆਰਥੀਆਂ ਨੂੰ ਯੋਗ ਅਭਿਆਸ ਕਰਵਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਪੱਦਤੀ ਭਾਰਤ ਦੀ ਪ੍ਰਾਚੀਨ ਵਿਦਿਆ ਹੈ ਅਤੇ ਯੋਗ ਗੁਰੂ ਬਾਬਾ ਰਾਮਦੇਵ ਨੇ ਨਾ ਸਿਰਫ ਭਾਰਤ ਦੇ ਲੋਕਾਂ ਨੂੰ ਸਗੋ ਵਿਸ਼ਵ ਦੇ ਲੋਕਾਂ ਨੂੰ ਯੋਗ ਦੇ ਪ੍ਰਤੀ ਜਾਗਰੁਕ ਕੀਤਾ। ਉਸ ਦੇ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰ ਦ੍ਰਿਸ਼ਟੀ ਨੇ ਯੋਗ ਨੂੰ ਵਿਸ਼ਵ ਦੇ ਕੌਨੇ-ਕੌਨੇ ਤਕ ਪਹੁੰਚਾਉਣ ਵਿਚ ਅਹਿਮ ਭੁਮਿਕਾ ਨਿਭਾਈ। ਮੁੱਖ ਮੰਤਰੀ ਨੇ ਸੂਬਾਵਾਸੀਆਂ ਨੂੰ ਕੌਮਾਂਤਰੀ ਯੋਗ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸਾਲ ਕੌਮਾਂਤਰੀ ਯੋਗ ਦਿਵਸ ਦਾ ਥੀਮ ਖੁਦ ਦੇ ਲਈ ਯੋਗ ਤੇ ਸਮਾਜ ਦੇ ਲਈ ਯੋਗ ਹੈ।

ਯੋਗ ਕਰ ਸ਼ਰੀਰ ਨੂੰ ਬਨਾਉਣ ਸਿਹਤਮੰਦ  ਸਿਹਤ ਮੰਤਰੀ

           ਹਰਿਆਣਾ ਦੇ ਸਿਹਤ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਹਰਿਆਣਾ ਦੇ ਯੋਗ ਅਤੇ ਵਿਯਾਮਸ਼ਾਲਾਵਾਂ ਦੇ ਖੋਲਣ ਦੀ ਪ੍ਰਕ੍ਰਿਆ ਦੇ ਬਾਰੇ ਗੋਆ, ਮੱਧ ਪ੍ਰਦੇਸ਼, ਰਾਜਸਤਾਨ ਵਰਗੇ ਸੂਬਿਆਂ ਵਿਚ ਜਾਣਕਾਰੀ ਲੈਣ ਵਿਚ ਦਿਲਚਸਪੀ ਦਿਖਾਈ ਹੈ। ਗੀਤਾ ਦੇ ਸੰਦੇਸ਼ ਵਿਚ ਵੀ ਯੋਗ ਦੇ ਮਹਤੱਵ ਦੇ ਬਾਰੇ ਵਿਚ ਦਸਿਆ ਗਿਆ ਹੈ। ਅੱਜ ਨਿਰੋਗੀ ਰਹਿਣ ਦੇ ਲਈ ਯੋਗ ਕਰਨਾ ਜਰੂਰੀ ਹੈ।

ਮੁੱਖ ਮੰਤਰੀ ਨੇ ਕੀਤੀ ਕਿਤਾਬ ਦੀ ਘੁੰਡ ਚੁਕਾਈ

          ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਹਰਿਆਣਾ ਯੋਗ ਆਯੋਗ ਦੀ ਕਿਤਾਬ ‘ਯੋਗ ਪ੍ਰੋਟੋਕਾਲ’ ਦੀ ਘੁੰਡ ਚੁਕਾਈ ਵੀ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਹਿਸਾਰ ਜਿਲ੍ਹੇ ਦੀ ਦੋ ਹੋਰ ਵਿਯਾਮਸ਼ਾਲਾਵਾਂ ਦਾ ਉਦਘਾਟਨ ਅਤੇ ਦੋ ਵਿਯਾਮਸ਼ਾਲਾਵਾਂ ਦਾ ਨੀਂਹ ਪੱਥਰ ਵੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ  ਯੋਗ ਪ੍ਰੋਗ੍ਰਾਮ ਦੌਰਾਨ ਯੋਗ ਦੀ ਪੇਸ਼ਗੀ ਦੇਣ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਦੋ ਲੱਖ ਰੁਪਏ ਦਾ ਪੁਰਸਕਾਰ ਦੇਣ ਦਾ ਐਲਾਨ ਕੀਤਾ, ਨਾਲ ਹੀ ਉਨ੍ਹਾਂ ਨੇ ਯੋਗ ਨਾਲ ਜੁੜੇ ਕਈ ਸਮਾਜਿਕ ਸੰਸਥਾਨਾਂ ਨੂੰ ਵੀ ਸਨਮਾਨਿਤ ਕੀਤਾ।

ਮੁੱਖ ਮੰਤਰੀ ਨੇ ਖੁਦ ਕੀਤਾ ਯੋਗਾਅਭਿਆਸ

          ਇਸ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਲੋਕਾਂ ਦੇ ਵਿਚ ਬੈਠ ਕੇ ਹੀ ਯੋਗ ਕੀਤਾ ਅਤੇ ਸ੍ਰੀਨਗਰ ਤੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਕੌਮਾਂਤਰੀ ਯੋਗ ਦਿਵਸ ‘ਤੇ ਦੇਸ਼ ਦੇ ਲੋਕਾਂ ਨੂੰ ਦਿੱਤੇ ਗਏ ਸੰਦੇਸ਼ ਨੂੰ ਸੁਣਿਆ। ਇਸ ਮੌਕੇ ‘ਤੇ ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਸ੍ਰੀ ਰਣਬੀਰ ਗੰਗਵਾ, ਹਰਿਆਣਾ ਯੋਗ ਆਯੋਗ ਦੇ ਚੇਅਰਮੈਨ ਜੈਸਵੀਰ ਆਰਿਆ ਅਤੇ ਸਿਹਤ ਅਤੇ ਆਯੂਸ਼ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ ਨੇ ਵੀ ਸੰਬੋਧਿਤ ਕੀਤਾ।

ਸਕੱਤਰੇਤ ਪਰਿਸਰ ਵਿਚ ਕਰਮਚਾਰੀਆਂ-ਅਧਿਕਾਰੀਆਂ ਲਈ ਲੱਗਣਗੇ ਯੋਗ ਕੇਂਪ

ਸਿਹਤ ਬਿਹਤਰ ਹੋਵੇਗੀ, ਕਾਰਜ-ਕੁਸ਼ਲਤਾ ਵੀ ਵਧੇਗੀ

ਚੰਡੀਗੜ੍ਹ, 21 ਜੂਨ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਕਿਹਾ ਕਿ ਚੰਡੀਗੜ੍ਹ ਸਥਿਤ ਸਕੱਤਰੇਤ ਪਰਿਸਰ ਵਿਚ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਵਿਸ਼ੇਸ਼ ਯੋਗ ਕੈਂਪ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਤੋਂ ਉਨ੍ਹਾਂ ਦਾ ਸਿਹਤ ਬਿਹਤਰ ਹੋਵੇਗਾ ਅਤੇ ਕਾਰਜਕੁਸ਼ਲਤਾ ਵੀ ਵਧੇਗੀ।

          ਸ੍ਰੀ ਟੀਵੀਐਸਐਨ ਪ੍ਰਸਦਾ ਅੱਜ ਇੱਥੇ ਹਰਿਆਣਾ ਨਿਵਾਸ ਵਿਚ 10ਵੇਂ ਕੌਮਾਂਤਰੀ ਯੋਗ ਦਿਵਸ-2024 ਮੌਕੇ ‘ਤੇ ਹਰਿਆਣਾ ਸਿਵਲ ਸਕੱਤਰੇਤ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਪ੍ਰਬੰਧਿਤ ਯੋਗ ਕੈਂਪ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਕੌਮਾਂਤਰੀ ਯੋਗ ਦਿਵਸ ਦੀ ਥੀਮ ਖੁਦ ਅਤੇ ਸਮਾਜ ਦੇ ਲਈ ਯੋਗ ਹੈ। ਇਸ ਮੌਕੇ  ‘ਤੇ ਸ੍ਰੀਨਗਰ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਹਿਸਾਰ ਤੋਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੇ ਪ੍ਰੋਗ੍ਰਾਮਾਂ ਦਾ ਸਿੱਧਾ ਪ੍ਰਸਾਰਣ ਵੀ ਦੇਖਿਆ ਗਿਆ।

          ਮੁੱਖ ਸਕੱਤਰ ਨੇ ਅਧਿਕਾਰੀਆਂ -ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਯੋਗ ਨੂੰ ਆਪਣੀ ਰੋਜਾਨਾ ਰੂਟੀਨ ਦਾ ਹਿੱਸਾ ਬਨਾਉਣ। ਯੋਗ ਨਾਲ ਨਾ ਸਿਰਫ ਸ਼ਰੀਰ ਸਿਹਤਮੰਦ ਰਹਿੰਦਾ ਹੈ ਸਗੋ ਵਿਅਕਤੀ ਮਾਨਸਿਕ ਰੂਪ ਨਾਲ ਵੀ ਮਜਬੂਤ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਅਤੇ ਕਰਮਚਾਰੀ ਦਫਤਰਾਂ ਵਿਚ ਰੋਜਾਨਾ ਲੰਬੇ ਸਮੇਂ ਤਕ ਬੈਠ ਕੇ ਕਾਰਜ ਕਰਦੇ ਹਨ। ਅਜਿਹੇ ਵਿਚ ਇਕ ਯਕੀਨੀ ਸਮੇਂ ਵਿਚ ਯੋਗਾਸਨ ਅਤੇ ਪ੍ਰਾਣਾਯਾਮ ਉਨ੍ਹਾਂ ਦੀ ਕਾਰਜ- ਕੁਸ਼ਲਤਾ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀ ਰੋਗਪ੍ਰਤੀਰੋਧਕ ਸਮਰੱਥਾ ਵਧਾਉਣ ਵਿਚ ਵੀ ਸਹਾਇਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਯੋਗ ਦਿਵਸ ਦੇ ਮੌਕੇ ‘ਤੇ ਪਹਿਲੀ ਵਾਰ ਹਰਿਆਣਾ ਸਿਵਲ ਸਕੱਤਰੇਤ ਦੇ ਸਟਾਫ ਦੇ ਲਈ ਯੋਗ ਕੈਂਪ ਪ੍ਰਬੰਧ ਕੀਤਾ ਗਿਆ ਹੈ। ਸ੍ਰੀ ਪ੍ਰਸਾਦ ਨੇ ਕਿਹਾ ਕਿ ਸਾਰੇ ਅਧਿਕਾਰੀ-ਕਰਮਚਾਰੀ ਸੰਕਲਪ ਲੈਣ ਕਿ ਊਹ ਯੋਗ ਨੂੰ ਨਾ ਸਿਰਫ ਆਪਣੇ ਜੀਵਨ ਵਿਚ ਅਪਨਾਉਣ ਸਗੋ ਦੂਜੇ ਲੋਕਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨਗੇ ਤਾਂ ਜੋ ਘਰ-ਘਰ ਤਕ ਪਹੁੰਚਾਇਆ ਜਾ ਸਕੇ।

          ਇਸ ਤੋਂ ਪਹਿਲਾਂ, ਯੋਗ ਕੋਚਾਂ ਵੱਲੋਂ ਯੋਗ ਪ੍ਰੋਟੋਕਾਲ ਦੇ ਤਹਿਤ ਵੱਖ-ਵੱਖ ਆਸਨ ਅਤੇ ਪ੍ਰਾਣਾਯਾਮ ਕਰਵਾਏ ਗਏ। ਮੌਜੂਦ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਕਰੂਪਤਾ ਨਾਲ ਇਕਾਗਰ ਮਨ ਨਾਲ ਆਸਨ ਅਤੇ ਪ੍ਰਾਣਾਯਾਮ ਕੀਤਾ।

Leave a Reply

Your email address will not be published.


*