ਵਧੀਕ ਜਨਰਲ ਪੁਲਿਸ ਸੁਰੱਖਿਆ ਪੰਜਾਬ ਦੀ ਨਿਗਰਾਨੀ ਹੇਠ ਓਪਰੇਸ਼ਨ ਈਗਲ-4 ਤਹਿਤ ਜ਼ਿਲ੍ਹੇ ਚ 17 ਨਾਕੇ ਲਗਾਕੇ 10 ਪ੍ਰਮੁੱਖ ਹੌਟਸਪੌਟਸ ’ਤੇ ਛਾਪੇਮਾਰੀ

ਮਾਲੇਰਕੋਟਲਾ  :(ਮੁਹੰਮਦ ਸ਼ਹਿਬਾਜ਼)     ਵਧੀਕ ਜਨਰਲ ਪੁਲਿਸ ਸੁਰੱਖਿਆ ਪੰਜਾਬ,ਸ੍ਰੀ ਐਸ.ਐਸ. ਸ੍ਰੀਵਾਸਤਵਾ ਅਤੇ ਐਸ.ਐਸ.ਪੀ ਮਾਲੇਰਲੋਟਲਾ ਡਾ. ਸਿਮਰਤ ਕੌਰ ਦੀ ਨਿਗਰਾਨੀ ਹੇਠ ਓਪਰੇਸ਼ਨ ਈਗਲ-4 ਤਹਿਤ ਜਿਲ੍ਹਾ ਮਾਲੇਰਕੋਟਲਾ ਅੰਦਰ “ਕਾਰਡਨ ਸਰਚ ਓਪਰੇਸ਼ਨ” (CASO) ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਆਪ੍ਰੇਸ਼ਨ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਮਾਲੇਰਕੋਟਲਾ ਵਿਖੇ ਚਲਾਇਆ ਗਿਆ ।”ਕਾਰਡਨ ਸਰਚ ਓਪਰੇਸ਼ਨ” ਤਹਿਤ ਜਿਲ੍ਹਾ ਮਾਲੇਰਕੋਟਲਾ ਅੰਦਰ ਕੁੱਲ 17 ਨਾਕੇ ਲਗਾਕੇ ਇਸ ਓਪਰੇਸ਼ਨ ਨੂੰ ਅਜਾਮ ਦਿੱਤਾ ਗਿਆ । ਡਰੱਗ ਹੌਟਸਪੌਟਸ ਦੀ ਸ਼ਨਾਖਤ ਕਰਕੇ- ਨਸ਼ਾ ਵਿਕਰੀ ਵਾਲੀਆਂ ਥਾਵਾਂ ਜਾਂ ਅਜਿਹੇ ਕੁਝ ਖੇਤਰ, ਜੋ ਨਸ਼ਾ ਤਸਕਰਾਂ ਲਈ ਪਨਾਹਗਾਹ/ਸੁਰੱਖਿਅਤ ਟਿਕਾਣੇ ਬਣ ਗਏ ਹਨ, ਦਾ ਪਤਾ ਲਗਾ ਕੇ ਆਪ੍ਰੇਸ਼ਨ ਨੂੰ ਸਫ਼ਲਤਾਪੂਰਵਕ ਅੰਜਾਮ ਦੇਣ ਲਈ ਵਿਉਂਤਬੰਦੀ ਕਰਕੇ ਅੰਜਾਮ ਦਿੱਤਾ ਗਿਆ ਤਾਂ ਜੋ ਨਸ਼ਾ ਤਸਕਰਾਂ ’ਤੇ ਨਕੇਲ ਕਸੀ ਜਾ ਸਕੇ । ਉਨ੍ਹਾਂ ਹੋਰ ਦੱਸਿਆ ਕਿ ਸਬ-ਡਵੀਜਨ ਮਾਲੇਰਕੋਟਲਾ ਵਿੱਚ 7 ਡਰੱਗ ਹੌਟਸਪੌਟਸ, ਸਬ-ਡਵੀਜਨ ਅਹਿਮਦਗੜ੍ਹ ਵਿੱਚ 2 ਡਰੱਗ ਹੌਟਸਪੌਟਸ ਅਤੇ ਸਬ-ਡਵੀਜਨ ਅਮਰਗੜ੍ਹ ਵਿੱਚ 1 ਡਰੱਗ ਹੌਟਸਪੌਟਸ ਕੁੱਲ 10 ਡਰੱਗ ਹੌਟਸਪੌਟਸ ਉਪਰ ਰੇਡ ਕਰਕੇ ਸਰਚ ਕੀਤੀ ਗਈ । ਇਸ ਓਪਰੇਸ਼ਨ ਨੂੰ ਕੁਲ 178 ਅਧਿਕਾਰੀਆਂ /ਕਰਮਚਾਰੀਆਂ ਨੇ ਅੰਜਾਮ ਦਿੱਤਾ । ਸਰਚ ਓਪਰੇਸ਼ਨ ਦੌਰਾਨ 50 ਗ੍ਰਾਮ ਚਿੱਟਾ/ਹੈਰੋਇਨ, 3 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ, 155 ਨਸ਼ੀਲੀਆਂ ਗੋਲੀਆਂ ਬਰਾਮਦ ਕਰਵਾਕੇ ਚਾਰ ਮੁਕੱਦਮੇ ਦਰਜ ਕਰਕੇ 5 ਦੋਸੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 56 ਸ਼ੱਕੀ ਵਿਅਕਤੀਆਂ ਪਾਸੋ ਪੁੱਛਗਿੱਛ ਕੀਤੀ ਗਈ ਹੈ, 3 ਸੱਕੀ/ਮਾੜੇ ਅਨਸਰਾਂ ਖਿਲਾਫ ਅ/ਧ 110 ਸੀ.ਆਰ.ਪੀ.ਸੀ ਤਹਿਤ ਕਲੰਧਰੇ ਅਦਾਲਤ ਵਿੱਚ ਪੇਸ਼ ਕੀਤੇ ਗਏ ਹਨ ਅਤੇ 5 ਟਰੈਫਿਕ ਚਲਾਣ ਕੀਤੇ ਗਏ ਹਨ। ਵਧੀਕ ਜਨਰਲ ਪੁਲਿਸ ਸੁਰੱਖਿਆ ਪੰਜਾਬ ਸ੍ਰੀ ਐਸ.ਐਸ. ਸ੍ਰੀਵਾਸਤਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ ਹੈ ਇਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਇਸ ਸਰਚ ਆਪ੍ਰੇਸ਼ਨ ਦੌਰਾਨ ਵੱਖ-ਵੱਖ ਸ਼ੱਕੀ ਵਿਅਕਤੀ ਜਿੰਨਾ ਖਿਲਾਫ ਐਨ.ਡੀ.ਪੀ.ਐਸ ਐਕਟ ਦੇ ਮੁਕੱਦਮੇ ਦਰਜ ਹਨ, ਉਹਨਾ ਦੇ ਘਰਾਂ ਅਤੇ ਹੋਰ ਸੱਕੀ ਥਾਵਾਂ ਜਿੱਥੇ ਨਸੀਲੇ ਪਦਾਰਥ ਲੁਕਾਏ ਅਤੇ ਛੁਪਾਏ ਜਾ ਸਕਦੇ ਹਨ, ਜਿਸ ਦੀ ਬਰੀਕੀ ਨਾਲ ਤਲਾਸੀ ਕੀਤੀ ਗਈ, ਮਾੜੇ ਅਨਸਰਾਂ ਖਿਲਾਫ ਪੁਲਿਸ ਵੱਲੋਂ ਆਪਣੀ ਜੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ, ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਬਖਸਿਆ ਨਹੀ ਜਾਵੇਗਾ, ਪਬਲਿਕ ਨੂੰ ਅਪੀਲ ਕੀਤੀ ਗਈ ਜੇਕਰ ਅਜਿਹੇ ਮਾੜੇ ਅਨਸਰਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਾਲੇ ਵਿਅਕਤੀਆ ਖਿਲਾਫ ਕੋਈ ਸੂਚਨਾ ਮਿਲਦੀ ਹੈ ਤਾਂ ਉਸ ਸਬੰਧੀ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ ਜਾਵੇ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।

Leave a Reply

Your email address will not be published.


*