ਪੰਛੀ ਬਚਾਓ ਮੁਹਿੰਮ ਹੁਣ ਲੌਂਗੋਵਾਲ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਪਹੁੰਚੀ

ਲੌਂਗੋਵਾਲ ::::::::::::::::::
ਪੰਜਾਬ ਦੀ ਪ੍ਰਸਿੱਧ ਸੰਸਥਾ ਡੈਮੋਕਰੇਟਿਕ ਹਿਊਮਨ ਪਾਵਰ ਆਰਗਨਾਈਜੇਸ਼ਨ ਪੰਜਾਬ ਵੱਲੋਂ ਅੱਤ ਦੀ ਪੈ ਰਹੀ ਮਾਰੂ ਗਰਮੀ ਕਾਰਨ ਪਾਣੀ ਤੋਂ ਬਿਨਾਂ ਮਰ ਰਹੇ
ਬੇਜ਼ੁਬਾਨ ਪੰਛੀਆਂ ਅਤੇ ਜਾਨਵਰਾਂ ਨੂੰ  ਬਚਾਉਣ ਲਈ ਪੰਜਾਬ ਦੇ ਵੱਖ – ਵੱਖ ਪਿੰਡਾਂ ਸ਼ਹਿਰਾਂ ਦੇ ਚੌਂਕਾਂ ਤੇ ਸਾਂਝੀਆਂ ਥਾਵਾਂ ਜਿੱਥੇ ਕਿ ਪੰਛੀਆਂ ਤੇ ਜਾਨਵਰਾਂ ਦਾ ਆਉਣਾ ਜਾਣਾ ਹੈ ਉਹਨਾਂ ਲਈ ਪਾਣੀ ਪੀਣ ਵਾਲੇ ਮਿੱਟੀ ਦੇ ਬਰਤਨ ਰੱਖ ਕੇ ਪੰਛੀ ਬਚਾਓ ਮੁਹਿੰਮ ਪਿਛਲੀ 6 ਜੂਨ ਨੂੰ ਸੰਗਰੂਰ ਸ਼ਹਿਰ ਤੋਂ ਸ਼ੁਰੂ ਕੀਤੀ ਗਈ ਸੀ ਉਦੋਂ ਤੋਂ ਲਗਾਤਾਰ ਇਸ ਮੁਹਿਮ ਨੂੰ  ਵਰਕਰਾਂ ਵੱਲੋਂ ਵੱਡਾ ਹੁੰਗਾਰਾ ਦਿੱਤਾ ਰਿਹਾ ਹੈ ਅਤੇ ਹੁਣ ਇਹ ਮੁਹਿੰਮ ਲੌਂਗੋਵਾਲ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਪਹੁੰਚ ਚੁੱਕੀ ਹੈ । ਅੱਜ ਆਰਗਨਾਈਜੇਸ਼ਨ ਦੀ ਲੌਂਗੋਵਾਲ ਟੀਮ ਦੇ ਆਗੂ ਦੀਪਕ ਗਰਗ ਅਤੇ ਸਾਹਿਲ ਸਿੰਗਲਾ ਦੀ ਅਗਵਾਈ ਹੇਠ ਵਰਕਰਾਂ ਵੱਲੋਂ ਕਸਬਾ ਲੌਂਗੋਵਾਲ ਦੇ ਵੱਖ – ਵੱਖ ਚੌਂਕਾਂ ਅਤੇ ਸਾਂਝੀਆਂ ਥਾਵਾਂ ਤੇ ਵੱਡੀ ਗਿਣਤੀ ਵਿੱਚ ਪੰਛੀਆਂ ਦੇ ਪਾਣੀ ਪੀਣ ਲਈ ਮਿੱਟੀ ਦੇ ਬਰਤਨ ਰੱਖੇ ਗਏ ।ਟੀਮ ਲੌਂਗੋਵਾਲ ਦੇ ਆਗੂਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕੀ ਕਸਬੇ ਦੇ ਨਾਲ ਲੱਗਦੇ ਪਿੰਡਾਂ ਦੇ ਵਰਕਰਾਂ ਵੀ ਵੱਲੋਂ ਆਪਣੇ ਪਿੰਡਾਂ ਵਿੱਚ ਪੰਛੀਆਂ ਤੇ ਜਾਨਵਰਾਂ ਨੂੰ ਬਚਾਉਣ ਲਈ ਸਾਂਝੀਆਂ ਥਾਵਾਂ ਤੇ ਮਿੱਟੀ ਦੇ ਬਰਤਨ ਰੱਖ ਕੇ ਇਸ ਮਹਿਮ ਨੂੰ ਸਫਲ ਬਣਾਇਆ ਜਾਏਗਾ ।ਇਸ ਦੇ ਨਾਲ ਹੀ ਉਹਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਹਨਾਂ ਬੇਜ਼ੁਬਾਨ ਪੰਛੀਆਂ ਤੇ ਜਾਨਵਰਾਂ ਨੂੰ ਬਚਾਉਣ ਲਈ ਉਪਰਾਲੇ ਕਰਨ ਕਿਉਂਕਿ ਇਹ ਵੀ ਸਾਡੇ ਸਮਾਜ ਦਾ ਹਿੱਸਾ ਹਨ ਉਹਨਾਂ ਕਿਹਾ ਕਿ ਇਹਨਾਂ ਬੇਜ਼ੁਬਾਨ ਪੰਛੀਆਂ ਜਾਨਵਰਾਂ ਦੀ ਸੇਵਾ ਕਰਕੇ ਦੇਖੋ ਤੁਹਾਡੀ ਆਤਮਾ ਨੂੰ ਬਹੁਤ ਸ਼ਾਂਤੀ ਮਿਲੇਗੀ। ਇਸ ਮੌਕੇ ਸਾਹਿਲ ਕੁਮਾਰ,ਪੁਨੀਤ ਕੁਮਾਰ,ਮੋਹਿਤ ਸ਼ਰਮਾ,ਜਗਦੇਵ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਸਥਾ ਦੇ ਮੈਂਬਰ ਹਾਜ਼ਰ ਸਨ ।

Leave a Reply

Your email address will not be published.


*