ਦੇੇਸ਼ ਭਾਵੇਂ ਇਸ ਸਮੇਂ ਅਜੀਬ ਜਿਹੀਆਂ ਸਥਿਤੀਆਂ ਵਿਚੋਂ ਗੁਜਰ ਰਿਹਾ ਹੈ ਪਰ ਭਾਰਤੀ ਜਨਤਾ ਪਾਰਟੀ ਸਮੇਤ ਹਰੇਕ ਹੀ ਪਾਰਟੀ ਦੀ ਇੱਕ ਹੀ ਕੋਸ਼ਿਸ਼ ਹੈ ਕਿ 2024 ਦੀਆਂ ਚੋਣਾਂ ਲੜਣ ਤੋਂ ਬਾਅਦ ਸੱੱਤ੍ਹਾ ਕਿਵੇਂ ਹਥਿਆਉਣੀ ਹੈ । ਅੱਜ ਤੱਕ ਤਾਂ ਲੋਕ ਸੇਵਕਾਂ ਦੀ ਸਥਿਤੀ ਇਹ ਰਹੀ ਸੀ ਕਿ ਉਹ ਜਨਤਾ ਨੂੰ ਵਿਸ਼ਵਾਸ਼ ਵਿਚ ਲੈ ਕੇ ਉਹਨਾਂ ਤੋਂ ਸੱਤ੍ਹਾ ਹਾਸਲ ਕਰਦੇ ਰਹੇ ਹਨ। ਪਰ ਹਾਲ ਵਿਚ ਕੱੁਝ ਕੁ ਸਾਲਾਂ ਵਿਚ ਲੋਕ ਜਾਗਰੁੱਕਤਾ ਇਸ ਕਦਰ ਜਾਗ ਗਈ ਹੈ ਕਿ ਉਹਨਾਂ ਨੂੰ ਲਾਰਿਆਂ ਤੇ ਵਾਅਦਿਆਂ ਦੀ ਰਾਜਨੀਤੀ ਦੇ ਉਲਝਾਅ ਦੀ ਸਮਝ ਆ ਗਈ ਹੈ। ਭਾਵੇਂ ਕਿ ਇਸ ਸਮੇਂ ਦੇਸ਼ ਦੀ ਸੱਤ੍ਹਾ ਤੇ ਤੀਜਾ ਬਦਲ ਨਹੀਂ ਦਿੱਖ ਰਿਹਾ ਪਰ ਫਿਰ ਵੀ ਲੋਕ ਇਸ ਗੱਲ ਦੀ ਤਲਾਸ਼ ਵਿਚ ਹਨ ਕਿ ਕੋਈ ਤਾਂ ਅਜਿਹਾ ਆਵੇ ਜੋ ਕਿ ਲੋਕਤੰਤਰ ਦੇ ਰਾਜ ਨੂੰ ਤਾਨਾਸ਼ਾਹ ਅਤੇ ਜਬਰ ਜੋਰ ਦੀ ਰਾਜਤਨੀਤੀ ਤੋਂ ਨਿਜ਼ਾਤ ਦਿਵਾਏ। ਦਸ ਸਾਲ ਤੋਂ ਜਿਆਦਾ ਕਿਸੇ ਵੀ ਰਾਜਸੀ ਪਾਰਟੀ ਦਾ ਸੱਤ੍ਹਾ ਵਿੱਚ ਟਿੱਕਣਾ ਅੱਜ ਤੱਕ ਤਾਂ ਹੋਇਆ ਨਹੀਂ । ਕਿਉਂਕਿ ਜਨਤਾ ਨੂੰ ਲੁੱਟਣ, ਕੱੁਟਣ ਅਤੇ ਉਹਨਾਂ ਦਾ ਖੂਨ ਨਿਚੋੜਣ ਵਾਸਤੇ ਪੰਜ ਸਾਲ ਹੀ ਬਹੁਤ ਹੁੰਦੇ ਹਨ । ਪਰ ਫਿਰ ਵੀ ਲੋਕ ਰਾਜਾਂ ਵਿਚ ਅਤੇ ਦੇਸ਼ ਦੀ ਸੱਤਾ ਤੇ ਕਈਆਂ ਨੂੰ ਪੰਜ ਸਾਲ ਹੋਰ ਪ੍ਰਦਾਨ ਕਰ ਚੁੱਕੇ ਹਨ। ਪਰ ਨਤੀਜਾ ਜ਼ੀਰੋ ਹੀ ਨਿਕਲਿਆ ਹੈ।
ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਜੋ ਕਿ ਹਿੰਦੂਤਵ ਤੋਂ ਲੈ ਕੇ ਸਰਮਾਏਦਾਰੀ ਦੇ ਰਾਜ ਦੀ ਖੇਡ ਖੂਬ ਖੇਡ ਰਹੀ ਹੈ। ਜਿਸਦੀ ਕਿ ਮਹਾਂਰਾਸ਼ਟਰ ਵਿਚ ਸਰਕਾਰ ਦੀ ਫੇਰਬਦਲ ਦੀ ਮਿਸਾਲ ਸਾਹਮਣੇ ਹੈ ਅਤੇ ਕੇਂਦਰੀ ਜਾਂਚ ਏਜੰਸੀਆਂ ਦੇ ਰਾਹੀਂ ਵਿਰੋਧੀ ਧਿਰਾਂ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਹੈੈ ਉਸ ਦੀਆਂ ਮਿਸਾਲਾਂ ਸਾਹਮਣੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਲੋਕ ਸੇਵਕ ਹੈ ਅਤੇ ਜਨਤਾ ਦਾ ਕਿਸੇ ਵੀ ਪਾਰਟੀ ਦਾ ਨੇਤਾ ਹੈ ਉਹ ਭ੍ਰਿਸ਼ਟ ਤਾਂ ਹੈ। ਅੱਜ ਨੇਤਾਵਾਂ ਦੇ ਘਰੋਂ ਨੋਟਾਂ ਦੇ ਭੰਡਾਰਾ ਦਾ ਮਿਲਨਾ ਕੋਈ ਵੱਡੀ ਗੱਲ ਨਹੀਂ। ਇਸ ਤੋਂ ਪਹਿਲਾਂ ਕਾਂਗਰਸ ਦਾ ਬੋਫੋਰਜ਼ ਮਾਮਲਾ ਅਤੇ ਭਾਰਤੀ ਜਨਤਾ ਪਾਰਟੀ ਦਾ ਬੰਗਾਰੂ ਲਕਸ਼ਨ ਕਾਂਡ ਕਿਸੇ ਤੋ ਭੁੱਲੇ ਨਹੀਂ। ਕਰੋੜਾਂ ਦੀ ਭ੍ਰਿਸ਼ਟਾਚਾਰ ਦੀ ਕਮਾਈ ਨੇ ਜੇਕਰ ਦੇਸ਼ ਤੋਂ ਵੱਧਦਿਆਂ ਰਾਜਾਂ ਤੱਕ ਤਰੱਕੀ ਕੀਤੀ ਹੈ ਤਾਂ ਕਿਸੇ ਇਕ ਰਾਜਸੀ ਪਾਰਟੀ ਵੱਲੋਂ ਨਹੀਂ ਕੀਤੀ ਗਈ ਬਲਕਿ ਇਸ ਹਮਾਮ ਵਿਚ ਤਾਂ ਸਾਰੇ ਹੀ ਕਾਣੇ ਹਨ। ਜਿਸ ਸਦਕਾ ਲੋਕ ਅੱਜ ਸਿਆਣੇ ਹਨ।
ਜੇਕਰ ਬਿਹਾਰ ਦੀ ਗੱਲ ਕਰੀਏ ਤਾਂ ਜੋ ਪਹਿਕਦਮੀ ਭਾਰਤੀ ਜਨਤਾ ਪਾਰਟੀ ਨੇ ਕਰਨੀ ਸੀ ਉਹ ਸਮਾਂ ਰਹਿੰਦਿਆਂ ਨਤੀਸ਼ ਕੁਮਾਰ ਕਰ ਗਏ ਤੇ ਆਖਿਰਕਾਰ ਭਾਰਤੀ ਜਨਤਾ ਪਾਰਟੀ ਬਿਹਾਰ ਦੀ ਸੱਤਾ ਤੋਂ ਬਾਹਰ ਹੋ ਹੀ ਗਈ। ਜਿਸ ਪਾਰਟੀ ਦਾ ਸਿਧਾਂਤ ਕਿਸੇ ਵੀ ਸ਼ਰਤ ‘ਤੇ ਸੱਤਾ ‘ਚ ਆਉਣਾ ਅਤੇ ਬਣੇ ਰਹਿਣਾ ਹੋਵੇ, ਉਸ ਦੀ ਇਸ ਤਰ੍ਹਾਂ ਨਾਲ ਸੱਤਾ ‘ਚੋਂ ਵਿਦਾਈ, ਉਸ ਦੇ ਲਈ ਇਕ ਬਹੁਤ ਵੱਡਾ ਝਟਕਾ ਹੈ। ਪਰ ਇਹ ਬਹੁਤ ਘੱਟ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਕਿ ਇਸ ਝਟਕੇ ਦਾ ਪਿਛੋਕੜ ਉਸੇ ਸਮੇਂ ਤਿਆਰ ਹੋ ਗਿਆ ਸੀ, ਜਦੋਂ ਨਿਿਤਸ਼ ਕੁਮਾਰ ਨੇ ਬਿਹਾਰ ‘ਚ ਜਾਤੀ ਗਣਨਾ ਦਾ ਫ਼ੈਸਲਾ ਲੈ ਲਿਆ ਸੀ। ਭਾਰਤੀ ਜਨਤਾ ਪਾਰਟੀ ਇਸ ਫ਼ੈਸਲੇ ਦੇ ਸਖ਼ਤ ਖ਼ਿਲਾਫ਼ ਸੀ ਅਤੇ ਨਿਿਤਸ਼ ਕੁਮਾਰ ਬਿਹਾਰ ਦੇ ਲੋਕਾਂ ਨਾਲ ਬਹਾਨੇਬਾਜ਼ੀ ਕਰਦੇ ਹੋਏ ਇਸ ਨੂੰ ਲਗਾਤਾਰ ਟਾਲਣ ਦੀ ਕੋਸ਼ਿਸ਼ ਕਰ ਰਹੇ ਸਨ। ਉਦੋਂ ਲਾਲੂ ਯਾਦਵ ਨੇ ਹੀ ਇਸ ਗੱਲ ਦਾ ਖ਼ੁਲਾਸਾ ਕੀਤਾ ਸੀ ਕਿ ਭਾਜਪਾ ਦੇ ਵਿਰੋਧ ਦੇ ਕਾਰਨ ਨਿਿਤਸ਼ ਜਾਤੀ ਗਣਨਾ ਨਹੀਂ ਕਰਵਾ ਰਹੇ। ਲਗਦਾ ਹੈ, ਇਹ ਸੂਚਨਾ ਲਾਲੂ ਯਾਦਵ ਨੂੰ ਖ਼ੁਦ ਨਿਿਤਸ਼ ਤੋਂ ਜਾਂ ਨਿਿਤਸ਼ ਨਾਲ ਜੁੜੇ ਕਿਸੇ ਖ਼ਾਸ ਵਿਅਕਤੀ ਤੋਂ ਮਿਲੀ ਹੋਵੇਗੀ। ਬਿਹਾਰ ਵਿਧਾਨ ਸਭਾ ਨੇ ਦੋ ਵਾਰ ਦੇਸ਼ ਭਰ ‘ਚ ਜਾਤੀ ਜਨਗਣਨਾ ਕਰਵਾਉਣ ਦੀ ਕੋਸ਼ਿਸ਼ ਲਈ ਵਿਧਾਨ ਸਭਾ ‘ਚ ਮਤਾ ਪਾਸ ਕੀਤਾ ਸੀ ਅਤੇ ਉਹ ਵੀ ਸਰਬਸੰਮਤੀ ਨਾਲ। ਭਾਜਪਾ ਨੇ ਵੀ ਉਸ ਪ੍ਰਸਤਾਵ ਦੇ ਪੱਖ ‘ਚ ਵੋਟਾਂ ਪਾਈਆਂ ਸਨ, ਪਰ ਜਾਤੀ ਗਨਗਣਨਾ ਉਹ ਚਾਹੁੰਦੀ ਨਹੀਂ ਸੀ ਅਤੇ ਸੰਸਦ ‘ਚ ਉਸ ਦੀ ਸਰਕਾਰ ਨੇ ਸਾਫ਼ ਤੌਰ ‘ਤੇ ਕਿਹਾ ਕਿ ਅਸੀਂ ਜਾਤੀ ਜਨਗਣਨਾ ਨਹੀਂ ਕਰਵਾਵਾਂਗੇ। ਸੁਪਰੀਮ ਕੋਰਟ ‘ਚ ਵੀ ਉਸ ਨੇ ਸਾਫ਼ ਕੀਤਾ ਕਿ ਜਾਤੀ ਜਨਗਣਨਾ ਨਹੀਂ ਹੋਵੇਗੀ। ਉਧਰ ਨਿਿਤਸ਼ ਖ਼ੁਦ ਬਿਹਾਰ ਦੀ ਇਕ ਸਰਬ ਪਾਰਟੀ ਟੀਮ ਲੈ ਕੇ ਪ੍ਰਧਾਨ ਮੰਤਰੀ ਮੋਦੀ ਕੋਲ ਜਾਤੀ ਜਨਗਣਨਾ ਦੀ ਮੰਗ ਲੈ ਕੇ ਪਹੁੰਚੇ। ਉਸ ਟੀਮ ‘ਚ ਭਾਜਪਾ ਵੀ ਸ਼ਾਮਿਲ ਸੀ। ਪ੍ਰਧਾਨ ਮੰਤਰੀ ਨੇ ਉਸ ਟੀਮ ਨੂੰ ਵੀ ਕਿਹਾ ਕਿ ਅਸੀਂ ਤਾਂ ਜਾਤੀ ਜਨਗਣਨਾ ਨਹੀਂ ਕਰਵਾਵਾਂਗੇ, ਸੂਬਾ ਸਰਕਾਰ ਚਾਹੇ ਤਾਂ ਖ਼ੁਦ ਆਪਣੇ ਸੂਬੇ ‘ਚ ਕਰਵਾ ਲਵੇ। ਉਸ ਤੋਂ ਬਾਅਦ ਨਿਿਤਸ਼ ਕੁਮਾਰ ਨੇ ਬਿਹਾਰ ‘ਚ ਸੂਬਾ ਸਰਕਾਰ ਵਲੋਂ ਹੀ ਜਾਤੀ ਗਣਨਾ ਕਰਵਾਉਣ ਦਾ ਐਲਾਨ ਕਰ ਦਿੱਤਾ, ਪਰ ਸਹਿਯੋਗੀ ਭਾਜਪਾ ਨੇ ਅੜਿੱਕਾ ਪਾ ਦਿੱਤਾ। ਉਸ ਨੇ ਸਾਫ਼ ਮਨ੍ਹਾਂ ਕਰ ਦਿੱਤਾ ਕਿ ਉਹ ਬਿਹਾਰ ‘ਚ ਵੀ ਜਾਤੀ ਗਣਨਾ ਦੀ ਇਜਾਜ਼ਤ ਨਹੀਂ ਦੇਵੇਗੀ। ਉਸ ਦੇ ਸੂਬਾ ਪ੍ਰਧਾਨ ਸੰਜੇ ਜੈਸਵਾਲ, ਜੋ ਖ਼ੁਦ ਓ.ਬੀ.ਸੀ. ਹਨ, ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਾਤੀਆਂ ਤਾਂ ਸਿਰਫ਼ ਦੋ ਹੀ ਹਨ ਅਮੀਰ ਅਤੇ ਗ਼ਰੀਬ। ਇਸ ਲਈ ਜਾਤੀ ਜਨਗਣਨਾ ਦੀ ਕੋਈ ਜ਼ਰੂਰਤ ਨਹੀਂ। ਭਾਜਪਾ ਦਾ ਕੋਈ ਹੋਰ ਨੇਤਾ ਬੋਲਿਆ ਕਿ ਜਾਤੀ ਗਣਨਾ ਕਰਵਾਉਣ ਦੀ ਜ਼ਰੂਰਤ ਨਹੀਂ, ਇਕ ਤੋਂ ਇਕ ਵੱਡੇ ਕੰਮ ਕਰਵਾਉਣ ਲਈ ਪਏ ਹੋਏ ਹਨ, ਸਰਕਾਰ ਉਹ ਕਰਵਾਏਗੀ।
ਕੁੱਲ ਮਿਲਾ ਕੇ ਨਿਿਤਸ਼ ਕੁਮਾਰ ਦੀ ਸਥਿਤੀ ਅਜੀਬ ਬਣ ਗਈ। ਜਾਤੀ ਗਣਨਾ ਦਾ ਫ਼ੈਸਲਾ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਹਿਮਤੀ ਮਿਲਣ ਤੋਂ ਬਾਅਦ ਹੀ ਕੀਤਾ ਸੀ ਅਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਪਾਰਟੀ ਹੀ ਉਨ੍ਹਾਂ ਨੂੰ ਇਹ ਕਰਨ ਤੋਂ ਰੋਕ ਰਹੀ ਸੀ। ਭਾਜਪਾ ਦੇ ਸਾਥੀ ਹੋਣ ਕਾਰਨ ਉਹ ਸਾਫ਼-ਸਾਫ਼ ਕੁਝ ਬੋਲ ਵੀ ਨਹੀਂ ਸਨ ਸਕਦੇ ਅਤੇ ਉਧਰ ਲਾਲੂ ਯਾਦਵ ਅਤੇ ਉਨ੍ਹਾਂ ਦੀ ਪਾਰਟੀ ਜਾਤੀ ਜਨਗਣਨਾ ਦੇ ਮੁੱਦੇ ‘ਤੇ ਲਗਾਤਾਰ ਦਬਾਅ ਬਣਾ ਰਹੀ ਸੀ। ਸਥਿਤੀ ਇਹ ਸੀ ਕਿ ਵਿਧਾਨ ਸਭਾ ਦੇ ਵਿਧਾਇਕਾਂ ਦਾ ਬਹੁਮਤ ਜਾਤੀ ਗਣਨਾ ਚਾਹੁੰਦਾ ਸੀ, ਹਾਲਾਂਕਿ ਉਸ ਬਹੁਮਤ ‘ਚੋਂ ਅੱਧੇ ਨਾਲੋਂ ਜ਼ਿਆਦਾ ਹਿੱਸਾ ਵਿਰੋਧੀ ਧਿਰ ਦਾ ਸੀ, ਤੇ ਨਿਿਤਸ਼ ਜਾਤੀ ਗਣਨਾ ਦੀ ਸ਼ੁਰੂਆਤ ਨਹੀਂ ਸਨ ਕਰ ਪਾ ਰਹੇ। ਉਦੋਂ ਲਗਦਾ ਹੈ ਕਿ ਲਾਲੂ-ਤੇਜਸਵੀ ਦੇ ਨਾਲ ਨਿਿਤਸ਼ ਦੀ ਸਹਿਮਤੀ ਬਣ ਗਈ ਸੀ ਕਿ ਭਾਜਪਾ ਵਿਰੋਧ ਕਰੇ, ਤਾਂ ਕਰੇ ਆਰ.ਜੇ.ਡੀ. ਦੇ ਸਮਰਥਨ ਨਾਲ ਨਿਿਤਸ਼ ਜਾਤੀ ਜਨਗਣਨਾ ਜਾਂ ਗਣਨਾ ਕਰਵਾ ਲਵੇਗਾ। ਪਰ ਜੇਕਰ ਦੋਵੇਂ ਮਿਲ ਕੇ ਉਸੇ ਹਾਲਤ ‘ਚ ਕਰਵਾ ਸਕਦੇ ਹਨ, ਜਦੋਂ ਦੋਵੇਂ ਇਕੱਠੇ ਸਰਕਾਰ ਵਿਚ ਹੋਣ। ਲਾਲੂ ਦੇ ਸਮਰਥਨ ਨਾਲ ਉਤਸ਼ਾਹਿਤ ਹੋ ਕੇ ਹੀ ਨਿਿਤਸ਼ ਕੁਮਾਰ ਨੇ ਜਾਤੀ ਗਣਨਾ ਦੀ ਪ੍ਰਕਿਿਰਆ ਸ਼ੁਰੂ ਕਰ ਦਿੱਤੀ। ‘ਅਗਰ-ਮਗਰ’ ਕਰਦੇ ਹੋਏ ਭਾਜਪਾ ਵੀ ਉਸ ਫ਼ੈਸਲੇ ਦੇ ਨਾਲ ਘਿਸੜ ਰਹੀ ਸੀ, ਪਰ ਜਦੋਂ ਭਾਜਪਾ ਨੂੰ ਲੱਗਣ ਲੱਗਾ ਕਿ ਹੁਣ ਤਾਂ ਜਾਤੀਆਂ ਦੀਆਂ ਵੱਖਰੀਆਂ-ਵੱਖਰੀਆਂ ਗਿਣਤੀਆਂ ਨੂੰ ਗਿਣ ਹੀ ਲਿਆ ਜਾਵੇਗਾ, ਤਾਂ ਉਨ੍ਹਾਂ ਨੇ ਨਿਿਤਸ਼ ਸਰਕਾਰ ਨੂੰ ਡੇਗਣ ਦੀ ਸਾਜਿਸ਼ ਰਚਣੀ ਸ਼ੁਰੂ ਕਰ ਦਿੱਤੀ। ਇਕ ਰਣਨੀਤੀ ਤਹਿਤ ਬਿਹਾਰ ਤੋਂ ਸੰਸਦ ਮੈਂਬਰ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ, ਜੋ ਖ਼ੁਦ ਓ.ਬੀ.ਸੀ. ਹਨ, ਤੋਂ ਸੰਸਦ ‘ਚ ਕੇਂਦਰ ਸਰਕਾਰ ਵਲੋਂ ਜਾਤੀ ਜਨਗਣਨਾ ਨਾ ਕਰਵਾਉਣ ਦੇ ਫ਼ੈਸਲੇ ਦਾ ਐਲਾਨ ਕਰਵਾਇਆ ਗਿਆ।
ਪਰ ਨਿਤੀਸ਼ ਕੁਮਾਰ ਨੇ ਲੋਕ ਹੱਕਾਂ ਦੀ ਫਿਰ ਵੀ ਕਿਤੇ ਨਾ ਕਿਤੇ ਗੱਲ ਤਾਂ ਜਰੂਰ ਕੀਤੀ ਹੈ ਭਾਵੇਂ ਕਿ ਉਸ ਨੂੰ ਸਤ੍ਹਾ ਤੇ ਕਾਬਜ਼ ਰਹਿਣ ਦੇ ਲਈ ਸਾਰੀਆਂ ਵਿਰੋਧੀ ਧਿਰਾਂ ਨੂੰ ਇਕੱਠਾ ਕਰਨਾ ਪਿਆ ਹੈ। ਅਗਰ ਜਿਸ ਤਰ੍ਹਾਂ ੳੇੇੁਹਨਾਂ ਨੇ ਬਿਹਾਰ ਵਿਚ ਵਿਰੋਧੀ ਧਿਰਾਂ ਨੂੰ ਇਕੱਠਾ ਕਰ ਲਿਆ ਹੈ ਉਸੇ ਤਰ੍ਹਾਂ ਹੀ ਜੇਕਰ ਉਹ 2024 ਤੋਂ ਪਹਿਲਾਂ ਕੇਂਦਰ ਵਿਚਲੀਆਂ ਵਿਰੋਧੀ ਧਿਰਾਂ ਨੂੰ ਇਕੱਠਾ ਕਰ ਗਏ ਤਾਂ ਉਹਨਾਂ ਦੀ ਪ੍ਰਧਾਨ ਮੰਤਰੀ ਦੀ ਦਾਅਵੇਦਾਰੀ ਗਲਤ ਸਾਬਤ ਨਹੀਂ ਹੋਵੇਗੀ।
-ਬਲਵੀਰ ਸਿੰਘ ਸਿੱਧੂ
Leave a Reply