ਯੂ ਪੀ ਐਸ ਸੀ ਸਿਵਲ ਸੇਵਾਵਾਂ ਪ੍ਰੀ-ਪ੍ਰੀਖਿਆ-2024 ਸ਼ਾਂਤੀਪੂਰਵਕ ਸੰਪਨ* 

 ਲੁਧਿਆਣਾ,  ( Justice News) –
 ਯੂ ਪੀ ਐਸ ਸੀ ਸਿਵਲ ਸੇਵਾਵਾਂ ਪ੍ਰੀ-ਪ੍ਰੀਖਿਆ-2024 ਐਤਵਾਰ ਨੂੰ ਜ਼ਿਲ੍ਹੇ ਵਿੱਚ ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਆਯੋਜਿਤ ਕੀਤੀ ਗਈ।
 ਲੁਧਿਆਣਾ ਦੇ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਵਿੱਚ ਬਣਾਏ ਗਏ 17 ਕੇਂਦਰਾਂ ਵਿੱਚ ਕੁੱਲ 5570 ਉਮੀਦਵਾਰਾਂ ਵਿੱਚੋਂ ਭਾਗ-1 ਵਿੱਚ 3122 ਅਤੇ ਭਾਗ-2 ਵਿੱਚ 3094 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ।
ਇਮਤਿਹਾਨ ਦੋ ਸੈਸ਼ਨਾਂ ਵਿੱਚ ਆਯੋਜਿਤ ਕੀਤਾ ਗਿਆ ਸੀ ਜਿਵੇਂ ਕਿ ਸਵੇਰੇ 9:30 ਤੋਂ 11:30 ਵਜੇ (ਪੇਪਰ-1) ਅਤੇ ਦੁਪਹਿਰ 2:30 ਤੋਂ ਸ਼ਾਮ 4:30 ਵਜੇ (ਪੇਪਰ-2)
ਭਾਗ-1 ਵਿੱਚ 1521 ਪੁਰਸ਼, 1601 ਔਰਤਾਂ ਨੇ ਭਾਗ ਲਿਆ ਅਤੇ 2448 ਉਮੀਦਵਾਰ ਗੈਰ-ਹਾਜ਼ਰ ਰਹੇ।  ਭਾਗ-2 ਦੌਰਾਨ 1502 ਪੁਰਸ਼ ਅਤੇ 1592 ਔਰਤਾਂ ਨੇ ਪ੍ਰੀਖਿਆ ਵਿੱਚ ਭਾਗ ਲਿਆ।  ਇਸ ਦੌਰਾਨ 2476 ਉਮੀਦਵਾਰ ਗੈਰਹਾਜ਼ਰ ਰਹੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ, “ਅਸੀਂ ਪ੍ਰੀਖਿਆਵਾਂ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਸਨ ਅਤੇ ਪ੍ਰੀਖਿਆਵਾਂ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ।” ਉਨ੍ਹਾਂ ਕਿਹਾ ਕਿ ਕੇਂਦਰਾਂ ਦੀ ਚੈਕਿੰਗ ਲਈ ਸੀਨੀਅਰ ਅਧਿਕਾਰੀ ਤਾਇਨਾਤ ਕੀਤੇ ਗਏ ਸਨ।

Leave a Reply

Your email address will not be published.


*