ਮਾਸਟਰ ਪਰਮਵੇਦ ਨੇ ਆਪਣਾ 70ਵਾਂ ਜਨਮਦਿਨ ਬੂਟੇ ਲਾ ਕੇ ਮਨਾਇਆ 

ਸੰਗਰੂਰ
ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਸੰਗਰੂਰ -ਬਰਨਾਲਾ ਦੇ ਜਥੇਬੰਦਕ ਮੁਖੀ ਤੇ ਅਫ਼ਸਰ ਕਲੋਨੀ ਪਾਰਕ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਾਸਟਰ ਪਰਮਵੇਦ ਨੇ ਆਪਣਾ 70ਵਾਂ ਜਨਮਦਿਨ ਅਫ਼ਸਰ ਕਲੋਨੀ ਪਾਰਕ ਵਿੱਚ ਬੂਟੇ ਲਾ ਕੇ ਮਨਾਇਆ। ਉਨ੍ਹਾਂ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਬੂੱਟੇ/ ਰੁੱਖ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ।ਇਸ ਨਾਲ ਵਾਤਾਵਰਣ ਸ਼ੁੱਧ ਰਹਿੰਦਾ ਹੈ। ਉਨ੍ਹਾਂ ਕਿਹਾ  ਫ਼ਲ, ਫੁੱਲ ਤੇ ਛਾਂ ਸਮੇਤ ਬੂਟਿਆਂ ਦੇ ਅਣਗਿਣਤ ਲਾਭ ਹਨ। ਵਾਤਾਵਰਣ ਵਿੱਚੋਂ ਗੰਦੀਆਂ ਗੈਸਾਂ ਨੂੰ ਸੋਖ ਕੇ ਸ਼ੁਧ ਹਵਾ ਵਾਤਾਵਰਣ ਵਿੱਚ ਛੱਡਦੇ ਹਨ।ਮੀਂਹ ਪਵਾਉਣ ਵਿੱਚ ਬੂਟਿਆਂ ਦਾ ਵਿਸ਼ੇਸ਼ ਯੋਗਦਾਨ ਹੈ।ਗਰਮੀ ਵਧਣ ਦਾ ਇੱਕ ਵੱਡਾ ਕਾਰਨ ਦਰੱਖਤਾਂ ਦਾ ਘਟਣਾ ਹੈ।ਇਸ ਲਈ ਸਾਨੂੰ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਸਾਥੀਆਂ ਤੇ ਪਾਰਕ ਵਿੱਚ ਆਉਣ ਵਾਲੇ ਬੱਚਿਆਂ ਦੀ ਸਹਾਇਤਾ ਨਾਲ਼ ਬੂੱਟਿਆਂ ਨੂੰ ਰੋਜ਼ਾਨਾ ਪਾਣੀ ਦਿੰਦੇ ਹਾਨ।ਪਾਰਕ ਦੀ ਵਧ ਤੋਂ ਵੱਧ ਸਫ਼ਾਈ ਤੇ ਬੂਟਿਆਂ ਦਾ ਧਿਆਨ ਰੱਖਿਆ ਜਾਂਦਾ ਹੈ। ਮਾਸਟਰ ਪਰਮਵੇਦ ਦੇ ਜਨਮਦਿਨ ਤੇ  ਪਾਰਕ ਵਿੱਚ ਬੂਟੇ ਲਾਉਣ ਦੇ ਪ੍ਰਬੰਧਿਕ  ਪਾਰਕ ਕਮੇਟੀ ਦੇ ਵਿੱਤ ਸਕੱਤਰ ਲੈਕਚਰਾਰ ਕ੍ਰਿਸ਼ਨ ਸਿੰਘ  ਨੇ ਦੱਸਿਆ ਕਿ ਪਾਰਕ ਵਿੱਚ ਲੱਗੇ ਬੂਟਿਆਂ ਦੀ ਪੂਰੀ ਸੰਭਾਲ ਕੀਤੀ ਜਾਂਦੀ ਹੈ। ਉਨ੍ਹਾਂ ਅਫ਼ਸਰ ਕਲੋਨੀ ਵਸਿੰਦਿਆਂ ਨੂੰ  ਵੱਧ ਤੋਂ ਬੂਟੇ ਲਗਾਉਣ, ਖ਼ਾਸ ਕਰਕੇ ਆਪਣੇ ਤੇ ਆਪਣੇ ਬੱਚਿਆਂ ਦੇ ਜਨਮ ਦਿਨ ਬੂਟੇ ਲਾ ਕੇ ਮਨਾਉਣ ਤੇ ਪਾਰਕ ਦੀ ਡਿਵੈਲਪਮੈਂਟ ਲਈ ਆਰਥਿਕ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾ ਵਨੀਤਾ ਜੈਨ,ਅਤੁੱਲ ਜੈਨ, ਸਰਪੰਚ ਸੁਰਿੰਦਰ ਸਿੰਘ ਭਿੰਡਰ, ਜਗਜੀਤ ਸਿੰਘ ਜੀਤੀ ਲੱਡੀ,ਹੈਪੀ ਦਾ ਵਿਸ਼ੇਸ਼ ਜ਼ਿਕਰ ਕੀਤਾ ਜੋ ਹਰ ਸਾਲ ਆਪਣੇ ਜਨਮ ਦਿਨ ਤੇ ਬੂਟੇ ਲਾਉਣ ਲਈ ਵਿਸ਼ੇਸ਼ ਮਦਦ ਕਰਦੇ ਹਨ,ਉਨ੍ਹਾਂ ਲੋਕਾਂ ਨੂੰ ਆਉਣ ਵਾਲੀ ਮੌਨਸੂਨ ਰੁੱਤ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ ਹੈ ।
ਮਾਸਟਰ ਪਰਮਵੇਦ
ਜਥੇਬੰਦਕ ਮੁਖੀ
 ਤਰਕਸ਼ੀਲ ਸੁਸਾਇਟੀ ਪੰਜਾਬ
9417422349

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin