ਦੋਰਾਹਾ/ਪਾਇਲ ( ਨਰਿੰਦਰ ਸ਼ਾਹਪੁਰ ) ) ਸਾਥਨਕ ਸ਼ਹਿਰ ਚ ਲੱਗੇ ਕੂੜੇ ਦੇ ਡੰਪ ਨੂੰ ਹਰ ਰੋਜ ਲਗਾਈ ਜਾ ਰਹੀ ਅੱਗ, ਪੀਣ ਵਾਲੇ ਪਾਣੀ ਚ ਗੰਦਗੀ ਦੇ ਆਉਣਾ, ਸੀਵਰੇਜ ਦੇ ਗੰਦੇ ਪਾਣੀ ਦਾ ਸ਼ਹਿਰ ਦੇ ਹਰ ਵਾਰਡ ਚ ਖੜੇ ਹੋਣਾ ਅਤੇ ਸੱਤਾਧਾਰੀ ਪਾਰਟੀ ਦੇ ਕੁੱਝ ਆਗੂਆਂ ਵੱਲੋਂ ਸ਼ਹਿਰ ਅਤੇ ਰਾਸ਼ਟਰੀ ਮਾਰਗ ਤੇ ਕੀਤੇ ਕਬਜਿਆਂ ਵਿਰੁੱਧ ਸਹਿਰ ਦੇ ਸਮਾਜ ਸੇਵੀ ਤੇ ਭਾਜਪਾ ਆਗੂ ਵਲੋਂ ਅੱਜ ਨਗਰ ਕੌਂਸਲ ਦੋਰਾਹਾ ਦੇ ਦਫ਼ਤਰ ਅੱਗੇ ਧਰਨੇ ਲਾਕੇ ਬੈਠ ਗਏ। ਧਰਨਾਕਾਰੀਆਂ ਸਮਾਜ ਸੇਵੀ ਜਨਦੀਪ ਕੌਂਸਲ, ਭਾਜਪਾ ਦੇ ਸਪੋਕਸਪਰਸਨ ਨੀਤੂ ਸਿੰਘ, ਸਾਬਕਾ ਸਰਪੰਚ ਨਰਿੰਦਰ ਸਿੰਘ ਰਾਜਗੜ੍ਹ, ਬੀਸੀ ਮੋਰਚੇ ਦੇ ਪ੍ਰਧਾਨ ਸੁਖਜੀਤ ਸਿੰਘ ਅਤੇ ਯੂਥ ਆਗੂ ਗੁਰਦੀਪ ਸਿੰਘ ਮਿੱਠੂ ਜਟਾਣਾ ਦੀ ਅਗਵਾਈ ਹੇਠ ਏਡੀਸੀ ਲੁਧਿਆਣਾ ਰਵਿੰਦਰਪਾਲ ਸਿੰਘ ਨੂੰ ਮੰਗ ਪੱਤਰ ਦਿੱਤਾ। ਜਿਸ ਚ ਉਹਨਾਂ ਨੇ ਦੱਸਿਆ ਕਿ ਸ਼ਹਿਰ ਸਭ ਤੋਂ ਵੱਡੀ ਸਮੱਸਿਆ ਕੂੜੇ ਦਾ ਡੰਪ ਹੈ ਜਿਸ ਚ ਨਿੱਤ ਦਿਨ ਅੱਗ ਲੱਗੀ ਰਹਿੰਦੀ ਹੈ ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ਤੇ ਸਿੱਧੂ ਹਸਪਤਾਲ ਦੇ ਨਾਲ ਇੱਕ ਨਾਲਾ ਬਣਿਆ ਹੋਇਆ ਹੈ ਜੋ ਕਿ ਡਰੇਨ ਚ ਜਾ ਕੇ ਪੈਂਦਾ ਹੈ ਇਸ ਨੂੰ ਰਸੂਖਦਾਰ ਲੋਕਾਂ ਨੇ ਆਪਣੀਆਂ ਦੁਕਾਨਾਂ ਅੱਗੋਂ ਸੀਮਿੰਟ ਦੀਆਂ ਪੂਲੀਆਂ ਬਣਾ ਕੇ ਬੰਦ ਕਰ ਦਿੱਤਾ ਹੈ ਜਿਸ ਕਰਕੇ ਥੋੜੀ ਜਿਹੀ ਬਾਰਿਸ਼ ਨਾਲ ਇਸ ਸੜਕ ਤੇ ਜਲ ਥਲ ਹੋ ਜਾਂਦਾ ਹੈ। ਇਸ ਨਾਲੇ ਦੀ ਜਲਦੀ ਤੋਂ ਜਲਦੀ ਸਫਾਈ ਕਰਾਈ ਜਾਵੇ ਤਾਂ ਜੋ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਜੋ ਦੁਕਾਨਾ ਅੰਦਰ ਪਾਣੀ ਵੜਦਾ ਹੈ ਔਰ ਇਹਦੇ ਨਾਲ ਨਾਲ ਜੋ ਆਲੇ ਦੁਆਲੇ ਦੇ ਮਹੱਲੇ ਹਨ ਉੱਥੇ ਵੀ ਲੋਕ ਬਰਸਾਤ ਦੇ ਪਾਣੀ ਤੋਂ ਬਹੁਤ ਦੁਖੀ ਹਨ ਉਹਨਾਂ ਨੂੰ ਬਹੁਤ ਫਰਕ ਪਵੇਗਾ। ਜੋ ਨੈਸ਼ਨਲ ਹਾਈਵੇ ਤੇ ਇੱਕ ਪਾਰਕ ਬਣਾਇਆ ਗਿਆ ਸੀ ਉਸ ਦੇ ਨਾਲ ਇੱਕ ਡੰਪ ਹੈ ਜੋ ਕਿ ਇੱਕ ਗਲੀ ਦੇ ਸਾਹਮਣੇ ਹੀ ਲਗਾਇਆ ਗਿਆ ਹੈ। ਸਥਾਨਕ ਲੋਕ ਅਤੇ ਦੁਕਾਨਦਾਰ ਇਸਦੀ ਬਦਬੂ ਤੋਂ ਬਹੁਤ ਪ੍ਰੇਸ਼ਾਨ ਹਨ। ਸਮੂਹ ਦੁਕਾਨਦਾਰਾਂ ਦੀ ਮੰਗ ਹੈ ਕਿ ਇਸ ਡੰਪ ਨੂੰ ਕਿਸੇ ਹੋਰ ਜਗ੍ਹਾ ਸ਼ਿਫਟ ਕੀਤਾ ਜਾਵੇ । ਆਰਟੀਆਈ ਦੇ ਇੱਕ ਖੁਲਾਸੇ ਅਨੁਸਾਰ 84 ਲੱਖ ਦੀ ਕੀਮਤ ਨਾਲ ਬਣਾਇਆ ਗਿਆ ਵਿਸ਼ਾਲ ਪਾਰਕ ਜੋ ਕਿ ਅੱਜ ਖਸਤਾ ਹਾਲਤ ਵਿੱਚ ਹੈ ਇਸ ਨੂੰ ਪਾਰਕਿੰਗ ਬਣਾਇਆ ਜਾਵੇ । ਇਸਦੀਆਂ ਗਰਿਲਾਂ ਅਤੇ ਹੋਰ ਸਮਾਨ ਚੋਰੀ ਹੋ ਚੁਕਿਆ ਹੈ, ਹੁਣ ਇਹ ਨਸ਼ੇੜੀਆਂ ਦਾ ਅੱਡਾ ਬਣ ਗਿਆ ਲੋਕ ਓਥੇ ਬੈਠ ਕੇ ਜੂਆ ਖੇਲਦੇ ਹਨ ।ਇਸ ਚ ਥਾਂ-ਥਾਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ । ਉਹਨਾਂ ਦੀ ਮੰਗ ਹੈ ਕਿ ਇਸ ਪਾਰਕ ਨੂੰ ਪਧਰਾ ਕੀਤਾ ਜਾਵੇ ਪਾਰਕਿੰਗ ਬਣਾਈ ਜਾਵੇ। ਇਹਦੇ ਨਾਲ ਇਸ ਨਾਲ ਲਗਦੀ ਸੜਕ ਤੇ ਪਾਰਕਿੰਗ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ। ਅੜੈਚਾਂ ਚੌਂਕ ਤੋਂ ਟੈਲੀਫੋਨ ਐਕਸਚੇਂਜ ਹੁੰਦੇ ਹੋਏ ਬੇਅੰਤ ਸਿੰਘ ਚੌਂਕ ਤੱਕ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਇਹ ਕਬਜ਼ੇ ਹਟਵਾਏ ਜਾਣ। ਕਿਉਕਿ ਇਹ ਨੈਸ਼ਨਲ ਅਥਾਰਟੀ ਆਫ ਇੰਡੀਆ ਦੀ ਜਗ੍ਹਾ ਹੈ। ਇਸ ਪਾਰਕ ਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਇਹਦਾ ਰੱਖ ਰਖਾਵ ਤੇ ਸਫਾਈ ਹੋ ਸਕੇ । ਟੈਲੀਫੋਨ ਐਕਸਚੇਂਜ ਕੋਲ ਵਪਾਰੀ ਵਰਗ ਨਾਲ ਸੰਬੰਧਿਤ ਸੱਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਕਬਜ਼ੇ ਕੀਤੇ ਹੋਏ ਹਨ ਇਹਨਾਂ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇ। ਨੈਸ਼ਨਲ ਹਾਈਵੇ ਦੇ ਉੱਪਰ ਬਣੇ ਬੱਸ ਅੱਡੇ ਤੇ ਔਰਤਾਂ ਵਾਸਤੇ ਕੋਈ ਵੀ ਪਖਾਨੇ ਦੀ ਸਹੂਲਤ ਨਹੀਂ ਹੈ। ਉਹਨਾਂ ਨੂੰ ਬਾਥਰੂਮ ਦੀ ਬੜੀ ਦਿੱਕਤ ਆਉਂਦੀ ਹੈ ਸੋ ਇੱਕ ਬਾਥਰੂਮ ਪਖਾਨਾ ਬਣਾਇਆ ਜਾਵੇ ਤਾਂ ਜੋ ਆਉਂਦੇ ਜਾਂਦੇ ਰਾਹੀਆਂ ਨੂੰ ਇਸਦੀ ਸਹੂਲਤ ਮਿਲ ਸਕੇ।
ਟੈਲੀਫੋਨ ਐਕਸਚੇਂਜ ਕੋਲੇ ਬਣੇ ਕੂੜੇ ਦੇ ਡੰਪ ਜਿੱਥੇ ਕਿ ਹਰ ਵੇਲੇ ਅੱਗ ਲੱਗੀ ਰਹਿੰਦੀ ਹੈ ਉਹਦਾ ਧੂੰਆ ਬਿਮਾਰ ਲੋਕਾਂ ਨੂੰ ਹੋਰ ਬਿਮਾਰ ਕਰਦਾ ਹੈ ਇਸ ਲਈ ਇਸ ਦਾ ਵੀ ਕੋਈ ਸਥਾਈ ਹੱਲ ਕੀਤਾ ਜਾਵੇ ਇਸ ਮੌਕੇ ਤੇ ਪੁੱਜੇ ਸਹਾਇਕ ਡਿਪਟੀ ਕਮਿਸ਼ਨਰ ਰਵਿੰਦਰਪਾਲ ਸਿੰਘ ਨੇ ਖੁਦ ਮੰਨਿਆ ਕਿ ਟੈਲੀਫੋਨ ਐਕਸਚੇਂਜ ਕੋਲ ਕੀਤੇ ਕਬਜੇ ਨਾਜਾਇਜ ਹਨ, ਕਾਰਵਾਈ ਕਰਕੇ ਛੁਡਵਾ ਦਿੱਤੇ ਜਾਣਗੇ।ਉਹਨਾਂ ਕਿਹਾ ਕਿਉਹ ਖ਼ੁਦ ਦੇਖ ਕੇ ਆਏ ਹਨ ਅਤੇ ਫੋਟੋਆਂ ਵੀ ਖਿੱਚੀਆਂ ਹਨ ਕਿ ਕੂੜੇ ਦੇ ਡੰਪ ਨੂੰ ਅੱਗ ਉਥੇ ਬੈਠੇ, ਸਿਗਰਟ ਬੀੜੀ ਪੀਂਦੇ ਨਸ਼ੇੜੀਆਂ ਵੱਲੋਂ ਲਗਾਈ ਜਾਂਦੀ ਹੈ।
ਇਸ ਮੌਕੇ ਕਾਰਜ ਸਾਧਕ ਅਫਸਰ ਹਰਨਰਿੰਦਰ ਸਿੰਘ ਨੇ ਕਿਹਾ ਕਿ ਸੀਵਰੇਜ ਅਤੇ ਪੀਣ ਵਾਲੇ ਪਾਣੀ ਨਾਲ ਸੰਬੰਧਿਤ ਸਮਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ
Leave a Reply