ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਪੁਸਤਕ “ਗੁਰੂ ਨਾਨਕ ਵਾਣੀ ਵਿਚਾਰ ਕੁਦਰਤ” ਵੀ ਰਿਲੀਜ਼ ਕੀਤੀ ਜਾਵੇਗੀ

ਲੁਧਿਆਣਾ ( ਵਿਜੇ ਭਾਂਬਰੀ ) ਪੰਜਾਬੀ ਮਾਂ-ਬੋਲੀ ਦੇ ਪ੍ਰਸਿੱਧ ਕਵੀ ਤੇ ਲੇਖਕ ਡਾ: ਸੁਰਜੀਤ ਪਾਤਰ ਨੂੰ ਸਮਰਪਿਤ ਇਸ ਐਵਾਰਡ ਦਾ ਐਲਾਨ 16 ਜੂਨ ਦਿਨ ਐਤਵਾਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਡਾ: ਬਲਵਿੰਦਰ ਸਿੰਘ ਲੱਖੇਵਾਲੀ ਦੁਆਰਾ ਲਿਖੀ ਪੁਸਤਕ “ਗੁਰੂ ਨਾਨਕ ਬਾਣੀ ਵਿਚਾਰ ਕੁਦਰਤ” ਵੀ ਡਾ: ਪਾਤਰ ਸਾਹਿਬ ਨੂੰ ਸਮਰਪਿਤ ਕੀਤੀ ਜਾਵੇਗੀ। ਇਸੇ ਤਰ੍ਹਾਂ, ਸੋਚ ਸੰਸਥਾ ਦੇ ਸਲਾਹਕਾਰ ਰਹੇ ਡਾ: ਸੁਰਜੀਤ ਪਾਤਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ |
ਇਸ ਸਬੰਧੀ ਜਾਣਕਾਰੀ ਦਿੰਦਿਆਂ, ਸਮਾਜ ਸੇਵੀ ਸੰਸਥਾ, ਸੋਸਾਇਟੀ ਫਾਰ ਕੰਜ਼ਰਵੇਸ਼ਨ ਐਂਡ ਹੀਲਿੰਗ ਆਫ ਐਨਵਾਇਰਮੈਂਟ (ਸੋਚ) ਦੇ ਮੁਖੀ ਅਤੇ ਪੁਸਤਕ “ਗੁਰੂ ਨਾਨਕ ਬਾਣੀ ਵਿਚ ਕੁਦਰਤ” ਦੇ ਲੇਖਕ ਡਾ: ਬਲਵਿੰਦਰ ਸਿੰਘ ਲੱਖੇਵਾਲੀ ਨੇ ਦੱਸਿਆ ਕਿ ਇਹ ਸਮਾਗਮ 16 ਜੂਨ ਨੂੰ ਸ੍ਰੀ ਗੁਰੂਦੁਆਰਾ ਸਾਹਿਬ ਵਿਖੇ ਹੋਵੇਗਾ | ਸਵੇਰੇ 9 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਣਗੇ।  ਇਸ ਉਪਰੰਤ ਸਵੇਰੇ 10.15 ਤੋਂ 11 ਵਜੇ ਤੱਕ ਕੀਰਤਨ ਹੋਵੇਗਾ।  ਇਸੇ ਤਰ੍ਹਾਂ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਸ਼ਬਦਾਂ ਦੀ ਸਾਂਝ ਹੋਵੇਗੀ।
ਜਦੋਂਕਿ ਦੁਪਹਿਰ 12:00 ਵਜੇ ਪ੍ਰੈਸ ਕਾਨਫਰੰਸ ਦੌਰਾਨ ਪ੍ਰਸਿੱਧ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਅਤੇ ਸੰਤ ਬਾਬਾ ਗੁਰਮੀਤ ਸਿੰਘ ਵੱਲੋਂ ਡਾ: ਸੁਰਜੀਤ ਪਾਤਰ ਐਵਾਰਡ ਦਾ ਐਲਾਨ ਕੀਤਾ ਜਾਵੇਗਾ |  ਇਸੇ ਤਰ੍ਹਾਂ ਮਲਕੀਤ ਰੌਣੀ, ਡਾ: ਸੁਰਜੀਤ ਪਾਤਰ ਦੇ ਪਰਿਵਾਰ, ਡਾ: ਗੁਰਪ੍ਰੀਤ ਸਿੰਘ ਵਾਂਦਰ, ਬ੍ਰਜਮੋਹਨ ਭਾਰਦਵਾਜ, ਡਾ: ਰਣਜੀਤ ਸਿੰਘ, ਜਸਦੇਵ ਸਿੰਘ ਸੇਖੋਂ, ਸੋਚ ਐਨ.ਜੀ.ਓ ਦੇ ਚਰਨਦੀਪ ਸਿੰਘ, ਅਮਰਜੀਤ ਸਿੰਘ ਧਾਮੀ, ਡਾ: ਮਨਮੀਤ ਕੌਰ, ਵਿਕਾਸ ਸ਼ਰਮਾ, ਸਰਬਜੀਤ ਕੌਰ | , ਰਾਹੁਲ ਕੁਮਾਰ ਦੀ ਹਾਜ਼ਰੀ ਵਿੱਚ ਪੁਸਤਕ “ਗੁਰੂ ਨਾਨਕ ਬਾਣੀ ਵਿਚਾਰ ਕੁਦਰਤ” ਰਿਲੀਜ਼ ਕੀਤੀ ਜਾਵੇਗੀ।
ਇਸ ਸਮਾਗਮ ਨੂੰ ਪੰਜਾਬੀ ਫਿਲਮ ਐਂਡ ਟੀਵੀ ਐਕਟਰੈਸ ਐਸੋਸੀਏਸ਼ਨ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਸਾਹਿਬ ਚੈਰੀਟੇਬਲ ਸੁਸਾਇਟੀ ਅਤੇ ਆਪਣੀ ਖੇਤੀ ਅਤੇ ਹੋਰ ਸੰਸਥਾਵਾਂ ਦਾ ਸਹਿਯੋਗ ਮਿਲ ਰਿਹਾ ਹੈ।

Leave a Reply

Your email address will not be published.


*