ਹੁਸ਼ਿਆਰਪੁਰ ( ਤਰਸੇਮ ਦੀਵਾਨਾ ) ਅੱਜ ਜਿਲਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਵਕੀਲ ਸਾਹਿਬਾਨਾਂ ਵੱਲੋਂ ਜ਼ਿਲਾ ਕਚਹਿਰੀ ਹੁਸ਼ਿਆਰਪੁਰ ਵਿਖੇ ਲਾਲਜੀਤ ਸਿੰਘ ਭੁੱਲਰ ਮੌਜੂਦਾ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਮੌਜੂਦਾ ਲੋਕ ਸਭਾ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਵਕੀਲਾਂ ਦੇ ਖਿਲਾਫ ਦਿੱਤੇ ਗਏ ਵਿਵਾਦਿਤ ਬਿਆਨ ਦੇ ਸੰਬੰਧ ਵਿੱਚ ਮੁਕੰਮਲ ਹੜਤਾਲ ਕੀਤੀ ਗਈ ! ਜਿਸ ਵਿੱਚ ਜੁਡੀਸ਼ੀਅਲ ਕੰਮ ਕਾਜ ਵੀ ਮੁਕੰਮਲ ਤੋਰ ਤੇ ਠੱਪ ਕੀਤਾ ਗਿਆ ਅਤੇ ਮਾਨਯੋਗ ਅਦਾਲਤਾਂ ਨੇ ਵੀ ਵਕੀਲਾਂ ਦੀ ਹੜਤਾਲ ਤੇ ਪੂਰਾ ਸਹਿਯੋਗ ਕੀਤਾ। ਬੀਤੇ ਕੱਲ 29 ਮਈ ਨੂੰ ਵੀ ਹੁਸ਼ਿਆਰਪੁਰ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਵਕੀਲਾ
ਨੇ ਲਾਲਜੀਤ ਸਿੰਘ ਭੁੱਲਰ ਵਲੋ ਦਿੱਤੇ ਗਏ ਬੇਤੁਕੇ ਬਿਆਨ ਦੀ ਖਿਲਾਫਤ ਵਿੱਚ ਜੰਮ ਕੇ ਨਾਰੇਬਾਜ਼ੀ ਅਤੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਜਿਸ ਵਿੱਚ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਲਾਲਜੀਤ ਸਿੰਘ ਭੁੱਲਰ ਨੂੰ ਆਪਣੇ ਗਲਤ ਬਿਆਨ ਦੀ ਮੁਆਫੀ ਮੰਗਣ ਲਈ 24 ਘੰਟੇ ਦਾ ਸਮਾਂ ਦਿੱਤਾ ਸੀ ਪਰ ਅਜੇ ਤੱਕ ਉਸਨੇ ਆਪਣੀ ਗਲਤੀ ਦੀ ਮਾਫੀ ਨਹੀਂ ਮੰਗੀ ਜੋ ਕਿ ਉਸ ਦੇ ਹੰਕਾਰ ਅਤੇ ਸੱਤਾ ਦੇ ਨਸ਼ੇ ਵਿੱਚ ਚੂਰ ਹੋਣ ਦਾ ਪ੍ਰਤੀਕ ਹੈ। ਇਸ ਸੰਬੰਧ ਵਿੱਚ ਅੱਜ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਅਹੁਦੇਦਾਰਾਂ ਅਤੇ ਵਕੀਲਾ ਨੇ ਇਹ ਫੈਸਲਾ ਲਿਆ ਹੈ ਕਿ ਉਹ ਲਾਲਜੀਤ ਸਿੰਘ ਭੁੱਲਰ ਦੀ ਕੀਤੀ ਹੋਈ ਗਲਤੀ ਅਤੇ ਵਿਵਾਦਤ ਬਿਆਨ ਦੇਣ ਕਰਕੇ ਉਸ ਦੇ ਖਿਲਾਫ ਮਾਨਯੋਗ ਅਦਾਲਤ ਵਿੱਚ ਕਾਨੂੰਨ ਮੁਤਾਬਿਕ ਕਾਰਵਾਈ ਕਰਨਗੇ। ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਅਹੁਦੇਦਾਰਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਪਹਿਲਾਂ ਵਕੀਲਾਂ ਨੂੰ ਗੁੰਮਰਾਹ ਕਰਕੇ, ਕੀ ਉਹ ਵਕੀਲਾਂ ਦੇ ਸਾਥ ਵਿੱਚ ਖੜੀ ਹੋਵੇਗੀ ਪਾਵਰ ਵਿੱਚ ਆਈ ਸੀ ਅਤੇ ਹੁਣ ਇਹ ਵਕੀਲਾਂ ਦੇ ਖਿਲਾਫ ਹੀ ਗਲਤ ਬਿਆਨਬਾਜੀ ਕਰਕੇ ਹੋਰ ਸਮੁਦਾਇਆਂ ਤੋਂ ਵੋਟਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਝੂਠੇ ਅਤੇ ਗੁੰਮਰਾਹ ਕਰਨ ਵਾਲੇ ਬਿਆਨ ਦੇ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਤੇ ਬਾਰ ਐਸੋਸੀਏਸ਼ਨ ਦੇ ਉੱਪ ਪ੍ਰਧਾਨ ਨਵਜੋਤ ਸਿੰਘ ਮਾਨ , ਜਨਰਲ ਸੈਕਟਰੀ ਡਾਕਟਰ ਰਜਨੀ ਨੰਦਾ, ਜੁਆਇਟ ਸੈਕਟਰੀ ਨਿਪੁਨ ਸ਼ਰਮਾ, ਖਜਾਨਚੀ ਰੋਮਨ ਸੱਭਰਵਾਲ, ਜੀਨਤ ਭਾਟੀਆ ਐਗਜੈਕਟਿਵ ਮੈਂਬਰ, ਸਾਬਕਾ ਵਾਈਸ ਪ੍ਰਧਾਨ ਰਾਜਵੀਰ ਸਿੰਘ, ਸਾਬਕਾ ਸਕੱਤਰ ਸਰਬਜੀਤ ਸਿੰਘ ਭੂੰਗਾ, ਸਾਬਕਾ ਸਕੱਤਰ ਵਿਜੇ ਪ੍ਰਦੇਸੀ, ਸਾਬਕਾ ਵਾਈਸ ਪ੍ਰਧਾਨ ਗੋਬਿੰਦ ਜਸਵਾਲ,ਕੁਲਦੀਪ ਵਾਲੀਆ, ਪੀਐਸ ਨਈਅਰ, ਅਜੇ ਚੋਪੜਾ, ਵਿਕਾਸ ਸ਼ਰਮਾ, ਸੋਹਾਸ ਰਾਜਨ ਧੀਰ, ਪੰਕਜ ਸ਼ਰਮਾ, ਅਮਰ ਮਲਿਕ ਵਿੰਸੀ ਮਲਿਕ, ਉਨੀਤਾ ਉੱਪਲ ਆਦਿ ਹਾਜ਼ਰ ਸਨ ।
Leave a Reply