Haryana News

ਚੰਡੀਗੜ੍ਹ, 15 ਮਈ – ਹਰਿਆਣਾ ਸੇਵਾ ਦਾ ਅਧਿਕਾਰ ਆਯੋਗ ਨੇ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਇਕ ਕਰਮਚਾਰੀ ਵੱਲੋਂ ਨੋਟੀਫਾਇਡ ਸੇਵਾ ਨਿਰਧਾਰਿਤ ਸਮੇਂਸੀਮਾ ਵਿਚ ਨਾ ਦੇਣ ‘ਤੇ 5 ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ ਅਤੇ ਸ਼ਿਕਾਇਤਕਰਤਾ ਨੂੰ 3 ਹਜਾਰ ਰੁਪਏ ਦਾ ਮੁਆਵਜਾ ਦੇਣ ਦਾ ਫੈਸਲਾ ਸੁਣਾਇਆ ਹੈ।

          ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਆਯੋਗ ਦੇ ਇਕ ਬੁਲਾਰੇ ਨੇ ਦਸਿਆ ਕਿ ਆਯੋਗ ਨੇ ਪਾਣੀਪਤ ਦੇ ਸੁਪਰਡੈਂਟ ਇੰਜੀਨੀਅਰ ਨੁੰ ਨਿਰਦੇਸ਼ ਦਿੱਤੇ ਹਨ ਕਿ ਨਿਰਧਾਰਿਤ ਸਮੇਂ ਵਿਚ ਸੇਵਾ ਨਾ ਦੇਣ ‘ਤੇ ਸਨੋਲੀ ਰੋਡ ਡਿਵੀਜਨ ਦਫਤਰ ਪਾਣੀਪਤ ਦੇ ਕਮਰਸ਼ਿਅਲ ਸਹਾਇਕ ਅਤੇ ਡੀਓ ਸੇਵਾਰਾਮ ਦੇ ਮਈ ਮਹੀਨੇ ਦੀ ਤਨਖਾਹ ਤੋਂ 8 ਹਜਾਰ ਰੁਪਏ ਦੀ ਕਟੌਤੀ ਕੀਤੀ ਜਾਵੇ, ਜਿਨ੍ਹਾਂ ਵਿਚ 5 ਹਜਾਰ ਰੁਪਏ ਰਾਜ ਖਜਾਨੇ ਵਿਚ ਜਮ੍ਹਾ ਕਰਵਾ ਕੇ ਰਸੀਦ ਸਮੇਤ ਆਯੋਗ ਨੂੰ ਸੂਚਿਤ ਕੀਤਾ ਜਾਵੇ। ਇਸ ਤੋਂ ਇਲਾਵਾ, ਸ਼ਿਕਾਇਤਕਰਤਾ ਸਤਿਆ ਦੇਵੀ ਜਿੰਦਲ ਦੇ ਬੈਂਕ ਖਾਤੇ ਵਿਚ 3 ਹਜਾਰ ਰੁਪਏ ਜਮ੍ਹਾ ਕਰਵਾਏ ਜਾਣ।

          ਉਨ੍ਹਾਂ ਨੇ ਦਸਿਆ ਕਿ ਆਯੋਗ ਨੇ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਸਨੋਲੀ ਰੋਡ ਡਿਵੀਜਨ ਦਫਤਰ ਦੀ ਐਸਡੀਓ ਅੰਜਲੀ ਮਲਿਕ ਅਤੇ ਪਾਣੀਪਤ ਸਿਟੀ ਦੇ ਐਕਸਈਨ ਵਿਨੋਦ ਕੁਮਾਰ ਦੇ ਖਿਲਾਫ ਵਧੀਕ ਮੁੱਖ ਸਕੱਤਰ , ਉਰਜਾ ਵਿਭਾਗ ਨੂੰ ਅਨੁਸਾਸ਼ਨਾਤਮਕ ਕਾਰਵਾਈ ਸ਼ੁਰੂ ਕਰਨ ਦੀ ਸਿਫਾਰਿਸ਼ ਕੀਤੀ ਹੈ ਅਤੇ ਇੰਨ੍ਹਾਂ ਆਦੇਸ਼ਾਂ ਦੀ ਪ੍ਰਾਪਤੀ ਦੇ 10 ਦਿਨਾਂ ਦੇ ਅੰਦਰ ਇਸ ਮਾਮਲੇ ਵਿਚ ਕੀਤੀ ਗਈ ਕਾਰਵਾਈ ਦੇ ਬਾਰੇ ਵਿਚ ਆਯੋਗ ਨੁੰ ਸੂਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

          ਵਰਨਣਯੋਗ ਹੈ ਕਿ ਮਾਮਲਾ ਆਯੋਗ ਦੇ ਜਾਣਕਾਰੀ ਵਿਚ ਆਉਣ ਦੇ ਬਾਅਦ ਮੁੱਖ ਕਮਿਸ਼ਨਰ ਸ੍ਰੀ ਟੀਸੀ ਗੁਪਤਾ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਦੋਸ਼ੀਆਂ ‘ਤੇ ਕਾਰਵਾਈ ਕਰ ਸ਼ਿਕਾਇਤਕਰਤਾ ਸਤਿਆ ਦੇਵੀ ਜਿੰਦਲ ਨੂੰ ਨਿਆਂ ਦਿਵਾਉਣ ਦਾ ਕੰਮ ਕੀਤਾ।

ਜਿਲ੍ਹਾ ਪੱਧਰ ਅਤੇ ਮੁੱਖ ਦਫਤਰ ਪੱਧਰ ‘ਤੇ 900 ਚੋਣ ਕੇਂਦਰਾਂ ਦੀ ਕੀਤੀ ਗਈ ਡੇਮੋ ਵੈਬਕਾਸਟਿੰਗ

ਚੰਡੀਗੜ੍ਹ, 15 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਚੋਣ 2024 ਦੌਰਾਨ ਚੋਣ ਕੇਂਦਰਾਂ ‘ਤੇ ਵੈਬਕਾਸਟਿੰਗ ਨਿਗਰਾਨੀ ਆਮ ਰੂਪ ਨਾਲ ਦੋ ਪੱਧਰੀ ਹੋਵੇਗੀ, ਜਿਸ ਵਿਚ ਰਾਜ ਕੰਟਰੋਲ ਰੂਮ ਅਤੇ ਜਿਲ੍ਹਾ ਕੰਟਰੋਲ ਰੂਮ ਸ਼ਾਮਿਲ ਹੈ। ਇਸ ਤੋਂ ਇਲਾਵਾ, ਭਾਰਤ ਚੋਣ ਕਮਿਸ਼ਨ ਵੱਲੋਂ ਵੀ ਵੈਬਕਾਸਟਿੰਗ ਨਿਗਰਾਨੀ ਕੀਤੀ ਜਾਵੇਗੀ। ਇਸ ਨੂੰ ਲੈ ਕੇ ਜਿਲ੍ਹਾ ਪੱਧਰ ਅਤੇ ਮੁੱਖ ਦਫਤਰ ਪੱਧਰ ‘ਤੇ 900 ਚੋਣ ਕੇਂਦਰਾਂ ਦੀ ਡੇਮੋ ਵੈਬਕਾਸਟਿੰਗ ਕੀਤੀ ਗਈ ਹੈ।

          ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿਚ 25 ਮਈ, 2024 ਨੂੰ ਚੋਣ ਹੋਵੇਗੀ, ਇਸ ਦੇ ਮੱਦੇਨਜਰ ਸਾਰੇ ਚੋਣ ਕੇਂਦਰਾਂ ‘ਤੇ ਪੈਨੀ ਨਜਰ ਰੱਖੀ ਜਾਵੇਗੀ, ਤਾਂ ਜੋ ਕੋਈ ਵੀ ਅਸਮਾਜਿਕ ਤੱਤ ਕਿਸੇ ਵੀ ਤਰ੍ਹਾ ਦੀ ਗਲਤ ਗਤੀਵਿਧੀ ਨਾ ਕਰ ਸਕੇ। ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਜਿਲ੍ਹਾ ਪੱਧਰ ਦੇ ਨਾਲ-ਨਾਲ ਮੁੱਖ ਚੋਣ ਅਧਿਕਾਰੀ ਪੱਧਰ ‘ਤੇ ਸਾਰੇ 20031 ਚੋਣ ਕੇਂਦਰਾਂ ਦੀ ਵੈਬਕਾਸਟਿੰਗ ਵੱਲੋਂ ਨਿਗਰਾਨੀ ਕੀਤੀ ਜਾਵੇਗੀ। ਕਿਸੇ ਸ੍ਰੀ ਚੋਣ ਕੇਂਦਰ ‘ਤੇ ਵੋਟਿੰਗ ਦੇ ਦਿਨ ਜੇਕਰ ਕੋਈ ਸ਼ਰਾਰਤੀ ਤੱਤ ਕੁੱਝ ਵੀ ਗਲਤ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.


*