ਦਸਤਾਵੇਜਾਂ ਦੀ ਪੜਤਾਲ ਦੌਰਾਨ 22 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ – ਕੁੱਲ 70 ‘ਚੋਂ ਚਾਰ ਇੱਕ ਤੋਂ ਵੱਧ ਨਮਜ਼ਦਗੀਆਂ

ਲੁਧਿਆਣਾ ( Juustice news) – ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਬੁੱਧਵਾਰ ਨੂੰ ਪੜਤਾਲ ਦੌਰਾਨ 22 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਹਨ। ਲੁਧਿਆਣਾ ਵਿੱਚ ਦਾਖ਼ਲ ਕੁੱਲ 70 ਨਾਮਜ਼ਦਗੀਆਂ ਵਿੱਚੋਂ 4 ਇੱਕ ਤੋਂ ਵੱਧ ਨਾਮਜ਼ਦਗੀਆਂ ਸਨ।
ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫ਼ਸਰ ਦੀ ਅਦਾਲਤ ਵਿੱਚ ਹੋਈ ਪੜਤਾਲ ਦੌਰਾਨ ਲੁਧਿਆਣਾ ਸੰਸਦੀ ਹਲਕੇ ਲਈ ਜਨਰਲ ਅਬਜ਼ਰਵਰ ਦਿਵਿਆ ਮਿੱਤਲ, ਆਈ.ਏ.ਐਸ. ਵੀ ਮੌਜੂਦ ਸਨ। ਇਸ ਤੋਂ ਇਲਾਵਾ ਉਮੀਦਵਾਰਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਪੜਤਾਲ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਅਤੇ ਹੋਰ ਅਧਿਕਾਰੀਆਂ ਨੇ ਜਨਰਲ ਚੋਣ ਅਬਜ਼ਰਵਰ ਦੀ ਹਾਜ਼ਰੀ ਵਿੱਚ ਉਮੀਦਵਾਰਾਂ ਵੱਲੋਂ ਜਮ੍ਹਾਂ ਕਰਵਾਏ ਕਾਗਜ਼ਾਂ ਦੀ ਜਾਂਚ ਕੀਤੀ। ਹੁਣ 44 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ ਜਿਨ੍ਹਾਂ ਵਿੱਚ ਅਸ਼ੋਕ ਪਰਾਸ਼ਰ (ਆਪ), ਅਮਰਿੰਦਰ ਸਿੰਘ ਰਾਜਾ ਵੜਿੰਗ (ਆਈ.ਐਨ.ਸੀ.), ਦਵਿੰਦਰ ਸਿੰਘ (ਬਸਪਾ), ਰਣਜੀਤ ਸਿੰਘ (ਐਸ.ਏ.ਡੀ-ਬਾਦਲ), ਰਵਨੀਤ ਸਿੰਘ (ਭਾਜਪਾ), ਅਮਨਦੀਪ ਸਿੰਘ (ਸਹਿਜਧਾਰੀ ਸਿੱਖ ਪਾਰਟੀ) ਅੰਮ੍ਰਿਤਪਾਲ ਸਿੰਘ (ਐਸ.ਏ.ਡੀ. ਅਮ੍ਰਿਤਸਰ), ਸੰਤੋਸ਼ ਕੁਮਾਰ (ਭਾਰਤੀ ਇੰਨਕਲਾਬ ਪਾਰਟੀ), ਸ਼ਿਵਮ ਯਾਦਵ (ਗਲੋਬਲ ਰਿਪਬਲਿਕਨ ਪਾਰਟੀ), ਹਰਵਿੰਦਰ ਕੌਰ (ਸਮਾਜਿਕ ਸੰਘਰਸ਼ ਪਾਰਟੀ), ਦਰਸ਼ਨ ਸਿੰਘ (ਨੈਸ਼ਨਲ ਜਸਟਿਸ ਪਾਰਟੀ), ਦਵਿੰਦਰ ਸਿੰਘ (ਆਮ ਲੋਕ ਪਾਰਟੀ ਯੂਨਾਈਟਿਡ), ਦਵਿੰਦਰ ਬਾਗੜੀਆ (ਹਿੰਦੁਸਤਾਨ ਸ਼ਕਤੀ ਸੈਨਾ), ਪ੍ਰਿਤਪਾਲ ਸਿੰਘ (ਬਹੁਜਨ ਦ੍ਰਵਿੜ ਪਾਰਟੀ), ਭੁਪਿੰਦਰ ਸਿੰਘ (ਭਾਰਤੀ ਜਵਾਨ ਕਿਸਾਨ ਪਾਰਟੀ), ਰਾਕੇਸ਼ ਕੁਮਾਰ (ਸੁਨਹਿਰਾ ਭਾਰਤ ਪਾਰਟੀ) ਅਤੇ ਰਜੀਵ ਕੁਮਾਰ (ਜਨਸੇਵਾ ਡਰਾਈਵਰ ਪਾਰਟੀ), ਆਜ਼ਾਦ ਉਮੀਦਵਾਰ ਸੰਜੀਵ ਕੁਮਾਰ, ਸਿਮਰਨਦੀਪ ਸਿੰਘ, ਸੁਧੀਰ ਕੁਮਾਰ ਤ੍ਰਿਪਾਠੀ, ਕਨ੍ਹੱਈਆ ਲਾਲ, ਕਮਲ ਪਵਾਰ, ਕਮਲਜੀਤ ਸਿੰਘ, ਕਰਨੈਲ ਸਿੰਘ, ਕਿਰਪਾਲ ਸਿੰਘ, ਕੁਲਦੀਪ ਕੁਮਾਰ ਸ਼ਰਮਾ, ਗੁਰਦੀਪ ਸਿੰਘ ਕਾਹਲੋਂ, ਗੁਰਮੀਤ ਸਿੰਘ ਖਰੇ, ਚਾਂਦੀ, ਜੈ ਪ੍ਰਕਾਸ਼ ਜੈਨ, ਨਰੇਸ਼ ਕੁਮਾਰ ਧੀਂਗਾਨ, ਪਰਮਜੀਤ ਸਿੰਘ, ਪਲਵਿੰਦਰ ਕੌਰ, ਬਲਜੀਤ ਸਿੰਘ, ਡਾ. ਬਲਦੇਵ ਸਿੰਘ, ਬਲਦੇਵ ਰਾਜ ਕਤਨਾ, ਬਲਵਿੰਦਰ ਸਿੰਘ, ਭੋਲਾ ਸਿੰਘ, ਰਜਿੰਦਰ ਘਈ, ਰਵਿੰਦਰਪਾਲ ਸਿੰਘ, ਰੁਪਿੰਦਰ ਕੁਮਾਰ, ਲਖਵੀਰ ਸਿੰਘ, ਵਿਸ਼ਾਲ ਕੁਮਾਰ ਅਤੇ ਵਿਪਨ ਕੁਮਾਰ ਸ਼ਾਮਲ ਹਨ।
ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 17 ਮਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ ਲਈ 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ 4 ਜੂਨ ਨੂੰ ਗਿਣਤੀ ਹੋਵੇਗੀ।

Leave a Reply

Your email address will not be published.


*