ਥਾਣਾ ਸੁਲਤਾਨਵਿੰਡ ਵੱਲੋਂ ਰਾਤ ਸਮੇਂ ਚੌਰੀਆਂ ਕਰਨ ਵਾਲੇ ਸਰਗਰਮ ਗਿਰੋਹ ਦਾ ਕੀਤਾ ਪਰਦਾਫਾਸ਼ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਡਾ. ਦਰਪਣ ਆਹਲੂਵਾਲੀਆਂ ਏ.ਡੀ.ਸੀ.ਪੀ ਸਿਟੀ-1,ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਹਰਪ੍ਰੀਤ ਸਿੰਘ ਮੰਡੇਰ ਡੀ.ਸੀ.ਪੀ ਇੰਨਵੈਸਟੀਗੇਸ਼ਨ ਅੰਮ੍ਰਿਤਸਰ ਅਤੇ ਮਨਿੰਦਰਪਾਲ ਸਿੰਘ ਏ.ਸੀ.ਪੀ ਦੱਖਣੀ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਜਸਬੀਰ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਵਿੰਡ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਅਸ਼ਵਨੀ ਕੁਮਾਰ ਸਮੇਤ ਸਾਥੀ ਕਮਚਾਰੀਆਂ ਵੱਲੋਂ ਸ਼ਹਿਰ ਵਿੱਚ ਰਾਤ ਸਮੇਂ ਘਰਾਂ ਵਿੱਚ ਦਾਖਲ ਹੋ ਕੇ ਚੌਰੀਆਂ ਕਰਨ ਵਾਲੇ ਸਰਗਰਮ ਗਿਰੋਹ ਨੂੰ ਬੇਨਕਾਬ ਕਰਦੇ ਹੋਏ 40 ਮੋਬਾਇਲ ਫ਼ੋਨ ਅਤੇ 7 ਗ੍ਰਾਮ ਸੋਨਾ ਬ੍ਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸ਼ਲ ਕੀਤੀ ਹੈ।
ਉਹਨਾਂ ਦੱਸਿਆ ਕਿ ਇਹ ਮੁਕੱਦਮਾਂ ਮੁਦੱਈ ਲਖਵਿੰਦਰ ਸਿੰਘ ਵਾਸੀ ਭਾਈ ਮੰਝ ਸਿੰਘ ਤਰਨ ਤਾਰਨ ਰੋਡ ਅੰਮ੍ਰਿਤਸਰ ਵੱਲੋਂ ਦਰਜ ਕਰਵਾਇਆ ਗਿਆ ਕਿ ਮਿਤੀ 17/18.3.2024 ਦੀ ਦਰਮਿਆਨੀ ਰਾਤ ਨੂੰ ਕੋਈ ਨਾ ਮਾਲੂਮ ਵਿਅਕਤੀ ਉਸਦੇ ਘਰ ਅੰਦਰੋਂ ਮੋਬਾਇਲ ਫ਼ੋਨ ਚੋਰੀਂ ਕਰਕੇ ਲੈ ਗਏ ਹਨ। ਜਿਸਤੇ ਥਾਣਾ ਸੁਲਤਾਨਵਿੰਡ ਵਿੱਖੇ ਮੁਕੱਦਮਾਂ ਨੰਬਰ 32 ਮਿਤੀ 19.3.2024 ਜੁਰਮ 457, 380 ਭ:ਦ ਦਰਜ ਕੀਤਾ ਗਿਆ।
ਪੁਲਿਸ ਪਾਰਟੀ ਵੱਲੋਂ ਮੁਕੱਦਮੇਂ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ ਮੁਕੱਦਮੇਂ ਵਿੱਚ ਲੋੜੀਂਦੇ ਦੋਸ਼ੀ ਕੁਲਦੀਪ ਸਿੰਘ ਉਰਫ਼ ਦੀਪੂ ਵਾਸੀ ਪਿੰਡ ਪੰਡੋਰੀ ਅੰਮ੍ਰਿਤਸਰ ਦਿਹਾਤੀ ਨੂੰ ਮਿਤੀ 28-4-2024 ਨੂੰ ਗ੍ਰਿਫ਼ਤਾਰ ਕਰਕੇ ਇਸ ਪਾਸੋਂ ਚੋਰੀਂ ਦੇ 14 ਮੋਬਾਇਲ ਫ਼ੋਨ ਬ੍ਰਾਮਦ ਕੀਤੇ ਗਏ।
                 ਅਕਾਸ਼ਦੀਪ ਸਿੰਘ ਉਰਫ਼ ਕਾਸ਼ੀ ਵਾਸੀ ਸੁੰਦਰ ਨਗਰ ਕਪੂਰਥਲਾ ਹਾਲ ਵਾਸੀ ਪਿੰਡ ਵਰਪਾਲ ਅੰਮ੍ਰਿਤਸਰ ਦਿਹਾਤੀ ਨੂੰ ਮਿਤੀ 3-5-2024 ਨੂੰ ਕਾਬੂ ਕਰਕੇ ਇਸ ਪਾਸੋਂ 22 ਮੋਬਾਇਲ ਫ਼ੋਨ ਬ੍ਰਾਮਦ ਕੀਤੇ ਗਏ।
        ਸਿਮਰਨ ਸਿੰਘ ਉਰਫ਼ ਸਿੰਮੂ ਵਾਸੀ ਪਿੰਡ ਸੁਲਤਾਨਵਿੰਡ, ਅੰਮ੍ਰਿਤਸਰ ਨੂੰ 5-5-2024 ਨੂੰ ਕਾਬੂ ਕਰਕੇ ਇਸ ਪਾਸੋਂ 4 ਮੋਬਾਇਲ ਫ਼ੋਨ ਬ੍ਰਾਮਦ ਕੀਤੇ ਗਏ।
      ਹੁਣ ਤੱਕ ਇਹਨਾਂ ਦੋਸ਼ੀਆ ਪਾਸੋਂ 40 ਮੋਬਾਇਲ ਫ਼ੋਨ ਅਤੇ ਸੋਨੇ ਦੀਆਂ 2 ਮੁੰਦਰੀਆਂ, ਇੱਕ ਵਾਲੀਆ ਦਾ ਜੋੜਾ ਅਤੇ ਇੱਕ ਟੋਪਸਾ ਦਾ ਜੋੜਾ, ਜਿੰਨਾਂ ਦਾ ਕੁੱਲ ਵਜ਼ਨ 7 ਗ੍ਰਾਮ ਬ੍ਰਾਮਦ ਕੀਤਾ ਗਿਆ ਹੈ।
     ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਕੁਲਦੀਪ ਸਿੰਘ ਉਰਫ਼ ਦੀਪੂ, ਸਿਮਰਨ ਸਿੰਘ ਉਰਫ਼ ਸਿੰਮੂ, ਅਕਾਸ਼ਦੀਪ ਸਿੰਘ ਉਰਫ਼ ਕਾਸ਼ੀ ਤੇ ਇਸਦੀ ਦੀ ਮੰਗੇਤਰ ਜੱਸੀ ਅਤੇ ਇਹਨਾਂ ਦੇ ਇੱਕ ਹੋਰ ਸਾਥੀ ਗੋਪੀ ਮਿਲ ਕੇ ਚੋਰੀਆਂ ਕਰਦੇ ਸਨ।
ਚੌਰੀ ਕਰਨ ਦਾ ਤਰੀਕਾ:- ਇਹ ਸਾਰੇ ਮਿੱਲ ਕੇ ਕਾਲ਼ਾ ਕੱਛਾਂ ਗਰੋਹ ਦੀ ਤਰਾਂ, ਰਾਤ 2:30 ਤੋਂ 3 ਵਜ਼ੇ ਦੇ ਕਰੀਬ, ਜਦੋਂ ਲੋਕ ਆਪਣੇ ਘਰਾਂ ਵਿੱਚ ਗੂੜੀ ਨੀਂਦ ਸੁੱਤੇ ਹੁੰਦੇ ਹਨ, ਇਹ ਛੱਤ ਰਾਂਹੀ ਘਰਾ ਵਿੱਚ ਦਾਖਲ ਹੋ ਕੇ ਚੋਰੀਂ ਦੀ ਵਾਰਦਾਤ ਨੂੰ ਅੰਜ਼ਾਮ ਦੇਂਦੇ ਸਨ। ਜੋ ਦੋਸ਼ੀ ਅਕਾਸ਼ਦੀਪ ਸਿੰਘ ਉਰਫ਼ ਕਾਸ਼ੀ,ਆਪਣੇ ਸਾਥੀਆਂ ਨੂੰ ਘਰ ਦੇ ਆਲੇ-ਦੁਆਲੇ ਖੜਾ ਕਰਕੇ ਆਪ ਖੁਦ ਅਸਾਨੀ ਨਾਲ ਲੋਕਾਂ ਦੇ ਘਰਾਂ ਵਿੱਚ ਵੜ ਕੇ ਚੋਰੀਂ ਨੂੰ ਅੰਜ਼ਾਮ ਦਿੰਦਾ ਸੀ ਅਤੇ ਇਸਦੀ ਮੰਗੇਤਰ ਜਿਸ ਦਾ ਨਾਮ ਜੱਸੀ ਹੈ, ਉਹ ਵੀ ਰਾਤ ਸਮੇਂ ਚੋਰੀ ਕਰਨ ਵਿੱਚ ਇਹਨਾਂ ਦਾ ਸਾਥ ਦਿੰਦੀ ਸੀ।
 ਦੌਰਾਨੇ ਪੁੱਛਗਿੱਛ ਇਹਨਾਂ ਦੱਸਿਆ ਹੈ ਕਿ ਇਹ ਪਿਛਲੇ ਕਰੀਬ 2 ਸਾਲ ਤੋਂ ਚੌਰੀਆਂ ਕਰ ਰਹੇ ਹਨ, ਤੇ ਪਿੱਛਲੇ ਕੁੱਝ ਦਿਨਾਂ ਵਿੱਚ ਇਹਨਾਂ ਨੇ 700 ਦੇ ਕਰੀਬ ਮੋਬਾਇਲ ਫ਼ੋਨ ਅਤੇ ਇਸਤੋਂ ਇਲਾਵਾ ਕੈਸ਼ ਤੇ ਜਵੈਲਰੀ ਦੀ ਚੋਰੀਂ ਕੀਤੀ ਹੈ।
ਇਹਨਾਂ ਤੇ ਪਹਿਲਾਂ ਦਰਜ ਮੁਕੱਦਮਿਆਂ ਦਾ ਵੇਰਵਾ ਇਸ ਪ੍ਰਕਾਰ ਹੈ:-
 1. ਅਕਾਸ਼ਦੀਪ ਸਿੰਘ ਉਰਫ਼ ਕਾਸ਼ੀ ਦੇ ਖਿਲਾਫ਼ ਪਹਿਲਾਂ ਇੱਕ ਮੁਕੱਦਮਾਂ ਜਿਲ੍ਹਾਂ ਕਪੂਰਥਲਾ ਵਿੱਖੇ ਦਰਜ਼ ਹੈ:-
1) ਮੁਕੱਦਮਾਂ ਨੰਬਰ 182 ਮਿਤੀ 26-7-2018 ਜੁਰਮ 379-ਬੀ ਭ:ਦ:, ਥਾਣਾ ਸਿਟੀ ਜ਼ਿਲ੍ਹਾ ਕਪੂਰਥਲਾ।
2. ਸਿਮਰਨ ਸਿੰਘ ਉਰਫ਼ ਸਿੰਮੂ-ਉਕਤ ਖਿਲਾਫ ਪਹਿਲਾਂ ਵੀ ਚੋਰੀਂ ਦੇ 4 ਅਤੇ ਐਨ.ਡੀ.ਪੀ.ਐਸ ਐਕਟ ਅਧੀਨ 1 ਮੁਕੱਦਮਾਂ ਦਰਜ਼ ਹੈ:-
1) ਮੁਕੱਦਮਾਂ ਨੰਬਰ 169 ਮਿਤੀ 8-8-2017 ਜੁਰਮ 379,411 ਭ:ਦ, ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ।
2) ਮੁਕੱਦਮਾਂ ਨੰਬਰ 93 ਮਿਤੀ 6-9-2017 ਜੁਰਮ 380,411,457 ਭ:ਦ, ਥਾਣਾ ਮਕਬੂਲਪੁਰਾ, ਅੰਮ੍ਰਿਤਸਰ।
3) ਮੁਕੱਦਮਾਂ ਨੰਬਰ 79 ਮਿਤੀ 3-8-2018 ਜੁਰਮ 457,380,411 ਭ:ਦ, ਥਾਣਾ ਮਕਬੂਲਪੁਰਾ, ਅੰਮ੍ਰਿਤਸਰ,
4) ਮੁਕੱਦਮਾਂ ਨੰਬਰ 44 ਮਿਤੀ 5-4-2019 ਜੁਰਮ 21/22 NDPS ACT ,ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ
5) ਮੁਕੱਦਮਾਂ ਨੰਬਰ 342 ਮਿਤੀ 01-12-2020 ਜੁਰਮ 380,457,411,34 ਭ:ਦ, ਥਾਣਾ ਮਕਬੂਲਪੁਰਾ, ਅੰਮ੍ਰਿਤਸਰ

Leave a Reply

Your email address will not be published.


*