ਅੰਮਿ੍ਤਸਰ (ਰਣਜੀਤ ਸਿੰਘ ਮਸੌਣ)- ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਦਿਲਰਾਜ ਸਿੰਘ ਸਰਕਾਰੀਆ ਚੇਅਰਮੈਨ ਜ਼ਿਲਾ ਪ੍ਰੀਸ਼ਦ ਦੀ ਅਗਵਾਈ ਹੇਠ ਹਲਕਾ ਰਾਜਾਸਾਂਸੀ ਦੇ ਆਗੂਆਂ ਵਰਕਰਾਂ ਦੀ ਪ੍ਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਪਾਰਟੀਆਂ ਤੇ ਤਿੱਖੇ ਹਮਲੇ ਕੀਤੇ। ਭਾਜਪਾ ਤੇ ਵਰਦਿਆਂ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਦੀ ਜਨਤਾ ਨੂੰ ਗੁਮਰਾਹ ਕਰਨ ਲਈ “ਅੱਛੇ ਦਿਨ ਆਏਂਗੇ” ਦਾ ਨਾਅਰਾ ਦਿੱਤਾ ਸੀ, ਜੋ ਝੂਠ ਦਾ ਪੁਲੰਦਾ ਸਾਬਤ ਹੋਇਆ। ਉਨਾਂ ਕਿਹਾ ਕਿ ਹਰੇਕ ਦੇ ਖਾਤੇ ਵਿੱਚ 15-15 ਲੱਖ ਰੁਪਏ ਆਉਣ ਦਾ ਵਾਅਦਾ ਕਰਨ ਵਾਲੀ ਭਾਜਪਾ ਅੱਜ ਹਰ ਫ਼ਰੰਟ ਤੇ ਫ਼ੇਲ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਕੇਂਦਰ ਵਿੱਚ ਭਾਜਪਾ ਸਰਕਾਰ ਆਈ ਹੈ, ਭਾਰਤ ਦੀ ਆਰਥਿਕਤਾ ਡਾਵਾਂਡੋਲ ਹੋ ਗਈ ਹੈ। ਆਪ ਸਰਕਾਰ ਦੀ ਗੱਲ ਕਰਦਿਆਂ ਕਿਹਾ ਕਿ ਆਪ ਨੇ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਿਆ ਮਹੀਨਾਂ ਦੇਣ ਦਾ ਵਾਅਦਾ ਕੀਤਾ ਸੀ ਜੋ ਅੱਜਤੱਕ ਨਹੀਂ ਨਿਭਾਇਆ। ਔਜਲਾ ਨੇ ਆਪ ਤੇ ਤੰਜ ਕੱਸਦਿਆਂ ਕਿਹਾ ਕਿ ਬਜ਼ੁਰਗ ਕਿਹਾ ਕਰਦੇ ਹਨ ਕਿ ਕੰਧ ਦੇ ਨਾਲ ਖ਼ੜਾ ਝਾੜੂ ਘਰ ਵਿੱਚ ਕਲੇਸ਼ ਦਾ ਪ੍ਰਤੀਕ ਹੁੰਦਾ ਹੈ, ਪੰਜਾਬੀਆਂ ਨੇ ਪੂਰੇ ਪੰਜਾਬ ਵਿੱਚ ਹੀ ਝਾੜੂ ਖੜਾ ਕਰ ਦਿੱਤਾ।ਜਿਸ ਕਰਕੇ ਪੂਰੇ ਪੰਜਾਬ ਵਿੱਚ ਹੀ ਕਲੇਸ਼ ਪਿਆ ਹੋਇਆ ਹੈ। ਅਕਾਲੀ ਦਲ ਬਾਦਲ ਤੇ ਵਰਦਿਆਂ ਕਿਹਾ ਕਿ ਅਕਾਲੀ ਦਲ ਨੇ ਨੌਜ਼ਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਸ ਦਿੱਤਾ ਸੀ। ਜਿਸ ਕਾਰਨ ਅੱਜ ਵੀ ਰੋਜ਼ਾਨਾਂ ਨੌਜ਼ਵਾਨ ਨਸ਼ੇ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਕਿਹਾ ਕਿ ਮੈਂ ਆਪਣੇ ਕਾਰਜਕਾਲ ਦੌਰਾਨ ਅੰਮ੍ਰਿਤਸਰ ਵਾਸੀਆਂ ਲਈ ਬਹੁਤ ਕੰਮ ਕੀਤਾ ਹੈ, ਜੋ ਕਿ ਸੱਭ ਦੇ ਸਾਹਮਣੇਂ ਹੈ। ਉਹਨਾਂ ਵਾਅਦਾ ਕਰਦਿਆਂ ਕਿਹਾ ਕਿ ਇਸ ਵਾਰ ਮੈਂਬਰ ਪਾਰਲੀਮੈਂਟ ਬਣਕੇ ਗੁਰੂ ਨਗਰੀ ਅੰਮਿ੍ਤਸਰ ਨੂੰ ਵਿਕਾਸ ਪੱਖੋਂ ਪੰਜਾਬ ਵਿੱਚ ਪਹਿਲੇ ਨੰਬਰ ਤੇ ਲਿਆਵਾਂਗਾ। ਇਸ ਮੌਕੇ ਦਿਲਰਾਜ ਸਿੰਘ ਸਰਕਾਰੀਆ ਚੇਅਰਮੈਨ ਜ਼ਿਲਾ ਪ੍ਰੀਸ਼ਦ, ਐਡਵੋਕੇਟ ਮਨਦੀਪ ਸਿੰਘ ਮੁਹਾਰ, ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ ਸਾਬਕਾ ਮੰਤਰੀ ਅਤੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਮੁੱਖ ਬੁਲਾਰਾ ਜਿਲਾ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ, ਗੁਰਦੇਵ ਸਿੰਘ ਸ਼ੂਹਰਾ ਮੈਂਬਰ ਜਿਲਾ ਪ੍ਰੀਸ਼ਦ, ਜਸਪਾਲ ਸਿੰਘ ਭੱਟੀ ਪ੍ਰਧਾਨ ਰਾਜਾਸਾਂਸੀ, ਰਿੰਕੂ ਚੋਗਾਵਾਂ ਬੁਲਾਰਾ ਯੂਥ ਕਾਂਗਰਸ, ਡਾ. ਪ੍ਰਗਟ ਸਿੰਘ ਭੁੱਲਰ ਕੋਆਰਡੀਨੇਟਰ ਪੰਜਾਬ, ਸਰਪੰਚ ਗੁਰਸੇਵਕ ਸਿੰਘ ਗੈਵੀ ਪ੍ਰੀਤ ਨਗਰ, ਹਰਭੇਜ ਸਿੰਘ ਵਣੀਏਕੇ ਪ੍ਰਧਾਨ ਬਲਾਕ ਚੋਗਾਵਾਂ, ਲਖਵਿੰਦਰ ਸਿੰਘ ਝੰਜੋਟੀ ਪ੍ਰਧਾਨ ਬਲਾਕ ਹਰਸ਼ਾ ਛੀਨਾਂ, ਅਜੇਬੀਰ ਸਿੰਘ ਲੋਪੋਕੇ ਮੀਤ ਪ੍ਰਧਾਨ ,ਮੇਜਰ ਸਿੰਘ ਕੱਕੜ ਮੀਤ ਪ੍ਰਧਾਨ, ਸਰਪੰਚ ਗੁਰਮੀਤ ਸਿੰਘ ਡਾਲਾ, ਸਰਪੰਚ ਸ਼ਮਸ਼ੇਰ ਸਿੰਘ ਚੋਗਾਵਾਂ ਜਨਰਲ ਸਕੱਤਰ, ਬਲਜਿੰਦਰ ਸਿੰਘ ਧਾਰੀਵਾਲ ਜਨਰਲ ਸਕਤਰ, ਬੰਟੀ ਚੋਗਾਵਾਂ, ਸਰਪੰਚ ਹਰਕੰਵਲਜੀਤ ਸਿੰਘ ਹੈਪੀ ਅਦਲੀਵਾਲ, ਸਰਪੰਚ ਸੋਨਾ ਸਿੱਧੂ ਬਲੱਗਣ, ਸੁਖਮਨਦੀਪ ਸਿੰਘ ਔਲਖ, ਬਾਬਾ ਦਲਬੀਰ ਸਿੰਘ ਪੱਧਰੀ, ਸਰਪੰਚ ਰੇਸ਼ਮ ਸਿੰਘ ਬੱਚੀਵਿੰਡ, ਸੁਖਦੇਵ ਸਿੰਘ ਨੱਥੂਪੁਰ, ਗੁਰਭਾਗ ਸਿੰਘ ਨੱਥੂਪੁਰ, ਮੇਜ਼ਰ ਸਿੰਘ ਚੋਗਾਵਾਂ, ਦਿਲਬਾਗ ਸਿੰਘ ਖਿਆਲਾ ਮੈਂਬਰ, ਬਲਾਕ ਸੰਮਤੀ, ਭੁਪਿੰਦਰ ਸਿੰਘ ਬਿੱਟੂ ਸਰਪੰਚ ਅਮਰਜੀਤ ਸਿੰਘ ਜੋਏਕੇ, ਸਰਪੰਚ ਸੁਖਰਾਜ ਸਿੰਘ ਰੰਧਾਵਾ, ਸਰਪੰਚ ਦਿਲਬਾਗ ਸਿੰਘ ਮਿਆਦੀਆਂ, ਸਰਪੰਚ ਮਨੋਜ ਭੱਟੀ ਚੇਅਰਮੈਨ, ਸਰਪੰਚ ਰਾਜੂ ਲਾਵੇਂ, ਸਰਪੰਚ ਰਿੰਕੂ ਚੱਕ ਮਿਸ਼ਰੀ ਖਾਂ, ਸਰਪੰਚ ਜੁਰਤਪਾਲ ਸਿੰਘ ਓਡਰ, ਸਰਪੰਚ ਲਖਬੀਰ ਸਿੰਘ ਕੋਹਾਲੀ, ਬਲਵਿੰਦਰ ਸਿੰਘ ਕੋਹਾਲੀ, ਸੂਬਾ ਸਿੰਘ ਹੇਤਮਪੁਰਾ ਸਮੇਤ ਆਦਿ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ।
Leave a Reply