Haryana News

ਹਰਿਆਣਾ ਵਿਚ ਵਿਭਾਗ ਦੀ ਪ੍ਰੀਖਿਆਵਾਂ 19 ਜੂਨ ਤੋਂ

ਚੰਡੀਗੜ੍ਹ, 6 ਮਈ – ਹਰਿਆਣਾ ਵਿਚ ਆਉਣ ਵਾਲੀ ਜੂਨ ਮਹੀਨੇ ਵਿਚ ਹੋਣ ਵਾਲੀ ਵਿਭਾਗ ਦੀ ਪ੍ਰੀਖਿਆਵਾਂ ਵਿਚ ਸ਼ਾਮਿਲ ਹੋਣ ਦੇ ਇਛੁੱਕ ਆਈਏਐਸ ਅਤੇ ਐਚਸੀਐਸ ਅਧਿਕਾਰੀਆਂ ਨੁੰ ਆਖੀਰੀ ਮਿੱਤੀ 30 ਮਈ, 2024 ਤੋਂ ਪਹਿਲਾਂ ਅਮਲਾ ਵਿਭਾਗ ਨੂੰ ਆਪਣੀ ਅਪੀਲ ਭੇਜਣੀ ਹੋਵੇਗੀ ਤਾਂ ਜੋ ਇਸ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਕੇਂਦਰੀ ਪ੍ਰੀਖਿਆ ਸਮਿਤੀ ਨੂੰ ਭੇਜਿਆ ਜਾ ਸਕੇ।

          ਮੁੱਖ ਸਕੱਤਰ ਦਫਤਰ ਵੱਲੋਂ ਅੱਜ ਇਸ ਸਬੰਧ ਦਾ ਇਕ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ ਅਨੁਸਾਰ ਜਿਨ੍ਹਾਂ ਐਚਸੀਐਸ (ਕਾਰਜਕਾਰੀ ਬ੍ਰਾਂਚ) ਅਧਿਕਾਰੀਆਂ ਦੀ ਇੰਡਕਸ਼ਨ ਟ੍ਰੇਨਿੰਗ ਨੁੰ ਸਿਖਲਾਈ ਬ੍ਰਾਂਚ ਵੱਲੋਂ ਪੂਰਾ ਐਲਾਨ ਨਹੀਂ ਕੀਤਾ ਗਿਆ ਹੈ, ਉਹ ਵਿਭਾਗ ਦੀ ਪ੍ਰੀਖਿਆ ਵਿਚ ਬੈਠਣ ਦੇ ਯੋਗ ਨਹੀਂ ਹੋਣਗੇ।

          ਵਰਨਣਯੋਗ ਹੈ ਕਿ ਸਰਕਾਰ ਵੱਲੋਂ ਸਹਾਇਕ ਕਮਿਸ਼ਨਰ ਅਤੇ ਵਧੀਕ ਸਹਾਇਕ ਕਮਿਸ਼ਨਰ ਸਮੇਤ ਮਾਲ ਅਤੇ ਆਪਦਾ ਪ੍ਰਬੰਧਨ , ਖੇਤੀਬਾੜੀ ਅਤੇ ਬਾਗਬਾਨੀ, ਪਸ਼ੂਪਾਲਣ ਅਤੇ ਡੇਅਰੀ, ਸਹਿਕਾਰਤਾ, ਵਿਕਾਸ ਅਤੇ ਪੰਚਾਇਤ ਅਤੇ ਪੰਚਾਇਤੀ ਰਾਜ, ਮੱਛੀ ਪਾਲਣ, ਵਨ, ਆਬਕਾਰੀ ਅਤੇ ਕਰਾਧਾਨ, ਜੇਲ, ਜੰਗਲੀ ਜੀਵ ਸਰੰਖਣ ਅਤੇ ਚੋਣ ਵਿਭਾਗ ਦੇ ਲਈ ਆਉਣ ਵਾਲੀ 19 ਜੂਨ ਤੋਂ ਵਿਭਾਗ ਦੀ ਪ੍ਰੀਖਿਆ ਪ੍ਰਬੰਧਿਤ ਕੀਤੀ ਜਾਣੀ ਹੈ। ਇਹ ਪ੍ਰੀਖਿਆ ਪੰਚਕੂਲਾ ਦੇ ਸੈਕਟਰ-12ਏ ਸਥਿਤ ਸਾਰਥਕ ਗਵਰਨਮੈਂਟ ਇੰਟੀਗ੍ਰੇਟੇਡ ਸੈਂਕੇਂਡਰੀ ਸਕੂਲ ਵਿਚ ਹੋਵੇਗੀ। ਇੰਨ੍ਹਾਂ ਪ੍ਰੀਖਿਆਵਾਂ ਦੀ ਡੇਟਸ਼ੀਟ csharyana.gov.in ‘ਤੇ ਵੀ ਉਪਲਬਧ ਹੈ।

25 ਮਈ ਨੂੰ ਚੋਣ ਕੇਂਦਰਾਂ ‘ਤੇ ਗਰਮੀ ਤੋਂ ਬਚਾਅ ਦੇ ਹੋਣਗੇ ਵਿਸ਼ੇਸ਼ ਪ੍ਰਬੰਧ

ਚੰਡੀਗੜ੍ਹ, 6 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ 25 ਮਈ ਨੁੰ ਚੋਣ ਦੇ ਦਿਨ ਚੋਣ ਕੇਂਦਰਾਂ ‘ਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਹੀਟ  ਵੇਵ ਤੋਂ ਬਚਾਅ ਤਹਿਤ ਅਤੇ ਛਾਂ ਦੇ ਲਈ ਟੈਂਟ, ਪੱਖੇ, ਪੀਣ ਦਾ ਪਾਣੀ ਸਮੇਤ ਮੁੱਢਲੀ ਸਹੂਲਤਾਂ ਯਕੀਨੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਵੋਟਰਾਂ ਨੁੰ ਕਿਯੂ ਮੈਨੇਜਮੈਂਟ ਐਪ ਤੋਂ ਵੀ ਬੀਐਲਓ ਜਾਣਕਾਰੀ ਦਵੇਗਾ ਕਿ ਚੋਣ ਲਈ ਕਿੰਨ੍ਹੇ ਲੋਕ ਲਾਇਨ ਵਿਚ ਹਨ, ਤਾਂ ਜੋ ਇਕ ਸਮੇਂ ਵਿਚ ਬਹੁਤ ਵੱਧ ਭੀੜ ਚੋਣ ਕੇਂਦਰ ‘ਤੇ ਨਾ ਹੋਵੇ ਅਤੇ ਵੋਟਰ ਨੂੰ ਆਪਣਾ ਵੋਟ ਪਾਉਣ ਦੇ ਲਈ ਲੰਬਾ ਇੰਤਜਾਰ ਨਾ ਕਰਨਾ ਪਵੇ।

          ਸ੍ਰੀ ਅਗਰਵਾਲ ਅੱਜ ਅਧਿਕਾਰੀਆਂ ਦੇ ਨਾਲ ਚੋਣ ਪ੍ਰਬੰਧਾਂ ਨੂੰ ਲੈ ਕੇ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਸੂਬੇ ਦੇ 2 ਕਰੋੜ 76 ਹਜਾਰ 441 ਵੋਟਰਾਂ ਨੂੰ ਅਪੀਲ ਕੀਤੀ ਹੈ ਕਿ 25  ਮਈ ਨੂੰ ਲੋਕਤੰਤਰ ਦਾ ਤਿਊਹਾਰ ਮਨਾਉਣ ਅਤੇ ਵੋਟ ਜਰੂਰ ਕਰਨ।

          ਉਨ੍ਹਾਂ ਨੇ ਕਿਹਾ ਕਿ ਚੋਣ ਕੇਂਦਰ ਦੇ ਅੰਦਰ ਵੋਟਰ ਮੋਬਾਇਲ, ਇਲੈਕਟ੍ਰੋਨਿਕ ਗੈਜੇਟ, ਇਲੈਕਟ੍ਰੋਨਿਕ ਵਾਚ, ਸਪਾਈ ਕੈਮਰਾ ਆਦਿ ਲੈ ਕੇ ਨਾ ਜਾਣ, ਇਸ ਤੋਂ ਚੋਣ ਦੀ ਗੁਪਤਤਾ ਭੰਗ ਹੋਣ ਦੀ ਸੰਭਵਾਨਾ ਰਹਿੰਦੀ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਿਰਫ ਪੀਠਾਸੀਨ ਅਧਿਕਾਰੀ ਨੂੰ ਹੀ ਮੋਬਾਇਲ ਰੱਖਣ ਦੀ ਮੰਜੂਰੀ ਹੋਵੇਗੀ। ਵੋਟਰ ਸਿਰਫ  ਪਹਿਚਾਣ ਵਾਲੇ ਦਸਤਾਵੇਜ ਹੀ ਆਪਣੇ ਨਾਲ ਲੈ ਕੇ ਜਾਣ।

ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਕਰਨਾ ਹੋਵੇਗਾ ਪਬਲਿਕ

          ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਚੋਣ ਲੜ੍ਹ ਰਹੇ ਉਮੀਦਵਾਰ ਨੁੰ ਆਪਣੇ ਅਪਰਾਧਿਕ ਰਿਕਾਰਡ, ਜੇਮਰ ਕੋਈ ਹੈ ਤਾਂ, ਉਸ ਦੀ ਜਾਦਕਾਰੀ ਪਬਲਿਕ ਕਰਨੀ ਹੋਵੇਗੀ। ਇਸ ਦੇ ਲਈ ਉਮੀਦਵਾਰ ਨੁੰ ਫਾਰਮ-26 ਵਿਚ ਏਫੀਡੇਵਿਟ ਦੇ ਨਾਲ ਆਪਣੇ ਅਪਰਾਧਿਕ ਮਾਮਲੇ ਦੀ ਪੂਰੀ ਜਾਣਕਾਰੀ ਦੇਣੀ ਹੋਵੇਗੀ। ਇਸ ਤੋਂ ਇਲਾਵਾ, ਸਬੰਧਿਤ ਰਾਜਨੀਤਿਕ ਪਾਰਟੀ ਨੂੰ ਵੀ ਉਮੀਦਵਾਰ ਦੇ ਅਪਰਾਧਿਕ ਮਾਮਲੇ ਦੀ ਜਾਣਕਾਰੀ ਆਪਣੀ ਪਾਰਟੀ ਦੀ ਅਥੋਰਾਇਜਡ ਵੈਬਸਾਇਟ ‘ਤੇ ਪਾਉਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ 6 ਮਈ ਨੂੰ ਨਾਮਜਦਗੀ ਪੱਤਰ ਭਰਨ ਦੀ ਪ੍ਰਕ੍ਰਿਆ ਪੂਰੀ ਹੋ ਚੁੱਕੀ ਹੈ ਅਤੇ ਨਾਮਜਦਗੀ ਭਰਨ ਦੇ ਬਾਅਦ ਉਮੀਦਵਾਰ ਤੇ ਰਾਜਨੀਤਿਕ ਪਾਰਟੀਆਂ ਨੂੰ ਅਖਬਾਰਾਂ ਅਤੇ ਟੀਵੀ ਚੈਨਲਾਂ ਵਿਚ ਵੀ ਘੱਟ ਤੋਂ ਘੱਟ 3 ਵਾਰ ਅਪਰਾਧਿਕ ਮਾਮਲੇ ਦੀ ਜਾਣਕਾਰੀ ਪਬਲਿਕ ਕਰਨੀ ਜਰੂਰੀ ਹੈ।

ਉਦਯੋਗਾਂ ਵਿਚ ਵੱਧ ਰਹੀ ਹੈ ਸਿਖਲਾਈ ਪ੍ਰਾਪਤ ਵਿਦਿਆਰਥੀਆਂ ਦੀ ਮੰਗ

ਚੰਡੀਗੜ੍ਹ, 6 ਮਈ – ਹਰਿਆਣਾ ਦੇ ਜੇ ਸੀ ਬੋਸ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਵਾਈਐਮਸੀਏ, ਫਰੀਦਾਬਾਦ ਵੱਲੋਂ ਸੰਚਾਲਿਤ ਕੰਮਿਊਨਿਟੀ ਕਾਲਜ ਆਫ ਸਕਿਲ ਡਿਵੇਲਪਮੈਂਟ (ਸੀਸੀਐਸਡੀ) ਫਰੀਦਾਬਾਦ ਵਿਚ ਕੌਸ਼ਲ ਪ੍ਰਾਪਤ ਵਿਦਿਆਰਥੀਆਂ ਦੀ ਪਲੇਸਮੈਂਟ ਵਿਚ ਬਹ ਰਾਸ਼ਟਰੀ ਕੰਪਨੀਆਂ ਦਿਲਚਸਪੀ ਦਿਖਾਉਣ ਲੱਗੀਆਂ ਹਨ। ਹਾਲ ਹੀ ਵਿਚ ਯੂਨੀਵਰਸਿਟੀ ਵੱਲੋਂ ਪ੍ਰਬੰਧਿਤ ਪਲੇਸਮੈਂਟ ਮੁਹਿੰਮ ਵਿਚ ਆਟੋਮੋਬਾਇਲ ਉਦਯੋਗ ਨੁੰ ਹੱਲ ਪ੍ਰਦਾਨ ਕਰਨ ਵਾਲੀ ਵਿਸ਼ਵ ਮੈਨੁਫੈਕਚਰਿੰਗ ਕੰਪਨੀ ਸ਼ਿਗਨ ਗਰੁੱਪ ਨੇ ਕੰਮਿਊਨਿਟੀ ਕਾਲਜ ਵਿਚ ਪੜ੍ਹ ਰਹੇ ਵੱਖ-ਵੱਖ ਬੀ ਵੋਕ ਕੋਰਸਾਂ ਤੋਂ 51 ਵਿਦਿਆਰਥੀਆਂ ਦਾ ਚੋਣ ਕੀਤਾ ਹੈ। ਇਹ ਵਿਦਿਆਰਥੀ ਇਲੈਕਟ੍ਰਿਕਲ, ਆਟੋਮੋਬਾਇਲ ਅਤੇ ਮੈਨੂਫੈਕਚਰਿੰਗ ਕੋਰਸਾਂ ਵਿਚ ਬੀ ਵੋਟ ਕਰ ਰਹੇ ਹਨ।

          ਕੰਮਿਊਨਿਟੀ ਕਾਲਜ ਸਾਧਨ ਤੋਂ ਵਾਂਝੇ ਨੌਜੁਆਨਾਂ ਨੁੰ ਕੌਸ਼ਲ ਅਧਾਰਿਕ ਸਿਖਿਆ ਅਤੇ ਸਿਖਲਾਈ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦਾ ਇਕ ਅਭਿਨਵ ਦ੍ਰਿਸ਼ਟੀਕੋਣ ਹੈ, ਜਿਸ ਦਾ ਉਦੇਸ਼ ਨੌਜੁਆਨਾਂ ਵਿਸ਼ੇਸ਼ ਰੂਪ ਨਾਲ ਅਜਿਹੇ ਨੌਜੁਆਨ ਜੋ ਗ੍ਰਾਮੀਣ ਪਿਛੋਕੜ ਤੋਂ ਆਉਂਦੇ ਹਨ, ਨੂੰ ਸਹੀ ਸਕਿਲ ਅਧਾਰਿਤ ਸਿਖਿਆ ਅਤੇ ਸਹੀ ਸਿਖਲਾਈ ਵੱਲੋਂ ਸਥਾਨਕ ਉਦਯੋਗਾਂ ਦੇ ਸਹਿਯੋਗ ਨਾਲ ਲਾਭਕਾਰੀ ਰੁਜਗਾਰ ਦੇ ਮੌਕੇ ਪ੍ਰਦਾਨ ਕਰ ਮਜਬੂਤ ਬਨਾਉਣਾ ਹੈ।

          ਵਾਇਸ ਚਾਂਸਲਰ ਪ੍ਰੋਫੈਸਰ ਸੁਸ਼ੀਲ ਕੁਮਾਰ ਤੋਮਰ ਨੇ ਵਿਦਿਆਰਥੀਆਂ ਨੂੰ ਉੂਨ੍ਹਾਂ ਦੇ ਚੋਣ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੰਮਿਊਨਿਟੀ ਕਾਲਜ ਦੇ ਵਿਦਿਆਰਥੀਆਂ ਦਾ ਸ਼ਿਗਨ ਗਰੁੱਪ ਵਰਗੀ ਮੰਨੇ-ਪ੍ਰਮੰਨੇ ਕੰਪਨੀ ਵਿਚ ਚੋਣ ਸ਼ਲਾਘਾਯੋਗ ਹੈ।

          ਪ੍ਰਿੰਸੀਪਲ (ਸੀਸੀਐਸਡੀ), ਡਾਕਟਰ ਸੰਜੀਵ ਗੋਇਲ , ਵਾਇਸ ਪ੍ਰਿੰਸੀਪਲ ਸ੍ਰੀ ਨਿਤਿਨ ਗੋਇਲ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

Leave a Reply

Your email address will not be published.


*