ਮਜੀਠਾ,(ਰਾਜਾ ਕੋਟਲੀ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਤੀਜੀ ਵਾਰ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਨੇ ਸਾਥੀਆਂ ਸਮੇਤ ਗੁਰਦੁਵਾਰਾ ਗੁਰੂ ਕੀ ਬੇਰ ਸਾਹਿਬ ਮਹਿਤਾ ਰੋਡ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਪਰੰਤ ਮੁੱਖ ਸੇਵਾਦਾਰ ਬਾਬਾ ਸੱਜਣ ਸਿੰਘ ਜੀ ਕੋਲ਼ੋਂ ਅਸ਼ੀਰਵਾਦ ਲਿਆ ਤੇ ਗੁਰੂ ਕਾ ਲੰਗਰ ਵੀ ਛਕਿਆ। ਬਾਅਦ ਵਿੱਚ ਵੱਖ ਵੱਖ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਵੀ ਕੀਤੀਆਂ, ਟਾਹਲੀ ਸਾਹਿਬ ਸ਼ਮਸ਼ੇਰ ਸਿੰਘ ਦੀ ਦੁਕਾਨ ਉੱਪਰ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਔਜਲਾ ਨੇ ਕਿਹਾ ਕਿ ਇਸ ਵਾਰ ਕੇਂਦਰ ਦੀ ਮੋਦੀ ਸਰਕਾਰ ਨੂੰ ਬਦਲਣਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ ਕਿਉਂਕਿ ਹੁਣ ਸਾਨੂੰ ਆਪਣਾ ਸੰਵਿਧਾਨ ਬਚਾਉਣ ਦੀ ਲੋੜ ਪੈ ਗਈ ਹੈ, ਓਹਨਾਂ ਕਿਹਾ ਕਿ ਸਾਨੂੰ ਦੋਵੇਂ ਪਾਸਿਆਂ ਤੋਂ ਮਾਰ ਝੱਲਣੀ ਪੈ ਰਹੀ ਹੈ । ਪਹਿਲਾ ਸੂਬੇ ਦੀ ਭਗਵੰਤ ਮਾਨ ਦੀ ਲਾਰਿਆਂ ਵਾਲੀ ਸਰਕਾਰ ਤੇ ਦੂਸਰੀ ਕੇਂਦਰ ਦੀ ਤਾਨਾਸ਼ਾਹੀ ਵਾਲੀ ਮੋਦੀ ਦੀ ਸਰਕਾਰ, ਇਸ ਕਰਕੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਕੇ ਦੇਸ਼ ਦੀ ਵਾਗਡੋਰ ਇੰਡੀਆ ਗਠਜੋੜ ਦੇ ਹੱਥਾਂ ਵਿੱਚ ਦੇਈਏ, ਮਜੀਂਠਾ ਹਲਕੇ ਦੇ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਕਿ ਵੱਡੇ ਲੀਡਰਾਂ ਦਾ ਦਿਨ ਬ ਦਿਨ ਪਾਰਟੀਆਂ ਬਦਲਣਾ ਇੱਕ ਹਾਸੋਹੀਣੀ ਖੇਡ ਬਣ ਗਈ ਹੈ ਪਰ ਕਾਂਗਰਸ ਦੇ ਵਰਕਰਾਂ ਦੇ ਹੌਸਲੇ ਪੂਰੇ ਬੁਲੰਦ ਹਨ ਤੇ ਓਹਨਾਂ ਵਿੱਚ ਭਾਰੀ ਉੱਤਸ਼ਾਹ ਹੈ। ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਤੇ ਸਰਪੰਚ ਸਤਨਾਮ ਸਿੰਘ ਕਾਜੀਕੋਟ, ਸਾਬਕਾ ਚੇਅਰਮੈਨ ਮੋਹਨ ਸਿੰਘ ਨਿਬਰਵਿੰਡ, ਸਰਪੰਚ ਬਲਕਾਰ ਸਿੰਘ ਬੋਪਾਰਾਏ, ਪੰਮਾ ਕੋਸਲਰ ਮਜੀਠਾ, ਸਰਪੰਚ ਦਲਜੀਤ ਸਿੰਘ ਭੋਏ, ਗੋਲਡੀ ਤਨੇਲ, ਸਰਪੰਚ ਸਵਿੰਦਰ ਸਿੰਘ ਤਨੇਲ ਪੁਰਾਣਾ, ਝਿਲਮਿਲ ਸਿੰਘ ਸਾਧਪੁਰ, ਗੋਗਾ ਮਜੀਠਾ, ਸ਼ਮਸ਼ੇਰ ਸਿੰਘ ਬਾਬੋਵਾਲ, ਬਲਦੇਵ ਸਿੰਘ ਟਾਹਲੀ ਸਾਹਿਬ, ਪਲਵਿੰਦਰ ਸਿੰਘ, ਕਰਨ ਚੋਗਾਵਾਂ, ਗੁਰਿੰਦਰ ਮੈਂਬਰ ਪੰਚਾਇਤ, ਜਰਨੈਲ ਸਿੰਘ ਰਾਮਦਿਵਾਲੀ, ਪਰਮਜੀਤ ਸਿੰਘ ਭੋਏਵਾਲ ,ਤਜਿੰਦਰ ਸਿੰਘ ਤਰਫਾਨ, ਰਣਜੀਤ ਸਿੰਘ ਅਰਜਨਮਾਗਾ, ਅਸ਼ੋਕ ਕੁਮਾਰ ਮੱਤੇਵਾਲ, ਇਕਬਾਲ ਸਿੰਘ, ਸੁੱਖਵਿੰਦਰ ਸਿੰਘ ਢਿੱਲੋਂ ਪਾਖਰੁਪੁਰ, ਕੁਲਦੀਪ ਕੁਮਾਰ, ਜਗਦੇਵ ਸਿੰਘ ਚੋਗਾਵਾਂ , ਸਤਨਾਮ ਸਿੰਘ ਬੁਲਾਰਾ ਟਾਹਲੀ ਸਾਹਿਬ ਆਦਿ ਆਗੂ ਵੀ ਹਾਜ਼ਰ ਸਨ ।
Leave a Reply