ਚੋਣ ਰੈਲੀਆਂ ਵਿਚ ਸਕੂਲ ਤੇ ਕਾਲਜਾਂ ਦੇ ਮੈਦਾਨਾਂ ਦਾ ਨਹੀਂ ਕੀਤਾ ਜਾ ਸਕੇਦਗਾ ਇਸਤੇਮਾਲ – ਮੁੱਖ ਚੋਣ ਅਧਿਕਾਰੀ
ਚੰਡੀਗੜ੍ਹ, 3 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਚੋਣ ਰੈਲੀਆਂ ਲਈ ਰਾਜਨੀਤਿਕ ਪਾਰਟੀਆਂ ਤੇ ਚੋਣ ਲੜ੍ਹ ਰਹੇ ਉਮੀਦਵਾਰਾਂ ਨੂੰ ਸਕੂਲ ਤੇ ਕਾਲਜਾਂ ਦੇ ਖੇਤ ਦੇ ਮੈਦਾਨ ਦੀ ਵਰਤੋ ਕਰਨ ਦੀ ਚੋਣ ਕਮਿਸ਼ਨ ਤੋਂ ਮੰਜੂਰੀ ਨਹੀਂ ਹੋਵੇਗੀ।
ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਹਰਿਆਣਾ ਤੇ ਪੰਜਾਬ ਨੂੰ ਛੱਡ ਕੇ ਹੋਰ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਵਿਚ ਸਕੂਲ ਪ੍ਰਬੰਧਨ ਦੀ ਮੰਜੂਰੀ ਨਾਲ ਖੇਡ ਮੈਦਾਨ ਵਰਤੋ ਕੀਤੀ ਜਾ ਸਕੇਗੀ। ਪੰਜਾਬ ਅਤੇ ਹਰਅਿਾਣਾ ਹਾਈ ਕੋਰਟ ਵੱਲੋਂ ਇਸ ਮੁੱਦੇ ‘ਤੇ ਐਕਸਪ੍ਰੈਸ ਪ੍ਰੋਹਿਬਿਸ਼ਨ ਲਗਾ ਰੱਖਿਆ ਹੈ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਜਾਤੀ, ਧਰਮ, ਕੰਮਿਊਨਿਟੀ ਦੇ ਆਧਾਰ ‘ਤੇ ਵੋਟਰਾਂ ਦੀ ਭਾਵਨਾਵਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਵੇਗਾ ਅਤੇ ਚੋਣ ਪ੍ਰਚਾਰ ਦੌਰਾਨ ਉੱਚ ਮਾਨਦੰਡਾਂ ਨੁੰ ਬਣਾਏ ਰੱਖਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਦੇ ਅਨੁਛੇਦ 19 (1) (ਏ) ਦੇ ਤਹਿਤ ਭਾਰਤ ਦੇ ਨਾਗਰਿਕਾਂ ਨੁੰ ਅਭਿਵਿਅਕਤੀ ਦੀ ਆਜਾਦੀ ਦਾ ਅਧਿਕਾਰ ਹੈ, ਪਰ ਚੋਣ ਜਾਬਤਾ ਦਾ ਉਦੇਸ਼ ਇਸ ਦੇ ਵੱਖ-ਵੱਖ ਪ੍ਰਾਵਧਾਨਾਂ ਦੇ ਤਹਿਤ ਦਰਜ ਹੈ।
ਸ੍ਰੀ ਅਗਰਵਾਲ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਕਿਸੇ ਮੰਦਿਰ, ਮਸਜਿਦ, ਚਰਚ, ਗੁਰੂਦੁਆਰਾ ਜਾਂ ਹੋਰ ਧਰਮ ਦਾ ਚੋਣ ਪ੍ਰਚਾਰ ਲਈ ਵਰਤੋ ਨਹੀਂ ਕੀਤਾ ਜਾ ਸਕੇਗਾ ਅਤੇ ਨਾ ਹੀ ਇੰਨ੍ਹਾਂ ਵਿਚ ਭਾਸ਼ਨ, ਪੋਸਟਰ, ਸੰਗੀਤ, ਚੋਣ ਨਾਲ ਸਬੰਧਿਤ ਸਮੱਗਰੀ ਦੀ ਵਰਤੋ ਨਹੀਂ ਕੀਤੀ ਜਾ ਸਕੇਗੀ।
ਉਨ੍ਹਾਂ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਰੱਖਿਆ ਕਰਮਚਾਰੀਆਂ ਦੇ ਫੋਟੋ ਜਾਂ ਇਸ਼ਤਿਹਾਰਾਂ ਵਿਚ ਰੱਖਿਆ ਕਰਮਚਾਰੀਆਂ ਦੇ ਪ੍ਰੋਗ੍ਰਾਮਾਂ ਦੇ ਫੋਟੋ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਸਟਾਰ ਪ੍ਰਚਾਰਕਾਂ ਵੱਲੋਂ ਚੋਣ ਜਾਬਤਾ ਦਾ ਉਲੰਘਣ ਦੇ ਮਾਮਲੇ ਵਿਚ ਵੀ ਚੋਣ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਮੁੱਖ ਚੋਣ ਅਧਿਕਾਰੀ, ਜਿਲ੍ਹਾ ਚੋਣ ਅਧਿਕਾਰੀ, ਰਿਟਰਨਿੰਗ ਅਧਿਕਾਰੀਆਂ, ਓਬਜਰਵਰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਚੋਣ ਕਮਿਸ਼ਨ ਨੇ ਮੁੱਖ ਚੋਣ ਅਧਿਕਾਰੀ ਅਤੇ ਜਿਲ੍ਹਾ ਚੋਣ ਅਧਿਕਾਰੀਆਂ ਨੂੰ ਚੋਣ ਜਾਬਤਾ ਦਾ ਉਲੰਘਣ ਦੇ ਮਾਮਲਿਆਂ ਦੀ ਨਿਗਰਾਨੀ ਕਰਨ ਲਈ ਪਾਰਟੀਆਂ ਦੇ ਹਿਸਾਬ ਨਾਲ ਇਕ ਰਜਿਸਟਰ ਲਗਾਉਣਾ ਜਰੂਰੀ ਹੋਵੇਗਾ। ਰਜਿਸਟਰ ਵਿਚ ਉਮੀਦਵਾਰ, ਪ੍ਰਚਾਰਕ ਅਤੇ ਰਾਜਨੀਤਿਕ ਪਾਰਟੀ ਦਾ ਨਾਂਅ ਦਰਜ ਕਰਨਾ ਹੋਵੇਗਾ ਅਤੇ ਇਕ ਉਲੰਘਣ ਦੀ ਮਿੱਤੀ, ਕਾਰਵਾਈ, ਚੋਣ ਦਫਤਰ ਜਾਂ ਚੋਣ ਕਮਿਸ਼ਨ ਵੱਲੋਂ ਪਾਸ ਆਦੇਸ਼ਾਂ ਦੇ ਸੰਖੇਪ ਟਿਪਣੀਆਂਦਰਜ ਕਰਨੀ ਹੋਵੇਗੀ। ਉਲੰਘਣ ਦੇ ਮਾਮਲਿਆਂ ਨੂੰ ਪਬਲਿਕ ਕਰਨੀ ਹੋਵੇਗੀ। ਮੀਡੀਆ ਸਮੇਤ ਇਛੁੱਕ ਪਾਰਟੀਆਂ ਇੰਨ੍ਹਾਂ ਤੋਂ ਇਨਪੁੱਟ ਲੈ ਸਕਦੇ ਹਨ
Leave a Reply