ਲਿਖਾਰੀ ਸਭਾ ਮਕਸੂਦੜਾ ਦਾ ਉੱਦਮ ਸ਼ਲਾਘਾਯੋਗ : ਮਿੱਤਰ ਸੈਨ ਮੀਤ 

…………….
ਪਾਇਲ  (  ਨਰਿੰਦਰ ਸ਼ਾਹਪੁਰ )     ਇਥੋਂ ਥੋੜੀ ਦੂਰ ਪਿੰਡ ਮਕਸ਼ੂਦੜਾ ਵਿਖ਼ੇ  ਮਜ਼ਦੂਰ ਦਿਵਸ ਮੌਕੇ, ਪੰਜਾਬੀ ਲਿਖਾਰੀ ਸਭਾ ਮਕਸੂਦੜਾ ਵੱਲੋਂ, ਪੰਜਾਬੀ ਭਵਨ ਲੁਧਿਆਣਾ ਦੇ, ਡਾਕਟਰ ਪ੍ਰਮਿੰਦਰ ਸਿੰਘ ਹਾਲ ਵਿਚ ਸਾਹਿਤਕ ਸਮਾਗਮ ਕਰਵਾਇਆ ਗਿਆ,ਜਿਸ ਵਿੱਚ ਪ੍ਰਸਿੱਧ ਲੇਖਕ, ਚਿੰਤਕ ਅਤੇ ਪੱਤਰਕਾਰ ਬੁੱਧ ਸਿੰਘ ਨੀਲੋਂ ਨੂੰ, ਸਾਹਿਤ ਵਿੱਚ ਪਾਏ ਯੋਗਦਾਨ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿੱਚ ਜਰਨਲ ਸਕੱਤਰ ਪ੍ਰੀਤ ਸਿੰਘ ਸੰਦਲ ਨੇ ਪ੍ਰੋਗਰਾਮ ਦੀ ਰੂਪਰੇਖਾ ਦੱਸੀ ਅਤੇ ਜਗਦੇਵ ਮਕਸੂਦੜਾ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ।
ਪ੍ਰਧਾਨਗੀ ਮੰਡਲ ਵਿੱਚ ਬਾਪੂ ਬਲਕੌਰ ਸਿੰਘ, ਮਿੱਤਰ ਸੈਨ ਮੀਤ, ਗੁਰਸੇਵਕ ਢਿਲੋਂ ਅਤੇ ਗੁਰਮੀਤ ਸਿੰਘ ਗਿੱਲ ਹਾਜ਼ਰ ਸਨ। ਅਨਿਲ ਫ਼ਤਹਿਗੜ੍ਹ ਜੱਟਾਂ ਨੇ ਮਜ਼ਦੂਰ ਦਿਵਸ ਦੇ ਇਤਿਹਾਸ ਵਾਰੇ ਚਾਨਣਾ ਪਾਇਆ, ਜਦਕਿ ਹਰਬੰਸ ਮਾਲਵਾ ਅਤੇ ਗੁਰਸੇਵਕ ਢਿਲੋਂ ਵੱਲੋਂ ਬੁੱਧ ਸਿੰਘ ਨੀਲੋਂ ਦੇ ਸੰਘਰਸ਼ ਅਤੇ ਲਿਖਣ ਦੀ ਗੱਲ ਕੀਤੀ ਗਈ। ਬਾਪੂ ਬਲਕੌਰ ਸਿੰਘ ਅਨੁਸਾਰ, ਬੁੱਧ ਸਿੰਘ ਨੀਲੋਂ ਤੀਖਣ ਬੁਧੀ ਦਾ ਮਾਲਕ ਅਤੇ ਸੱਚ ਨੂੰ ਸੱਚ ਕਹਿਣ ਵਾਲਾ, ਨਿਡਰ ਪੱਤਰਕਾਰ ਹੈ,ਪਰ ਉਸਨੂੰ ਜ਼ਿੰਦਗੀ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ।
ਮਿੱਤਰ ਸੈਨ ਮੀਤ ਨੇ ਕਿਹਾ ਕਿ “ਦੰਭੀਆਂ ਦੇ ਪਾਜ ਉਧੇੜਨ ਦੀ ਭਾਵੇਂ ਬੁੱਧ ਸਿੰਘ ਨੀਲੋਂ ਨੂੰ ਭਾਰੀ ਕੀਮਤ ਵੀ ਉਤਾਰਨੀ ਪਈ,ਪਰ ਉਸਨੇ ਘੜੰਮ ਚੌਧਰੀਆਂ ਦੀ ਈਨ ਨਹੀਂ ਮੰਨੀ।ਇਸੇ ਕਰਕੇ ਉਹ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਪੜ੍ਹੇ ਜਾਣ ਵਾਲਾ ਲੇਖਕ ਹੈ।ਕਲਮ ਦੇ ਇਸ ਮਜ਼ਦੂਰ ਦਾ, ਮਜ਼ਦੂਰ ਦਿਵਸ ਮੌਕੇ, ਪੰਜਾਬੀ ਲਿਖਾਰੀ ਸਭਾ ਮਕਸੂਦੜਾ ਵੱਲੋਂ ਸਨਮਾਨ ਕਰਨਾ ਇੱਕ ਸ਼ਲਾਘਾਯੋਗ ਉੱਦਮ ਹੈ “।
 ਬਲਿਹਾਰ ਗੋਬਿੰਦਗੜ੍ਹੀਆ, ਗੁਲਜ਼ਾਰ ਪੰਧੇਰ, ਬਲਵੀਰ ਬੱਬੀ ਅਤੇ ਹਰਬੰਸ ਸ਼ਾਨ ਬਗਲੀ ਨੇ ਵਿਚਾਰ ਸਾਂਝੇ ਕੀਤੇ। ਅਖੀਰ ਵਿੱਚ ਸਭਾ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਸਿੰਘ ਭੀਖੀ, ਬਲਜੀਤ ਸਿੰਘ ਢਿੱਲੋਂ, ਲਖਵੀਰ ਲੱਭਾ, ਮਲਕੀਤ ਮਾਲੜਾ, ਹਰਜੀਤ ਸਿੰਘ ਰਤਨ, ਜਗਤਾਰ ਰਾਈਆਂ ਵਾਲਾ, ਗੁਰਮੁਖ ਸਿੰਘ ਸੰਗੋਵਾਲ, ਮਹੇਸ਼ ਪਾਂਡੇ ਰੋਹਲਵੀ,ਹੀਰਾ ਲਾਲ ਅਮ੍ਰਿਤਸਰ, ਬਲਵੀਰ ਸਿੱਧੂ, ਦਵਿੰਦਰ ਸਿੰਘ ਸੇਖਾ,ਆਰ ਪੀ ਸਿੰਘ, ਬਲਵਿੰਦਰ ਔਲਖ ਗਲੈਕਸੀ,, ਜਸਟਿਨ ਰਾਹੀ ਜਸਪ੍ਰੀਤ ਮਾਨ, ਜ਼ੋਰਾਵਰ ਸਿੰਘ ਪੰਛੀ ਅਤੇ ਹੋਰ ਬਹੁਤ ਸਾਰੇ ਲੇਖਕ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

Leave a Reply

Your email address will not be published.


*