ਚੋਣ ਡਿਊਟੀ ਦੌਰਾਨ ਪੋਲਿੰਗ/ਸੁਰੱਖਿਆ ਕਰਮਚਾਰੀਆਂ ਦੀ ਮੌਤ ਜਾਂ ਸਥਾਈ ਦਿਵਆਂਗਤਾ ਦੇ ਮਾਮਲੇ ਵਿਚ ਪਰਿਵਾਰਜਨ ਨੂੰ ਮਿਲੇਗੀ ਐਕਸਗ੍ਰੇਸ਼ਿਆ ਸਹਾਇਤਾ – ਅਨੁਰਾਗ ਅਗਰਵਾਲ
ਚੰਡੀਗੜ੍ਹ, 2 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਚੋਣ ਡਿਊਟੀ ਦੌਰਾਨ ਪੋਲਿੰਗ/ਸੁਰੱਖਿਆ ਕਰਮਚਾਰੀਆਂ ਦੇ ਪਰਿਵਾਰ ਵਾਲਿਆਂ ਨੂੰ ਐਕਸਗ੍ਰੇਸ਼ਿਆ ਦੇ ਤਹਿਤ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਡਿਊਟੀ ਦੌਰਾਨ ਹਿੰਸਕ ਘਟਨਵਾਾਂ, ਬੰਬ ਬਲਾਸਟ ਜਾਂ ਅੱਤਵਾਦੀ ਘਟਨਾਵਾਂ ਜਾਂ ਗੋਲੀਬਾਰੀ ਆਦਿ ਦੇ ਕਾਰਨ ਮੌਤ ਹੋ ਜਾਣ ‘ਤੇ ਪਰਿਵਾਰ ਵਾਲਿਆਂ ਨੁੰ 30 ਲੱਖ ਰੁਪਏ ਦਿੱਤੇ ਜਾਣਗੇ। ਇਸੀ ਤਰ੍ਹਾ, ਡਿਊਟੀ ‘ਤੇ ਕਿਸੇ ਹੋਰ ਕਾਰਣਾਂ ਤੋਂ ਮੌਤ ਹੋ ਜਾਣ ‘ਤੇ 15 ਲੱਖ ਰੁਪਏ , ਅਸਮਾਜਿਕ ਤੱਤਾਂ ਦੇ ਹਮਲੇ ਦੇ ਕਾਰਨ ਕਰਮਚਾਰੀ ਦੇ ਸਥਾਈ ਦਿਵਆਂਗਤਾ ਹੋਣ ‘ਤੇ ਪਰਿਵਾਰ ਵਾਲਿਆਂ ਨੂੰ 15 ਲੱਖ ਰੁਪਏ ਅਤੇ ਸ਼ਰੀਰ ਦੇ ਕਿਸੇ ਅੰਗ ਜਾਂ ਅੱਖਾਂ ਦੀ ਨਜਰ ਜਾਣ ਦੀ ਸਥਿਤੀ ਵਿਚ 7.5 ਲੱਖ ਰੁਪਏ ਦੀ ਵਿੱਤੀ ਸਹਾਇਤਾ ਪਰਿਵਾਰ ਵਾਲਿਆਂ ਨੂੰ ਪ੍ਰਦਾਨ ਕੀਤੀ ਜਾਵੇਗੀ।
ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਚੋਣ ਡਿਊਟੀ ਦੌਰਾਨ ਦਿੱਤੀ ਜਾਣ ਵਾਲੀ ਇਹ ਐਕਸਗ੍ਰੇਸ਼ਿਆ ਰਕਮ ਕੇਂਦਰੀ ਗ੍ਰਹਿ ਮੰਤਰਾਲੇ ਜਾਂ ਸੂਬਾ ਸਰਕਾਰ ਜਾਂ ਹੋਰ ਰੁਜਗਾਰਦਾਤਾ ਵੱਲੋਂ ਦਿੱਤੀ ਜਾਣ ਵਾਲੀ ਐਕਸਗ੍ਰੇਸ਼ਿਆ ਰਕਮ ਤੋਂ ਵੱਧ ਹੋਵੇਗੀ।
ਉਨ੍ਹਾਂ ਨੇ ਦਸਿਆ ਕਿ ਐਕਸਗ੍ਰੇਸ਼ਿਆ ਰਕਮ ਦੀ ਪ੍ਰਕ੍ਰਿਆ ਸ਼ੁਰੂ ਕਰਨ ਦੀ ਜਿਮੇਵਾਰੀ ਜਿਲ੍ਹਾ ਚੋਣ ਅਧਿਕਾਰੀ ਅਤੇ ਪੁਲਿਸ ਸੁਪਰਡੈਂਟ ਦੀ ਹੋਵੇੀ ਅਤੇ ਕਰਮਚਾਰੀ ਦੀ ਮੌਤ, ਦਿਵਆਂਗਤਾ ਆਦਿ ਹੋਣ ਦੀ ਘਟਨਾ ਦੀ ਮਿੱਤੀ ਤੋਂ 10 ਦਿਨ ਦੇ ਅੰਦਰ-ਅੰਦਰ ਸ਼ੁਰੂ ਕਰਨੀ ਹੋਵੇਗੀ। ਮੁੱਖ ਚੋਣ ਅਧਿਕਾਰੀ ਦਫਤਰ ਵੱਲੋਂ 1 ਮਹੀਨੇ ਦੇ ਅੰਦਰ ਸਬੰਧਿਤ ਮਾਮਲੇ ਦਾ ਨਿਪਟਾਨ ਯਕੀਨੀ ਕੀਤਾ ਜਾਵੇਗਾ।
ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਪੋਲਿੰਗ ਕਰਮਚਾਰੀਆਂ ਲਈ ਟ੍ਰੇਨਿੰਗ ਕੇਂਦਰ, ਡਿਸਪੈਂਚ ਅਤੇ ਰਿਸੀਵਿੰਗ ਕੇਂਦਰਾਂ ‘ਤੇ ਸਿਹਤ ਦੇਖਭਾਲ, ਫਸਟ-ਏਡ ਆਦਿ ਦੀ ਸਹੂਲਤ ਯਕੀਨੀ ਕੀਤੀ ਜਾਵੇਗੀ ਅਤੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਯੁਕਤ ਇਕ ਐਂਬੂਂਲੇਂਸ ਦੀ ਵੀ ਵਿਵਸਥਾ ਹੋਵੇਗੀ। ਨਾਲ ਹੀ ਸਾਰੇ ਜਿਲ੍ਹਾ ਚੋਣ ਅਧਿਕਾਰੀ ਚੋਣ ਡਿਊਟੀ ਵਿਚ ਲੱਗੇ ਕਰਮਚਾਰੀ
ਆਂ ਦੇ ਵੈਲਫੇਅਰ ਤੇ ਹੋਰ ਸਹੂਲਤਾਂ ਦੇ ਲਈ ਕਿਸੇ ਸੀਨੀਅਰ ਅਧਿਕਾਰੀ ਨੁੰ ਨੋਡਲ ਅਧਿਕਾਰੀ ਵਜੋ ਨਾਮਜਦ ਕਰਣਗੇ ਅਤੇ ਇਸ ਦੀ ਜਾਣਕਾਰੀ ਮੁੱਖ ਦਫਤਰ ਨੁੰ ਹੋਣਗੇ।
ਉਨ੍ਹਾਂ ਨੇ ਦਸਿਆ ਕਿ ਚੋਣ ਡਿਊਟੀ ਦੀ ਸਮੇਂਸੀਮਾ ਚੋਣਾਂ ਦੇ ਐਲਾਨਾਂ ਦੀ ਮਿੱਤੀ ਤੋਂ ਲੈ ਕੇ ਨਤੀਜੇ ਦੀ ਮਿੱਤੀ ਤਕ (ਦੋਵਾਂ ਦਿਨਾਂ ਨੁੰ ਸ਼ਾਮਿਲ ਕਰਦੇ ਹੋਏ) ਮੰਨੀ ਜਾਵੇਗੀ।
ਸ੍ਰੀ ਅਗਰਵਾਲ ਨੇ ਦਸਿਆ ਕਿ ਚੋਣ ਦੌਰਾਨ ਕਠੋਰ ਗਤੀਵਿਧੀਆਂ ਸ਼ਾਮਿਲ ਹੁੰਦੀਆਂ ਹਨ, ਜੋ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਚੋਣ ਮਸ਼ੀਨਰੀ ਵੱਲੋਂ ਪੂਰੀ ਕੀਤੀ ਜਾਂਦੀ ਹੈ। ਇਹ ਕਰਮਚਾਰੀ ਚੋਣ ਦੇ ਸੁਤੰਤਰ ਅਤੇ ਨਿਰਪੱਖ ਸੰਚਾਲਨ ਨੂੰ ਯਕੀਨੀ ਕਰਨ ਦੀ ਪ੍ਰਤੀਬੱਧਤਾ ਦੇ ਨਾਲ ਆਪਣਾ ਜੀਵਨ ਨੁੰ ਜੋਖਿਮ ਵਿਚ ਪਾਉਣ ਵਰਗੇ ਚਨੌਤੀਪੂਰਣ ਕੰਮ ਕਰਦੇ ਹਨ। ਉਨ੍ਹਾਂ ਦੇ ਵੱਲੋਂ ਕੀਤੇ ਗਏ ਯੋਗਦਾਨ ਨੂੰ ਦੇਖਦੇ ਹੋਏ ਹੀ ਕਮਿਸ਼ਨ ਨੇ ਮੌਤ ਦੇ ਮਾਮਲੇ ਵਿਚ ਮਰੇ ਹੋਏ ਕਰਮਚਾਰੀਆਂ ਦੇ ਰਿਸ਼ਤੇਦਾਰਾਂ ਨੂੰ ਐਗਸਗ੍ਰੇਸ਼ਿਆ ਰਕਮ ਵਜੋ ਮੁਆਵਜਾ ਜਾਂ ਗੰਭੀਰ ਸੱਟ ਦੇ ਨਤੀਜੇਵਜੋ ਸਥਾਈ ਵਿਕਲਾਂਗਤਾ ਦੇ ਮਾਮਲੇ ਵਿਚ ਕਮਰਚਾਰੀਆਂ ਲਈ ਸਹਾਇਤਾ ਪ੍ਰਦਾਨ ਕਰਨ ਦਾ ਪ੍ਰਾਵਧਾਨ ਕੀਤਾ ਹੈ।
Leave a Reply