ਸਿਰੇ ਦੇ ਝੂਠੇ ਮੋਦੀ ਨੂੰ ਮਿਲਣਾ ਚਾਹੀਦਾ ਪ੍ਦਮ ਸ੍ਰੀ ਅਵਾਰਡ-ਪਾਲੀ

ਲੁਧਿਆਣਾ  ( ਹਰਜਿੰਦਰ) ਭਾਜਪਾ ਇਕ ਕੱਟੜ ਘੱਟ ਗਿਣਤੀਆਂ ਅਤੇ ਦੇਸ਼ ਵਿਰੋਧੀ ਪਾਰਟੀ ਹੈ।ਇਹ ਗੱਲ ਪਿਛਲੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਰਾਜਸਥਾਨ ਵਿਚ ਪਾਰਟੀ ਉਮਦੀਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਦੇ ਸ਼ਰੇਆਮ ਮੁਸਲਮਾਨ ਭਾਈਚਾਰੇ ਨੂੰ ਘੁੱਸਪੈਠੀਏ ਕਹਿ ਕੇ ਸੰਬੋਧਨ ਕਰਦੇ ਸਾਬਤ ਕਰ ਦਿੱਤੀ,ਜੋ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ।ਇਹ ਵਿਚਾਰ ਆਮ ਆਦਮੀ ਪਾਰਟੀ ਟਰੋਡ ਵਿੰਗ ਦੇ ਜੁਆਇੰਟ ਸਕੱਤਰ ਰਵਿੰਦਰਪਾਲ ਸਿੰਘ ਪਾਲੀ ਨੇ ਕਹੇ।ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪਿਛਲੇ ਦਸ ਸਾਲ ਤੋ ਝੂਠ ਬੋਲਕੇ ਦੇਸ ਚਲਾ ਰਹੇ। ਇਸ  ਬਦਲੇ ਉਨਾਂ ਨੂੰ ਪ੍ਦਮ ਸ੍ਰੀ ਅਵਾਰਡ ਮਿਲਣਾ ਚਾਹੀਦਾ ਹੈ। ਉਨਾਂ ਕਿਹਾ ਕੇ ਪ੍ਰਧਾਨ ਮੰਤਰੀ ਵੱਲੋ ਘੱਟ ਗਿਣਤੀਆ ਖਿਲਾਫ ਕੀਤੇ ਜਾ ਰਹੇ ਪ੍ਰਚਾਰ ਨਾਲ ਦੇਸ਼ ਅੰਦਰ ਹਿੰਦੂ ਅਤੇ ਹੋਰ ਧਰਮਾਂ ਵਿਚ ਪਾੜਾ ਵੱਧ ਸਕਦਾ ਹੈ।ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸ੍ਰੀ ਨਰਿੰਦਰ ਮੋਦੀ ਨੂੰ ਅਜਿਹਾ ਪ੍ਰਚਾਰ ਨਹੀ ਕਰਨਾ ਚਾਹੀਦਾ ਜਿਸ ਨਾਲ ਦੇਸ਼ ਅੰਦਰ ਵੱਸਦੇ ਵੱਖ ਵੱਖ ਧਰਮਾਂ ਦੇ ਲੋਕਾਂ ਅੰਦਰ ਨਫਰਤ ਪੈਦਾ ਕਰਦਾ ਹੋਵੇ।ਸ ਪਾਲੀ ਨੇ ਦੱਸਿਆ ਕਿ ਪਿਛਲੇ ਦਸ ਸਾਲ ਤੋ ਦੇਸ਼ ਤੇ ਰਾਜ ਕਰਦੀ ਆ ਰਹੀ ਭਾਜਪਾ ਸਿੱਧੇ ਅਤੇ ਅਸਿੱਧੇ ਰੂਪ ਵਿਚ ਘੱਟ ਗਿਣਤੀਆਂ ਸਿੱਖਾਂ, ਮੁਲਸਮਾਨਾਂ ਅਤੇ ਹੋਰ ਧਰਮਾਂ ਨੂੰ ਡਰਾ ਧਮਾ ਕੇ ਦੇਸ਼ ਅੰਦਰ ਹਿੰਦੂ ਰਾਜ ਦੀ ਸਥਾਪਨਾ ਕਰਨਾ ਚਾਉਦੀ ਹੈ।ਪਰ ਭਾਜਪਾ ਦਾ ਇਹ ਸੁਪਨਾ ਕਦੇ ਵੀ ਪੂਰਾ ਨਹੀ ਹੋਣ ਦਿੱਤਾ ਜਾਵੇਗਾ।ਸ ਪਾਲੀ ਨੇ ਕਿਹਾ ਕਿ ਭਾਰਤ ਸਭ ਧਰਮਾਂ ਦਾ ਸਾਂਝਾ ਦੇਸ਼ ਹੈ।ਇੱਥੇ ਵਸਦੇ ਧਰਮਾਂ ਦੇ ਲੋਕਾਂ ਅੰਦਰ ਕਦੇ ਵੀ ਊਚ ਨੀਚ ਦੀ ਭਾਵਨਾ ਪੈਦਾ ਨਹੀ ਹੋਣ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਭਾਜਪਾ ਦੇ ਕਈ ਆਗੂ ਕਦੇ ਸਿੱਖ ਧਰਮ ਵਿਰੋਧੀ ਬਿਆਨ ਦਿੰਦੇ ਆਮ ਸਣੇ ਜਾ ਸਕਦੇ ਹਨ।ਜਦੋ ਕਿ ਸਿੱਖ ਇਕ ਵੱਖਰੀ ਬਹਾਦਰ ਅਤੇ ਨਿਰਾਲੀ ਕੌਮ ਹੈ।ਜੋ ਸਭ ਧਰਮਾਂ ਦਾ ਸਤਿਕਾਰ ਕਰਦੀ ਸਭ ਧਰਮਾਂ ਨੂੰ ਬਰਾਬਰ ਮੰਨਦੀ ਹੈ।ਪਰ ਭਾਜਪਾ ਆਗੂ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਦੀ ਥਾਂ ਦੇਸ਼ ਨੂੰ ਵੰਡਣ ਵਾਲੇ ਨਫਤਰ ਭਰੇ ਬਿਆਨ ਦੇ ਰਹੇ ਹਨ।ਉਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਤੋੜਨ ਦੀ ਸੋਚ ਰੱਖਣ ਵਾਲੀ ਭਾਜਪਾ ਦੀ ਥਾਂ ਦੇਸ਼ ਅੰਦਰ ਧਰਮ ਨਿਰਪੱਖ ਸੋਚ ਰੱਖਣ ਵਾਲੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਕੇ ਲੋਕ ਸਭਾ ਵਿਚ ਭੇਜਣ ਤਾਂ ਜੋ ਉਥੇ ਸਭ ਧਰਮਾਂ ਨੂੰ ਬਰਾਬਰ ਦਾ ਮਾਣ ਸਤਿਕਾਰ ਮਿਲਣ ਲਈ ਅਵਾਜ਼ ਚੁੱਕੀ ਜਾ ਸਕੇ।

Leave a Reply

Your email address will not be published.


*