ਮੋਗਾ, ( Manpreet singh)
ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਵਿਵੇਕਸ਼ੀਲ ਸੋਨੀ, IPS/ ਐਸ.ਐਸ.ਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, P.P.S/ਐਸ.ਪੀ (ਆਈ) ਮੋਗਾ, ਸ੍ਰੀ ਹਰਿੰਦਰ ਸਿੰਘ ,P.P.S/ ਉਪ ਕਪਤਾਨ ਪੁਲਿਸ (ਡੀ) ਮੋਗਾ ਅਤੇ ਸ੍ਰੀ ਰਵਿੰਦਰ ਸਿੰਘ P.P.S /ਉਪ ਕਪਤਾਨ ਪੁਲਿਸ (ਸਿਟੀ) ਮੋਗਾ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਸੀ.ਆਈਏ ਸਟਾਫ ਦੀ ਪੁਲਿਸ ਪਾਰਟੀ ਵੱਲੋ ਇੱਕ ਗਿਰੋਹ ਦੇ 5 ਵਿਅਕਤੀਆ ਨੂੰ ਕਾਬੂ ਕਰਕੇ ਉਹਨਾ ਪਾਸੋਂ ਮੋਟਰ ਸਾਇਕਲ ਸਪਲੈਂਡਰ, ਇੱਕ ਦਾਹ ਲੋਹਾ, ਇੱਕ ਕਿਰਚ ਲੋਹਾ, ਖੋਹ ਕੀਤੀ ਸਕੂਟਰੀ ਅਤੇ ਖੋਹ ਕੀਤੀ ਰਕਮ 2,50,000 ਰੁਪਏ ਬਰਾਮਦ ਕੀਤੀ।
ਮਿਤੀ 18.04.2024 ਨੂੰ ਕਮਲ ਕੁਮਾਰ ਉਰਫ ਵਿੱਕੀ ਪੁੱਤਰ ਵਿਜੈ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਵੇਦਾਂਤ ਨਗਰ ਗਲੀ ਨੰਬਰ:7, ਮਕਾਨ ਨੰਬਰ 1219, ਮੋਗਾ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸਦੀ ਕਰਿਆਨੇ ਦੀ ਦੁਕਾਨ ਹੈ, ਜੋ ਵਕਤ ਕਰੀਬ 8 ਵਜੇ ਸ਼ਾਮ ਨੂੰ ਆਪਣੀ ਦੁਕਾਨ ਬੰਦ ਕਰਕੇ ਕਰੀਬ 5-6 ਲੱਖ ਰੁਪਏ ਇੱਕ ਲਿਫਾਫੇ ਵਿੱਚ ਪਾ ਕੇ ਆਪਣੀ ਸਕੂਟਰੀ ਰੰਗ ਲਾਲ ਨੰਬਰੀ PB-29-AD-8958 ਦੀ ਡਿੱਗੀ ਵਿੱਚ ਰੱਖ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਜਦ ਉਹ ਆਪਣੇ ਘਰ ਦੇ ਕਰੀਬ ਗਲੀ ਨੰਬਰ 07 ਵਿਦਾਂਤ ਨਗਰ ਮੋਗਾ ਪੁੱਜਾ ਤਾਂ ਪਿੱਛੇ ਤੋ ਇੱਕ ਮੋਟਰਸਾਇਕਲ ਪਰ ਤਿੰਨ ਵਿਅਕਤੀ ਆਏ। ਜਿੰਨ੍ਹਾ ਦੇ ਮੁੰਹ ਬੰਨੇ ਹੋਏ ਸਨ ਤਾਂ ਉਹਨਾਂ ਵਿੱਚੋ ਇੱਕ ਆਦਮੀ ਦੇ ਹੱਥ ਵਿੱਚ ਲੋਹੇਦਾ ਦਾਹ ਸੀ। ਜਿਸ ਨੇ ਲੋਹਾ ਦਾਹ ਮੁਦੱਈ ਕਮਲ ਕੁਮਾਰ ਉਰਫ ਵਿੱਕੀ ਦੇ ਸਿਰ ਵਿੱਚ ਮਾਰਿਆ ਤਾਂ ਜਦ ਮੁਦੱਈ ਸਕੂਟਰੀ ਛੱਡ ਕੇ ਭੱਜਿਆ ਤਾਂ ਉਹਨਾਂ ਵਿੱਚੋ ਦੋ ਆਦਮੀਆਂ ਨੇ ਮੁਦੱਈ ਦੀ ਸਕੂਟਰੀ ਸਮੇਤ ਕੈਸ਼ ਲੈ ਕੇ ਮੌਕਾ ਤੋਂ ਫਰਾਰ ਹੋ ਗਏ।ਜਿਸ ਤੇ ਮੁਦੱਈ ਕਮਲ ਕੁਮਾਰ ਉਰਫ ਵਿੱਕੀ ਦੇ ਬਿਆਨ ਤੇ ਨਾ ਮਾਲੂਮ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 60 ਮਿਤੀ 18.04.2024 ਅ/ਧ 379-B(2) IPC ਥਾਣਾ ਸਿਟੀ ਸਾਊਥ ਮੋਗਾ ਦਰਜ ਰਜਿਸਟਰ ਕੀਤਾ ਗਿਆ।
ਮੁਕੱਦਮਾ ਦੀ ਤਫਤੀਸ਼ ਦੋਰਾਨ ਸ੍ਰੀ ਵਿਵੇਕਸੀਲ ਸੋਨੀ IPS/ਐਸ.ਐਸ.ਪੀ ਮੋਗਾ ਜੀ ਦੇ ਦਿਸਾ ਨਿਰਦੇਸਾ ਹੇਠ ਦੋਸ਼ੀਆ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਲਈ ਇੰਸਪੈਕਟਰ ਦਲਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਗਾ ਅਤੇ ਇੰਸਪੈਕਟਰ ਪ੍ਰਤਾਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਸਾਊਥ ਮੋਗਾ ਦੀ ਅਗਵਾਈ ਵਿਚ ਵੱਖ ਵੱਖ ਟੀਮਾ ਬਣਾਈਆ ਅਤੇ ਮੁਕੱਦਮਾ ਦੀ ਤਫਤੀਸ ਵਿਗਿਆਨਿਕ/ਟੈਕਨੀਕਲ ਢੰਗਾਂ ਨਾਲ ਅਮਲ ਵਿੱਚ ਲਿਆਦੀ ਤੇ ਦੋਰਾਨੇ ਤਫਤੀਸ਼ ਉਕਤ ਵਾਰਦਾਤ ਕਰਨ ਵਾਲਿਆ ਦੀ ਪਹਿਚਾਣ 1) ਰਘਵੀਰ ਸਿੰਘ ਉਰਫ ਰਵੀ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਬਹੋਨਾ 2) ਕਰਨ ਕੁਮਾਰ ਉਰਫ ਹਨੀ ਪੁੱਤਰ ਰਾਜੇਸ ਕੁਮਾਰ ਵਾਸੀ ਬੁੱਕਣ ਵਾਲਾ ਰੋਡ ਲਹੋਰੀਆ ਦਾ ਮੁਹੱਲਾ ਮੋਗਾ ,3) ਅਰਸ਼ਦੀਪ ਸਿੰਘ ਉਰਫ ਦੀ ਪੂ ਪੁੱਤਰ ਹਰਦੀਪ ਸਿੰਘ ਵਾਸੀ ਪ੍ਰੀਤ ਨਗਰ ਗਲੀ ਨੰਬਰ:1 ਮੋਗਾ, 4) ਅਕਾਸ ਕੁਮਾਰ ਉਰਫ ਚੰਦ ਪੁੱਤਰ ਬਲਜੀਤ ਕੁਮਾਰ ਵਾਸੀ ਬੱਗੇਆਣਾ ਬਸਤੀ ਮੋਗਾ 5) ਰਜਿੰਦਰ ਸਿੰਘ ਉਰਫ ਜੈਰੀ ਪੁੱਤਰ ਕੁਲਵੰਤ ਸਿੰਘ ਵਾਸੀ ਬਹੋਨਾ ਚੌਕ ਪਹਾੜਾ ਸਿੰਘ ਬਸਤੀ ਮੋਗਾ ਵੱਜੋ ਹੋਈ। ਜਿਹਨਾ ਨੂੰ ਮਿਤੀ 25.04.2024 ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕਰਕੇ ਇਹਨਾ ਪਾਸੋਂ ਉਕਤ ਵਾਰਦਾਤ ਵਿੱਚ ਵਰਤਿਆ ਮੋਟਰਸਾਇਕਲ ਸਪਲੈਂਡਰ, ਇੱਕ ਦਾਹ ਲੋਹਾ, ਇੱਕ ਕਿਰਚ ਲੋਹਾ,ਖੋਹ ਕੀਤੀ ਸਕੂਟਰੀ ਨੰਬਰੀ PB-29-AD-8958 ਅਤੇ ਖੋਹ ਕੀਤੀ ਰਕਮ 2,50,000 ਰੁਪਏ ਬਰਾਮਦ ਕੀਤੇ।
ਗ੍ਰਿਫਤਾਰ ਉਕਤ ਦੋਸੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
Leave a Reply