Haryana News

ਚੰਡੀਗੜ੍ਹ, 21 ਅਪ੍ਰੈਲ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ, ਅਨੁਰਾਗ ਅਗਰਵਾਲ, ਜੋ ਚੋਣਾਂ ਦੌਰਾਨ ਕੇਂਦਰ ਹਥਿਆਰਬੰਦ ਪੁਲਿਸ ਫੋਰਸਾਂ ਦੀ ਤੈਨਾਤੀ ‘ਤੇ ਗਠਿਤ ਰਾਜ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਨਿਰਪੱਖ ਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦੀ ਪਹਿਲ ਹੈ| ਇਸ ਦੇ ਮੱਦੇਨਜ਼ਰ, ਰਾਜ ਵਿਚ ਡਰਮੁਕਤ ਤੇ ਸ਼ਾਂਤੀਪੂਰਨ ਢੰਗ ਨਾਲ ਵੋਟਰ ਯਕੀਨੀ ਕਰਨ ਲਈ ਹਰਿਆਣਾ ਪੁਲਿਸ ਦੇ ਨਾਲ-ਨਾਲ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਕੰਪਨੀਆਂ ਨੂੰ ਵੀ ਚੋਕਸੀ ਨਾਲ ਤੈਨਾਤ ਕੀਤਾ ਜਾ ਰਿਹਾ ਹੈ| ਹੁਣ ਤਕ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ 15 ਕੰਪਨੀਆਂ ਪੁੱਜ ਚੁੱਕੀਆਂ ਹਨ|

            ਸ੍ਰੀ ਅਗਰਵਾਲ ਚੋਣ ਪ੍ਰਬੰਧਾਂ ਨੂੰ ਲੈਕੇ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ| ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣ 2024 ਸਿਰਫ ਚੋਣ ਨਹੀਂ, ਸਗੋਂ ਇਹ ਚੋਣ ਦਾ ਤਿਉਹਾਰ ਦੇਸ਼ ਦਾ ਮਾਣ ਹੈ| ਉਨ੍ਹਾਂ ਕਿਹਾ ਕਿ ਇਸ ਤਿਉਹਾਰ ਨੂੰ ਖੁਸ਼ੀ, ਸ਼ਾਂਤੀ, ਭਾਈਚਾਰੇ ਨਾਲ ਮਨਾਉਣਾ ਸੂਬਿਆਂ ਦੇ ਮੁੱਖ ਚੋਣ ਅਧਿਕਾਰੀ ਦਫਤਰਾਂ ਦੀ ਤਾਂ ਜਿੰਮੇਵਾਰੀ ਹੈ ਹੀ, ਸਗੋਂ ਹਰੇਕ ਨਾਗਰਿਕ ਦਾ ਮੌਲਿਕ ਅਧਿਕਾਰ ਵੀ ਹੈ|

            ਮੀਟਿੰਗ ਵਿਚ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਅੰਬਾਲਾ, ਹਿਸਾਰ, ਸਿਰਸਾ, ਰੋਹਤਕ, ਲੋਕ ਸਭਾ ਖੇਤਰ ਲਈ ਕੇਂਦਰੀ ਰਿਜਰਵ ਪੁਲਿਸ ਫੋਰਸ (ਸੀਆਰਪੀਐਫ) ਦੀ ਦੋ-ਦੋ ਕੰਪਨੀਆਂ ਤੈਨਾਤ ਕੀਤੀ ਜਾਵੇਗੀ| ਇਸ ਤਰ੍ਹਾਂ, ਸੋਨੀਪਤ ਲੋਕ ਸਭਾ ਖੇਤਰ ਵਿਚ ਭਾਰਤੀ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੀ ਦੋ ਕੰਪਨੀਆਂ ਅਤੇ ਕੁਰੂਕਸ਼ੇਤਰ, ਕਰਨਾਲ, ਭਿਵਾਨੀ-ਮਹੇਂਦਰਗੜ੍ਹ, ਗੁਰੂਗ੍ਰਾਮ ਤੇ ਫਰੀਦਾਬਾਦ ਲੋਕ ਸਭਾ ਖੇਤਰਾਂ ਵਿਚ ਭਾਰਤੀ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੀ ਇਕ-ਇਕ ਕੰਪਨੀ ਤੈਨਾਤ ਕੀਤੀ ਜਾਵੇਗੀ|

ਚੰਡੀਗੜ੍ਹ, 21 ਅਪ੍ਰੈਲ – ਹਰਿਆਣਾ ਦੇ ਵੋਟਰਾਂ ਦੀ ਸਹੂਲਤ ਲਈ 18ਵੇਂ ਲੋਕਸਭਾ ਆਮ ਚੋਣ ਦੌਰਾਨ ਭਾਰਤ ਚੋਣ ਕਮਿਸ਼ਨ ਵੱਲੋਂ ਅਨੇਕ ਆਨਲਾਇਨ ਮੋਬਾਇਲ ਐਪ ਸ਼ੁਰੂ ਕੀਤੇ ਹੋਏ ਹਨ, ਜੋ ਵੋਟਰਾਂ ਦੇ ਨਾਲ-ਨਾਲ ਉਮੀਦਵਾਰਾਂ ਲਈ ਵੀ ਕਾਫੀ ਲਾਹੇਮੰਦ ਹਨ| ਇੰਨ੍ਹਾਂ ਐਪ ਦੀ ਵਰਤੋਂ ਕਰਕੇ ਵੋਟਰ ਤੇ ਉਮੀਦਵਾਰ ਆਸਾਨੀ ਨਾਲ ਘਰ ਬੈਠੇ ਹੀ ਚੋਣ ਨਾਲ ਸਬੰਧਤ ਨਵੀਂਆਂ ਜਾਣਕਾਰੀਆਂ ਲੈ ਸਕਦਾ ਹੈ ਅਤੇ ਆਪਣੇ ਸਮੱਸਿਆਵਾਂ ਦਾ ਹਲ ਲੈ ਸਕਦਾ ਹੈ|

            ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਨੁਸਾਰ 18 ਸਾਲ ਦਾ ਕੋਈ ਵੀ ਨੌਜੁਆਨ ਆਪਣੀ ਵੋਟ ਬਣਾਉਣਾ ਚਾਹੁੰਦਾ ਹਾਂ ਤਾਂ ਉਹ ਵੋਟਰਸ.ਈਸੀਆਈ.ਇਨ ‘ਤੇ ਆਨਲਾਇਨ ਬਿਨੈ ਕਰ ਸਕਦਾ ਹੈ| ਇਸ ਤਰ੍ਹਾਂ, ਭਾਰਤ ਚੋਣ ਕਮਿਸ਼ਨ ਨੇ ਸੀ-ਵਿਜਿਲ ਦੇ ਨਾਂਅ ਨਾਲ ਮੋਬਾਇਲ ਐਪ ਸ਼ੁਰੂ ਕੀਤਾ ਹੈ| ਇਸ ਮੋਬਾਇਲ ਐਪ ਨੂੰ ਡਾਊਨਲੋਡ ਕਰਕੇ ਕੋਈ ਵੀ ਚੋਣ ਜਾਬਤਾ ਦੀ ਕਿਧਰੇ ਉਲੰਘਨਾ ਹੋ ਰਹੀ ਹੈ ਤਾਂ ਉਸ ਦੀ ਫੋਟੋ ਜਾਂ ਵੀਡਿਓ ਬਣਾ ਕੇ ਆਪਣੀ ਸ਼ਿਕਾਇਤ ਭੇਜ ਸਕਦਾ ਹੈ, ਜਿਸ ਦਾ ਹਲ ਚੋਣ ਦਫਤਰ ਵੱਲੋਂ 100 ਮਿੰਟ ਦੇ ਅੰਦਰ ਕੀਤਾ ਜਾਵੇਗਾ|

            ਭਾਰਤ ਚੋਣ ਕਮਿਸ਼ਨ ਨੇ ਕੈਂਡੀਡੇਟ ਨਮੋਨਿਏਸ਼ਨ ਐਪ ਦੇ ਨਾਂਅ ਆਨਲਾਇਨ ਨਾਮਜਦਗੀ ਪੱਤਰ ਦਾਖਲ ਕਰਨ ਲਈ ਵੀ ਇਕ ਐਪ ਬਣਾਇਆ ਹੈ|  ਕੋਈ ਵੀ ਉਮੀਦਵਾਰ ਇਸ ਐਪ ਦੀ ਵਰਤੋਂ ਕਰਕੇ ਆਪਣਾ ਬਿਨੈ ਨੂੰ ਇਕ ਐਪ ‘ਤੇ ਆਨਲਾਇਨ ਦਰਜ ਕਰਵਾਇਆ ਜਾ ਸਕਦਾ ਹੈ| ਇਸ ਵਿਚ ਆਨਲਾਇਨ ਭੁਗਤਾਨ ਰਾਹੀਂ ਆਪਣੀ ਜਮਾਨਤ ਰਕਮ ਜਮ੍ਹਾਂ ਕਰਵਾਉਣ ਦਾ ਵਿਕਲਪ ਦਿੱਤਾ ਗਿਆ ਹੈ| ਇਕ ਵਾਰ ਬਿਨੈ ਦਰਜ ਹੋਣ ਤੋਂ ਬਾਅਦ ਉਮੀਦਵਾਰ ਕੈਂਡੀਡੇਟ ਸਹੂਲਤ ਐਪ ਦੀ ਵਰਤੋਂ ਕਰਕੇ ਆਪਣੇ ਬਿਨੈ ਦੀ ਅਗਲੇਰੀ ਕਾਰਵਾਈ ‘ਤੇ ਨਜ਼ਰਜ ਰੱਖ ਸਕਦਾ ਹੈ| ਰਿਟਰਨਿੰਗ ਅਧਿਕਾਰੀਆਂ ਲਈ ਕਮਿਸ਼ਨ ਨੇ ਅਨਕੋਰ ਨਾਂਅ ਨਾਲ ਇਕ ਸਾਫਟਵੇਅਰ ਤਿਆਰ ਕੀਤਾ ਹੈ| ਇਸ ਵਿਚ ਉਮੀਦਵਾਰਾਂ ਦਾ ਲੋਂੜੀਦੀ ਡਾਟਾ ਫੀਡ ਰਹਿੰਦਾ ਹੈ| ਉਮੀਦਵਾਰਾਂ ਦੀ ਸੰਪਤੀ ਦਾ ਵੇਰਵਾ ਵੇਖਣ ਲਈ ਭਾਰਤ ਚੋਣ ਕਮਿਸ਼ਨ ਨੇ ਹਲਫੀਆ ਬਿਆਨ ਪੋਟਰਲ ਬਣਾਇਆ ਹੈ| ਇਸ ਐਪ ‘ਤੇ ਕਿਸੇ ਉਮੀਦਵਾਰ ਦੀ ਚਲ-ਅਚਲ ਸੰਪਤੀ, ਹਲਫੀਆ ਬਿਆਨ ਨੂੰ ਆਨਲਾਇਨ ਵੇਖਿਆ ਜਾ ਸਕਦਾ ਹੈ|

            ਭਾਰਤ ਚੋਣ ਕਮਿਸ਼ਨ ਨੇ ਬੂਥ ਐਪ ਰਾਹੀਂ ਵੋਟਰਾਂ ਦੀ ਡਿਜੀਟਲ ਪਛਾਣ ਕਰਨ ਦੀ ਸੇਵਾ ਸ਼ੁਰੂ ਕੀਤੀ ਹੈ| ਵੋਟਰ ਵੋਟਰ ਹੈਲਪਲਾਇਨ ਐਪ ਨੂੰ ਆਪਣੀ ਈਪੀਆਈਸੀ ਕਾਰਡ ਨਾਲ ਜੋੜ ਕੇ ਆਪਣੀ ਵੋਟਰ ਪਰਚੀ ਨੂੰ ਡਾਊਨਲੋਡ ਕਰ ਸਕਦਾ ਹੈ| ਵੋਟਰ ਟਰਨਆਊਟ ਐਪ ਵਿਚ ਕੁਲ ਆਬਾਦੀ ਦੇ ਅਨੁਪਾਤ ਵਿਚ ਬਣੇ ਵੋਟਰਾਂ ਦੀ ਗਿਣਤੀ ਨੂੰ ਵੇਖਿਆ ਜਾ ਸਕਦਾ ਹੈ|

            ਦਿਵਯਾਂਗਜਨਾਂ ਦੀ ਸਹੂਲਤ ਲਈ ਕਮਿਸ਼ਨ ਨੇ ਪੀਡਬਲਯੂਡੀ ਐਪ ਸ਼ੁਰੂ ਕੀਤਾ ਹੈ| ਇਸ ਐਪ ਦੀ ਵਰਤੋਂ ਕਰਕੇ ਦਿਵਯਾਂਗਜਨ ਆਪਣੇ ਨਾਂਅ, ਵੋਟਰ ਪਛਾਣ ਪੱਤਰ ਆਦਿ ਦੀ ਜਾਂਚ ਕਰ ਸਕਦਾ ਹੈ| ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀ ਵੈਬਸਾਇਟ ‘ਤੇ ਇੰਨ੍ਹਾਂ ਸਾਰੀਆਂ ਐਪਾਂ ਅਤੇ ਉਨ੍ਹਾਂ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ ਹੈ|

Leave a Reply

Your email address will not be published.


*