ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਤ

ਗੁਰਮੀਤ ਸੰਧੂ, ਅੰਮ੍ਰਿਤਸਰ:^ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋH(ਡਾH) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ, ਗੋਲਡਨ ਜੁਬਲੀ ਕੇਂਦਰ ਦੇ ਕੋਆਰਡੀਨੇਟਰ ਡਾH ਪੀHਕੇHਪਤੀ ਦੇ ਸਹਿਯੋਗ ਨਾਲ ਮਕੈਨੀਕਲ ਇੰਜਨੀਅਰਿੰਗ ਵਿਭਾਗ ਵਿੱਚ ਰੂਸਾ ਗ੍ਰਾਂਟ ਫੰਡ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ (ਲੈਬਾਰਟਰੀ) ਸਥਾਪਿਤ ਕੀਤੀ ਗਈ ਹੈ। ਇਹ ਪਹਿਲਕਦਮੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਦੇ ਖੇਤਰ ਵਿੱਚ ਸਮੇਂ ਦਾ ਹਾਣ ਦਾ ਅਤੇ ਅੱਗੇ ਰਹਿਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾH ਹਰਮਿੰਦਰ ਸਿੰਘ ਨੇ ਇਸ ਪ੍ਰਾਪਤੀ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ਵਿੱਚ ਮਕੈਨੀਕਲ ਇੰਜਨੀਅਰਿੰਗ ਵਿਭਾਗ ਵਿੱਚ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਦਾ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਚੁਣੀਆਂ ਗਈਆਂ ਚੋਣਵੇਂ ਪ੍ਰੀਮੀਅਮ ਸੰਸਥਾਵਾਂ ਵਿੱਚੋਂ ਇੱਕ ਹੈ। ਉਚ ਪਾਏ ਦਾ ਆਧੁਨਿਕ ਬੁਨਿਆਦੀ ਢਾਂਚਾ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਵਿਭਾਗ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਇੰਜੀਨੀਅਰਿੰਗ ਵਿੱਚ ਮੁਹਾਰਤ ਦੇ ਨਾਲ ਏਕੀਕ੍ਰਿਤ ਪੰਜ ਸਾਲਾ ਐੱਮH ਟੈਕ ਕੋਰਸ ਪੇਸ਼ ਕੀਤਾ ਹੈ ਜੋ ਆਰਟੀਫਿਸ਼ੀਅਲ ਦੀ ਵਰਤੋਂ ਕਰਦੇ ਹੋਏ ਰੋਬੋਟਾਂ ਦੇ ਸੰਕਲਪ, ਡਿਜ਼ਾਈਨ, ਨਿਰਮਾਣ ਅਤੇ ਸੰਚਾਲਨ ਤੇ ਕੇਂਦਰਿਤ ਹੈ। 12ਵੀਂ ਪਾਸ ਵਿਿਦਆਰਥੀਆਂ ਲਈ ਅਕਾਦਮਿਕ ਸੈਸ਼ਨ 2024^25 ਤੋਂ ਸ਼ੁਰੂ ਹੋਣ ਵਾਲੇ ਕੋਰਸ ਨੂੰ ਚਾਰ ਸਾਲ ਪੂਰੇ ਕਰਨ ਤੋਂ ਬਾਅਦ ਬੀHਟੈਕ ਡਿਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਪ੍ਰੋਗਰਾਮ ਆਰਟੀਫੀਸ਼ੀਅਲ ਖੇਤਰ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਰਿਮੋਟ ਸੈਂਸਿੰਗ, ਟਿਕਾਊ ਊਰਜਾ ਪ੍ਰਣਾਲੀਆਂ, ਆਟੋਮੇਸ਼ਨ, ਡਰੋਨ, ਸਵੈ^ਡਰਾਈਵਿੰਗ ਕਾਰਾਂ ਅਤੇ ਰੋਬੋਟਿਕਸ ਵਿੱਚ ਵੱਖ^ਵੱਖ ਕਰੀਅਰ ਦੀਆਂ ਸੰਭਾਵਨਾਵਾਂ ਪ੍ਰਦਾਨ ਕਰੇਗਾ। ਰੋਬੋਟਿਕਸ ਅਤੇ ਆਟੋਮੇਸ਼ਨ ਸੈਕਟਰ ਵਿੱਚ ਵਧ ਰਹੇ ਮੌਕਿਆਂ ਦੀ ਚਰਚਾ ਕਰਦੇ ਹੋਏ, ਡਾ ਸਿੰਘ ਨੇ ਕਿਹਾ ਅਸੀਂ ਆਪਣੇ ਵਿਿਦਆਰਥੀਆਂ ਲਈ ਪਲੇਸਮੈਂਟ ਅਤੇ ਇੰਟਰਨਸ਼ਿਪ ਦੇ ਮੌਕਿਆਂ ਵਿੱਚ ਇੱਕ ਸ਼ਾਨਦਾਰ ਵਾਧਾ ਦੇਖਿਆ ਹੈ। ਇਸ ਸਮੇਂ ਪ੍ਰੋH ਰਵਿੰਦਰ ਸਿੰਘ ਸਾਹਨੀ, ਡੀਨ ਫੈਕਲਟੀ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਲਗਭਗ ਸਾਰੇ ਖੇਤਰਾਂ ਵਿੱਚ ਰੋਬੋਟਿਕਸ ਅਤੇ ਆਟੋਮੇਸ਼ਨ ਦੀ ਲਗਾਤਾਰ ਵੱਧ ਰਹੀ ਮੰਗ ਦੁਹਰਾਉਣ ਵਾਲੇ, ਖਤਰਨਾਕ ਅਤੇ ਔਖੇ ਕੰਮਾਂ ਨੂੰ ਸੁਚਾਰੂ ਬਣਾਵੇਗੀ। ਫੋਟੋ ਕੈਪਸ਼ਨ:^ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਇੱਨਸੈਟ ਚ ਵੀਸੀ ਪ੍ਰੋH ਡਾH ਪ੍ਰੋH ਡਾH ਜਸਪਾਲ ਸਿੰਘ ਸੰਧੁ ਤੇ ਪ੍ਰੋH ਡਾH ਪੀਕੇ ਪਾਤੀ।

Leave a Reply

Your email address will not be published.


*