ਭਵਾਨੀਗੜ੍ਹ ( ਮਨਦੀਪ ਕੌਰ ਮਾਝੀ) ਆਮ ਆਦਮੀ ਪਾਰਟੀ ਪੰਜਾਬ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਜਸਟਿਸ ਜੋਰਾ ਸਿੰਘ ਦੇ ਵਲੋਂ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਗਿਆ।ਜਾਣਕਾਰੀ ਇਹ ਹੈ ਕਿ, ਜਸਟਿਸ ਜੋਰਾ ਸਿੰਘ ਦੇ ਵਲੋਂ ਆਜ਼ਾਦ ਚੋਣ ਲੜਨ ਦਾ ਫ਼ੈਸਲਾ ਕਰ ਲਿਆ ਗਿਆ ਹੈ।
ਦੱਸ ਦਈਏ ਕਿ, ਜਸਟਿਸ ਜੋਰਾ ਸਿੰਘ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਲੋਕ ਸਭਾ ਹਲਕਾ ਜਲੰਧਰ ਤੋਂ ਚੋਣ ਲੜ ਚੁੱਕੇ ਹਨ।ਇਥੇ ਦੱਸ ਦਈਏ ਕਿ, ਜਸਟਿਸ ਜੋਰਾ ਸਿੰਘ ਇਸ ਵਾਰ ਫਰੀਦਕੋਟ ਤੋਂ ਚੋਣ ਲੜਨਗੇ। ਦੱਸਣਾ ਬਣਦਾ ਹੈ ਕਿ, ਆਮ ਆਦਮੀ ਪਾਰਟੀ ਦੇ ਵਲੋਂ ਫਰੀਦਕੋਟ ਤੋਂ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਗਈ ਹੈ ਜਸਟਿਸ ਜੋਰਾ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਲਈ ਤਿਆਰੀ ਕਰ ਰਹੇ ਹਨ, ਉਹ ਚੋਣ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਦੇ ਨੂੰ ਲੈ ਕੇ ਲੋਕਾਂ ਵਿਚ ਜਾਣਗੇ।ਇਥੇ ਜਿਕਰਯੋਗ ਹੈ ਕਿ, ਦਸੰਬਰ 2018 ਵਿਚ ਜਸਟਿਸ ਜੋਰਾ ਸਿੰਘ (ਸੇਵਾਮੁਕਤ) ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ 35 ਸਾਲ ਪੰਜਾਬ ਨਿਆਂਇਕ ਸੇਵਾਵਾਂ ਨਿਭਾਈਆਂ।
Leave a Reply