ਨਵਾਂਸ਼ਹਿਰ /ਕਾਠਗੜ੍ਹ, (ਜਤਿੰਦਰ ਪਾਲ ਸਿੰਘ ਕਲੇਰ ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਦੇ ਸ਼ੁਭ ਦਿਹਾੜੇ ਮੌਕੇ ਬਾਬਾ ਸ਼੍ਰੀ ਸਰਵਣ ਦਾਸ ਜੀ ਦੀ ਪਾਵਨ ਕ੍ਰਿਪਾ ਸਦਕਾ ਸੁਆਮੀ ਸ੍ਰੀ ਦਿਆਲ ਜੀ ਦੇ ਆਸ਼ੀਰਵਾਦ ਨਾਲ ਅਵਾਜ਼ ਵਲੋਂ ਲਗਾਤਾਰ 5ਵਾਂ ਖੂਨਦਾਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅਵਾਜ ਸੰਸਥਾ ਦੇ ਸਰਪ੍ਰਸਤ ਸ੍ਰੀ ਵਰਿੰਦਰ ਬਜਾੜ ਅਤੇ ਪ੍ਰਧਾਨ ਸ੍ਰੀ ਰਾਜਪਾਲ ਮੀਲੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ
ਇਸ ਵਾਰ ਅਵਾਜ਼ ਵਲੋਂ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ, ਜਿਸ ਵਿੱਚ ਆਮ ਰੋਗਾਂ ਦੇ ਮਾਹਿਰ ਡਾਕਟਰ ਆਨੰਦ ਅਤੇ ਡਾਕਟਰ ਕਰਿਤੀਕਾ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਦੀਪਕ ਅਹੂਜਾ , ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਅਮਨਦੀਪ ਕੌਰ , ਅੱਖਾਂ ਦੇ ਮਾਹਿਰ ਡਾਕਟਰ ਵਿਨੋਦ ਕੁਮਾਰ ਮਰੀਜ਼ਾਂ ਨੂੰ ਚੈੱਕਅਪ ਕਰਨਗੇ, ਉਪਰੰਤ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।ਇਸ ਮੌਕੇ ਮਰੀਜ਼ਾਂ ਦੇ ਸ਼ੂਗਰ, ਬੀ ਪੀ ਅਤੇ ਅੱਖਾਂ ਦੇ ਟੈਸਟ ਵੀ ਕੀਤੇ ਜਾਣਗੇ ਅਵਾਜ਼ ਵਲੋਂ ਸਭ ਜ਼ਰੂਰਤਮੰਦਾ ਨੂੰ ਬੇਨਤੀ ਕਿ ਇਸ ਮੌਕੇ ਦਾ ਵੱਧੋ ਵੱਧ ਫਾਇਦਾ ਲਵੋ।ਇਸ ਮੌਕੇ ਸ੍ਰੀ ਸਤਨਾਮ ਜਲਾਲਪੁਰ, ਸ੍ਰੀ ਨਰੇਸ਼ ਸੂਰੀ, ਹਰਸ਼ ਸ਼ਰਮਾ, ਸ੍ਰੀ ਮਦਨ ਲਾਲ ਚੇਚੀ, ਸ੍ਰੀ ਸਰਵਣ ਮੀਲੂ, ਸ੍ਰੀ ਰਾਮਧਨ ਖੇਪੜ, ਸ੍ਰੀ ਬੀ. ਡੀ ਭਾਟੀਆ, ਸ੍ਰੀ ਇਕਬਾਲ ਚੌਧਰੀ, ਸ੍ਰੀ ਹਰਜੀਤ ਸਿੰਘ ਸਹੋਤਾ ਅਤੇ ਸ੍ਰੀ ਚਰਨਜੀਤ ਸਿੰਘ ਸਿਆਣ ਆਦਿ ਹਾਜ਼ਰ ਸਨ
ਫੋਟੋ ਕੈਪਸ਼ਨ :-ਅਵਾਜ ਸੰਸਥਾ ਦੇ ਅਹੁਦੇਦਾਰ ਸ੍ਰੀ ਬੌੜੀ ਸਾਹਿਬ ਵਿਖੇ ਮੈਡੀਕਲ ਅਤੇ ਖੂਨਦਾਨ ਕੈਂਪ ਲਗਾਉਣ ਸਬੰਧੀ ਜਾਣਕਾਰੀ ਦਿੰਦੇ ਹੋਏ।
Leave a Reply