ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਕੁਸ਼ਾਲ ਸ਼ਰਮਾਂ) ਮੁੱਖ ਖੇਤੀਬਾੜੀ ਅਫ਼ਸਰ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਣਕ ਦੀ ਫ਼ਸਲ ਪੱਕਣ ਕਿਨਾਰੇ ਹੈ ਅਤੇ ਕੁੱਝ ਹੀ ਦਿਨਾਂ ਵਿੱਚ ਕਣਕ ਦੀ ਵਾਢੀ ਜੋਰਾਂ ਤੇ ਹੋਵੇਗੀ। ਉਹਨਾਂ ਕਣਕ ਦੀ ਖੜੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਅ ਲਈ ਸੁਝਾਅ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਦੇ ਖੇਤਾਂ ਨੇੜੇ ਅੱਗ ਲੱਗਣ ਦੇ ਕਾਰਨਾਂ ਤੋਂ ਸਾਵਧਾਨ ਰਿਹਾ ਜਾਵੇ। ਖੇਤਾਂ ਕਿਨਾਰੇ ਰੂੜੀ ਆਦਿ ਦੇ ਢੇਰਾਂ ਅਤੇ ਹੋਰ ਘਾਹ ਫ਼ੂਸ ਨੂੰ ਅੱਗ ਨਾ ਲਗਾਈ ਜਾਵੇ ਅਤੇ ਵਾਢੀ ਕਰਦੇ ਸਮੇਂ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਵਿਅਕਤੀ ਸਿਗਰਟ ਬੀੜੀ ਆਦਿ ਦੀ ਵਰਤੋਂ ਨਾ ਕਰੇ। ਕਿਸਾਨਾਂ ਨੂੰ ਖੇਤਾਂ ਵਿੱਚ ਬਣੇ ਟਿਊਬਵੈੱਲ ਦੇ ਚੁਬੱਚੇ ਆਦਿ ਪਾਣੀ ਨਾਲ ਭਰ ਕੇ ਰੱਖਣੇ ਚਾਹੀਦੇ ਹਨ ਅਤੇ ਜੇਕਰ ਸੰਭਵ ਹੋਵੇ ਤਾਂ ਖਾਲਾਂ ਵਿੱਚ ਪਾਣੀ ਖੜਾ ਰੱਖਿਆ ਜਾਵੇ। ਜਿੰਨਾ ਕਿਸਾਨਾਂ ਕੋਲ ਟਰੈਕਟਰ ੳਪਰੇਟਡ ਸਪਰੇਅ ਪੰਪ ਹਨ, ਉਹਨਾਂ ਨੂੰ ਚਾਹੀਦਾ ਹੈ ਕਿ ਪੰਪਾਂ ਨੂੰ ਪਾਣੀ ਨਾਲ ਭਰ ਕੇ ਰੱਖ ਲਿਆ ਜਾਵੇ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਸਮੇਂ ਇਸਨੂੰ ਅੱਗ ਬੁਝਾਉਣ ਲਈ ਵਰਤਿਆ ਜਾ ਸਕੇ।
ਖੇਤੀ ਮਸ਼ੀਨਰੀ ਆਦਿ ਵਿੱਚ ਪੁਰਜਿਆਂ ਦੀ ਰਗੜ ਤੋਂ ਪੈਦਾ ਹੋਣ ਵਾਲੀ ਅੱਗ ਤੋਂ ਬਚਣ ਲਈ ਖੇਤੀ ਮਸ਼ੀਨਰੀ ਨੂੰ ਗਰੀਸ ਕਰ ਲਿਆ ਜਾਵੇ। ਕਣਕ ਦੀ ਵਾਢੀ ਕੇਵਲ ਪੂਰਾ ਪੱਕਣ ਤੇ ਹੀ ਕੀਤੀ ਜਾਵੇ, ਰਾਤ ਸਮੇਂ ਅਤੇ ਨਮੀ ਵਾਲੀ ਫ਼ਸਲ ਦੀ ਵਾਢੀ ਨਾ ਕੀਤੀ ਜਾਵੇ। ਖੇਤਾਂ ਵਿੱਚੋਂ ਲੰਘਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਨੂੰ ਬਿਜਲੀ ਵਿਭਾਗ ਨਾਲ ਤਾਲਮੇਲ ਕਰਕੇ ਸਮੇਂ ਸਿਰ ਕਸਾ ਲਿਆ ਜਾਵੇ। ਟਰਾਂਸਫਾਰਮਰ ਹੇਠਾਂ ਖੜੀ ਫ਼ਸਲ ਨੂੰ ਘੱਟੋ-ਘੱਟ ਇੱਕ ਮਰਲਾ ਕੱਟ ਲਿਆ ਜਾਵੇ ਤਾਂ ਜੋ ਸਪਾਰਕਿੰਗ ਆਦਿ ਤੋਂ ਹੋਣ ਵਾਲੀ ਅੱਗ ਤੋਂ ਕਣਕ ਨੂੰ ਬਚਾਇਆ ਜਾ ਸਕੇ।
Leave a Reply