ਡਾ. ਰਤਨ ਸਿੰਘ ਅਜਨਾਲਾ ਤੋਂ ਆਸ਼ੀਰਵਾਦ ਲੈ ਕੇ ਸ. ਤਰਨਜੀਤ ਸਿੰਘ ਸੰਧੂ ਨੇ ਅਜਨਾਲਾ ’ਚ ਚੋਣ ਮੁਹਿੰਮ ਭਖਾਈ ।

ਅਜਨਾਲਾ / ( Bhatia  ) ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅੱਜ ਬਜ਼ੁਰਗ ਸਿਆਸਤਦਾਨ ਅਤੇ ਸਾਬਕਾ ਐੱਮ ਪੀ ਤੇ ਸਾਬਕਾ ਮੰਤਰੀ ਡਾ. ਰਤਨ ਸਿੰਘ ਅਜਨਾਲਾ ਤੋਂ ਆਸ਼ੀਰਵਾਦ ਲੈ ਕੇ ਅਜਨਾਲਾ ’ਚ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ।
ਸ. ਸੰਧੂ ਅੱਜ ਡਾ.ਅਜਨਾਲਾ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਉਨ੍ਹਾਂ ਨੇ ਡਾ. ਰਤਨ ਸਿੰਘ ਅਜਨਾਲਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਅਜਨਾਲਾ ਹਲਕੇ ਲਈ ਭਾਜਪਾ ਇੰਚਾਰਜ ਅਤੇ ਭਾਜਪਾ ਓ ਬੀ ਸੀ ਮੋਰਚਾ ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ, ਮਾਤਾ ਡਾ. ਅਵਤਾਰ ਕੋਰ ਅਤੇ ਡਾ. ਅਨੂ ਅਜਨਾਲਾ ਨੇ ਸ. ਸੰਧੂ ਦਾ ਸਵਾਗਤ ਕਰਦਿਆਂ ਸਨਮਾਨਿਤ ਕੀਤਾ। ਸ. ਸੰਧੂ ਅਜਨਾਲਾ ਹਾਊਸ ਵਿਖੇ ਕੁਝ ਸਮਾਂ ਰੁਕੇ ਅਤੇ ਡਾ. ਅਜਨਾਲਾ ਨਾਲ ਪੰਜਾਬ ਅਤੇ ਪੰਥਕ ਮਾਮਲਿਆਂ ਨੂੰ ਵਿਚਾਰਿਆ ਅਤੇ ਡਾ. ਅਜਨਾਲਾ ਤੋਂ ਸਹਿਯੋਗ ਅਤੇ ਸੇਧ ਦੇਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਰਤਨ ਸਿੰਘ ਅਜਨਾਲਾ ਨੇ ਸ. ਸੰਧੂ ਦੇ ਦਾਦਾ ਸਰਦਾਰ ਤੇਜਾ ਸਿੰਘ ਸਮੁੰਦਰੀ ਵੱਲੋਂ ਪੰਥ ਅਤੇ ਪੰਜਾਬ ਲਈ ਕੀਤੇ ਗਏ ਪਰਉਪਕਾਰਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸ. ਸਮੁੰਦਰੀ ਨੇ ਪੰਥ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਅਜ਼ਾਦ ਕਰਾਉਣ ਲਈ ਪੂਰੀ ਸਿਆਣਪ ਅਤੇ ਸਿਦਕ ਨਾਲ ਲੜਾਈ ਲੜੀ। ਉਨ੍ਹਾਂ ਵੱਲੋਂ ਪਾਏ ਗਏ ਪੂਰਨਿਆਂ ’ਚ ਅੱਜ ਵੀ ਸਾਰਥਿਕਤਾ ਮੌਜੂਦ ਹੈ ਅਤੇ ਸਦਾ ਰਹੇਗੀ। ਸ. ਤੇਜਾ ਸਿੰਘ ਸਮੁੰਦਰੀ ਦੀ ਘਾਲਣਾ ਅੱਗੇ ਹਰ ਸਿੱਖ ਦਾ ਸਿਰ ਝੁਕਦਾ ਹੈ।  ਉਨ੍ਹਾਂ ਸ. ਸੰਧੂ ਨੂੰ ਹਿੰਮਤ ਅਤੇ ਦਲੇਰੀ ਨਾਲ ਸਿਆਸਤ ਕਰਨ ਅਤੇ ਲੋਕ ਸੇਵਾ ਨੂੰ ਸਦਾ ਸਮਰਪਿਤ ਰਹਿਣ ਦੀ ਤਾਈਦ ਕੀਤੀ। ਉਨ੍ਹਾਂ ਸ. ਸੰਧੂ ਦੇ ਵਿਕਾਸ ਅਤੇ ਉਸਾਰੂ ਏਜੰਡੇ ਦੀ ਸਹਾਰਨਾ ਕੀਤੀ। ਸ. ਤਰਨਜੀਤ ਸਿੰਘ ਸੰਧੂ ਨੇ ਡਾ. ਅਜਨਾਲਾ ਕੋਲ ਅੰਮ੍ਰਿਤਸਰ ਦੇ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਕੰਮ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤੀ ਵਿਦੇਸ਼ ਸੇਵਾ ਦੌਰਾਨ ਜੋ ਵੀ ਉਨ੍ਹਾਂ ਨੇ ਤਜਰਬਾ ਅਤੇ ਸੰਪਰਕ ਹਾਸਲ ਕੀਤੇ ਹਨ , ਉਹ ਗੁਰੂ ਨਗਰੀ ਦੀ ਖ਼ਿਦਮਤ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੇਵਾ ਦਾ ਜਨੂਨ ਅਤੇ ਪ੍ਰੇਰਣਾ ਆਪਣੇ ਪਿਤਾ ਸ. ਬਿਸ਼ਨ ਸਿੰਘ ਸਮੁੰਦਰੀ ਅਤੇ ਦਾਦਾ ਸ਼ਹੀਦ ਸ. ਤੇਜਾ ਸਿੰਘ ਸਮੁੰਦਰੀ ਤੋਂ ਗ੍ਰਹਿਣ ਕੀਤਾ ਹੈ। ਉਹ ਆਪਣੇ ਅਕੀਦੇ ਤੋਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ਭੁਪਿੰਦਰ ਸਿੰਘ ਰੰਧਾਵਾ, ਗੁਰਕੀਰਤ ਸਿੰਘ ਢਿਲੋਂ, ਪ੍ਰੋ. ਸਰਚਾਂਦ ਸਿੰਘ ਖਿਆਲਾ, ਸਤਿੰਦਰ ਜੀਤ ਮਨਚੰਦਾ, ਰਿੰਪੀ ਰਾਜਪੂਤ, ਚੇਅਰਮੈਨ ਨਿਰੰਤਰ ਸਿੰਘ, ਵਿਵੇਕ ਵੋਹਰਾ, ਐਡਵੋਕੇਟ ਜਤਿੰਦਰ ਸਿੰਘ ਚੌਹਾਨ, ਐਡਵੋਕੇਟ ਮਨਦੀਪ ਸਿੰਘ ਰੰਧਾਵਾ ਤੇ ਰਣਜੀਤ ਵੀ ਮੌਜੂਦ ਸਨ।

Leave a Reply

Your email address will not be published.


*