ਪੁਲਿਸ ਵੱਲੋਂ ਦੋ ਕਿਲੋ ਅਫੀਮ ਸਮੇਤ ਇੱਕ ਕਾਬੂ

ਲੌਂਗੋਵਾਲ,:::::::::::::::::

ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦੇ ਤਹਿਤ ਥਾਣਾ ਲੌਂਗੋਵਾਲ ਦੀ ਪੁਲਿਸ ਨੇ ਇੱਕ ਵਿਅਕਤੀ ਪਾਸੋਂ ਭਾਰੀ ਮਾਤਰਾ ਦੇ ਵਿੱਚ ਅਫੀਮ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਥਾਣਾ ਲੌਂਗੋਵਾਲ ਵਿਖੇ ਰੱਖੀ ਗਈ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਸੁਨਾਮ ਸ.ਮਨਦੀਪ ਸਿੰਘ ਸੰਧੂ ਅਤੇ ਥਾਣਾ ਲੌਂਗੋਵਾਲ ਦੇ ਐਸਐਚਓ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਬਡਰੁੱਖਾਂ ਚੌਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਮੇਹਰ ਸਿੰਘ ਸਮੇਤ ਥਾਣਾ ਲੌਂਗੋਵਾਲ ਦੀ ਪੁਲਿਸ ਵੱਲੋਂ ਕਸਬੇ ਦੇ ਬੱਸ ਸਟੈਂਡ ਉੱਪਰ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਉਹਨਾਂ ਨੂੰ ਕਿਸੇ ਮੁਖਬਰ ਵਿਸ਼ੇਸ਼ ਨੇ ਇਤਲਾਹ ਦਿੱਤੀ ਕਿ ਕਮਲਦੀਪ ਗੋਇਲ ਉਰਫ ਸੋਨੀ ਪੁੱਤਰ ਸੁਰੇਸ਼ ਕੁਮਾਰ ਵਾਸੀ ਪੱਤੀ ਸੁਨਾਮੀ ਲੌਂਗੋਵਾਲ ਜੋ ਬਾਹਰ ਤੋਂ ਅਫੀਮ ਲੈ ਕੇ ਵੇਚਣ ਦਾ ਧੰਦਾ ਕਰਦਾ ਆ ਰਿਹਾ ਹੈ ਅੱਜ ਵੀ ਉਸਨੇ ਆਪਣੇ ਘਰ ਵਿੱਚ ਭਾਰੀ ਮਾਤਰਾ ਦੇ ਵਿੱਚ ਅਫੀਮ ਲੈਕੇ ਰੱਖੀ ਹੋਈ ਹੈ ਜੇਕਰ ਇਸ ਤੇ ਕੋਈ ਕਾਰਵਾਈ ਕੀਤੀ ਜਾ ਜਾਵੇ ਤਾਂ ਉਥੋਂ ਅਫੀਮ ਭਾਰੀ ਮਾਤਰਾ ਵਿੱਚ ਬਰਾਮਦ ਹੋ ਸਕਦੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਖਬਰ ਦੀ ਦਿੱਤੀ ਇਤਲਾਅ ਤੇ ਜਦੋਂ ਉਕਤ ਦੋਸ਼ੀ ਵਿਅਕਤੀ ਦੇ ਘਰ ਵਿਖੇ ਰੇਡ ਕੀਤੀ ਗਈ ਤਾਂ ਉਸਦੇ ਘਰ ਵਿੱਚੋਂ ਦੋ ਕਿਲੋ ਅਫੀਮ ਬਰਾਮਦ ਹੋਈ ਇਸ ਵੱਡੀ ਰਿਕਵਰੀ ਨੂੰ ਲੈ ਕੇ ਥਾਣਾ ਲੌਂਗੋਵਾਲ ਵਿਖੇ ਦੋਸ਼ੀ ਕਮਲਦੀਪ ਗੋਇਲ ਉਰਫ ਸੋਨੀ ਪੁੱਤਰ ਸੁਰੇਸ਼ ਕੁਮਾਰ ਖਿਲਾਫ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ।ਉਹਨਾਂ ਨੇ ਦੱਸਿਆ ਕਿ ਅੱਜ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਜੋ ਮਾਮਲੇ ਦੀ ਹੋਰ ਗੰਭੀਰਤਾ ਨਾਲ ਜਾਂਚ ਕੀਤੀ ਜਾ ਸਕੇ ਅਤੇ ਦੋਸ਼ੀ ਪਾਸੋਂ ਹੋਰ ਵਧੇਰੇ ਪੁੱਛ ਪੜਤਾਲ ਕੀਤੀ ਜਾ ਸਕੇ ।

Leave a Reply

Your email address will not be published.


*