ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਐਸ ਐਸ ਪੀ ਡਾ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਥਾਣਾ ਕਾਠਗੜ੍ਹ ਦੇ ਐਸ ਐਸ ਓ ਪਵਿੱਤਰ ਸਿੰਘ ਅਤੇ ਐਸ ਆਈ ਪੂਰਨ ਸਿੰਘ ਨੇ 12 ਗ੍ਰਾਮ ਹੈਰੋਇਨ ਅਤੇ ਸਰਿੰਜਾਂ ਇੱਕ ਕਾਰ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ ਆਈ ਪੂਰਨ ਨੇ ਦੱਸਿਆ ਪੁਲਿਸ ਪਾਰਟੀ ਇਲਾਕੇ ਵਿੱਚ ਸ਼ੱਕੀ ਪੁਰਸ਼ਾਂ ਸ਼ੱਕੀ ਵਹੀਕਲਾ ਦੇ ਸਬੰਧ ਵਿੱਚ ਗਸ਼ਤ ਕਰਦੇ ਹੋਏ ਜਦੋਂ ਪੁਲਿਸ ਪਾਰਟੀ ਜਗਤੇਵਾਲ ਲਿੰਕ ਸੜਕ ਤੋਂ ਸੋਭੂਵਾਲ ਵੱਲ ਨੂੰ ਜਾ ਰਹੇ ਸਨ। ਤਾ ਲਿੰਕ ਸੜਕ ਤੇ ਬਣੇ ਗਰਾਊਂਡ ਵਿੱਚ ਪੁਲਿਸ ਪਾਰਟੀ ਨੂੰ ਇੱਕ ਕਾਰ ਖੜ੍ਹੀ ਦਿਸੀ ਤਾ ਐਸ ਆਈ ਪੂਰਨ ਸਿੰਘ ਨੇ ਨੇੜੇ ਜਾ ਕੇ ਦੇਖਿਆ ਤਾਂ ਕਾਰ ਬਾਹਰ 2 ਨੋਜਵਾਨ ਜੋ ਸਿਰ ਮੋਨੋ ਸਨ।ਉਹ ਕਾਰ ਦੇ ਨੇੜੇ ਖੜ੍ਹੇ ਸਨ। ਜਦੋਂ ਇਹਨਾਂ ਨੋਜਵਾਨਾਂ ਨੇ ਪੁਲਿਸ ਨੂੰ ਦੇਖਿਆ ਤਾਂ ਇੱਕ ਦਮ ਘਬਰਾ ਗਏ ਤਾਂ ਹੱਥ ਵਿੱਚ ਇੱਕ ਮੋਮੀ ਲਿਫਾਫਾ ਅਤੇ 2 ਸਰਿੰਜਾਂ ਸਨ। ਜੋ ਪੁਲਿਸ ਪਾਰਟੀ ਦੀ ਗੱਡੀ ਵੇਖ ਇੱਕ ਦਮ ਘਬਰਾ ਗਏ ਅਤੇ ਇਹਨਾਂ ਦੇ ਹੱਥ ਵਿਚ ਫੜਿਆ ਮੋਮੀ ਲਿਫਾਫਾ ਅਤੇ ਸਰਿੰਜਾਂ ਕਾਹਲੀ ਦਾ ਘਾਹ ਫੂਸ ਦੇ ਵਿੱਚ ਸੁੱਟ ਦਿੱਤੀਆਂ। ਪੁਲਿਸ ਪਾਰਟੀ ਨੇ ਇਕਦਮ ਹਰਕਤ ਆਉਦੀਆਂ ਦੇਖ ਕੇ ਇਕ ਦਮ ਘਬਰਾ ਕੇ ਭੱਜਣ ਲੱਗੇ ਤਾ ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ ਕਰ ਲਿਆ
ਅਤੇ ਪੁਲਿਸ ਪਾਰਟੀ ਵੱਲੋਂ ਇਹ ਦਾ ਨਾ ਪੁੱਛਿਆ ਤਾਂ ਇੱਕ ਨੋਜਵਾਨ ਨੇ ਆਪਣਾ ਹਰਸਿਮਰਨ ਜੀਤ ਸਿੰਘ ਉਰਫ ਨਿੱਕੂ ਪੁੱਤਰ ਹਰਵਿੰਦਰ ਸਿੰਘ ਪਿੰਡ ਜਗਤੇਵਾਲ ਦੱਸਿਆ ਅਤੇ ਦੂਸਰੇ ਨੋਜਵਾਨ ਨੇ ਆਪਣਾ ਨਾਂ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਬਲਵੀਰ ਸਿੰਘ ਵਾਸੀ ਪਨਿਆਲੀ ਕਲਾਂ ਥਾਣਾ ਕਾਠਗੜ੍ਹ ਜਿਲ੍ਹਾਂ ਨਵਾਂਸ਼ਹਿਰ ਦੱਸਿਆ ਅਤੇ ਪੁਲਿਸ ਵੱਲੋਂ ਇਹਨਾਂ ਨੋਜਵਾਨਾਂ ਤੋ ਇਕ ਕਾਰ ਵੀ ਬਰਾਮਦ ਕੀਤੀ ਹੈ ਜਿਸ ਦਾ ਨੰਬਰ ਪੀ ਬੀ 12 ਏ ਈ 6971 ਮਾਰਕਾ ਕਰੋਲਾ ਰੰਗ ਚਿੱਟਾ ਹੈ ਜਦੋਂ ਪੁਲਿਸ ਵੱਲੋਂ ਇਹ ਮੋਮੀ ਲਿਫਾਫਾ ਖੋਲ ਕੇ ਦੇਖਿਆ ਤਾਂ ਇਸ ਵਿੱਚੋਂ ਹੈਰੋਇਨ ਨਿਕਲੀ ਅਤੇ 2 ਖਾਲੀ ਸਰਿੰਜਾਂ ਮਿਲੀਆਂ ਅਤੇ ਜਦੋਂ ਇਸ ਦਾ ਵਜਨ ਕੀਤਾ ਗਿਆ ਤਾਂ ਇਸ 12 ਗ੍ਰਾਮ ਹੋਈਆਂ ਜਦੋਂ ਪੁਲਿਸ ਵੱਲੋਂ ਇਸ ਫੜੀ ਹੈਰੋਇਨ ਦੇ ਬਿਲ ਜਾ ਪਰਮਿਟ ਮੰਗੀਆਂ ਤਾ ਮੋਕੇ ਤੇ ਕੁਝ ਵੀ ਨਵੀਂ ਦਿਖਾ ਸਕੇ ਅਤੇ ਕਾਠਗੜ੍ਹ ਪੁਲਿਸ ਵੱਲੋਂ ਕਾਰ ਅਤੇ ਇਹਨਾਂ ਨੋਜਵਾਨਾਂ ਹਿਰਾਸਤ ਵਿਚ ਲੈ ਲਿਆ ਹੈ ਅਤੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਰੇਲੀ ਕਾਰਵਾਈ ਸ਼ੁਰੂ ਹੈ। ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Leave a Reply