ਮਾਲੇਰਕੋਟਲਾ (ਅਸਲਮ ਨਾਜ਼, ਕਿੰਮੀ ਅਰੋੜਾ) ਡਾ. ਸਿਮਰਤ ਕੌਰ, (ਆਈ.ਪੀ.ਐਸ.) ਵੱਲੋਂ ਅੱਜ ਮਿਤੀ 23.03.2024 ਨੂੰ ਬਤੌਰ ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਦਾ ਚਾਰਜ ਸੰਭਾਲਣ ਸਮੇਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਾਲ 2016 ਬੈਚ ਦੇ ਬਤੌਰ ਆਈ.ਪੀ.ਐਸ ਪੰਜਾਬ ਕਾਡਰ ਵਿੱਚ ਸਿਲੈਕਟ ਹੋਏ ਸਨ। ਇਸ ਉਪਰੰਤ ਉਹ ਪਟਿਆਲਾ ਵਿਖੇ ਏ.ਆਈ.ਜੀ ਕਾਊਂਟਰ ਇੰਟੈਲੀਜੈਸ ਵਿੱਚ ਸੇਵਾ ਨਿਭਾ ਰਹੇ ਸਨ।ਇਸਤੋਂ ਇਲਾਵਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ 2024 ਨੂੰ ਨਿਰਪੱਖ ਅਤੇ ਪਾਰਦਰਸੀ ਢੰਗ ਨਾਲ ਕਰਵਾਉਣ ਲਈ ਜ਼ਿਲ੍ਹੇ ਵਿੱਚ ਕਿਸੇ ਵੀ ਵਿਅਕਤੀਆ ਨਾਲ ਕਿਸੇ ਕਿਸਮ ਦੀ ਜਿਆਦਤੀ ਨਹੀ ਹੋਣ ਦਿੱਤੀ ਜਾਵੇਗੀ। ਖਾਸ ਤੌਰ ਪਰ ਨਸ਼ਾ ਤਸ਼ਕਰਾਂ/ਸਮੱਗਲਰਾਂ ਅਤੇ ਗੈਂਗਸਟਰਾਂ, ਗੁੰਡਾਗਰਦੀ ਕਰਨ ਵਾਲਿਆ ਖਿਲਾਫ ਸਖਤੀ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਜਿਹੇ ਵਿਅਕਤੀ ਨੂੰ ਕਿਸੇ ਵੀ ਹਲਾਤ ਵਿੱਚ ਬਖਸ਼ਿਆ ਨਹੀ ਜਾਵੇਗਾ। ਆਮ ਪਬਲਿਕ ਦੀਆ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਨਸ਼ਿਆ ਅਤੇ ਗੁੰਡਾਗਰਦੀ ਵਰਗੀਆਂ ਅਲਾਮਤਾਂ ਖਿਲਾਫ ਜੰਗ ਜਿੱਤਣ ਲਈ ਪਬਲਿਕ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ।
Leave a Reply