Haryana News

ਚੰਡੀਗੜ੍ਹ, 19 ਮਾਰਚ – ਹਰਿਆਣਾ ਸਰਕਾਰ ਦੇ ਕੈਬਨਿਟ ਵਿਸਤਾਰ ਤਹਿਤ ਅੱਜ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ 1 ਕੈਬਨਿਟ ਮੰਤਰੀ ਅਤੇ 7 ਰਾਜ ਮੰਤਰੀਆਂ ਨੂੰ ਅਹੁਦਾ ਅਤੇ ਗੁਪਤਤਾ ਦੀ ਸੁੰਹ ਦਿਵਾਈ।

          ਇੰਨ੍ਹਾਂ ਵਿਚ ਡਾ. ਕਮਲ ਗੁਪਤਾ ਨੇ ਕੈਬਨਿਟ ਮੰਤਰੀ ਅਤੇ ਸ੍ਰੀਮਤੀ ਸੀਮਾ ਤ੍ਰਿਖਾ , ਸ੍ਰੀ ਮਹਿਪਾਲ ਢਾਂਡਾ, ਸ੍ਰੀ ਅਸੀਮ ਗੋਇਲ, ਡਾ ਅਭੈ ਸਿੰਘ ਯਾਦਵ, ਸ੍ਰੀ ਸੁਭਾਸ਼ ਸੁਧਾ, ਸ੍ਰੀ ਬਿਸ਼ੰਬਰ ਸਿੰਘ ਵਾਲਮਿਕੀ ਅਤੇ ਸ੍ਰੀ ਸੰਜੈ ਸਿੰਘ ਨੇ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਵਜੋ ਅਹੁਦਾ ਅਤੇ ਗੁਪਤਤਾ ਦੀ ਸੁੰਹ ਲਈ।

          ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ, ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਵਿਧਾਨਸਭਾ ਦੇ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਕੈਬਨਿਟ ਮੰਤਰੀ ਸ੍ਰੀ ਕੰਵਰ ਪਾਲ, ਸ੍ਰੀ ਜੈਯ ਪ੍ਰਕਾਸ਼ ਦਲਾਲ, ਡਾ. ਬਨਵਾਰੀ ਲਾਲ, ਸ੍ਰੀ ਮੂਲਚੰਦ ਸ਼ਰਮਾ, ਡਿਪਟੀ ਸਪੀਕਰ ਸ੍ਰੀ ਰਣਬੀਰ ਗੰਗਵਾ, ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ, ਹਰਿਆਣਾ ਦੇ ਡੀਜੀਪੀ ਸ੍ਰੀ ਸ਼ਤਰੂਜੀਤ ਕਪੂਰ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਅਤੇ ਮਾਣਯੋਗ ਮੰਤਰੀ ਦੇ ਪਰਿਵਾਰ ਮੈਂਬਰ ਵੀ ਮੌਜੂਦ ਸਨ।

ਲੋਕਸਭਾ ਚੋਣ ਦੇ ਮੱਦੇਨਜਰ ਹਰਿਆਣਾ ਦੇ ਮੁੰਖ ਚੋਣ ਅਧਿਕਾਰੀ ਨੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਦੇ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 19 ਮਾਰਚ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਸੂਬੇ ਦੇ ਸਾਰੇ 1 ਕਰੋੜ 98 ਲੱਖ 29 ਹਜਾਰ 675 ਵੋਟਰਾਂ ਨੂੰ ਅਪੀਲ ਕੀਤੀ ਹੈ ਕਿ 25 ਮਈ, 2024 ਨੂੰ ਹੋਣ ਵਾਲੇ ਲੋਕਸਭਾ ਚੋਣ ਦੇ ਆਮ ਚੋਣ ਦੇ ਦਿਨ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਚੋਣ ਦਾ ਪਰਵ, ਦੇਸ਼ ਦਾ ਗਰਵ ਦਾ ਹਿੱਸਾ ਬਨਣ ਕਿਉਂਕਿ  ਰਾਜਨੀਤਿਕ ਪਾਰਟੀਆਂ ਦੀ ਤੇ ਵੋਟਰਾਂ ਦੀ ਭਾਗੀਦਾਰਤਾ ਲੋਕਤੰਤਰ ਵਿਚ ਜਰੂਰੀ ਹੈ।

          ਸ੍ਰੀ ਅਗਰਵਾਲ ਨੇ ਇਹ ਜਾਣਕਾਰੀ ਮੁੱਖ ਚੋਣ ਅਧਿਕਾਰੀ ਦਫਤਰ ਵਿਚ ਬੁਲਾਈ ਗਈ ਮਾਨਤਾ ਪ੍ਰਾਪਤ ਕੌਮੀ ਤੇ ਰਾਜ ਦੀ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਦੀ ਮੀਟਿੰਗ ਨੁੰ ਸੰਬੋਧਿਤ ਕਰਦੇ ਹੋਏ ਦਿੱਤੀ।

          ਉਨ੍ਹਾਂ ਨੇ ਕਿਹਾ ਕਿ 16 ਮਾਰਚ, 2024 ਨੂੰ ਚੋਣ ਕਮਿਸ਼ਨ ਵੱਲੋਂ ਸਾਲ 2024 ਦੇ ਲੋਕਸਭਾ ਚੋਣ ਦੇ ਦੇ ਐਲਾਨ ਦੇ ਨਾਲ ਹੀ ਚੋਣ ਜਾਬਤਾ ਲਾਗੂ ਹੋ ਗਈ ਹੈ। ਚੋਣ ਲੜ ਰਹੇ ਉਮੀਦਵਾਰਾਂ ਤੇ ਰਾਜਨੀਤਿਕ ਪਾਰਟੀਆਂ ਨੂੰ ਇਸ ਦੀ ਪਾਲਣਾ ਕਰਨੀ ਜਰੂਰੀ ਹੈ। ਜਿੰਦ੍ਹਾਂ ਹੀ ਉਮੀਦਵਾਰ ਆਪਣਾ ਨਾਮਜਦਗੀ ਪੱਤਰ ਦਾਖਲ ਕਰਣਗੇ ਉਦਾਂ ਹੀ ਉਨ੍ਹਾਂ ਦੇ ਚੋਣਾਵੀ ਖਰਚੇ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਉਸ ਦੇ ਲਈ ਉਮੀਦਵਾਰਾਂ ਨੂੰ ਵੱਖ ਤੋਂ ਬਿੱਲ ਖਾਤੇ ਦਾ ਬਿਊਰਾ ਦੇਣਾ ਹੋਵੇਗਾ। ਆਮ ਸ਼੍ਰੇਣੀ ਦੇ ਉਮੀਦਵਾਰਾਂ  ਲਈ ਪ੍ਰਤੀਭੂਤੀ ਰਕਮ 25 ਹਜਾਰ ਰੁਪਏ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਦੇ ਲਈ 12 ਹਜਾਰ 500 ਰੁਪਏ ਹੋਵੇਗੀ।

          ਸ੍ਰੀ ਅਗਰਵਾਲ ਨੇ ਕਿਹਾ ਕਿ ਨਾਮਜਦਗੀ ਪੱਤਰ ਭਰਦੇ ਸਮੇਂ ਚੋਣ ਲੜ੍ਹ ਰਹੇ ਉਮੀਦਵਾਰਾਂ ਨੂੰ ਫਾਰਮ 26 ਏਫੀਡੇਵਿਟ ਵਜੋ ਭਰ ਕੇ ਦੇਣਾ ਹੋਵੇਗਾ ਜਿਸ ਨੂੰ ਨੋਟਰੀ ਜਾਂ ਕਲਾਸ ਵਨ ਮੈਜੀਸਟ੍ਰੇਟ ਤੋਂ ਤਸਦੀਕ ਕਰਵਾਉਣਾ ਹੋਵੇਗਾ। ਸਟਾਰ ਕੰਪੈਨਰ ਦੇ ਲਈ ਵਾਹਨ ਦੀ ਵਰਤੋ ਹੋਵੇਗੀ ਇਸ ਦੇ ਮੁੱਖ ਚੋਣ ਅਧਿਕਾਰੀ ਦਫਤਰ ਤੋਂ ਮੰਜੂਜਰੀ ਪ੍ਰਾਪਤ ਕਰਨੀ ਹੋਵੇਗੀ। ਚੋਣ ਦੇ ਦਿਨ ਇਕ ਵਾਹਨ ਵਿਚ ਇਕ ਡਰਾਈਵਰ ਸਮੇਤ ਪੰਜ ਵਿਅਕਤੀਆਂ ਦੀ ਮੰਜੂਰੀ ਹੋਵੇਗੀ। ਚੋਣ ਰੈਲੀਆਂ ਦੇ ਲਈ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਵੱਲੋਂ ਸਥਾਨ ਨਿਰਧਾਰਿਤ ਕੀਤੇ ਜਾਣਗੇ।

          ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਕੁੱਝ ਮੋਬਾਇਲ ਐਪਲੀਕੇਸ਼ਨ ਤਿਆਰ ਕੀਤੇ ਹਨ ਜਿਨ੍ਹਾਂ ਵਿਚ ਵੋਟਰ ਹੈਲਪਲਾਇਨ , ਸਮਰੱਥ ਈਸੀਆਈ, ਸੀ ਵਿਜਿਲ, ਵੋਟਰ ਟਰਨ ਆਉਟ, ਆਪਣੇ ਉਮੀਦਵਾਰ ਦੇ ਬਾਰੇ ਵਿਚ ਜਾਨਣ ਸ਼ਾਮਿਲ ਹਨ। ਇੰਨ੍ਹਾਂ ਐਪਲੀਕੇਸ਼ਨ ਨਾਲ ਵੋਟਰਾਂ ਨੁੰ ਘਰ ਬੈਠੇ ਤਮਾਮ ਜਾਣਕਾਰੀਆਂ ਉਪਲਬਧ ਕਰਵਾਉਣ ਦੀ ਸਹੂਲਤ ਦਿੱਤੀ ਗਈ ਹੈ। ਸੂਬੇ ਵਿਚ ਕੁੱਲ 19 ਹਜਾਰ 812 ਚੋਣ ਕੇਂਦਰ ਸਥਾਪਿਤ ਹੋਣਗੇ ਜਿਨ੍ਹਾਂ ਵਿਚ ਸਾਰੇ ਮੂਲਰੂਪ ਜਨ ਸਹੂਲਤਾਂ ਉਪਲਬਧ ਹੋਣਗੀਆਂ।

          ਰਾਜਨੀਤਿਕ ਪਾਰਟੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਤੋਂ ਵਰਿੰਦਰ ਗਰਗ, ਭਾਰਤੀ ਰਾਸ਼ਟਰੀ ਕਾਂਗਰਸ ਤੋਂ ਤਲਵਿੰਦਰ ਸਿੰਘ ਤੇ ਆਰ ਡੀ ਸੈਨੀ ਅਤੇ ਆਮ ਆਦਮੀ ਪਾਰਟੀ ਵੱਲੋਂ ਸੁਸ੍ਰੀ ਵੀਨਸ ਮਲਿਕ ਅਤੇ ਜਨਨਾਇਕ ਜਨਤਾ ਪਾਰਟੀ ਤੋਂ ਰਾਮ ਨਰਾਇਣ ਯਾਦਵ ਅਤੇ ਇਨੇਲੋ ਵੱਲੋਂ ਸਤਅਵ੍ਰਤ ਨੇ ਪ੍ਰਤੀਨਿਧੀਆਂ ਵਜੋ ਮੀਟਿੰਗ ਵਿਚ ਹਿੱਸਾ ਲਿਆ।

          ਇਸ ਮੌਕੇ ‘ਤੇ ਵਧੀਕ ਮੁੱਖ ਚੋਣ ਅਧਿਕਾਰੀ ਹੇਮਾ ਸ਼ਰਮਾ, ਸੰਯੁਕਤ ਚੋਣ ਅਧਿਕਾਰੀ ਅਪੂਰਵ ਤੇ ਰਾਜਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।

ਇਗਨੂੰ ਦੇ ਆਨਲਾਇਨ ਪੋਰਟਲ ‘ਤੇ 31 ਮਾਰਚ ਤਕ ਭਰੇ ਪ੍ਰੀਖਿਆ ਫਾਰਮ

ਚੰਡੀਗੜ੍ਹ, 19 ਮਾਰਚ – ਇੰਦਰਾਂ ਗਾਂਧੀ ਨੈਸ਼ਨਲ ਯੂਨੀਵਰਸਿਟੀ (ਨਿਗਨੂੰ) ਵੱਲੋਂ ਜੂਨ 2024 ਸੈਸ਼ਨ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ ਜੋ ਵੀ ਵਿਦਿਆਰਥੀ ਜੂਨ 2024 ਸੈਸ਼ਨ ਵਿਚ ਪ੍ਰੀਖਿਆਵਾਂ ਵਿਚ ਹਿੱਸਾ ਲੈਣਾ ਚਾਹੁੰਦੇ ਹਨ ਉਹ ਬਿਨ੍ਹਾ ਲੇਟ ਫੀਸ ਦੇ 31 ਮਾਰਚ, 2024 ਤਕ ਬਿਨੈ ਪ੍ਰਕ੍ਰਿਆ ਪੂਰੀ ਕਰ ਸਕਦੇ ਹਨ। ਲੇਟ ਫੀਸ ਦੇ ਨਾਲ ਪ੍ਰੀਖਿਆਰਥੀ ਪਹਿਲੀ ਅਪ੍ਰੈਲ ਤੋਂ 30 ਅਪ੍ਰੈਲ, 2024 ਤਕ ਪ੍ਰੀਖਿਆ ਫਾਰਮ ਭਰ ਸਕਦੇ ਹਨ।

          ਯੂਨੀਵਰਸਿਟੀ ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜੂਨ 2024 ਸੈਸ਼ਨ ਵਿਚ ਦਾਖਲਾ ਲੈਣ ਦੇ ਇਛੁੱਕ ਵਿਦਿਆਰਥੀ ਤੁਰੰਤ ਹੀ ਆਨਲਾਇਨ ਰਾਹੀਂ ਇਗਨੂ ਦੀ ਵੈਬਸਾਇਟ ignou.ac.in ‘ਤੇ ਜਾ ਕੇ ਬਿਨੈ ਪ੍ਰਕ੍ਰਿਆ ਪੂਰੀ ਕਰ ਸਕਦੇ ਹਨ।

          ਉਨ੍ਹਾਂ ਨੇ ਦਸਿਆ ਕਿ ਇਗਨੂ ਖੇਤੀਰੀ ਕੇਂਦਰ ਕਰਨਾਲ ਦੇ ਤਹਿਤ ਕੁੱਲ 35 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਵਿਦਿਆਰਥੀ ਪ੍ਰੀਖਿਆ ਫਾਰਮ ਭਰਦੇ ਸਮੇਂ ਪ੍ਰੀਖਿਆ ਕੇਂਦਰ ਦਾ ਚੋਣ ਆਪਣੇ ਆਪ ਜਾਂਚ ਕਰ ਹੀ ਕਰਨ ਅਤੇ ਪ੍ਰੀਖਿਆ ਫੀਸ ਦਾ ਭੁਗਤਾਨ ਆਪਣੇ ਆਨਲਾਇਨ ਕੈਂਕਿੰਗ, ਕ੍ਰੇਡਿਟ ਕਾਰਡ ਜਾਂ ਡੇਬਿਟ ਕਾਰਡ ਨਾਲ ਹੀ ਕਰਨ।

 

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin