ਲਾਹੌਰ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈ ਕੇ ਲੇਖਕਾਂ ਤੇ ਬੁੱਧੀਜੀਵੀਆਂ ਦਾ  53 ਮੈਂਬਰੀ ਵਫ਼ਦ ਵਤਨ ਪਰਤਿਆ।

ਲੁਧਿਆਣਾਃ  ( Gurvinder sidhu)
ਲਾਹੌਰ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈ ਕੇ ਲੇਖਕਾਂ ਤੇ ਬੁੱਧੀਜੀਵੀਆਂ ਦਾ 53 ਮੈਂਬਰੀ ਵਫ਼ਦ ਵਤਨ ਪਰਤ ਆਇਆ ਹੈ। ਇਸ ਵਫ਼ਦ ਦੇ ਮੁਖੀ ਸਹਿਜਪ੍ਰੀਤ ਸਿੰਘ ਮਾਂਗਟ ਤੇ ਆਧਾਰਿਤ ਤਿੰਨ ਮੈਂਬਰੀ  ਵਫਦ ਵਿੱਚ ਸ਼ਾਮਿਲ ਡਾ. ਜਸਵਿੰਦਰ ਕੌਰ ਮਾਂਗਟ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਨੇ  ਪਾਕਿਸਤਾਨੀ ਪੰਜਾਬ ਦੀ ਪ੍ਰਥਮ ਔਰਤ ਮੁੱਖ ਮੰਤਰੀ ਮੁਹਤਰਮਾ ਮਰੀਅਮ ਨਵਾਜ਼ ਨੂੰ ਫੁਲਕਾਰੀ ਪਹਿਨਾ ਕੇ ਪੰਜਾਬ ਦਿਵਸ ਤੇ ਸਮੂਹ ਪੰਜਾਬੀਆਂ ਵੱਲੋਂ ਸਨਮਾਨਿਤ ਕੀਤਾ। ਇਸ ਵਫ਼ਦ ਵਿੱਚ ਦਰਸ਼ਨ ਬੁੱਟਰ, ਲੋਕ ਗਾਇਕ ਰਵਿੰਦਰ ਗਰੇਵਾਲ ਤੇ ਗੁਰਭਜਨ ਸਿੰਘ ਗਿੱਲ ਨੇ ਵੀ ਸ਼ਾਮਿਲ ਹੋਣਾ ਸੀ ਪਰ ਕਿਸੇ ਕਾਰਨ ਵੱਸ ਉਹ ਇਹ ਮਾਣ ਹਾਸਲ ਨਾ ਕਰ ਸਕੇ। ਸਹਿਜਪ੍ਰੀਤ ਸਿੰਘ ਮਾਂਗਟ ਨੇ ਮੁੱਖ ਮੰਤਰੀ ਸਾਹਿਬਾ ਨੂੰ ਦੱਸਿਆ ਕਿ ਇਹ ਫੁਲਕਾਰੀ ਪਟਿਆਲਾ ਦੀ ਅਸਲੀ ਫੁਲਕਾਰੀ ਹੈ ਜਿਸ ਨੂੰ ਰੀਝਾਂ ਨਾਲ ਤਿਆਰ ਕੀਤਾ ਗਿਆ ਹੈ। ਸਹਿਜਪ੍ਰੀਤ ਸਿੰਘ ਮਾਂਗਟ ਨੇ ਪੰਜਾਬ ਕੈਬਨਿਟ ਵਿੱਚ 1947 ਮਗਰੋਂ  ਪਹਿਲੀ ਵਾਰ ਸਿੱਖ ਵੀਰ ਰਮੇਸ਼ ਸਿੰਘ ਅਰੋੜਾ ਨੂੰ ਸ਼ਾਮਿਲ ਕਰਨ ਲਈ ਸਮੂਹ ਪੰਜਾਬੀਆਂ ਵੱਲੋਂ ਧੰਨਵਾਦ ਕੀਤਾ। ਪੰਜਾਬੀ ਮਾ ਬੋਲੀ ਦੇ ਵਿਕਾਸ ਲਈ ਮਾਹੌਲ ਉਸਾਰਨ ਵਾਸਤੇ ਵੀ ਉਨ੍ਹਾਂ  ਬੇਨਤੀ ਕੀਤੀ।
ਫੁਲਕਾਰੀ ਹਾਸਲ ਕਰਨ ਉਪਰੰਤ ਮੁੱਖ ਮੰਤਰੀ ਸਾਹਿਬਾ ਮਰੀਅਮ ਨਵਾਜ਼ ਨੇ  ਕਿਹਾ ਕਿ ਇਹ ਫੁਲਕਾਰੀ ਮੇਰੇ ਪੇਕਿਆਂ ਜਾਤੀ ਉਮਰਾ (ਤਰਨਤਾਰਨ) ਤੋਂ ਆਇਆ ਗਹਿਣਾ ਹੈ ਜੋ ਮੈਨੂੰ ਹਿੰਦ ਪਾਕਿ ਰਿਸ਼ਤੇ ਮਜਬੂਤ ਕਰਨ ਦੀ ਪ੍ਰੇਰਨਾ ਦਿੰਦੀ ਰਹੇਗੀ। ਮਰੀਅਮ ਨਵਾਜ਼ ਸਾਹਿਬਾ ਨੇ ਕਿਹਾ ਕਿ ਪੰਜਾਬੀ ਦੇ ਵਿਕਾਸ ਲਈ ਸਭ ਧਿਰਾਂ ਨਾਲ ਮਸ਼ਵਰਾ ਕਰਕੇ ਭਵਿੱਖ ਦੀ ਕਾਰਜ ਯੋਜਨਾ ਉਲੀਕੀ ਜਾਵੇਗੀ। ਵਿਸ਼ਵ ਪੰਜਾਬੀ ਸਭਾ ਟੋਰੰਟੋ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਤੇ ਉਨ੍ਹਾਂ ਦੀ ਜੀਵਨ ਸਾਥਣ ਸਮੇਤ ਡਾ. ਕਲਿਆਣ ਸਿੰਘ ਕਲਿਆਣ ਨੇ ਮੁੱਖ ਮੰਤਰੀ ਸਾਹਿਬਾ ਨੂੰ ਆਲਮੀ ਪੰਜਾਬੀ ਬਿਰਾਦਰੀ ਵੱਲੋਂ ਦੋਸ਼ਾਲਾ ਪਹਿਨਾਇਆ।
ਪਾਕਿ ਹੈਰੀਟੇਜ ਹੋਟਲ ਲਾਹੌਰ ਵਿੱਚ ਬੀਤੀ ਸ਼ਾਮ ਅਲਵਿਦਾਈ ਸਮਾਗਮ ਕੀਤਾ ਗਿਆ ਜਿਸਨੂੰ ਜਨਾਬ ਫ਼ਖ਼ਰ ਜ਼ਮਾਂ, ਪ੍ਰੋ. ਗੁਰਭਜਨ ਸਿੰਘ ਗਿੱਲ, ਜੰਗ ਬਹਾਦਰ ਗੋਇਲ ਤੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਸੰਬੋਧਨ ਕੀਤਾ। ਪਾਕਿਸਤਾਨ ਦੇ ਉੱਘੇ ਲੇਖਕ ਬਾਬਾ ਨਜਮੀ, ਤੌਕੀਰ ਚੁਗਤਾਈ, ਜ਼ੁਬੈਰ ਅਹਿਮਦ,ਅਰਸ਼ਦ ਮਨਜ਼ੂਰ, ਤਜੱਮਲ ਕਲੀਮ, ਇਕਬਾਲ ਕੈਸਰ, ਬੁਸ਼ਰਾ ਨਾਜ਼,ਅਫ਼ਜ਼ਲ ਸਾਹਿਰ, ਸ਼ਾਹਿਦ ਨਦੀਮ, ਡਾ. ਸੁਗਰਾ ਸੱਦਫ਼, ਡਾ. ਕਲਿਆਣ ਸਿੰਘ ਕਲਿਆਣ, ਵੱਕਾਸ ਹੈਦਰ, ਨਾਸਿਰ ਢਿੱਲੋਂ, ਅੰਜੁਮ ਸਰੋਆ, ਸਾਬਿਰ ਅਲੀ ਸਾਬਿਰ ਤੇ ਕੁਝ ਹੋਰਨਾਂ ਨੇ ਪੰਜਾਬੋਂ ਗਏ ਲੇਖਕਾਂ ਨਾਲ ਮੁਲਾਕਾਤਾਂ  ਰਾਹੀਂ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ।
ਅੱਜ ਲਾਹੌਰ ਤੋਂ ਪਰਤਣ ਵਾਲੇ ਕਾਫ਼ਲੇ ਵਿੱਚ ਲੋਕ ਗਾਇਕ ਰਵਿੰਦਰ ਗਰੇਵਾਲ ,ਸਹਿਜਪ੍ਰੀਤ ਸਿੰਘ ਮਾਂਗਟ, ਹਰਵਿੰਦਰ ਚੰਡੀਗੜ੍ਹ, ,ਡਾ. ਗੁਰਚਰਨ ਕੌਰ ਕੋਚਰ, ਡਾ, ਨਵਰੂਪ ਕੌਰ, ਕਮਲ ਦੋਸਾਂਝ ,ਸੁਸ਼ੀਲ ਦੋਸਾਂਝ,ਉੱਘੇ ਲੇਖਕ ਤੇ ਸਾਬਕਾ ਆਈ ਏ ਐੱਸ ਅਧਿਕਾਰੀ ਜੰਗ ਬਹਾਦਰ ਗੋਇਲ,ਡਾ਼ ਗੁਰਇਕਬਾਲ ਸਿੰਘ ਜਨਰਲ ਸਕੱਤਰ, ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ, ਫਿਲਮ ਅਦਾਕਾਰਾ ਡਾ. ਸੁਨੀਤਾ ਧੀਰ, ਅਨੀਤਾ ਸ਼ਬਦੀਸ਼, ਮਾਧਵੀ ਕਟਾਰੀਆ ਰੀਟਾਇਰਡ ਆਈ ਏ ਐੱਸ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਗੁਰਤੇਜ ਕੋਹਾਰਵਾਲਾ ,ਸਵੈਰਾਜ ਸਿੰਘ ਸੰਧੂ , ਪ੍ਰੋਫੈਸਰ ਨਵਰੂਪ ਕੌਰ, ਸ਼ਬਦੀਸ਼,ਤਰਸਪਾਲ ਕੌਰ, ਬੀ ਬੀ ਸੀ ਦੇ ਪੇਸ਼ਕਾਰ ਸੁਨੀਲ ਕਟਾਰੀਆ, ਪੱਤਰਕਾਰ ਸ਼ਿਵ ਇੰਦਰ  ਸਿੰਘ , ਡਾ, ਸਵੈਰਾਜ ਸੰਧੂ , ਗੁਰਤੇਜ ਕੋਹਾਰਵਾਲਾ , ਦਲਜੀਤ ਸਿੰਘ ਸ਼ਾਹੀ, ਖਾਲਿਦ ਐਜਾਜ ਮੁਫਤੀ, ਮਨਜੀਤ ਕੌਰ ਪੱਡਾ, ਅਜ਼ੀਮ ਸ਼ੇਖਰ,ਬਲਕਾਰ ਸਿੰਘ ਸਿੱਧੂ, ਡਾ. ਰਤਨ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਮਾਨ, ਸੁਖਦੇਵ ਸਿੰਘ ਗਰੇਵਾਲ ਯੂ ਐੱਸ ਏ, ਸ਼ੇਖ ਅੱਯਾਜ਼,ਸਰਬਜੀਤ ਕੌਰ, ਗੁਰਚਰਨ ਕੌਰ ਕੋਛੜ, ਡਾ, ਭਾਰਤਬੀਰ ਕੌਰ ਸੰਧੂ,ਸਿਮਰਨ ਅਕਸ, ਬਲਵਿੰਦਰ ਸਿੰਘ ਸੰਧੂ,ਦਰਸ਼ਨ ਬੁੱਟਰ, ਭੁਪਿੰਦਰ ਕੌਰ ਪ੍ਰੀਤ, ਰਵਿੰਦਰ ਰਵੀ, ਜਸਦੇਵ ਸਿੰਘ ਸੇਖੋਂ, ਡਾ. ਮੁਹੰਮਦ ਖਾਲਿਦ, ਡਾ. ਗੁਰਦੀਪ ਕੌਰ ਦਿੱਲੀ, ਸੁਖਵਿੰਦਰ ਅੰਮ੍ਰਿਤ, ਸਰਬਜੀਤ ਕੌਰ ਜੱਸ,ਡਾ. ਨੀਲਮ ਗੋਇਲ, ਜਗਦੀਪ ਸਿੱਧੂ, ਜੈਨਿੰਦਰ  ਚੌਹਾਨ, ਰਾਜਵੰਤ ਕੌਰ ਬਾਜਵਾ,ਡਾ, ਜਸਵਿੰਦਰ ਕੌਰ ਮਾਂਗਟ, ਜਸਵਿੰਦਰ ਕੌਰ ਗਿੱਲ, ਆਦਿ ਸ਼ਾਮਿਲ ਸਨ। ਵਾਘਾ ਤੇ ਅਟਾਰੀ ਸਰਹੱਦ ਤੇ ਦੋਹਾਂ ਮੁਲਕਾਂ ਦੇ ਅਧਿਕਾਰੀਆਂ ਦੇ ਸਹਿਯੋਗੀ ਵਤੀਰੇ ਨੇ ਸਭ ਵਫ਼ਦ ਮੈਬਰਾਂ ਦਾ ਮਨ ਜਿੱਤ ਲਿਆ

Leave a Reply

Your email address will not be published.


*