ਮਾਨਸਾ ਜਿਲ੍ਹੇ ਦੀ 32ਵੀਂ ਵਰੇਗੰਢ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਸਮਾਗਮਾ ਦੀ ਸ਼ੁਰੂਆਤ ਸਵੱਛਤਾ ਜਾਗਰੂਕਤਾ ਮਾਰਚ ਨਾਲ

ਮਾਨਸਾ ( ਡਾ ਸੰਦੀਪ ਘੰਡ) ਮਾਨਸਾ ਸ਼ਹਿਰ ਦੀ ਨਾਮਵਰ ਸੰਸਥਾ ਵਾੲਸਿ ਆਫ ਮਾਨਸਾ ਵੱਲੋਂ ਜਿਲ੍ਹੇ ਦੀ 32ਵੀਂ ਵਰੇਗੰਢ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਵੱਖ ਵੱਖ ਪ੍ਰੋਗਰਾਮਾਂ ਦੀ ਸ਼ੁਰੂਆਤ ਅੱਜ ਮਾਨਸਾ ਸ਼ਹਿਰ ਵਿੱਚ ਸਫਾਈ ਜਾਗਰੂਕਤਾ ਰੈਲੀ ਨਾਲ ਕੀਤੀ ਗਈ।ਵਾਇਸ ਆਫ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਗਰਗ ਦੀ ਅਗਵਾਈ ਹੇਠ ਕਰਵਾਈ ਗਈ ਇਸ ਜਾਗਰੂਕਤਾ ਰੈਲੀ ਵਿੱਚ ਨਗਰ ਕੌਂਸਲ ਮਾਨਸਾ,ਸਵੱਛ ਭਾਰਤ,3ਡੀ ਸੁਸਾਇਟੀ ਮਾਨਸਾ,ਈਕੋ ਵੀਲਰਜ ਕਲੱਬ,ਵਿਸ਼ਵਕਰਮਾ ਮੰਦਰ,ਰੋਟਰੀ ਕਲੱਬ,ਨਗਰ ਸੁਧਾਰ ਸਭਾ,ਲੈਬ ਐਸੋਸੀਏਸ਼ਨ ਅਤੇ ਪੰਜਾਬ ਪੁਲੀਸ ਪੈਨਸ਼ਨਰਜ ਐਸੋਸੀਏਸ਼ਨ ਸੰਸਥਾਵਾਂ ਨੇ ਭਾਗ ਲੈਦਿਆਂ ਇਸ ਸਫਾਈ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਣ ਦਾ ਸਕਲੰਪ ਲਿਆ।ਮਾਤਾ ਸੁੰਦਰੀ ਗਰਲਜ ਯੂਨੀਵਰਸਟੀ ਕਾਲਜ ਮਾਨਸਾ ਤੋਂ ਸ਼ੁਰੂ ਹੋਈ ਰੈਲੀ ਠੀਕਰੀ ਵਾਲਾ ਚੋਕ,ਮੇਨ ਬਜਾਰ,ਰੇਲਵੇ ਫਾਟਕ,ਪੁਰਾਣੀ ਦਾਣਾ ਮੰਡੀ ਤੋਂ ਹੁੰਦੀ ਹੋਈ ਬਾਰਾ ਹੱਟਾਂ ਚੋਕ ਵਿਖੇ ਜਾਕੇ ਸਮਾਪਤ ਹੋਈ।ਡਾ.ਜਨਕ ਰਾਜ ਨੇ ਕਿਹਾ ਕਿ ਸਾਫ ਸਫਾਈ ਨਾਲ ਨਾ ਕੇਵਲ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੁੰਦਾ ਬਲਕਿ ਇਸ ਨਾਲ ਬੀਮਾਰੀਆਂ ਤੋਂ ਵੀ ਨਿਜਾਤ ਮਿਲਦੀ ਹੈ।ਰੈਲੀ ਵਿੱਚ ਸਮੂਹ ਭਾਗੀਦਾਰਾਂ ਨੇ ਸਵੱਛਤਾ ਨਾਹਰੇ ਲਿੱਖਣ ਵਾਲੀਆਂ ਫਲੈਕਸ ਪਾਈਆਂ ਹੋਈਆਂ ਸਨ।
ਪ੍ਰੋਜੋਕੇਟ ਚੇਅਰਮੈਨ ਡਾ ਲਖਵਿੰਦਰ ਸਿੰਘ ਮੂਸਾ ਨੇ ਬੋਲਦਿਆਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 3ਡੀ ਸੁਸਾਇਟੀ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਸਮੂਹ ਦੁਕਾਨਦਾਰ ਆਪਣੀਆਂ ਦੁਕਾਨਾ ਦੇ ਅੱਗੇ ਡਸਟਬਿੰਨ ਜਰੂਰ ਰੱਖਣ ਅਤੇ ਕੂੜਾ ਕਰਕਟ ਸੜਕਾਂ ਤੇ ਸੁੱਟਣ ਦੀ ਬਜਾਏ ਉਸ ਡਸਟਬਿੰਨ ਵਿੱਚ ਪਾਇਆ ਜਾਵੇ।
ਸਫਾਈ ਜਾਗਰੂਕਤਾ ਮਾਰਚ ਨੂੰ ਝੰਡੀ ਦੇਣ ਦੀ ਰਸਮ ਅਦਾ ਕਰਦਿਆਂ ਨਗਰ ਕੌਸਲ ਦੇ ਪ੍ਰਧਾਨ ਵਿਜੈ ਸਿੰਗਲਾ ਨੇ ਸ਼ਹਿਰ ਨੂੰ ਸਾਫ ਸੁੱਥਰਾ ਰੱਖਣ ਲਈ ਸਹਿਯੋਗ ਦੀ ਮੰਗ ਕੀਤੀ ਉਹਨਾਂ ਵਾੲਸਿ ਆਫ ਮਾਨਸਾ ਵੱਲੋਂ ਚੁੱਕੇ ਗਏ ਕਦਮ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਸਹਿਯੋਗ ਦੀ ਮੰਗ ਕੀਤੀ।ਸਿੰਗਲਾ ਨੇ ਦੱਸਿਆ ਕਿ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ 54 ਪੈਖਾਨੇ ਬਣਾਏ ਜਾ ਰਹੇ ਹਨ।ਇਸ ਤੋਂ ਇਲਾਵਾ ਸ਼ਹਿਰ ਦੇ ਸੁੰਦਰੀਕਰਣ ਲਈ ਲਾਈਟਾਂ ਵੀ ਲਾਈਆਂ ਜਾ ਰਹੀਆਂ ਹਨ।
ਵਾਇਸ ਆਫ ਮਾਨਸਾ ਦੇ ਡਾ.ਸ਼ੇਰਜੰਗ ਸਿੰਘ ਸਿੱਧੂ,ਡਾ.ਤੇਜਿੰਦਰਪਾਲ ਸਿੰਘ ਰੇਖੀ ਅਤੇ ਮੈਡੀਕਲ ਲੈਬ ਐਸੋਸੀਏਸ਼ਨ ਦੇ ਆਗੂਆਂ ਰਮੇਸ਼ ਜਿੰਦਲ,ਨਰਿੰਦਰ ਗੁਪਤਾ ਨੇ ਸਾਫ ਸਫਾਈ ਨਾ ਰੱਖਣ ਤੇ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਦੱਸਿਦਆਂ ਲੋਕਾਂ ਨੂੰ ਆਪਣਾ ਆਲਾ ਦੁਆਲਾ ਦੁੰਧਰ ਰੱਖਣ ਦੀ ਅਪੀਲ ਕੀਤੀ।
ਨਗਰ ਕੌਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਕੋਈ ਵੀ ਮੁਹਿੰਮ ਲੋਕਾਂ ਦੇ ਸ਼ਹਿਯੋਗ ਤੋਂ ਬਿੰਨਾ ਸਫਲ ਨਹੀ ਹੋ ਸਕਦੀ।ਉਹਨਾਂ ਸ਼ਹਿਰ ਵਾਸੀਆਂ ਨੂੰ ਕੂੜਾ ਕਰਕਟ ਦੀ ਸਹੀ ਸਾਂਭ ਸੰਭਾਲ ਕਰਨ ਦੀ ਅਪੀਲ ਕੀਤੀ।
ਵਾਇਸ ਆਫ ਮਾਨਸਾ ਦੇ ਜਨਰਲ ਸਕੱਤਰ ਵਿਸ਼ਵਦੀਪ ਬਰਾੜ,ਸ਼ੋਸਲਿਸਟ ਪਾਰਟੀ ਦੇ ਆਗੂ ਹਰਿੰਦਰ ਮਾਨਸ਼ਾਹੀਆਂ, ਪ੍ਰੇਮ ਕੁਮਾਰ ਅਗਰਵਾਲ,ਸ਼ਾਮ ਲਾਲ ਗੋਇਲ,ਸੇਵਾ ਮੁਕਤ ਅਧਿਕਾਰੀ ਡਾ ਸੰਦੀਪ ਘੰਡ,ਨਰੇਸ਼ ਬਿਰਲਾ ਬਿਕਰ ਮਘਾਣੀਆ ਰੰਗ ਕਰਮੀ ਅਤੇ ਸਟੇਟ ਅਵਾਰਡੀ ਰਾਜ ਜੋਸ਼ੀ ਅਸ਼ੋਕ ਬਾਂਸਲ,ਹਰਦੀਪ ਸਿੱਧੂ ਨੇ ਮਾਰਚ ਦੋਰਾਨ ਵੱਖ ਵੱਖ ਥਾਵਾਂ ਤੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਾਫ ਸਫਾਈ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
3ਡੀ ਸੁਸਾਇਟੀ ਦੇ ਇੰਚਾਰਜ ਜਸਵਿੰਦਰ ਸਿੰਘ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਪਲਾਸਿਟਕ ਦੇ ਲਿਫਾਫੇ ਨਾ ਵਰਤਣ ਦੀ ਸਲਾਹ ਦਿੱਤੀ।
ਇਸ ਤੋਂ ਇਲਾਵਾ ਰੈਲੀ ਵਿੱਚ ਸ਼ਮੂਲੀਅਤ ਕਰਦਿਆਂ ਸਰਬਜੀਤ ਕੌਸ਼ਲ,ਪ੍ਰਿਤਪਾਲ ਸਿੰਘ, ਸੇਠੀ ਸਿੰਘ ਸਰਾਂ.ਜਗਸੀਰ ਸਿੰਘ,ਹਰਜੀਵਨ ਸਰਾਂ,ਬਲਜੀਤ ਸਿੰਘ ਸੂਬਾ,ਪ੍ਰਕਾਸ਼ ਚੰਦ ਜੈਨ,ਬਿਕਰਮਜੀਤ ਟੈਕਸਲਾ, ਅਮ੍ਰਿਤ ਸਿੱਧੂ, ਨਰਿੰਦਰ ਸ਼ਰਮਾ, ਦਰਸ਼ਨ ਪਾਲ ਗਰਗ,ਜਗਸੀਰ ਸਿੰਘ ਜਗਦੀਸ਼ ਜੋਗਾ,ਕੇ.ਕੇ.ਸਿੰਗਲਾ, ਨੇ ਸੀਵਰੇਜ ਬੰਦ ਹੋਣ ਦੀ ਸਮੱਸਿਆ ਨੂੰ ਖਤਮ ਕਰਨ ਲਈ ਪਲਾਸਟਿਕ ਦੇ ਲਿਫਾਫੇ ਸੜਕਾਂ ਜਾਂ ਨਾਲੀਆਂ ਵਿੱਚ ਨਾ ਸੁੱਟਣ ਦੀ ਅਪੀਲ ਕੀਤੀ।

Leave a Reply

Your email address will not be published.


*