ਡਿਪਟੀ ਕਮਿਸ਼ਨਰ ਵੱਲੋਂ ਲੋਧੀ ਕਲੱਬ ਦੇ ਮੈਂਬਰਾਂ ਲਈ ਫੂਡ ਐਪ, ਵਟਸਐਪ ਚੈਟਬੋਟ ਅਤੇ ਹੋਰ ਸਹੂਲਤਾਂ ਦੀ ਸ਼ੁਰੂਆਤ

ਲੁਧਿਆਣਾ;;;; (Harjinder/Rahul Ghai) – ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਲੋਧੀ ਕਲੱਬ ਦੇ ਮੈਂਬਰਾਂ ਲਈ ਫੂਡ ਆਰਡਰਿੰਗ ਐਪ, ਵਟਸਐਪ ਚੈਟਬੋਟ ਅਤੇ ਕੁਝ ਹੋਰ ਸੁਵਿਧਾਵਾਂ ਲਾਂਚ ਕੀਤੀਆਂ।
ਡਿਪਟੀ ਕਮਿਸ਼ਨਰ ਸਾਹਨੀ ਜੋ ਕਿ ਕਲੱਬ ਦੇ ਪ੍ਰਧਾਨ ਵੀ ਹਨ, ਵੱਲੋਂ ਸਥਾਨਕ ਲੋਧੀ ਕਲੱਬ ਵਿਖੇ ਆਯੋਜਿਤ ਅੰਤਰਰਾਸ਼ਟਰੀ ਮਹਿਲਾ ਦਿਵਸ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਵਿਸ਼ੇਸ਼ ਜੀਵਨ ਸ਼ੈਲੀ ਪ੍ਰਦਰਸ਼ਨੀ ਨਾਲ ਹੋਈ ਜਿਸ ਤੋਂ ਬਾਅਦ ਵੱਖ-ਵੱਖ ਮਜ਼ੇਦਾਰ ਖੇਡਾਂ, ਬੰਪਰ ਕੈਸ਼ ਤੰਬੋਲਾ ਗੇਮਾਂ, ਸੰਗੀਤ ਅਤੇ ਹੋਰ ਬਹੁਤ ਕੁਝ ਸ਼ਾਮਲ ਕੀਤਾ ਗਿਆ। ਪਹਿਲੀਆਂ 200 ਔਰਤਾਂ ਲਈ ਵਿਸ਼ੇਸ਼ ਤੋਹਫ਼ੇ ਹਿਆਵ ਸੈਲੂਨ ਅਤੇ ਐਸਥੈਟਿਕ ਸੈਂਟਰ ਦੁਆਰਾ ਸਪਾਂਸਰ ਕੀਤੇ ਗਏ ਸਨ। ਇਸ ਤੋਂ ਇਲਾਵਾ ਲੱਕ ਡਰਾਅ ਲਈ ਵਿਸ਼ੇਸ਼ ਤੋਹਫ਼ੇ ਈਵੋਕ ਅਤੇ ਫੋਰੈਸਟ ਫਾਰਮਜ਼ ਦੁਆਰਾ ਸਪਾਂਸਰ ਕੀਤੇ ਗਏ ਸਨ।
ਬਾਅਦ ਵਿੱਚ ਡਿਪਟੀ ਕਮਿਸ਼ਨਰ ਨੇ ਮੈਂਬਰਾਂ ਦੀ ਸਹੂਲਤ ਲਈ ਇੱਕ ਫੂਡ ਐਪ, ਸਮਾਗਮਾਂ ਸਬੰਧੀ ਅਤੇ ਹੋਰ ਜਾਣਕਾਰੀ ਸਾਂਝੀ ਕਰਨ ਲਈ ਵਟਸਐਪ ਚੈਟਬੋਟ ਵੀ ਲਾਂਚ ਕੀਤਾ।
ਇਸ ਤੋਂ ਬਾਅਦ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ। ਕਲੱਬ ਦੇ ਲਗਭਗ 1000 ਮੈਂਬਰਾਂ ਨੇ ਹਾਜ਼ਰੀ ਭਰੀ ਅਤੇ ਸਮਾਗਮ ਦਾ ਆਨੰਦ ਮਾਣਿਆ। ਕਲੱਬ ਦੀ ਮੈਨੇਜਮੈਂਟ ਨੇ ਜੇਤੂਆਂ ਅਤੇ ਪ੍ਰਤੀਯੋਗੀਆਂ ਨੂੰ ਤੋਹਫੇ ਦਿੱਤੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਓਜਸਵੀ ਅਲੰਕਾਰ, ਐਸ.ਡੀ.ਐਮਜ਼ ਵਿਕਾਸ ਹੀਰਾ, ਦੀਪਕ ਭਾਟੀਆ, ਗੁਰਬੀਰ ਸਿੰਘ ਕੋਹਲੀ, ਸਹਾਇਕ ਕਮਿਸ਼ਨਰ (ਜਨਰਲ) ਉਪਿੰਦਰਜੀਤ ਕੌਰ ਬਰਾੜ ਵੀ ਮੌਜੂਦ ਸਨ।
ਇਸ ਮੌਕੇ ਮੀਤ ਪ੍ਰਧਾਨ ਡਾ. ਸਰਜੂ ਰਲਹਨ, ਜਨਰਲ ਸਕੱਤਰ ਸੀ.ਏ. ਨਿਤਿਨ ਮਹਾਜਨ, ਸੱਭਿਆਚਾਰਕ ਸਕੱਤਰ ਨਿਸ਼ਿਤ ਸਿੰਘਾਨੀਆ, ਖੇਡ ਸਕੱਤਰ ਰਾਮ ਸ਼ਰਮਾ, ਮੈੱਸ ਸਕੱਤਰ ਹਰਿੰਦਰ ਸਿੰਘ, ਜੋਤੀ ਗਰੋਵਰ, ਕਾਰਜਕਾਰਨੀ ਮੈਂਬਰ ਰਾਜੀਵ ਗੁਪਤਾ ਅਤੇ ਮਹਿਲਾ ਕਾਰਜਕਾਰਨੀ ਮੈਂਬਰ ਰਿਤੂ ਚੰਦਨਾ ਤੇ ਹੋਰ ਵੀ ਮੌਜੂਦ ਸਨ।

Leave a Reply

Your email address will not be published.


*