ਪਾਇਲ:::::::::::::: (ਨਰਿੰਦਰ ਸ਼ਾਹਪੁਰ )ਸਾਥਨਕ ਮੇਨ ਬਾਜ਼ਾਰ ਵਿਚ ਉਸ ਸਮੇ ਹਫੜਾ ਦਫ਼ੜੀ ਮੱਚ
ਗਈ ਜਦੋਂ ਭੋਲੇ ਸ਼ੰਕਰ ਦੀ ਬਰਾਤ ਪੁੱਜੀ, ਜਿੱਥੇ ਭੋਲੇ ਨਾਥ ਦੇ ਭਗਤਾਂ ਵੱਲੋਂ ਜੋਰ ਸ਼ੋਰ ਨਾਲ ਬੰਬ ਚਲਾਏ ਗਏ ਤਾਂ ਉਸ ਸਮੇ ਸੇਠੀ ਬੂਟ ਹਾਊਸ ਦੀ ਦੂਜੀ ਮੰਜਲ ਤੇ ਪਟਾਕਿਆਂ ਦੀਆਂ ਚੰਗਿਆੜੀਆਂ ਡਿੱਗਣ ਕਾਰਨ ਅੱਗ ਲੱਗ ਗਈ, ਜਿਸ ਤੇ ਦੁਕਾਨ ਦੇ ਨੌਕਰਾਂ ਤੇ ਨੌਜਵਾਨਾਂ ਨੇ ਅੱਗ ਤੇ ਕਾਬੂ ਪਾ ਲਿਆ। ਜਿੱਥੇ ਵੱਡਾ ਨੁਕਸਾਨ ਹੋਣੋਂ ਬਚਾ ਹੋ ਗਿਆ,ਉੱਥੇ ਇਹ ਵੀ ਦੱਸਣਯੋਗ ਹੈ ਕਿ ਭੋਲੇਨਾਥ ਦੀ ਬਰਾਤ ਅੱਗੇ ਪੰਜਾਬ ਪੁਲੀਸ ਦੀ ਗੱਡੀ ਵੀ ਖੜੀ ਸੀ ਜਿਸਦੇ ਮੂਹਰੇ ਸੜਕ ਤੇ ਰੱਖਕੇ ਬੰਬਾਂ ਦੇ ਡੱਬੇ ਨੂੰ ਅੱਗ ਲਗਾਕੇ ਚਲਾਇਆ ਜਾ ਰਿਹਾ ਸੀ। ਅੱਗ ਲੱਗੀ ਵੇਖ ਭੋਲੇਨਾਥ ਦੀ ਬਰਾਤ ਵਿੱਚ ਔਰਤਾਂ, ਬੱਚੇ ਤੇ ਨੌਜਵਾਨ ਭੱਜਦੇ ਵੇਖੇ ਗਏ।
ਦੂਜੇ ਪਾਸੇ ਸ਼ਹਹਿਰ ਅੰਦਰ ਵੱਖ ਵੱਖ ਥਾਵਾਂ ਤੇ ਸਰਧਾਲੂਆਂ ਵੱਲੋਂ ਜਿੱਥੇ ਭੋਲੇ ਸ਼ੰਕਰ ਦੀ ਬਰਾਤ ਦਾ ਸਵਾਗਤ ਕੀਤਾ ਜਾ ਰਿਹਾ ਸੀ ਉੱਥੇ ਸ਼ਿਵ ਦੀ ਬਰਾਤ ਵਿੱਚ ਸ਼ਾਮਲ ਭਗਤਾਂ ਲਈ ਥਾਂ ਥਾਂ ਤੇ ਫਰੂਟਾਂ, ਮਠਿਆਈਆਂ, ਬਰੈਡ, ਪਕੌੜਿਆਂ, ਕੜੀ ਚਾਵਲ, ਨੂਡਲਜ਼, ਆਈਸਕ੍ਰੀਮ ਦੇ ਲੰਗਰ ਵਰਤਾਏ ਜਾ ਰਹੇ ਸਨ।
Leave a Reply