ਚੰਡੀਗੜ੍ਹ, 7 ਮਾਰਚ – ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਲਾਭਕਾਰਾਂ ਨੁੰ ਅਯੋਧਿਆ ਦਰਸ਼ਨ ਲਈ ਫਰੀਦਾਬਾਦ ਦੇ ਵਲੱਭਗੜ੍ਹ ਡਿਪੋ ਤੋਂ 8 ਮਾਰਚ ਨੂੰ ਸਵੇਰੇ 11:00 ਵਜੇ ਹਰਿਆਣਾ ਰਾਜ ਟ੍ਰਾਂਸਪੋਰਟ ਵਿਭਾਗ ਦੀ ਵੋਲਵੋ (ਮਰਸਡੀਜ ਬੇਂਜ) ਏਸੀ ਬੱਸ 52 ਯਾਤਰੀਆਂ ਨੂੰ ਅਯੋਧਿਆ ਦਰਸ਼ਨ ਕਰਵਾਏਗੀ।
ਇਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਤੀਰਥਯਾਤਰਾ ਯੋਜਨਾ ਤਹਿਤ ਲਾਭਕਾਰਾਂ ਦਾ ਇਹ ਖਰਚਾ ਹਰਿਆਣਾ ਸਰਕਾਰ ਚੁੱਕੇਗੀ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 1 ਲੱਖ 80 ਹਜਾਰ ਤੋਂ ਘੱਟ ਆਮਦਨ ਵਾਲੇ ਸੀਨੀਅਰ ਸਿਟੀਜਨ ਨੁੰ ਸਰਕਾਰ ਇਹ ਲਾਭ ਦੇ ਰਹੀ ਹੈ। ਹਰਿਆਣਾ ਸਰਕਾਰ ਦਾ ਉਦੇਸ਼ ਹੈ ਕਿ ਆਖੀਰੀ ਲਾਇਨ ਵਿਚ ਖੜੇ ਵਿਅਕਤੀ ਨੂੰ ਵੀ ਦੇਵਸਥਾਨਾਂ ਦੇ ਦਰਸ਼ਨ ਦਾ ਲਾਭ ਮਿਲੇ।
ਬੁਲਾਰੇ ਨੇ ਦਸਿਆ ਕਿ ਬੱਸ 8 ਮਾਰਚ ਨੁੰ ਘਰੀਦਾਬਾਦ ਤੋਂ ਚੱਲ ਕੇ ਯਾਤਰਾ ਦੇ ਬਾਅਦ 10 ਮਾਰਚ ਨੂੰ ਦੁਪਹਿਰ 2 ਗਜੇ ਫਰੀਦਾਬਾਦ ਪਹੁੰਚੇਗੀ।
ਚੰਡੀਗੜ੍ਹ, 7 ਮਾਰਚ – ਹਰਿਆਣਾ ਦੇ ਵੱਖ-ਵੱਖ ਹਿਸਿਆਂ ਵਿਚ ਹਾਲ ਹੀ ਵਿਚ ਹੋਏ ਗੜ੍ਹੇਮਾਰੀ ਦੇ ਕਾਰਨ ਖੇਤੀਬਾੜੀ ਫਸਲਾਂ ਨੂੰ ਹੋਏ ਨੁਕਸਾਨ ਨੁੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੇ ਰਾਜ ਦੇ ਕਿਸਾਨਾਂ ਤੋਂ ਫਸਲ ਦੇ ਨੁਕਸਾਨ ਦੇ ਦਾਵੇ ਪ੍ਰਾਪਤ ਕਰਨ ਤਹਿਤ ਸ਼ਤੀਪੂਰਤੀ ਪੋਰਟਲ (https://ekshatipurti.haryana.gov.in) 15 ਮਾਰਚ, 2024 ਤਕ ਖੋਲ ਦਿੱਤਾ ਹੈ।
ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਿਸਾਨਾਂ ਨੂੰ ਪ੍ਰਤੀ ਕਿਸਾਨ 5 ਏਕੜ ਦੀ ਸੀਮਾ ਦੇ ਨਾਲ ਆਪਣੇ ਦਾਵੇ ਅਪਲੋਡ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ ਸੀ। ਹਾਲਾਂਕਿ ਜਦੋਂ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤ ਬਿਨਿਆਂ ‘ਤੇ ਵਿਚਾਰ ਕਰਦੇ ਹੋਏ ਅਤੇ ਹੋਰ ਸਮਸਿਆਵਾਂ ‘ਤੇ ਵਿਚਾਰ ਕਰਨ ਬਾਅਦ ਸਰਕਾਰ ਨੇ ਪੋਰਟਲ ਤੋਂ ਨੁਕਸਾਨ ਖੇਤਰ ਦੇ ਰਜਿਸਟ੍ਰੇਸ਼ਣ ‘ਤੇ ਖੇਤਰ (5 ਏਕੜ) ਦੀ ਸੀਮਾ ਨੁੰ ਹਟਾ ਦਿੱਤਾ ਗਿਆ ਹੈ।
ਬੁਲਾਰੇ ਨੇ ਦਸਿਆ ਕਿ ਡਿਪਟੀ ਕਮਿਸ਼ਨਰਾਂ ਨਾਲ ਇਸ ਸਬੰਧ ਵਿਚ ਜਰੂਰੀ ਪ੍ਰਚਾਰ-ਪ੍ਰਸਾਰ ਕਰਨ ਦੀ ਵੀ ਅਪੀਲ ਕੀਤੀ ਗਈ ਹੈ, ਤਾਂ ਜੋ ਕਿਸਾਨ ਇਸ ਸੋਧ ਪ੍ਰਾਵਧਾਨ ਦੇ ਅਨੁਸਾਰ ਆਪਣੇ ਦਾਵੇ ਅਪਲੋਡ ਕਰ ਸਕਣ।
Leave a Reply