ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )
ਵਣ ਵਿਭਾਗ ਵਲੋਂ ਕੀਤੀ ਗਈ ਪਲਾਂਟੇਸ਼ਨ ਵਿਚੋਂ 48 ਬੂਟੇ ਨਜਾਇਜ ਤੋਰ ਤੇ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਵਣ ਵਿਭਾਗ ਬਲਾਚੌਰ ਦੇ ਕਰਮਚਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਸ਼ਤ ਦੋਰਾਨ ਐਨ.ਐਚ. 344/ਏ ਕੇ.ਐਮ. 53-54 ਅਤੇ 54-55 ਐਲ/ਐਸ ਸਾਹਮਣੇ ਐਚ.ਆਰ ਢਾਬਾ ਪਿੰਡ ਠਠਿਆਲਾ ਬੇਟ ਵਿਖੇ ਸਾਲ 2020-21 ਦੋਰਾਨ ਕਰਵਾਈ ਗਈ ਪਲਾਂਟੇਸ਼ਨ ਵਿਚੋਂ 48 ਬੂਟੇ ਨਜਾਇਜ ਤੋਰ ‘ਤੇ ਕੱਟੇ ਹੋਏ ਵੇਖੇ ਗਏ। ਉਨ੍ਹਾਂ ਦੱਸਿਆ ਕਿ ਪੁੱਛ ਪੜਤਾਲ ਕਰਨ ਉਪਰੰਤ ਪਤਾ ਲੱਗਿਆ ਕਿ ਇਕ ਨਿੱਜੀ ਸਲਾਹਕਾਰ ਦੇ ਤੌਰ ‘ਤੇ ਚਲਾਏ ਜਾ ਰਹੇ ਦਫਤਰ ਵਾਲਿਆਂ ਵਲੋਂ ਆਪਣੀ ਮਸ਼ਹੂਰੀ ਲਈ ਲਗਾਏ ਗਏ ਵੱਡੇ ਬੋਰਡ ਨੂੰ ਦਿਖਾਉਣ ਹਿੱਤ ਇੰਨ੍ਹਾਂ ਬੂਟਿਆਂ ਦੀ ਨਜਾਇਜ ਤੋਰ ‘ਤੇ ਕਟਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਬੂਟਿਆਂ ਨੂੰ ਕੱਟਣ ਕਾਰਨ ਵਣ ਵਿਭਾਗ ਵਲੋਂ ਕਰਵਾਈ ਗਈ ਪਲਾਂਟੇਸ਼ਨ ਦੀ ਦਿੱਖ, ਵਾਤਾਵਰਣ ਅਤੇ ਸਰਕਾਰ ਵਲੋਂ ਕੀਤੇ ਪਲਾਂਟੇਸ਼ਨ ਦੇ ਖਰਚੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਇਸ ਮਾਮਲੇ ਸਬੰਧੀ ਥਾਣਾ ਸਦਰ ਬਲਾਚੌਰ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਵਾਤਾਵਰਣ ਦੇ ਹੋਏ ਨੁਕਸਾਨ ਅਤੇ ਸਰਕਾਰੀ ਸੰਪੱਤੀ ਨੂੰ ਨੁਕਸਾਨ ਪੰਹੁਚਾਉਣ ਤਹਿਤ ਸਬੰਧਿਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
Leave a Reply