40 ਸਾਲ ਬਾਅਦ ਅਪਗ੍ਰੇਡ ਹੋਵੇਗਾ ਜੰਡਿਆਲਾ ਗੁਰੂ ਦਾ ਬਿਜਲੀ ਸਬ ਸਟੇਸ਼ਨ – ਈ.ਟੀ.ਓ.

ਅੰਮ੍ਰਿਤਸਰ  ( ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਜੰਡਿਆਲਾ ਗੁਰੂ ਦਾ ਬਿਜਲੀ ਸਬ ਸਟੇਸ਼ਨ ਜੋ ਕਿ 132 ਕੇ.ਵੀ ਸਮਰੱਥਾ ਦਾ ਸੀ ਨੂੰ 40 ਸਾਲ ਬਾਅਦ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ 220 ਕੇ.ਵੀ ਸਬ ਸਟੇਸ਼ਨ ਵੱਜੋਂ ਅਪਗ੍ਰੇਡ ਕੀਤਾ ਜਾ ਰਿਹਾ ਹੈ। ਜਿਸ ਨਾਲ ਕੇਵਲ ਜੰਡਿਆਲਾ ਗੁਰੂ ਹੀ ਨਹੀਂ, ਬਲਕਿ ਇਸਦੇ ਨਾਲ ਲਗਦੇ ਵੱਡੇ ਇਲਾਕੇ ਵਿੱਚ ਬਿਜਲੀ ਸਪਲਾਈ ਦਾ ਸੁਧਾਰ ਹੋ ਜਾਵੇਗਾ। ਉਕਤ ਪ੍ਰਗਟਾਵਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਲੋਕ ਨਿਰਮਾਣ ਅਤੇ ਬਿਜਲੀ ਵਿਭਾਗ ਨੇ ਇਸ ਸਬ ਸਟੇਸ਼ਨ ਨੂੰ ਅਪਗ੍ਰੇਡ ਕਰਨ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਿਰੰਤਰ ਬਿਜਲੀ ਸੁਧਾਰਾਂ ਲਈ ਕੰਮ ਕਰ ਰਹੀ ਹੈ ਅਤੇ ਅੱਜ ਦਾ ਇਹ ਪ੍ਰੋਜੈਕਟ ਇਸੇ ਕੋਸਿ਼ਸ਼ ਦਾ ਇਕ ਹਿੱਸਾ ਹੈ। ਉਨਾਂ ਦੱਸਿਆ ਕਿ ਜੰਡਿਆਲਾ ਗੁਰੂ ਵਿਖੇ ਪਹਿਲਾਂ ਲੱਗੇ 132 ਕੇ.ਵੀ ਗਰਿਡ ਸਬ ਸ਼ਟੇਸਨ ਨੂੰ ਪੀ.ਐਸ.ਟੀ.ਸੀ.ਐਲ ਦੁਆਰਾ 41.79 ਕਰੋੜ ਦੀ ਲਾਗਤ ਨਾਲ ਅਪਗ੍ਰੇਡ ਕਰਨ ਦੀ ਕੰਮ ਸ਼ੁਰੂ ਹੋ ਚੁੱਕਾ ਹੈ।
ਉਨਾਂ ਕਿਹਾ ਕਿ ਸਰਕਾਰ ਵੱਲੋਂ ਦੋ ਸਾਲਾਂ ਵਿੱਚ ਬਿਜਲੀ ਦੇ ਵੱਡੇ ਕੰਮ ਲੋਕਾਂ ਲਈ ਕੀਤੇ ਗਏ ਹਨ। ਜਿਨ੍ਹਾਂ ਵਿੱਚ ਮੁਫ਼ਤ ਬਿਜਲੀ ਸਪਲਾਈ ਅਤੇ ਗੋਇੰਦਵਾਲ ਸਾਹਿਬ ਦੇ ਨਿੱਜੀ ਥਰਮਲ ਪਲਾਂਟ ਨੂੰ ਸਰਕਾਰ ਵੱਲੋਂ ਖ਼ਰੀਦਣਾ ਸ਼ਾਮਿਲ ਹਨ। ਇਸ ਤੋਂ ਇਲਾਵਾ ਬਿਜਲੀ ਵਿਭਾਗ ਜੋ ਕਿ ਪਹਿਲਾਂ 1800 ਕਰੋੜ ਰੁਪਏ ਦੇ ਘਾਟੇ ਵਿੱਚ ਸੀ ਹੁਣ 564 ਕਰੋੜ ਰੁਪਏ ਮੁਨਾਫ਼ੇ ਵਿੱਚ ਲਿਆਂਦਾ ਗਿਆ।
            ਉਨਾਂ ਕਿਹਾ ਕਿ ਇਸ ਨਾਲ 132 ਕੇ.ਵੀ ਗਰਿਡ ਸਬ ਸ਼ਟੇਸ਼ਨ ਜੰਡਿਆਲਾ ਗੁਰੂ, 66 ਕੇ.ਵੀ ਗਰਿਡ ਸਬ-ਸਟੇਸ਼ਨ ਮਾਨਾਵਾਲਾਂ ਅਤੇ 66 ਕੇ.ਵੀ ਗਰਿਡ ਸਬ-ਸਟੇਸ਼ਨ ਫੋਕਲ ਪੁਆਇੰਟ ਅਧੀਨ ਆ ਰਹੀਆ ਵੱਖ-ਵੱਖ ਰਿਹਾਇਸ਼ੀ ਕਲੋਨੀਆ, ਸਰਕਾਰੀ ਹਸਪਤਾਲ, ਵਿੱਦਿਅਕ ਅਦਾਰੇ ਅਤੇ ਵੱਡੇ-ਵੱਡੇ ਉਦਯੋਗਿਕ/ਵਪਾਰਿਕ ਅਦਾਰਿਆ ਨੂੰ ਬਿਹੱਤਰ ਬਿਜਲੀ ਸਪਲਾਈ/ਕੁਨੈਕਸ਼ਨ ਦੇਣ ਲਈ ਸਿਸਟਮ ਵਿੱਚ ਸੁਧਾਰ ਹੋ ਜਾਵੇਗਾ। ਇਸ ਨਾਲ ਇਹਨਾਂ ਸਬ-ਸਟੇਸ਼ਨ ਤੋਂ ਚੱਲਦੇ 41 ਨੰ: 11 ਕੇ.ਵੀ ਫੀਡਰਾ ਉਪਰ ਆਉਂਦੇ ਜੰਡਿਆਲਾ ਗੁਰੂ ਸ਼ਹਿਰ ਅਤੇ 35 ਨੰ: ਪਿੰਡ ਗਹਿਰੀ, ਗਦਲੀ, ਭੰਗਵਾਂ, ਦੇਵੀਦਾਸਪੁਰ, ਧੀਰੇਕੋਟ, ਧਾਰੜ, ਸ਼ੇਖਫੱਤਾ, ਤਾਰਾਗੜ੍ਹ, ਮੱਲੀਆ, ਨਿਊ ਫੋਕਲ ਪੁਆਇੰਟ ਵੱਲਾ, ਖਾਨਕੋਟ, ਮਾਨਾਂਵਾਲਾ ਖੁਰਦ, ਜਾਣੀਆਂ, ਗੋਰੇਵਾਲ, ਗੁਨੋਵਾਲ, ਬੁੱਤ, ਅਮਰਕੋਟ, ਵਡਾਲੀ, ਮਾਨਾਵਾਲਾ, ਰੱਖ ਮਾਨਾਂਵਾਲਾ, ਮੇਹਰਬਾਨਪੁਰਾ, ਨਿੱਜਰਪੁਰਾ, ਨਵਾਕੋਟ, ਬਿਸ਼ੰਬਰਪੁਰਾ, ਰਾਜੇਵਾਲ, ਸੁੱਖੇਵਾਲ, ਠੱਠੀਆ, ਝੀਤੇ ਕਲਾਂ, ਝੀਤੇ ਖੁਰਦ, ਰੱਖ ਝੀਤਾ, ਭਗਤੂਪੁਰਾ, ਰਾਮਪੁਰਾ, ਦਬੁਰਜੀ, ਪੰਡੋਰੀ, ਜਰਨੈਲ ਸਿੰਘ ਵਾਲਾ ਮਹਿਮਾ ਆਦਿ ਨੂੰ ਬਿਜਲੀ ਦੀ ਨਿਰੰਤਰ ਸਪਲਾਈ ਵਿੱਚ ਹੋਰ ਸੁਧਾਰ ਹੋਵੇਗਾ ਅਤੇ ਬਿਜਲੀ ਨੈਟਵਰਕ ਪਹਿਲਾਂ ਨਾਲੋਂ ਜਿ਼ਆਦਾ ਮਜ਼ਬੂਤ ਹੋਵੇਗਾ।
ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਨਵੇ 220 ਕੇ.ਵੀ ਗਰਿਡ ਸਬ-ਸਟੇਸ਼ਨ ਜੰਡਿਆਲਾ ਗੁਰੂ ਦੇ ਬਣਨ ਨਾਲ ਖਪਤਕਾਰਾਂ ਨੂੰ ਨਿਰਵਿਘਨ ਅਤੇ ਵੱਧ ਬਿਜਲੀ ਸਪਲਾਈ ਦਿੱਤੀ ਜਾ ਸਕੇਗੀ। ਇਸ ਕਾਰਜ ਅਧੀਨ ਨਵੇ ਗਰਿਡ ਸਬ-ਸਟੇਸ਼ਨ ਜੰਡਿਆਲਾ ਗੁਰੂ ਵਿਖੇ 02 ਨੰ: ਨਵੇ ਪਾਵਰ ਟਰਾਂਸਫਾਰਮਰ (2100) ਲਗਾਏ ਜਾਣਗੇ ਅਤੇ 04 ਕਿੱਲੋਮੀਟਰ ਲੰਬੀ ਟਰਾਂਸਮਿਸ਼ਨ ਲਾਈਨ ਦੀ ਉਸਾਰੀ ਕੀਤੀ ਜਾਵੇਗੀ। ਜਿਸ ਨਾਲ ਖ਼ਪਤਕਾਰਾਂ ਨੂੰ ਨਵੇਂ ਬਿਜਲੀ ਕੁਨੈਕਸ਼ਨ ਦੇਣ ਵਿੱਚ ਕੋਈ ਔਕੜ ਨਹੀ ਆਵੇਗੀ ਅਤੇ ਇਸ ਇਲਾਕੇ ਦਾ ਬਿਜਲੀ ਨੈਟਵਰਕ ਪਹਿਲਾ ਨਾਲੋਂ ਜਿਆਦਾ ਮਜ਼ਬੂਤ ਹੋ ਜਾਵੇਗਾ।
ਇਸ ਮੌਕੇ ਤੇ ਮੈਂਬਰ ਐਸ.ਡੀ.ਐਮ. ਲਾਲ ਵਿਸਵਾਸ਼ ਬੈਂਸ, ਐਸ.ਐਸ. ਬੋਰਡ ਸ੍ਰੀ ਨਰੇਸ਼ ਪਾਠਕ, ਚੇਅਰਮੈਨ ਛਨਾਖ ਸਿੰਘ, ਇੰਜੀ: ਵਰਦੀਪ ਸਿੰਘ ਮੰਡੇਰ ਡਾਇਰੈਕਟਰ/ਤਕਨੀਕੀ, ਇੰਜੀ: ਸੰਜੀਵ ਸੂਦ, ਚੇਅਰਮੈਨ ਡਾ. ਗੁਰਵਿੰਦਰ ਸਿੰਘ, ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਮੈਂਡਮ ਸੁਹਿੰਦਰ ਕੌਰ, ਮਾਤਾ ਸੁਰਿੰਦਰ ਕੌਰ, ਭਰਾ ਸਤਿੰਦਰ ਸਿੰਘ, ਸੁਨੈਨਾ ਰੰਧਾਵਾ, ਚੀਫ਼ ਸਤਿੰਦਰ ਸ਼ਰਮਾ, ਐਕਸੀਐਨ ਇੰਦਰਜੀਤ ਸਿੰਘ, ਪ੍ਰਿੰਸੀਪਲ ਜਤਿੰਦਰ ਕੌਰ ਮੌਜੂਦ ਸਨ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin