ਕਿਸਾਨ ਸ਼ੁੱਭਕਰਨ ਸਿੰਘ ਨੂੰ ਨਿਆ ਦਵਾਉਣ ਲਈ ਬਲਾਚੌਰ ਵਿਖੇ ‘ਅਜੇ ਮੰਗੂਪੁਰ’ ਦੀ ਅਗਵਾਈ ਹੇਠ ਕਾਂਗਰਸੀਆਂ ਵੱਲੋਂ ਕੱਢੀ ਕੈਂਡਲ ਮਾਰਚ

ਬਲਾਚੌਰ  (ਜਤਿੰਦਰ ਪਾਲ ਸਿੰਘ ਕਲੇਰ ) ਹਲਕਾ ਬਲਾਚੌਰ ਵਿਖੇ ਅਜੇ ਮੰਗੂਪੁਰ ਕਾਂਗਰਸ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਕੱਢੀ ਕੈਂਡਲ ਮਾਰਚ’ ਜਿਸ ਵਿੱਚ ਉਨ੍ਹਾਂ ਸ਼ਹੀਦ ਹੋਏ ਕਿਸਾਨ ਸ਼ੁੱਭਕਰਨ ਸਿੰਘ ਨੂੰ ਨਿਆ ਦੇਣ ਦੀ ਮੰਗ ਰੱਖੀ। ਇਹ ਕੈਂਡਲ ਮਾਰਚ ਗੰਹੁਣ ਰੋਡ ਵਿਖੇ ਡਾਕਖਾਨੇ ਤੋਂ ਸ਼ੁਰੂ ਹੋ ਕੇ ਬਲਾਚੌਰ ਸ਼ਹਿਰ ਦੇ ਮੇਨ ਚੋਂਕ ਵਿਖੇ ਖਤਮ ਹੋਈ, ਜਿਸ ਵਿੱਚ ਕਾਂਗਰਸੀ ਆਗੂਆਂ ਵੱਲੋਂ ਹੱਥਾਂ ਵਿੱਚ ਵਲਦੀਆਂ ਮਸ਼ਾਲਾਂ ਚੱਕ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਨੇ ਕਿਹਾ ਕਿ ਹਰਿਆਣਾ ਪੁਲਿਸ ਅਫਸਰਾਂ ਵੱਲੋਂ ਗੋਲੀਆਂ ਚਲਾ ਸ਼ੁੱਭਕਰਨ ਦਾ ਜੋ ਕਤਲ ਕੀਤਾ ਗਿਆ ਹੈ ਉਸ ਦੀ ਸਜ਼ਾ ਉਨਾਂ ਨੂੰ ਜਰੂਰ ਮਿਲਣੀ ਚਾਹੀਦੀ। ਉਨ੍ਹਾਂ ਸ਼ੁੱਭਕਰਨ ਸਿੰਘ ਦੇ ਕਾਤਲਾਂ ਉੱਤੇ 302 ਦਾ ਪਰਚਾ ਦੇਣ ਦੀ ਮੰਗ ਨੂੰ ਮੁੱਖ ਰੱਖਦਿਆਂ ਬੀ.ਜੇ.ਪੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਅਤੇ ਲੋਕਾਂ ਨੂੰ ਬੀ.ਜੇ.ਪੀ ਸਰਕਾਰ ਦੇ ਲਾਰਿਆਂ ਬਾਰੇ ਜਾਣੂ ਕਰਾਇਆ ਕਿ ਕਿਸ ਤਰਾਂ 1.5 ਸਾਲ ਪਹਿਲਾਂ ਬੀ.ਜੇ.ਪੀ ਸਰਕਾਰ ਨੇ ਕਿਸਾਨ ਭਰਾਵਾਂ ਨੂੰ ਝੂਠਾ ਵਾਇਦਾ ਕਰ ਦਿੱਲੀ ਤੋਂ ਵਾਪਿਸ ਮੋੜ ਦਿੱਤਾ ਸੀ ਪਰੰਤੂ ਇੰਨਾਂ ਲੰਮਾ ਸਮਾਂ ਬੀਤਣ ਤੋ ਬਾਅਦ ਵੀ ਉਨ੍ਹਾਂ ਕਿਸਾਨਾਂ ਨੂੰ ਬਣਦਾ ਹੱਕ ਨਾ ਦਿੱਤਾ। ਅਜੇ ਮੰਗੂਪੁਰ ਨੇ ਕਿਸਾਨ ਸ਼ੁੱਭਕਰਨ ਸਿੰਘ ਨੂੰ ਨਿਆ ਦੇਣ ਦੀ ਆਪਣੀ ਮੰਗ ਨੂੰ ਬੁਲੰਦ ਕਰਦਿਆਂ ਲੋਕਾਂ ਨੂੰ ਕੇਂਦਰ ਸਰਕਾਰ ਅਸਲੀ ਚਹਿਰਾ ਦੇਖਣ ਲਈ ਜ਼ੋਰ ਪਾਇਆ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ,ਧਰਮਪਾਲ ਚੇਅਰਮੈਨ ਬਲਾਕ ਸੰਮਤੀ ਬਲਾਚੌਰ ਅਤੇ ਮੈਂਬਰ ਡੀ.ਸੀ.ਸੀ., ਹਰਜੀਤ ਸਿੰਘ ਜਾਡਲੀ ਮੀਤ ਪ੍ਰਧਾਨ ਡੀ.ਸੀ.ਸੀ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਰਾਜਿੰਦਰ ਸਿੰਘ ਸ਼ਿੰਦੀ ਦਫਤਰ ਸੱਕਤਰ ਡੀ.ਸੀ.ਸੀ., ਬਲਦੇਵ ਰਾਜ ਬੁੰਗੜੀ, ਦੇਸ ਰਾਜ ਹਕਲਾ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਬਲਾਚੌਰ ਅਤੇ ਮੈਂਬਰ ਡੀ.ਸੀ.ਸੀ.. ਅਵਤਾਰ ਸਿੰਘ ਸਰਪੰਚ ਅਤੇ ਬਲਾਕ ਪ੍ਰਧਾਨ ਓ.ਬੀ.ਸੀ. ਸੈੱਲ, ਰਿੱਕੀ ਬਜਾਜ ਖਜਾਨਚੀ ਡੀ.ਸੀ.ਸੀ.. ਚਮਨ ਲਾਲ ਭੁੰਬਲਾ ਰਿਟਾਇਰ ਡੀ.ਐਸ.ਪੀ. ਨਰੇਸ਼ ਚੇਚੀ ਕੌਂਸਲਰ, ਲਾਲ ਬਹਾਦੁਰ ਗਾਂਧੀ ਕੌਂਸਲਰ, ਬੋਬੀ ਰਾਣਾ ਕੌਂਸਲਰ, ਮੰਗਾ ਰਾਣਾਂ ਕੌਂਸਲਰ, ਸੋਮਨਾਥ ਤਕਲਾ, ਪਾਨੀ ਕੁਮਾਰ, ਦਲੇਲ ਸੈਣੀ, ਕੁਲਦੀਪ ਸਰਪੰਚ ਨਿੱਘੀ ਮਨਦੀਪ ਨੀਲੇਵਾੜਾ, ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।

Leave a Reply

Your email address will not be published.


*