ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) ਹਲਕਾ ਕਾਠਗੜ੍ਹ ਦੇ ਇਲਾਕੇ ਦੇ ਵੱਖ ਵੱਖ ਪਿੰਡਾਂ ਚ ਅਣਮਿੱਥੇ ਬਿਜਲੀ ਦੇ ਲੰਬੇ ਲੰਬੇ ਕੱਟਾਂ ਤੋਂ ਲੋਕ ਹੋ ਰਹੇ ਨੇ ਲੋਕ ਡਾਢੇ ਪਰੇਸ਼ਾਨ ਪਰ ਇਹਨਾਂ ਲੰਬੇ ਲੰਬੇ ਕੱਟਾਂ ਨਾਲ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ। ਇਸ ਸਬੰਧੀ ਇਲਾਕੇ ਦੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ| ਕਿ ਜਦੋਂ ਦੀ ਪੰਜਾਬ ਸਰਕਾਰ ਨੇ ਬਿਜਲੀ ਦੀਆਂ 300 ਯੂਨਿਟਾਂ ਮਾਫ ਕੀਤੀਆਂ ਹੋਈਆਂ ਹੈ| ਉਦੋਂ ਤੋਂ ਹੀ ਪਿੰਡਾਂ ਵਿੱਚ ਅਣਮਿੱਥੇ ਲੰਬੇ ਲੰਬੇ ਬਿਜਲੀ ਦੇ ਕੱਟ ਲੱਗੇ ਜਾ ਰਹੇ ਹਨ। ਜਿਸ ਕਾਰਨ ਉਨਾਂ ਵੀ ਨੇ ਕਿਹਾ ਹੈ ਕਿ ਜਦੋਂ ਪਿੰਡਾਂ ਵਿੱਚ ਬਿਜਲੀ ਦਾ ਕੱਟ ਲੱਗ ਜਾਂਦਾ ਹੈ । ਤਾਂ ਪਤਾ ਨਹੀਂ ਇਹ ਬਿਜਲੀ ਦੋ ਜਾਂ ਤਿੰਨ ਦਿਨਾਂ ਬਾਅਦ ਆਵੇਗੀ ਜਿਸ ਕਾਰਨ ਪੀਣ ਵਾਲੇ ਪਾਣੀ ਲਈ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਹੀ ਰਿਹਾ ਹੈ ਦੂਜੇ ਪਾਸੇ ਸਾਡੀ ਕਣਕਾਂ ਦੀਆਂ ਫਸਲਾਂ ਨੂੰ ਵੀ ਸਮੇਂ ਸਿਰ ਪਾਣੀ ਨਹੀਂ ਮਿਲ ਰਿਹਾ ਜਿਸ ਕਾਰਨ ਫਸਲ ਵੀ ਖਰਾਬ ਹੋ ਰਹੀ ਹੈ |
ਪਿੰਡਾਂ ਦੀਆਂ ਲੋਕਾਂ ਨੇ ਇਹ ਵੀ ਦੱਸਿਆ ਹੈ ਕਿ ਅਜੇ ਤਾਂ ਗਰਮੀਆਂ ਦਾ ਮੌਸਮ ਵੀ ਨਹੀਂ ਸ਼ੁਰੂ ਹੋਇਆ ਪਰ ਅਣਮਿਥੇ ਬਿਜਲੀ ਦੇ ਕੱਟ ਲੱਗਣੇ ਜਰੂਰ ਸ਼ੁਰੂ ਹੋ ਗਏ ਹੈ|
ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ| ਕਿ ਇਹਨਾਂ ਬਿਜਲੀ ਦੇ ਅਣਮਿੱਥੇ ਕੱਟਾਂ ਨੂੰ ਰੋਕਿਆ ਜਾਵੇ ਤਾਂ ਜੋ ਕਿਸਾਨਾਂ ਦੀ ਫਸਲਾਂ ਨੂੰ ਸਮੇਂ ਸਮੇਂ ਸਿਰ ਪਾਣੀ ਮਿਲ ਸਕੇ ਅਤੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਸੀਬ ਹੋ ਸਕੇ ਜੇ ਕਰ ਪੰਜਾਬ ਦੀ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਕੰਮ ਵੱਲ ਧਿਆਨ ਨਾ ਦਿੱਤਾ ਤਾਂ ਉਹ ਸਘਰੰਸ਼ ਕਰਨ ਲਈ ਮਜਬੂਰ ਹੋ ਜਾਣਗੇ।ਜਿਸ ਦੀ ਜ਼ਿਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।
Leave a Reply