October 21, 2026

Justice News

ਅਵਾਮ ਦੀ ਆਵਾਜ਼

ਅਗਨੀਵੀਰ ਯੋਜਨਾ ਅਧੀਨ ਭਰਤੀ ਹੋਣ ਲਈ 22 ਮਾਰਚ ਤੱਕ ਕੀਤਾ ਜਾ ਸਕਦੈ ਅਪਲਾਈ

ਮੋਗਾ  ( Manpreet singh
ਭਾਰਤ ਸਰਕਾਰ ਵੱਲੋਂ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਕਰਨ ਲਈ ਅਗਨੀਵੀਰ ਯੋਜਨਾ ਅਧੀਨ ਭਾਰਤੀ ਸੈਨਾ ਵੱਲੋਂ ਭਰਤੀ ਸ਼ੁਰੂ ਕੀਤੀ ਗਈ ਹੈ। ਇਸ ਭਰਤੀ ਲਈ ਅਣਵਿਵਾਹਿਤ ਲੜਕੇ 22 ਮਾਰਚ 2024 ਤੱਕ ਆਨਲਾਈਨ ਵੈਬਸਾਈਟ www.joinindianarmy.nic.in  ‘ਤੇ ਅਪਲਾਈ ਕਰ ਸਕਦੇ ਹਨ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਇਸ ਭਰਤੀ ਨੂੰ ਅਪਲਾਈ ਕਰਨ ਲਈ ਨੌਜਵਾਨਾਂ ਦੀ ਉਮਰ 01 ਅਕਤੂਬਰ 2003 ਤੋਂ 01 ਅਪ੍ਰੈਲ 2007 ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਘੱਟੋ ਘੱਟ ਭਾਰ 52 ਕਿਲੋ ਹੋਣਾ ਚਾਹੀਦਾ ਹੈ। ਅਗਨੀਵੀਰ ਜਨਰਲ ਡਿਊਟੀ ਲਈ ਨੌਜਵਾਨਾਂ ਦਾ 10ਵੀਂ ਜਮਾਤ ਵਿੱਚੋਂ ਘੱਟੋ ਘੱਟ 45 ਪ੍ਰਤੀਸ਼ਤ ਨੰਬਰਾਂ ਦਾ ਹੋਣਾ ਲਾਜ਼ਮੀ ਹੈ। ਅਗਨੀਵੀਰ ਟੈਕਨੀਕਲ ਲਈ 12ਵੀਂ ਜਮਾਤ ਵਿੱਚੋਂ ਗਣਿਤ, ਸਾਇੰਸ ਵਿਸ਼ੇ ਨਾਲ ਘੱਟੋ ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਹੋਣਾ ਲਾਜ਼ਮੀ ਹੈ ਜਾਂ 10ਵੀਂ ਤੋਂ ਬਾਅਦ 3 ਸਾਲ ਦਾ ਡਿਪਲੋਮਾ ਜਾਂ 2 ਸਾਲਾ ਕੋਈ ਵੋਕੇਸ਼ਨਲ ਕੋਰਸ (ਅੰਗ੍ਰੇਜ਼ੀ, ਫਿਜ਼ੀਕਸ ਅਤੇ ਗਣਿਤ) ਪਾਸ ਕੀਤਾ ਹੋਵੇ, ਵੀ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਇਸ ਭਰਤੀ ਲਈ ਆਨਲਾਈਨ ਲਿਖਤੀ ਪ੍ਰੀਖਿਆ 22 ਅਪ੍ਰੈਲ 2024 ਨੂੰ ਹੋਵੇਗੀ।
ਵਧੇਰੇ ਜਾਣਕਾਰੀ ਲਈ ਭਾਰਤੀ ਸੈਨਾ ਦੀ ਵੈਬਸਾਇਟ www.joinindianarmy.nic.in  ਤੇ ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਦੇ ਹੈਲਪਲਾਇਨ ਨੰਬਰ 62392-66860 ਤੇ ਸੰਪਰਕ ਕਰ ਸਕਦੇ ਹੋ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.